ਆਓ ਰਲ੍ ਕੇ ਬੈਠੀਏ ਅਤੇ ਗੱਲਾਂ ਕਰੀਏ

ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ.ਅਜਿਹਾ ਅਸੀਂ ਸਾਰੇ ਹੀ ਆਖਦੇ ਹਾਂ.ਸ਼ਾਇਦ ਇਸੇ ਕਰਕੇ ਅੱਜ ਦੇ ਯੁੱਗ ਵਿੱਚ ਆਦਮੀ ਇੱਕਲਾ ਪੈ ਗਿਆ ਹੈ.ਕਿਉਂਕਿ ਅਸੀਂ ਭੀੜ ਵਿੱਚ ਵੀ ਇੱਕਲੇ ਹੀ ਹਾਂ.

ਗੱਲਾਂ ਤਾਂ ਸਿਰਫ਼ ਮਾਂ ਕੋਲੋਂ ਸੁਣੀਆਂ ਜਾਂ ਪਿਉ ਕੋਲੋਂ ...

ਮੈਂ ਕਿਹਾ ਕਿ ਗੱਲਾਂ ਤਾਂ ਅਸੀਂ ਸਿਰਫ਼ ਮਾਨ ਕੋਲੋਂ ਹੀ ਸੁਣੀਆਂ ਜਾਂ ਪਿਉ ਕੋਲੋਂ ਲੋਕਾਂ ਕੋਲੋਂ ਤਾਂ ਗੱਲਾਂ ਨਹੀਂ ਗਾਲ੍ਹਾਂ ਹੀ ਸੁਣੀਆਂ ਹਨ.ਮੇਰੀ ਹਰ ਤਰਾਂ ਦੀ ਗਲਤੀ ਨੂੰ ਸਿਰਫ਼ ਮਾਂ ਹੀ ਛੁਪਾਉਂਦੀ ਸੀ.

ਕੋਈ ਕਿਸੇ ਨੂੰ ਕੁਝ ਨਹੀਂ ਸਿਖਾ ਸਕਦਾ

ਕੋਈ ਵੀ ਆਦਮੀ ਜੇਕਰ ਕਹੇ ਕਿ ਮੈਂ ਕਿਸੇ ਨੂੰ ਕੁਝ ਸਿਖਾਇਆ ਹੈ ਤਾਂ ਸ਼ਾਇਦ ਉਹ ਝੂਠ ਨਾ ਬੋਲਕੇ ਵੀ ਇਸ ਤਥ ਤੋਂ ਅਨਜਾਨਹੋਵੇ ਕਿ ਕੋਈ ਵੀ ਕਿਸੇ ਨੂੰ ਕੁਝ ਨਹੀ ਸਿਖਾ ਸਕਦਾ.ਕਿਉਂਕਿ ਇਹ ਤਾਂ ਸਿਖਣ ਵਾਲੇ ਤੇ ਨਿਰਭਰ ਹੈ ਕਿ ਉਸਨੇ ਸਿਖਣਾ ਹੈ ਜਾਂ ਨਹੀਂ.

ਰੱਬ ਸਭ ਦੇਖਦਾ ਹੈ.

ਅਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣੀਆਂ ਹੈ ਕਿ ਰੱਬ ਸਭਕੁਝ ਦੇਖਦਾ ਹੈ ਜੇਕਰ ਉਹ ਦੇਖਦਾ ਹੈ ਤਾਂ ਅਸੀਂ ਸਭ ਮਾੜੇ ਕੰਮਾਂ ਵਿੱਚ ਕਿਉਂ ਫ਼ਸੇ ਹੋਏ ਹਾਂ.ਕੀ ਲੋਕਾਂ ਨੂੰ ਰੱਬ ਦਾ ਕੋਈ ਡਰ ਭੈ ਨਹੀਂ ਹੈ ?

ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ.

ਕਹਿੰਦੇ ਹਨ ਕਿ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਵੈਸੇ ਬਿਲਕੁਲ ਸਹੀ ਹੈ.ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੋਂਕ ਹੈ,ਜੇਕਰ ਮੈਨੂੰ ਕੋਈ ਕਿਤਾਬ ਪਸੰਦ ਆ ਜਾਵੇ ਤਾਂ ਫਿਰ ਉਸਦੀ ਕੀਮਤ ਕਿਉਂ ਦੇਖਾਂ ...?

