ਆਓ ਰਲ੍ ਕੇ ਬੈਠੀਏ ਅਤੇ ਗੱਲਾਂ ਕਰੀਏ

ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ.ਅਜਿਹਾ ਅਸੀਂ ਸਾਰੇ ਹੀ ਆਖਦੇ ਹਾਂ.ਸ਼ਾਇਦ ਇਸੇ ਕਰਕੇ ਅੱਜ ਦੇ ਯੁੱਗ ਵਿੱਚ ਆਦਮੀ ਇੱਕਲਾ ਪੈ ਗਿਆ ਹੈ.ਕਿਉਂਕਿ ਅਸੀਂ ਭੀੜ ਵਿੱਚ ਵੀ ਇੱਕਲੇ ਹੀ ਹਾਂ.

ਗੱਲਾਂ ਤਾਂ ਸਿਰਫ਼ ਮਾਂ ਕੋਲੋਂ ਸੁਣੀਆਂ ਜਾਂ ਪਿਉ ਕੋਲੋਂ ...

ਮੈਂ ਕਿਹਾ ਕਿ ਗੱਲਾਂ ਤਾਂ ਅਸੀਂ ਸਿਰਫ਼ ਮਾਨ ਕੋਲੋਂ ਹੀ ਸੁਣੀਆਂ ਜਾਂ ਪਿਉ ਕੋਲੋਂ ਲੋਕਾਂ ਕੋਲੋਂ ਤਾਂ ਗੱਲਾਂ ਨਹੀਂ ਗਾਲ੍ਹਾਂ ਹੀ ਸੁਣੀਆਂ ਹਨ.ਮੇਰੀ ਹਰ ਤਰਾਂ ਦੀ ਗਲਤੀ ਨੂੰ ਸਿਰਫ਼ ਮਾਂ ਹੀ ਛੁਪਾਉਂਦੀ ਸੀ.

ਕੋਈ ਕਿਸੇ ਨੂੰ ਕੁਝ ਨਹੀਂ ਸਿਖਾ ਸਕਦਾ

ਕੋਈ ਵੀ ਆਦਮੀ ਜੇਕਰ ਕਹੇ ਕਿ ਮੈਂ ਕਿਸੇ ਨੂੰ ਕੁਝ ਸਿਖਾਇਆ ਹੈ ਤਾਂ ਸ਼ਾਇਦ ਉਹ ਝੂਠ ਨਾ ਬੋਲਕੇ ਵੀ ਇਸ ਤਥ ਤੋਂ ਅਨਜਾਨਹੋਵੇ ਕਿ ਕੋਈ ਵੀ ਕਿਸੇ ਨੂੰ ਕੁਝ ਨਹੀ ਸਿਖਾ ਸਕਦਾ.ਕਿਉਂਕਿ ਇਹ ਤਾਂ ਸਿਖਣ ਵਾਲੇ ਤੇ ਨਿਰਭਰ ਹੈ ਕਿ ਉਸਨੇ ਸਿਖਣਾ ਹੈ ਜਾਂ ਨਹੀਂ.

ਰੱਬ ਸਭ ਦੇਖਦਾ ਹੈ.

ਅਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣੀਆਂ ਹੈ ਕਿ ਰੱਬ ਸਭਕੁਝ ਦੇਖਦਾ ਹੈ ਜੇਕਰ ਉਹ ਦੇਖਦਾ ਹੈ ਤਾਂ ਅਸੀਂ ਸਭ ਮਾੜੇ ਕੰਮਾਂ ਵਿੱਚ ਕਿਉਂ ਫ਼ਸੇ ਹੋਏ ਹਾਂ.ਕੀ ਲੋਕਾਂ ਨੂੰ ਰੱਬ ਦਾ ਕੋਈ ਡਰ ਭੈ ਨਹੀਂ ਹੈ ?

ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ.

