ਆਓ ਰਲ੍ ਕੇ ਬੈਠੀਏ ਅਤੇ ਗੱਲਾਂ ਕਰੀਏ

ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ.ਅਜਿਹਾ ਅਸੀਂ ਸਾਰੇ ਹੀ ਆਖਦੇ ਹਾਂ.ਸ਼ਾਇਦ ਇਸੇ ਕਰਕੇ ਅੱਜ ਦੇ ਯੁੱਗ ਵਿੱਚ ਆਦਮੀ ਇੱਕਲਾ ਪੈ ਗਿਆ ਹੈ.ਕਿਉਂਕਿ ਅਸੀਂ ਭੀੜ ਵਿੱਚ ਵੀ ਇੱਕਲੇ ਹੀ ਹਾਂ.

ਗੱਲਾਂ ਤਾਂ ਸਿਰਫ਼ ਮਾਂ ਕੋਲੋਂ ਸੁਣੀਆਂ ਜਾਂ ਪਿਉ ਕੋਲੋਂ ...

ਮੈਂ ਕਿਹਾ ਕਿ ਗੱਲਾਂ ਤਾਂ ਅਸੀਂ ਸਿਰਫ਼ ਮਾਨ ਕੋਲੋਂ ਹੀ ਸੁਣੀਆਂ ਜਾਂ ਪਿਉ ਕੋਲੋਂ ਲੋਕਾਂ ਕੋਲੋਂ ਤਾਂ ਗੱਲਾਂ ਨਹੀਂ ਗਾਲ੍ਹਾਂ ਹੀ ਸੁਣੀਆਂ ਹਨ.ਮੇਰੀ ਹਰ ਤਰਾਂ ਦੀ ਗਲਤੀ ਨੂੰ ਸਿਰਫ਼ ਮਾਂ ਹੀ ਛੁਪਾਉਂਦੀ ਸੀ.

ਕੋਈ ਕਿਸੇ ਨੂੰ ਕੁਝ ਨਹੀਂ ਸਿਖਾ ਸਕਦਾ

ਕੋਈ ਵੀ ਆਦਮੀ ਜੇਕਰ ਕਹੇ ਕਿ ਮੈਂ ਕਿਸੇ ਨੂੰ ਕੁਝ ਸਿਖਾਇਆ ਹੈ ਤਾਂ ਸ਼ਾਇਦ ਉਹ ਝੂਠ ਨਾ ਬੋਲਕੇ ਵੀ ਇਸ ਤਥ ਤੋਂ ਅਨਜਾਨਹੋਵੇ ਕਿ ਕੋਈ ਵੀ ਕਿਸੇ ਨੂੰ ਕੁਝ ਨਹੀ ਸਿਖਾ ਸਕਦਾ.ਕਿਉਂਕਿ ਇਹ ਤਾਂ ਸਿਖਣ ਵਾਲੇ ਤੇ ਨਿਰਭਰ ਹੈ ਕਿ ਉਸਨੇ ਸਿਖਣਾ ਹੈ ਜਾਂ ਨਹੀਂ.

ਰੱਬ ਸਭ ਦੇਖਦਾ ਹੈ.

ਅਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣੀਆਂ ਹੈ ਕਿ ਰੱਬ ਸਭਕੁਝ ਦੇਖਦਾ ਹੈ ਜੇਕਰ ਉਹ ਦੇਖਦਾ ਹੈ ਤਾਂ ਅਸੀਂ ਸਭ ਮਾੜੇ ਕੰਮਾਂ ਵਿੱਚ ਕਿਉਂ ਫ਼ਸੇ ਹੋਏ ਹਾਂ.ਕੀ ਲੋਕਾਂ ਨੂੰ ਰੱਬ ਦਾ ਕੋਈ ਡਰ ਭੈ ਨਹੀਂ ਹੈ ?

ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ.

ਕਹਿੰਦੇ ਹਨ ਕਿ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਵੈਸੇ ਬਿਲਕੁਲ ਸਹੀ ਹੈ.ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੋਂਕ ਹੈ,ਜੇਕਰ ਮੈਨੂੰ ਕੋਈ ਕਿਤਾਬ ਪਸੰਦ ਆ ਜਾਵੇ ਤਾਂ ਫਿਰ ਉਸਦੀ ਕੀਮਤ ਕਿਉਂ ਦੇਖਾਂ ...?

Wednesday, June 20, 2018

ਪਵਿੱਤਰ ਨਦੀ ਗੰਗਾ |

     ਗੰਗਾ ਨੂੰ ਇੱਕ ਪਵਿੱਤਰ ਨਦੀ ਕਿਹਾ ਜਾਂਦਾ ਹੈ ਅਤੇ ਇਸਦੇ ਬਹੁਤ ਸਾਰੇ ਇਤਿਹਾਸਿਕ , ਭੂਗੋਲਿਕ ਜਾਂ ਵਿਗਿਆਨਕ ਕਾਰਣ ਹੋ ਸਕਦੇ ਹਨ | ਗੰਗਾ ਨਦੀ ਤੋਂ ਪਹਿਲਾਂ ਸਰਸਵਤੀ ਨਦੀ ਨੂੰ ਪਵਿੱਤਰ ਮੰਨਿਆ ਜਾਂਦਾ ਸੀ | ਕਿਉਂਕਿ ਆਰਿਆਂ ਦਾ ਆਗਮਨ ਭਾਰਤ ਦੇ ਪੱਛਮੀ ਹਿੱਸੇ ਵੱਲੋਂ ਹੋਇਆ ਸੀ ਅਤੇ ਸਭ ਤੋਂ ਪਹਿਲਾਂ ਉਹਨਾਂ ਦੇ ਫੈਲਾਅ ਮੌਜ਼ੂਦਾ ਪਾਕਿਸਤਾਨ ਅਤੇ ਭਾਰਤੀ ਪੰਜਾਬ ਦੇ ਖੇਤਰ ਵਿੱਚ ਹੋਇਆ ਸੀ | ਉਹਨਾਂ ਨੂੰ ਉਸ ਸਮੇਂ ਤੱਕ ਗੰਗਾ ਨਦੀ ਬਾਰੇ ਕੋਈ ਗਿਆਨ ਨਹੀਂ ਸੀ | 

