ਆਓ ਰਲ੍ ਕੇ ਬੈਠੀਏ ਅਤੇ ਗੱਲਾਂ ਕਰੀਏ

ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ.ਅਜਿਹਾ ਅਸੀਂ ਸਾਰੇ ਹੀ ਆਖਦੇ ਹਾਂ.ਸ਼ਾਇਦ ਇਸੇ ਕਰਕੇ ਅੱਜ ਦੇ ਯੁੱਗ ਵਿੱਚ ਆਦਮੀ ਇੱਕਲਾ ਪੈ ਗਿਆ ਹੈ.ਕਿਉਂਕਿ ਅਸੀਂ ਭੀੜ ਵਿੱਚ ਵੀ ਇੱਕਲੇ ਹੀ ਹਾਂ.

ਗੱਲਾਂ ਤਾਂ ਸਿਰਫ਼ ਮਾਂ ਕੋਲੋਂ ਸੁਣੀਆਂ ਜਾਂ ਪਿਉ ਕੋਲੋਂ ...

ਮੈਂ ਕਿਹਾ ਕਿ ਗੱਲਾਂ ਤਾਂ ਅਸੀਂ ਸਿਰਫ਼ ਮਾਨ ਕੋਲੋਂ ਹੀ ਸੁਣੀਆਂ ਜਾਂ ਪਿਉ ਕੋਲੋਂ ਲੋਕਾਂ ਕੋਲੋਂ ਤਾਂ ਗੱਲਾਂ ਨਹੀਂ ਗਾਲ੍ਹਾਂ ਹੀ ਸੁਣੀਆਂ ਹਨ.ਮੇਰੀ ਹਰ ਤਰਾਂ ਦੀ ਗਲਤੀ ਨੂੰ ਸਿਰਫ਼ ਮਾਂ ਹੀ ਛੁਪਾਉਂਦੀ ਸੀ.

ਕੋਈ ਕਿਸੇ ਨੂੰ ਕੁਝ ਨਹੀਂ ਸਿਖਾ ਸਕਦਾ

ਕੋਈ ਵੀ ਆਦਮੀ ਜੇਕਰ ਕਹੇ ਕਿ ਮੈਂ ਕਿਸੇ ਨੂੰ ਕੁਝ ਸਿਖਾਇਆ ਹੈ ਤਾਂ ਸ਼ਾਇਦ ਉਹ ਝੂਠ ਨਾ ਬੋਲਕੇ ਵੀ ਇਸ ਤਥ ਤੋਂ ਅਨਜਾਨਹੋਵੇ ਕਿ ਕੋਈ ਵੀ ਕਿਸੇ ਨੂੰ ਕੁਝ ਨਹੀ ਸਿਖਾ ਸਕਦਾ.ਕਿਉਂਕਿ ਇਹ ਤਾਂ ਸਿਖਣ ਵਾਲੇ ਤੇ ਨਿਰਭਰ ਹੈ ਕਿ ਉਸਨੇ ਸਿਖਣਾ ਹੈ ਜਾਂ ਨਹੀਂ.

ਰੱਬ ਸਭ ਦੇਖਦਾ ਹੈ.

ਅਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣੀਆਂ ਹੈ ਕਿ ਰੱਬ ਸਭਕੁਝ ਦੇਖਦਾ ਹੈ ਜੇਕਰ ਉਹ ਦੇਖਦਾ ਹੈ ਤਾਂ ਅਸੀਂ ਸਭ ਮਾੜੇ ਕੰਮਾਂ ਵਿੱਚ ਕਿਉਂ ਫ਼ਸੇ ਹੋਏ ਹਾਂ.ਕੀ ਲੋਕਾਂ ਨੂੰ ਰੱਬ ਦਾ ਕੋਈ ਡਰ ਭੈ ਨਹੀਂ ਹੈ ?

ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ.