ਕਹਿੰਦੇ ਹਨ ਕਿ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਵੈਸੇ ਬਿਲਕੁਲ ਸਹੀ ਹੈ.ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੋਂਕ ਹੈ,ਜੇਕਰ ਮੈਨੂੰ ਕੋਈ ਕਿਤਾਬ ਪਸੰਦ ਆ ਜਾਵੇ ਤਾਂ ਫਿਰ ਉਸਦੀ ਕੀਮਤ ਕਿਉਂ ਦੇਖਾਂ ...?

Tuesday, June 16, 2015

ਮਨੁੱਖ ਇੱਕ ਹੈ ,ਪਰ ਪੰਜ ਜੂਨਾਂ ਵਿੱਚੋਂ ਇਸੇ ਜਨਮ ਵਿੱਚ ਹੀ ਲੰਗਦਾ ਹੈ ....|

        ਜਿਆਦਾਤਰ ਕਿਹਾ ਜਾਂਦਾ ਹੈ ਕਿ ਮਨੁੱਖੀ-ਜੀਵਨ ਦੇ ਤਿੰਨ ਪੜਾਵ ਹਨ- ਬਚਪਨ ,ਜਵਾਨੀ ਅਤੇ ਬੁਢਾਪਾ |ਮਨੁੱਖੀ ਜੀਵਨ ਦੀਆਂ ਭਿੰਨ -ਭਿੰਨ ਅਵਸਥਾਵਾਂ ਬਾਰੇ ਅਲਗ-ਅਲਗ ਕਹਾਣੀਆਂ ਅਸੀਂ ਸੁਣੀਆਂ ਹਨ | ਪਰ ਇੱਕ ਚਰਚਾ ਦੋਰਾਨ ਮੇਰੇ ਇੱਕ ਸਾਥੀ ਨੇ ਜੋ ਮਨੁੱੱਖੀ ਜੀਵਨ ਦੀਆਂ ਅਵਸਥਾਵਾਂ ਬਾਰੇ ਜਿਸ ਢੰਗ ਨਾਲ ਸਾਨੂੰ ਦੱਸਿਆ ,ਉਹ ਮੈਨੂੰ ਬਿਲਕੁਲ ਸਹੀ ਲਗਦਾ ਹੈ | ਉਸਦੇ ਵਿਚਾਰ ਅਨੁਸਾਰ ਮਨੁੱਖ ਹਾਲੇ ਤੱਕ ਇਨਸਾਨ ਬਣਿਆ ਹੀ ਨਹੀਂ ਹੈ | ਉਹ ਜਨਮ ਤੋਂ ਲੈ ਕੇ ਮਰਨ ਤੱਕ ਜਾਨਵਰਾਂ ਦੀ ਤਰਾਂ ਹੀ ਜਿਉਂਦਾ ਹੈ ਅਤੇ ਜਾਨਵਰਾ ਦੀ ਤਰਾਂ ਹੀ ਮਰ ਜਾਂਦਾ ਹੈ |ਮਹਾਨ ਦਾਰਸ਼ਨਿਕ ਅਰਸਤੂ ਦੇ ਇਸ ਕਥਨ ਨੂੰ ਅਸੀਂ ਅਕਸਰ ਸਵੀਕਾਰ ਕਰਦੇ ਹਾਂ ਕਿ ਮਨੁੱਖ ਇੱਕ ਸਮਾਜਿਕ ਜਾਨਵਰ ਹੈ |