Thursday, January 28, 2016

ਲਾਲ ਚੰਦ ਯਮਲਾ ਜੱਟ , ਇੱਕ ਅਨਮੋਲ ਗਾਇਕ

ਲਾਲ ਚੰਦ ਯਮਲਾ ਜੱਟ ਸਾਡੇ ਪੰਜਾਬ ਦਾ ਇੱਕ ਅਨਮੋਲ ਗਾਇਕ ਹੋਇਆ ਹੈ | ਉਸਦੀ ਗਾਇਕੀ ਅੱਜ ਵੀ ਦਿਲਾਂ ਨੂੰ ਕੀਲਦੀ ਹੈ |
ਲੁਧਿਆਣੇ ਦੇ ਜਵਾਹਰ ਨਗਰ ਵਿੱਚ ਆਪਣਾ ਜੀਵਨ ਯਾਪਨ ਕਰਨ ਵਾਲੇ ਇਸ ਗਾਇਕ ਦਾ ਜੀਵਨ ਵੀ ਬੜਾ ਹੀ ਔਕੜਾਂ ਭਰਿਆ ਸੀ , ਉਸਦੀ ਕਲਾ ਹੀ ਉਸਦਾ ਸਭ ਕੁਝ ਸੀ .ਹੇਠ ਦਿੱਤੀ ਵੀਡੀਓ ਵਿੱਚ ਉਸਦਾ ਇੱਕ ਅਲਗ ਰੰਗਤ ਵਾਲਾ ਗੀਤ (ਦਲਬੀਰ ਮੀਲੂ ਵੱਲੋਂ ਯੂ-ਟਿਊਬ ਤੇ ਅਪਲੋਡ ਕੀਤਾ) ਹੈ ਜਿਸਨੂੰ ਸੁਣਕੇ ਪਤਾ ਲਗਦਾ ਹੈ ਕੀ ਕਿਵੇਂ ਯਮਲਾ ਜੱਟ ਨੇ ਆਪਣੀ ਵਿਲਖਣ ਯੋਗਤਾ ਨਾਲ ਪੰਜਾਬ ਦੀ ਪੰਜਾਬੀਅਤ ਨੂੰ ਦਰਸਾਇਆ ਹੈ .ਪੰਜਾਬ ਦੇ ਗਾਇਕਾਂ ਨੂੰ ਤੂੰਬੀ ਦਾ ਸਾਜ਼ ਉਸੇ ਦੀ ਦੇਣ ਹੈ .

Sunday, January 10, 2016

ਪਿਤਾ ਜੀ ( ਪਰਮ ਸੰਤ ਬਾਬਾ ਗੁਰਦਿੱਤ ਸਿੰਘ ਜੀ ਸੋਹਣਾ ) ਵੱਲੋਂ ਕੀਤਾ ਗਿਆ ਸਤਸੰਗ

ਇਹ ਸਤਸੰਗ ਪਿਤਾ ਜੀ (ਪਰਮ ਸੰਤ ਬਾਬਾ ਗੁਰਦਿੱਤ ਸਿੰਘ ਜੀ ਸੋਹਣਾ ) ਵੱਲੋਂ ਸ਼੍ਰੀ ਮੰਗਲ ਦਾਸ ਜੀ ਦੇ ਘਰ ,ਬਸਤੀ ਸ਼ੇਖ ਜਲੰਧਰ ਵਿਖੇ ਮਿਤੀ 21/10/1997 ਨੂੰ ਕੀਤਾ ਗਿਆ ਸੀ .ਪਿਤਾ ਜੀ ਇੱਕ ਗੁਪਤ ਅਤੇ ਆਜ਼ਾਦ ਮਹਾਤਮਾ ਹੋਏ ਹਨ.ਉਹਨਾਂ ਨੇ ਆਪਣੇ ਜੀਵਨ ਦੌਰਾਨ ਹੀ ਕਹਿ ਦਿੱਤਾ ਸੀ ਕਿ ਉਹਨਾਂ ਤੋਂ ਬਾਅਦ ਉਹਨਾਂ ਦੀ ਕੋਈ ਗੱਦੀ ਜਾਂ ਡੇਰਾ ਆਦਿ ਨਹੀਂ ਬਣਾਇਆ ਜਾਵੇਗਾ .ਉਹਨਾਂ ਦੀ ਹਿਦਾਇਤ ਕੇਵਲ ਘਰ ਬੈਠ ਕੇ ਅਧਿਆਤਮਕ ਅਭਿਆਸ ਕਰਨ ਅਤੇ ਬਿਆਸ ਡੇਰੇ ਨਾਲ ਜੁੜਨ ਦੀ ਸੀ .







ਉਹਨਾਂ ਵੱਲੋਂ ਘਰ-ਘਰ ਜਾ ਕੇ ਸਤਸੰਗ ਕੀਤਾ ਜਾਂਦਾ ਸੀ. ਉਹ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਸੇਵਕ ਸਨ.ਬਾਬਾ ਸਾਵਣ ਸਿੰਘ ਜੀ ਵੱਲੋਂ ਉਹਨਾਂ ਨੂੰ ਅੰਦਰੋਂ ਹੀ ਸਤਸੰਗ ਕਰਨ ਦਾ ਹੁਕਮ ਦਿੱਤਾ ਗਿਆ ਸੀ .ਇਸ ਗੱਲ ਦਾ ਜ਼ਿਕਰ ਉਹਨਾਂ ਨੇ ਇਸ ਸਤਸੰਗ ਵਿੱਚ ਵੀ ਕੀਤਾ ਹੈ .

ਹੇਠਾਂ ਦਿੱਤੀ ਵੀਡੀਓ ਵਿੱਚ ਉਪਰੋਕਤ ਸਤਸੰਗ ਦਾ ਦੂਸਰਾ ਭਾਗ ਹੈ .