ਕਹਿੰਦੇ ਹਨ ਕਿ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਵੈਸੇ ਬਿਲਕੁਲ ਸਹੀ ਹੈ.ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੋਂਕ ਹੈ,ਜੇਕਰ ਮੈਨੂੰ ਕੋਈ ਕਿਤਾਬ ਪਸੰਦ ਆ ਜਾਵੇ ਤਾਂ ਫਿਰ ਉਸਦੀ ਕੀਮਤ ਕਿਉਂ ਦੇਖਾਂ ...?

Monday, April 4, 2016

ਆਪਣੀ ਮੰਜ਼ਿਲ ਵੱਲ ਲਗਾਤਾਰ ਚੱਲਦੇ ਰਹੋ

ਅੱਜ ਦੋ ਗੱਲਾਂ ਬਾਰੇ ਵਿਚਾਰ ਅਤੇ ਇਹਨਾਂ ਦੀ ਗਹਿਰਾਈ ਬਾਰੇ ਸੋਚ ਚੱਲੀ. ਗਿਆਂਨ ਹੋਣਾ ਅਤੇ ਸੋਝੀ ਹੋਣਾ ਦੋ ਅਲਗ-ਅਲਗ ਗੱਲਾਂ ਹਨ.ਇਹ ਗੱਲ ਸਭਨੂੰ ਪੱਲੇੇ ਬੰਨ ਲੈਣੀ ਚਾਹੀਦੀ ਹੈੈ ਕਿ ਪੋਥੀਆਂ ਪੜ੍ਹਨ ਨਾਲ ਢੇੇਰ ਸਾਰਾ ਗਿਆਨ ਤਾਂ ਇਕਠਾ ਕੀਤਾ ਜਾ ਸਕਦਾ ਹੈ ਪਰ ਸੋਝੀ ਵਾਸਤੇ ਗਿਆਂਨ ਨਹੀਂ ਤਜ਼ਰਬੇ ਦੀ ਲੋੜ ਹੁੰਦੀ ਹੈ ਅਤੇ ਤਜ਼ਰਬਾ ਸਿਰਫ਼ ਅਭਿਆਸ ਕਰਨ ਨਾਲ ਹੀ ਆਉਂਦਾ ਹੈ .ਜਿਵੇਂ ਕੋਈ ਡਰਾਈਵਰ ਪੜਿਆ-ਲਿਖਿਆ ਨਾ ਵੀ ਹੋਵੇ ਪਰ ਉਸਨੂੰ ਡ੍ਰਾਇਵਿੰਗ ਬਾਰੇ ਹਰ ਗੱਲ ਦੀ ਚੰਗੀ ਤਰਾਂ ਸੋਝੀ ਹੁੰਦੀ ਹੈ ਪਰ ਅਜਿਹੀ ਸੋਝੀ ਉਸ ਡਰਾਈਵਰ ਕੋਲ ਨਹੀਂ ਹੁੰਦੀ ਜੋ ਕੇਵਲ ਕਿਤਾਬਾਂ ਪੜਨਾ ਹੀ ਜਾਣਦਾ ਹੈ.
            ਇਸ ਤਰਾਂ ਗਿਆਨ ਹੋਣ ਨਾਲੋਂ ਸੋਝੀ ਹੋਣਾ ਜਿਆਦਾ ਮਹੱਤਵ ਰਖਦਾ ਹੈ ਅਤੇ ਸਾਨੂੰ ਸੋਝੀ ਲੈਣ ਵਾਸਤੇ ਅਭਿਆਸ ਉੱਤੇ ਜੋਰ ਦੇਣਾ ਚਾਹੀਦਾ ਹੈ .
     ਮਾਰਟਿਨ ਲੂਥਰ ਨੇ ਕਿਹਾ ਹੈ ਕੀ ਆਪਣੀ ਉਂਨਤੀ ਵਾਸਤੇ ਦੁਨੀਆਂ ਦੇ ਹਰ ਪ੍ਰਾਣੀ ਨੂੰ ਲਗਾਤਾਰ ਮੇਹਨਤ ਕਰਦੇ ਰਹਿਣਾ ਚਾਹੀਦਾ ਹੈ.ਜੇਕਰ ਤੁਸੀਂ ਆਪਣੀ ਤਰੱਕੀ ਵਾਸਤੇ ਜਾਂ ਮੇਹਨਤ ਕਰਦੇ ਹੋਏ ਤੇਜ਼ੀ ਨਾਲ ਨਹੀਂ ਚਲ ਸਕਦੇ ਤਾਂ ਹੋਲ੍ਹੀ-ਹੋਲ੍ਹੀ ਚੱਲਣ ਦੀ ਕੋਸ਼ਿਸ਼ ਕਰੋ.ਜੇਕਰ ਹੋਲ੍ਹੀ-ਹੋਲ੍ਹੀ ਵੀ ਨਹੀਂ ਚੱਲ ਸਕਦੇ ਤਾਂ ਰੀਂਗ-ਰੀਂਗ ਕੇ ਹੀ ਚਲਦੇ ਰਹੋ ਪ੍ਰੰਤੂ ਆਪਣੀ ਮੰਜ਼ਿਲ ਵੱਲ ਵਧਦੇ ਰਹੋ ਅਤੇ ਕਦੇ ਰੁਕਣ ਬਾਰੇ ਨਹੀਂ ਸੋਚੋ.ਔਕੜਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ.ਜੇਕਰ ਨੀਚੇ ਡਿੱਗ ਵੀ ਜਾਂਦੇ ਹੋ ਤਾਂ ਦੁਬਾਰਾ ਖੜ੍ਹੇ ਹੋ ਕੇ ਫਿਰ ਦੁਬਾਰਾ ਚੱਲਣਾ ਸ਼ੁਰੂ ਕਰ ਦੇਵੋ ਪਰ ਰੁਕੋ ਨਹੀਂ ਲਗਾਤਾਰ ਆਪਣੀ ਮੰਜ਼ਿਲ ਵੱਲ ਵਧਦੇ ਰਹੋ .