ਪਹਿਲੀ ਅਵਸਥਾ ( ਤੋਤਾ ) ਮਨੁੱਖ ਦੀ ਪਹਿਲੀ ਅਵਸਥਾ ਇੱਕ ਤੋਤੇ ਦੀ ਤਰਾਂ ਹੈ | ਜਿਸ ਤਰਾਂ ਤੋਤੇ ਹਰ ਵੇਲੇ ਟੈ-ਟੈ ਕਰਦੇ ਰਹਿੰਦੇ ਹਨ | ਇੱਕੋ ਗੱਲ ਨੂੰ ਬਾਰ-ਬਾਰ ਦੁਹਰਾਉਂਦੇ ਹਨ | ਉਸੇ ਤਰਾਂ ਛੋਟੇ ਬੱਚਿਆਂ ਨੂੰ ਵੀ ਗੱਲਾਂ ਸਿਖਾਉਣੀਆਂ ਪੈਂਦੀਆਂ ਹਨ | ਇਸ ਸਮੇਂ ਇੱਕੋ ਗੱਲ ਨੂੰ ਬੱਚੇ ਅਤੇ ਸਿਖਾਉਣ ਵਾਲੇ ਕਈ-ਕਈ ਵਾਰ ਦੁਹਰਾਉਂਦੇ ਹਨ | ਇਸ ਲਈ ਮਨੁੱਖੀ ਜੀਵਨ ਦਾ ਪਹਿਲੇ ਪੜਾਵ ਦਾ ਸਮਾਂ ਤੋਤੇ ਵਾਂਗ ਹੁੰਦਾ ਹੈ |ਦੂਜੀ ਅਵਸਥਾ (ਬਾਂਦਰ) ਦੂਜੀ ਅਵਸਥਾ ਵਿੱਚ ਜਦੋਂ ਬੱਚ੍ਹੇ ਕੁਝ ਵੱਡੇ ਹੋ ਜਾਂਦੇ ਹਨ ਤਾਂ ਉਹਨਾ ਦਾ ਸ਼ਰੀਰਿਕ ਵਿਕਾਸ ਵੀ ਹੁੰਦਾ ਹੈ |ਕੁਦਰਤੀ ਤੋਰ ਤੇ ਉਹਨਾਂ ਨੂੰ ਖੇਡਣਾ ਹੀ ਚੰਗਾ ਲਗਦਾ ਹੈ | ਉਹ ਹਰ ਵੇਲੇ ਟਪੂਸੀਆਂ ਮਾਰਦੇ ਰਹਿੰਦੇ ਹਨ ਅਤੇ ਸ਼ਰਾਰਤਾਂ ਕਰਦੇ ਰਹਿੰਦੇ ਹਨ ਅਤੇ ਮਾਂ-ਬਾਪ ਨੂੰ ਛੋਟੀ-ਛੋਟੀ ਗੱਲ ਵਾਸਤੇ ਤੰਗ ਕਰਦੇ ਹਨ  | ਕੁਝ ਬੱਚੇ ਬਹੁਤ ਸ਼ੈਤਾਨ ਹੁੰਦੇ ਹਨ ਅਤੇ ਵੱਡਿਆਂ ਦੇ ਵੀ ਸਾੰਗ (ਨਕਲਾਂ )ਲਗਾਉਂਦੇ ਹਨ | ਅਜਿਹੇ ਵਿੱਚ ਪਹਾੜਾਂ ਵਿੱਚ ਰਹਿਣ ਵਾਲੇ ਬਾਂਦਰਾਂ ਵੱਲ ਧਿਆਨ ਜਾਂਦਾ ਹੈ ,ਜੋ ਉਥੋਂ ਦੇ ਲੋਕਾਂ ਨੂੰ ਖੂਬ ਤੰਗ ਕਰਦੇ ਹਨ ਅਤੇ ਆਉਂਦੇ ਜਾਂਦੇ ਲੋਕਾਂ ਤੋਂ ਵੀ ਕਈ ਵਾਰੀ ਚੀਜਾਂ ਖੋਹ ਲੈਂਦੇ ਹਨ |ਉੱਚੀ-ਉੱਚੀ ਚੀਖਾਂ ਮਾਰਦੇ ਹਨ ਅਤੇ ਇੱਕ ਤੋ ਦੂਜੇ ਦਰਖਤ ਤੇ ਜਾ ਚੜਦੇ ਹਨ |
ਤੀਸਰੀ ਅਵਸਥਾ (ਘੋੜਾ ) ਜਦੋਂ ਮਨੁੱਖ ਜਵਾਨ ਹੋ ਜਾਂਦਾ ਹੈ ਤਾਂ ਉਸ ਸਮੇਂ ਉਹ ਘੋੜੇ ਦੀ ਅਵਸਥਾ ਵਿੱਚ ਹੁੰਦਾ ਹੈ | ਜਿਵੇਂ ਘੋੜੇ ਆਪਣੇ ਆਪ ਨੂੰ ਬਹੁਤ ਫੁਰਤੀਲਾ ਅਤੇ ਚੁਸਤ ਸਮਝਦੇ ਹਨ, ਰੇਸ ਲੱਗੀ ਹੋਵੇ ਤਾਂ ਇੰਜ ਦੋੜਦੇ ਹਨ ਜਿਵੇਂ ਖੰਭ ਲੱਗੇ ਹੋਣ ਅਤੇ ਇਸ ਦੋਰਾਨ ਉਹ ਕਈ ਵਾਰੀ ਮਾਲਿਕ ਦੀ ਵੀ ਗੱਲ ਨਹੀਂ ਮੰਨਦੇ | ਉਸੇ ਤਰਾਂ ਜਵਾਨੀ ਵਿੱਚ ਮਨੁੱਖ ਨੂੰ ਵੀ ਘੋੜੇ ਵਾਂਗ ਖੰਭ ਲੱਗ ਜਾਂਦੇ ਹਨ | ਉਹ ਸਿਆਣਿਆਂ ਦੀ ਗੱਲ ਨੂੰ ਠੱਠਾ ਸਮਝਦੇ ਹਨ | ਕਈ ਵਾਰ ਮਾਂ-ਬਾਪ ਨਾਲ ਬਹਿਸ ਕਰਨ ਲੱਗ ਜਾਂਦੇ ਹਨ | ਉਹ ਸਮਝਦੇ ਹਨ ਕਿ ਹੁਣ ਉਹ ਸਿਆਣੇ ਹੋ ਗਾਏ ਹਨ ਅਤੇ ਉਹਨਾਂ ਨੂੰ ਕਿਸੇ ਤਰਾਂ ਦੇ ਉਪਦੇਸ਼ ਦੀ ਲੋੜ ਨਹੀਂ ਹੈ | ਉਹ ਸਮਝਦੇ ਹਨ ਕੀ ਮਾਂ-ਪਿਉ ਤਾਂ ਐਵੇਂ ਹੀ ਬੋਲਦੇ ਰਹਿੰਦੇ ਹਨ | ਅਤੇ ਬਜ਼ੁਰਗ ਐਵੇਂ ਹੀ ਉਪਦੇਸ਼ ਦਿੰਦੇ ਰਹਿੰਦੇ ਹਨ | ਅਜਿਹੀ ਉਹਨਾਂ ਦੀ ਸੋਚ ਹੁੰਦੀ ਹੈ | ਉਹ ਸਮਝਦੇ ਹਨ ਕੀ ਬਜ਼ੁਰਗਾਂ ਨੂੰ ਉਹਨਾਂ ਦੀ ਸਮਝ ਬਾਰੇ ਪਤਾ ਨਹੀਂ ਹੈ ਕਿ ਉਹ ਕੀ -ਕੀ ਕਰ ਸਕਦੇ ਹਨ |ਇਸ ਤਰਾਂ ਮਨੁੱਖ ਆਪਣੀ ਜਵਾਨੀ ਦੇ ਨਸ਼ੇ ਵਿੱਚ ਘੋੜੇ ਦੀ ਤਰਾਂ ਹਵਾ ਵਿੱਚ ਹੀ ਦੋੜਿਆ ਫਿਰਦਾ ਹੈ ਅਤੇ ਕਿਸੇ ਦੀ ਗੱਲ ਨਹੀਂ ਮੰਨਦਾ |ਆਪਣੀ ਮਰਜ਼ੀ ਕਰਦਾ ਹੈ |
ਚੋਥੀ ਅਵਸਥਾ (ਖੋਤਾ ) ਜਦੋਂ ਮਨੁੱਖ ਸ਼ਾਦੀ-ਸ਼ੁਦਾ ਹੋ ਜਾਂਦਾ ਹੈ ਤਾਂ | ਉਸਦੇ ਕੁਝ ਦੇਰ ਬਾਅਦ ਦੋ ਤਿੰਨ ਬੱਚੇ ਹੋ ਜਾਂਦੇ ਹਨ | ਘਰ ਵਾਲੀ (ਪਤਨੀ) ਅਲਗ-ਅਲਗ ਤਰਾਂ ਦੀਆਂ ਡਿਮਾਂਡ ਕਰਦੀ ਹੈ | ਮਾਂ-ਬਾਪ ਮੁੰਡੇ ਦਾ ਮੁਹੰ ਦੇਖਦੇ ਹਨ ਕਿ ਇਹ ਸਾਡੀ ਕੋਈ ਸੇਵਾ ਕਰੇਗਾ ਜਾਂ ਨਹੀਂ | ਗ੍ਰਹਿਸਥ ਜੀਵਨ ਵਿੱਚ ਹੀ ਉਸਨੂੰ ਆਟੇ-ਦਾਲ ਅਤੇ ਹੋਰ ਘਰੇਲੂ ਚੀਜਾਂ ਦੇ ਭਾਵ ਪਤਾ ਲੱਗਦੇ ਹਨ | ਕਦੇ ਉਹ ਸਬਜ਼ੀ ਲਿਆਂਦਾ ਹੈ ,ਕਦੇ ਆਟਾ ਅਤੇ ਕਦੇ ਬੱਚਿਆਂ ਨੂੰ ਚੁੱਕ ਕੇ ਸਵਾਰੀ ਕਰਵਾਉਂਦਾ ਹੈ | ਉਹ ਹਰ ਵੇਲੇ ਕੁਝ ਨਾ ਕੁਝ ਖੋਤੇ ਦੀ ਤਰਾਂ ਢੋਂਦਾ ਹੀ ਰਹਿੰਦਾ ਹੈ ਪਰ ਕਦੇ ਉਫ਼ ਤੱਕ ਨਹੀਂ ਕਰਦਾ | ਉਸਨੂੰ ਕਈ ਤਰਾਂ ਦੇ ਤਾਹਨੇ -ਮਿਹਣੇ ਵੀ ਪਰਿਵਾਰ ਅਤੇ ਸਮਾਜ ਤੋਂ ਸੁਣਨੇ ਪੈਂਦੇ ਹਨ | ਪਰ ਵਕਤ ਦਾ ਮਾਰਿਆ ਆਪਣੇ ਪਰਿਵਾਰ ਦੀ ਸੁਰਖਿਆ ਦੀ ਬੇਹਤਰੀ ਵਾਸਤੇ ਸਭਕੁਝ ਸਹਿਣ ਕਰਦਾ ਹੈ | ਇਸ ਤਰਾਂ ਉਹ ਖੋਤੇ ਦਾ ਜੀਵਨ ਜਿਉਂਦਾ ਹੈ | ਜਿਵੇਂ ਗਧੇ ਉੱਪਰ ਜਿੰਨਾ ਮਰਜੀ ਭਾਰ ਲੱਦਿਆ ਹੋਵੇ ਉਹ ਬਸ ਕੰਮ ਵਿੱਚ ਹੀ ਲੱਗਿਆ ਰਹਿੰਦਾ ਹੈ ,ਉਸੇ ਤਰਾਂ ਇਸ ਅਵਸਥਾ ਵਿੱਚ ਮਨੁੱਖ ਵੀ ਆਪਣੇ ਕੰਮ ਵਿੱਚ ਹੀ ਧਿਆਨ ਦਿੰਦਾ ਹੈ |
ਪੰਜਵੀਂ ਅਵਸਥਾ (ਉੱਲੂ ) ਗ੍ਰਹਿਸਥ ਜੀਵਨ ਤੋਂ ਬਾਅਦ ਉਹ ਬੁਢਾਪੇ ਵਿੱਚ ਆ ਜਾਂਦਾ ