ਮੇਰੀਆਂ ਰਚਨਾਵਾਂ
'ਵੀਡੀਓ ਆਇਆ '
ਇਕ ਦਿਨ ਬੱਚਿਆਂ ਸ਼ੋਰ ਮਚਾਇਆ,
ਸਾਡੀ ਗਲੀ ਵਿੱਚ ਵੀਡੀਓ  ਆਇਆ ।
ਵਿਡਿੳ ਆਇਆ, ਵੀਡੀਓ  ਆਇਆ,
ਦੋੜੋ ਸਾਰੇ, ਵੀਡੀਓ  ਆਇਆ ।।
ਸਮਝ ਲਿਆ ਹੁਣ ਮੈਂ ਵੀ ਗੱਲ ਨੂੰ,
ਕਰਾਂਗੇ ਹੁਣ ਪੜ੍ਹਾਈ ਕਲ ਨੂੰ,
ਰੱਖ ਕਿਤਾਬਾਂ ਬਾਹਰ ਆਇਆ।
ਦੇਖਿਆ ਗਲੀ ਦਾ ਹਰ ਇੱਕ ਬੱਚਾ ਆਇਆ,
ਸਭਨਾਂ ਇਹੀ ਸ਼ੋਰ ਮਚਾਇਆ,
ਸਾਡੀ ਗਲੀ ਵਿੱਚ ਵੀਡੀਓ  ਆਇਆ ।
ਵਿਡਿੳ ਆਇਆ, ਵੀਡੀਓ ਆਇਆ,
ਦੋੜੋ ਸਾਰੇ ਵੀਡੀਓ  ਆਇਆ ।।
ਰਲ ਮੁੰਡਿਆਂ ਸੀ ਪੈਸੇ ਪਾਏ,
ਜਿਹੜੇ ਵੀ.ਸੀ.ਆਰ.ਲਿਆਏ,
ਉਹਨਾਂ ਰਿਸ਼ਤੇਦਾਰ ਵੀ ਸਨ ਬੁਲਾਏ,
ਫਿਰ ਫਿਲਮਾਂ ਗਿਣਕੇ ਚਾਰ ਲਿਆਏ,
ਉਹਨਾਂ ਕਮਰਾ ਖਾਲੀ ਇੱਕ ਕਰਾਇਆ ,
ਸਾਡੀ ਗਲੀ ਸੀ ਵੀਡੀਓ ਆਇਆ .
ਵੀਡੀਓ ਆਇਆ ,ਵੀਡੀਓ ਆਇਆ ,
ਦੋੜੋ ਸਾਰੇ ਵੀਡੀਓ ਆਇਆ.
ਜਾ ਕੇ ਭੀੜ ਇੱਕਠੀ ਹੋਈ ,
ਬੈਠੋ ਆਖੇ ਸਭ ਹਰ ਕੋਈ,
ਮੈਂ ਵੀ ਤੁਰ ਕੇ ਅੰਦਰ ਆਇਆ,
ਕਿਉਂਕਿ ਸਾਡੀ ਗਲੀ ਸੀ ਵੀਡੀਓ ਆਇਆ,
ਵੀਡੀਓ ਆਇਆ ਵੀਡੀਓ ਆਇਆ, 
ਦੋੜੋ ਸਾਰੇ ਵੀਡੀਓ ਆਇਆ.
ਫਿਲਮ ਜਦੋਂ ਸੀ ਚਲਣ ਲੱਗੀ,
 ਭੀੜ ਜਗ੍ਹਾ ਫਿਰ ਮੱਲਣ ਲੱਗੀ ,
ਬੱਚੇ ਅੱਗੇ ਹੋ ਕੇ ਬਹਿ ਗਏ,
ਸਭ ਸਿਆਣੇ ਪਿਛੇ ਹੀ ਰਹਿ ਗਏ,
ਫਿਰ ਫਿਲਮ ਦਾ ਪਹਿਲਾ ਸੀਨ ਸੀ ਆਇਆ,
ਸਾਡੀ ਗਲੀ ਵਿੱਚ ਵੀਡੀਓ ਆਇਆ,
ਵੀਡੀਓ ਆਇਆ,ਵੀਡੀਓ ਆਇਆ,
ਦੋੜੋ ਸਾਰੇ ਵੀਡੀਓ ਆਇਆ.