Thursday, January 28, 2016

ਲਾਲ ਚੰਦ ਯਮਲਾ ਜੱਟ , ਇੱਕ ਅਨਮੋਲ ਗਾਇਕ

ਲਾਲ ਚੰਦ ਯਮਲਾ ਜੱਟ ਸਾਡੇ ਪੰਜਾਬ ਦਾ ਇੱਕ ਅਨਮੋਲ ਗਾਇਕ ਹੋਇਆ ਹੈ | ਉਸਦੀ ਗਾਇਕੀ ਅੱਜ ਵੀ ਦਿਲਾਂ ਨੂੰ ਕੀਲਦੀ ਹੈ |
ਲੁਧਿਆਣੇ ਦੇ ਜਵਾਹਰ ਨਗਰ ਵਿੱਚ ਆਪਣਾ ਜੀਵਨ ਯਾਪਨ ਕਰਨ ਵਾਲੇ ਇਸ ਗਾਇਕ ਦਾ ਜੀਵਨ ਵੀ ਬੜਾ ਹੀ ਔਕੜਾਂ ਭਰਿਆ ਸੀ , ਉਸਦੀ ਕਲਾ ਹੀ ਉਸਦਾ ਸਭ ਕੁਝ ਸੀ .ਹੇਠ ਦਿੱਤੀ ਵੀਡੀਓ ਵਿੱਚ ਉਸਦਾ ਇੱਕ ਅਲਗ ਰੰਗਤ ਵਾਲਾ ਗੀਤ (ਦਲਬੀਰ ਮੀਲੂ ਵੱਲੋਂ ਯੂ-ਟਿਊਬ ਤੇ ਅਪਲੋਡ ਕੀਤਾ) ਹੈ ਜਿਸਨੂੰ ਸੁਣਕੇ ਪਤਾ ਲਗਦਾ ਹੈ ਕੀ ਕਿਵੇਂ ਯਮਲਾ ਜੱਟ ਨੇ ਆਪਣੀ ਵਿਲਖਣ ਯੋਗਤਾ ਨਾਲ ਪੰਜਾਬ ਦੀ ਪੰਜਾਬੀਅਤ ਨੂੰ ਦਰਸਾਇਆ ਹੈ .ਪੰਜਾਬ ਦੇ ਗਾਇਕਾਂ ਨੂੰ ਤੂੰਬੀ ਦਾ ਸਾਜ਼ ਉਸੇ ਦੀ ਦੇਣ ਹੈ .

Sunday, January 10, 2016

ਪਿਤਾ ਜੀ ( ਪਰਮ ਸੰਤ ਬਾਬਾ ਗੁਰਦਿੱਤ ਸਿੰਘ ਜੀ ਸੋਹਣਾ ) ਵੱਲੋਂ ਕੀਤਾ ਗਿਆ ਸਤਸੰਗ

ਇਹ ਸਤਸੰਗ ਪਿਤਾ ਜੀ (ਪਰਮ ਸੰਤ ਬਾਬਾ ਗੁਰਦਿੱਤ ਸਿੰਘ ਜੀ ਸੋਹਣਾ ) ਵੱਲੋਂ ਸ਼੍ਰੀ ਮੰਗਲ ਦਾਸ ਜੀ ਦੇ ਘਰ ,ਬਸਤੀ ਸ਼ੇਖ ਜਲੰਧਰ ਵਿਖੇ ਮਿਤੀ 21/10/1997 ਨੂੰ ਕੀਤਾ ਗਿਆ ਸੀ .ਪਿਤਾ ਜੀ ਇੱਕ ਗੁਪਤ ਅਤੇ ਆਜ਼ਾਦ ਮਹਾਤਮਾ ਹੋਏ ਹਨ.ਉਹਨਾਂ ਨੇ ਆਪਣੇ ਜੀਵਨ ਦੌਰਾਨ ਹੀ ਕਹਿ ਦਿੱਤਾ ਸੀ ਕਿ ਉਹਨਾਂ ਤੋਂ ਬਾਅਦ ਉਹਨਾਂ ਦੀ ਕੋਈ ਗੱਦੀ ਜਾਂ ਡੇਰਾ ਆਦਿ ਨਹੀਂ ਬਣਾਇਆ ਜਾਵੇਗਾ .ਉਹਨਾਂ ਦੀ ਹਿਦਾਇਤ ਕੇਵਲ ਘਰ ਬੈਠ ਕੇ ਅਧਿਆਤਮਕ ਅਭਿਆਸ ਕਰਨ ਅਤੇ ਬਿਆਸ ਡੇਰੇ ਨਾਲ ਜੁੜਨ ਦੀ ਸੀ .ਉਹਨਾਂ ਵੱਲੋਂ ਘਰ-ਘਰ ਜਾ ਕੇ ਸਤਸੰਗ ਕੀਤਾ ਜਾਂਦਾ ਸੀ. ਉਹ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਸੇਵਕ ਸਨ.ਬਾਬਾ ਸਾਵਣ ਸਿੰਘ ਜੀ ਵੱਲੋਂ ਉਹਨਾਂ ਨੂੰ ਅੰਦਰੋਂ ਹੀ ਸਤਸੰਗ ਕਰਨ ਦਾ ਹੁਕਮ ਦਿੱਤਾ ਗਿਆ ਸੀ .ਇਸ ਗੱਲ ਦਾ ਜ਼ਿਕਰ ਉਹਨਾਂ ਨੇ ਇਸ ਸਤਸੰਗ ਵਿੱਚ ਵੀ ਕੀਤਾ ਹੈ .

ਹੇਠਾਂ ਦਿੱਤੀ ਵੀਡੀਓ ਵਿੱਚ ਉਪਰੋਕਤ ਸਤਸੰਗ ਦਾ ਦੂਸਰਾ ਭਾਗ ਹੈ .