Wednesday, June 20, 2018

ਪਵਿੱਤਰ ਨਦੀ ਗੰਗਾ |

     ਗੰਗਾ ਨੂੰ ਇੱਕ ਪਵਿੱਤਰ ਨਦੀ ਕਿਹਾ ਜਾਂਦਾ ਹੈ ਅਤੇ ਇਸਦੇ ਬਹੁਤ ਸਾਰੇ ਇਤਿਹਾਸਿਕ , ਭੂਗੋਲਿਕ ਜਾਂ ਵਿਗਿਆਨਕ ਕਾਰਣ ਹੋ ਸਕਦੇ ਹਨ | ਗੰਗਾ ਨਦੀ ਤੋਂ ਪਹਿਲਾਂ ਸਰਸਵਤੀ ਨਦੀ ਨੂੰ ਪਵਿੱਤਰ ਮੰਨਿਆ ਜਾਂਦਾ ਸੀ | ਕਿਉਂਕਿ ਆਰਿਆਂ ਦਾ ਆਗਮਨ ਭਾਰਤ ਦੇ ਪੱਛਮੀ ਹਿੱਸੇ ਵੱਲੋਂ ਹੋਇਆ ਸੀ ਅਤੇ ਸਭ ਤੋਂ ਪਹਿਲਾਂ ਉਹਨਾਂ ਦੇ ਫੈਲਾਅ ਮੌਜ਼ੂਦਾ ਪਾਕਿਸਤਾਨ ਅਤੇ ਭਾਰਤੀ ਪੰਜਾਬ ਦੇ ਖੇਤਰ ਵਿੱਚ ਹੋਇਆ ਸੀ | ਉਹਨਾਂ ਨੂੰ ਉਸ ਸਮੇਂ ਤੱਕ ਗੰਗਾ ਨਦੀ ਬਾਰੇ ਕੋਈ ਗਿਆਨ ਨਹੀਂ ਸੀ | 

     ਸਿੰਧੁ ਨਦੀ ਨੂੰ ਇਰਾਨੀਆਂ ਨੇ 'ਸਿੰਧੂ' ਦੀ ਬਜਾਏ 'ਹਿੰਦੂ' ਕਿਹਾ ਸੀ ਅਤੇ ਇਹ ਇਲਾਕਾ ਹਿੰਦੁਸਤਾਨ ਅਖਵਾਇਆ | ਜੇਕਰ ਉਹਨਾਂ ਨੇ "ਸ" ਅਤੇ "ਹ" ਦੇ ਉੱਚਾਰਨ ਕਰਦੇ ਸਮੇਂ ਕੋਈ ਗਲਤੀ ਨਾ ਕੀਤੀ ਹੁੰਦੀ ਤਾਂ ਇਸਦਾ ਨਾਮ ਸਿੰਧੂਸਤਾਨ ਹੋਣਾ ਸੀ | ਅਤੇ ਹਿੰਦੂ ਸਿੰਧੁ ਹੋਣੇ ਸਨ | ਇਸੇ ਗੱਲ ਤੋਂ ਸਾਬਤ ਹੁੰਦਾ ਹੈ ਕਿ ਹਿੰਦੂ ਅਸਲ ਵਿੱਚ ਇੱਕ ਜੀਵਨ ਸ਼ੈਲੀ ਹੈ , ਨਾ ਕਿ ਕੋਈ ਧਰਮ | ਇਹ ਉਹ ਸ਼ੈਲੀ ਹੈ ਜੋ ਇਸ ਭੂਗੋਲਿਕ ਖੇਤਰ ਵਿੱਚ ਰਹਿਣ ਵਾਲ੍ਹੇ ਲੋਕਾਂ ਦੇ ਜੀਵਨ ਅਤੇ ਉਹਨਾਂ ਦੇ ਫਲਸਫ਼ੇ ਨੂੰ ਉਜਾਗਰ ਕਰਦੀ ਹੈ | ਆਰਿਆ ਲੋਕਾਂ ਦੇ ਆਗਮਨ ਤੋਂ ਕਾਫ਼ੀ ਸਮੇਂ ਬਾਅਦ ਜਦੋਂ ਵਿਦੇਸ਼ੀ ਕਬੀਲੇ ਆਉਣੇ ਸ਼ੁਰੂ ਹੋਏ ਤਾਂ ਉਸ ਸਮੇਂ ਇਥੋਂ ਦੇ ਸਥਾਨਕ ਲੋਕਾਂ ਵਾਸਤੇ ਹਿੰਦੂ ਸ਼ਬਦ ਨੂੰ ਇੱਕ ਅਲਗ ਸਾਮੁਦਾਇ ਵਾਸਤੇ ਵਰਤਿਆ ਜਾਣ ਲੱਗਾ | ਉਸ ਸਮੁਦਾਏ ਵਾਸਤੇ ਜੋ ਪਹਿਲਾਂ ਇੱਥੇ ਸਿੰਧੂ ਨਦੀ ਤੋਂ ਲੈ ਕੇ ਸਰਸਵਤੀ ਨਦੀ ਤੱਕ ਰਹਿ ਰਹੇ ਸਨ ਅਤੇ ਉਹਨਾਂ ਨੇ ਹੋਲ੍ਹੀ ਹੋਲ੍ਹੀ ਸਾਰੇ ਉੱਤਰੀ ਭਾਰਤ ਉੱਤੇ ਆਪਣੇ ਪੈਰ ਪਸਾਰ ਲਏ ਸਨ | ਇਸ ਸਭਿਅਤਾ ਦੀ ਲਗਾਤਾਰਤਾ ਬਾਰੇ ਬਹੁਤ ਕੁਝ ਇਤਿਹਾਸਕਾਰਾਂ ਨੇ ਲਿੱਖਿਆ ਹੈ |

     ਇਸ ਜੂਨ ਦੇ ਮਹੀਨੇ ਦੌਰਾਨ ਮੈਨੂੰ ਹਰਿਦਵਾਰ ਜਾਣ ਦਾ ਮੌਕਾ ਮਿਲਿਆ | ਗੰਗਾ ਨਦੀ ਸਦੀਆਂ ਤੋਂ ਲੋਕਾਂ ਦੀਆਂ ਮੈਲਾਂ ਨੂੰ ਧੋਂਦੀ ਧੋਂਦੀ ਖੁੱਦ ਗੰਦੀ ਹੋ ਗਈ ਹੈ | ਪਰ ਲੱਖਾਂ ਵਾਅਦੇ ਕਰਨ ਦੇ ਬਾਵਜੂਦ ਵੀ ਕਿਸੇ ਨੇ ਇਸਨੂੰ ਸਾਫ਼ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ | ਉਲਟਾ ਇਹ ਸਿਰਫ਼ ਚੁਣਾਵੀ ਵਾਅਦੇ ਦਾ ਹੀ ਇੱਕ ਹਿੱਸਾ ਬਣ ਕੇ ਰਹਿ ਗਈ ਹੈ |0 comments:

Post a Comment