ਇੱਕ ਬੱਚੇ ਨੇ ਸਿਰ ਕੀਤਾ ਉੱਚਾ ,
ਪਿਛੋਂ ਕਿਸੇ ਨੇ ਮਾਰਿਆ ਮੁੱਕਾ ,
ਨੀਵਾਂ ਹੋ ਕੇ ਬੈਠ ਜਰਾ ਤੂੰ ,
ਬਣਦਾ ਹੈਂ ਨਵਾਬ ਬੜਾ ਤੂੰ ,
ਉਸਨੇ ਵੀ ਅੱਗੋਂ ਚਪਤ ਚਲਾਇਆ ,
ਕਿਉਂਕਿ ਉਹਨਾਂ ਦੀ ਗਲੀ ਸੀ ਵੀਡੀਓ ਆਇਆ,
ਵੀਡੀਓ ਆਇਆ ਵੀਡੀਓ ਆਇਆ ,
ਦੋੜੋ ਸਾਰੇ ਵੀਡੀਓ ਆਇਆ.
ਮਸਾਂ ਲੜਾਈ ਬੰਦ ਕਰਾਈ ,
ਕਰਨੀ ਇਹਨਾਂ ਖ਼ਾਕ ਪੜਾਈ ?
ਰੋਲਾ ਪਏ ਪਾਂਦੇ ਸਾਰੇ,
ਮੈਨੂੰ ਆਵਾਜ਼ ਨਾ ਵੀ.ਸੀ.ਆਰ.ਦੀ ਆਵੇ,
ਮੈਨੂੰ ਤਾਂ ਇੱਕ ਸੀਨ ਵੀ ਸਮਝ ਨਹੀਂ ਆਇਆ,
ਸਾਡੀ ਗਲੀ ਸੀ ਵੀਡੀਓ ਆਇਆ,
ਵੀਡੀਓ ਆਇਆ ਵੀਡੀਓ ਆਇਆ,
ਦੋੜੋ ਸਾਰੇ ਵੀਡੀਓ ਆਇਆ .
ਬੂਹਾ ਬਾਹਰੋਂ ਕਿਸੇ ਖੜਕਾਇਆ ,
ਦੇਖਿਆ ਪਿਓ ਕਿਸੇ ਦਾ ਆਇਆ,
ਮੁੰਡੇ ਨੂੰ ਆਵਾਜ਼ ਲਗਾਈ ,
ਆਉਂਦੇ ਇੱਕ ਚਪੇੜ ਟਿਕਾਈ,
ਤੂੰ ਘਰੋਂ ਨਿਕਲ ਕੇ ਕਦੋਂ ਦਾ ਆਇਆ,
ਜਦੋਂ ਦਾ ਪਾਪਾ ਜੀ ਵੀਡੀਓ ਆਇਆ ,
ਵੀਡੀਓ ਆਇਆ ਵੀਡੀਓ ਆਇਆ,
ਦੋੜੋ ਸਾਰੇ ਵੀਡੀਓ ਆਇਆ.
ਸਾਰੀ ਰਾਤ ਏਦਾਂ ਹੀ ਹੋਈ,
ਜਾਗੋ ਮੀਟੀ ਸੀ ਹਰ ਕੋਈ,
ਤੜਕੇ ਸਭ ਘਰ ਆਪਣੇ ਤੁਰ ਗਏ,
ਵੀ.ਸੀ.ਆਰ.ਵਾਲੇ ਵੀ ਮੁੜ ਗਏ,
ਅਗਲਾ ਦਿਨ ਸਭਨੇ ਸੋਂ ਗਵਾਇਆ ,
ਸਾਡੀ ਗਲੀ ਵਿੱਚ ਵੀਡੀਓ ਆਇਆ,
ਵੀਡੀਓ ਆਇਆ,ਵੀਡੀਓ ਆਇਆ,
ਦੋੜੋ ਸਾਰੇ ਵੀਡੀਓ ਆਇਆ.
ਸਵੇਰੇ ਉਠਕੇ ਪਤਾ ਸੀ ਲੱਗਾ ,
ਰੋਟੀ ਵਾਲਾ ਕੋਈ ਲੈ ਗਿਆ ਡੱਬਾ,
ਚੱਪਲਾਂ ਵੀ ਕਈ ਪਾ ਕੇ ਲੈ ਗਏ ,
ਮੰਜਾ ਵੀ ਇੱਕ ਤੋੜ ਕੇ ਬਹਿ ਗਏ,
ਅੰਤ ਨਾਰਾਇਣ ਰੋਲਾ ਪਾਇਆ ,
ਸਾਡੀ ਗਲੀ ਕਿਉਂ ਵੀਡੀਓ ਆਇਆ,
ਵੀਡੀਓ ਆਇਆ ਵੀਡੀਓ ਆਇਆ ,
ਦੋੜੋ ਸਾਰੇ ਵੀਡੀਓ ਆਇਆ .

-----0 comments:

Post a Comment