     ਸਿੰਧੁ ਨਦੀ ਨੂੰ ਇਰਾਨੀਆਂ ਨੇ 'ਸਿੰਧੂ' ਦੀ ਬਜਾਏ 'ਹਿੰਦੂ' ਕਿਹਾ ਸੀ ਅਤੇ ਇਹ ਇਲਾਕਾ ਹਿੰਦੁਸਤਾਨ ਅਖਵਾਇਆ | ਜੇਕਰ ਉਹਨਾਂ ਨੇ "ਸ" ਅਤੇ "ਹ" ਦੇ ਉੱਚਾਰਨ ਕਰਦੇ ਸਮੇਂ ਕੋਈ ਗਲਤੀ ਨਾ ਕੀਤੀ ਹੁੰਦੀ ਤਾਂ ਇਸਦਾ ਨਾਮ ਸਿੰਧੂਸਤਾਨ ਹੋਣਾ ਸੀ | ਅਤੇ ਹਿੰਦੂ ਸਿੰਧੁ ਹੋਣੇ ਸਨ | ਇਸੇ ਗੱਲ ਤੋਂ ਸਾਬਤ ਹੁੰਦਾ ਹੈ ਕਿ ਹਿੰਦੂ ਅਸਲ ਵਿੱਚ ਇੱਕ ਜੀਵਨ ਸ਼ੈਲੀ ਹੈ , ਨਾ ਕਿ ਕੋਈ ਧਰਮ | ਇਹ ਉਹ ਸ਼ੈਲੀ ਹੈ ਜੋ ਇਸ ਭੂਗੋਲਿਕ ਖੇਤਰ ਵਿੱਚ ਰਹਿਣ ਵਾਲ੍ਹੇ ਲੋਕਾਂ ਦੇ ਜੀਵਨ ਅਤੇ ਉਹਨਾਂ ਦੇ ਫਲਸਫ਼ੇ ਨੂੰ ਉਜਾਗਰ ਕਰਦੀ ਹੈ | ਆਰਿਆ ਲੋਕਾਂ ਦੇ ਆਗਮਨ ਤੋਂ ਕਾਫ਼ੀ ਸਮੇਂ ਬਾਅਦ ਜਦੋਂ ਵਿਦੇਸ਼ੀ ਕਬੀਲੇ ਆਉਣੇ ਸ਼ੁਰੂ ਹੋਏ ਤਾਂ ਉਸ ਸਮੇਂ ਇਥੋਂ ਦੇ ਸਥਾਨਕ ਲੋਕਾਂ ਵਾਸਤੇ ਹਿੰਦੂ ਸ਼ਬਦ ਨੂੰ ਇੱਕ ਅਲਗ ਸਾਮੁਦਾਇ ਵਾਸਤੇ ਵਰਤਿਆ ਜਾਣ ਲੱਗਾ | ਉਸ ਸਮੁਦਾਏ ਵਾਸਤੇ ਜੋ ਪਹਿਲਾਂ ਇੱਥੇ ਸਿੰਧੂ ਨਦੀ ਤੋਂ ਲੈ ਕੇ ਸਰਸਵਤੀ ਨਦੀ ਤੱਕ ਰਹਿ ਰਹੇ ਸਨ ਅਤੇ ਉਹਨਾਂ ਨੇ ਹੋਲ੍ਹੀ ਹੋਲ੍ਹੀ ਸਾਰੇ ਉੱਤਰੀ ਭਾਰਤ ਉੱਤੇ ਆਪਣੇ ਪੈਰ ਪਸਾਰ ਲਏ ਸਨ | ਇਸ ਸਭਿਅਤਾ ਦੀ ਲਗਾਤਾਰਤਾ ਬਾਰੇ ਬਹੁਤ ਕੁਝ ਇਤਿਹਾਸਕਾਰਾਂ ਨੇ ਲਿੱਖਿਆ ਹੈ |

     ਇਸ ਜੂਨ ਦੇ ਮਹੀਨੇ ਦੌਰਾਨ ਮੈਨੂੰ ਹਰਿਦਵਾਰ ਜਾਣ ਦਾ ਮੌਕਾ ਮਿਲਿਆ | ਗੰਗਾ ਨਦੀ ਸਦੀਆਂ ਤੋਂ ਲੋਕਾਂ ਦੀਆਂ ਮੈਲਾਂ ਨੂੰ ਧੋਂਦੀ ਧੋਂਦੀ ਖੁੱਦ ਗੰਦੀ ਹੋ ਗਈ ਹੈ | ਪਰ ਲੱਖਾਂ ਵਾਅਦੇ ਕਰਨ ਦੇ ਬਾਵਜੂਦ ਵੀ ਕਿਸੇ ਨੇ ਇਸਨੂੰ ਸਾਫ਼ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ | ਉਲਟਾ ਇਹ ਸਿਰਫ਼ ਚੁਣਾਵੀ ਵਾਅਦੇ ਦਾ ਹੀ ਇੱਕ ਹਿੱਸਾ ਬਣ ਕੇ ਰਹਿ ਗਈ ਹੈ |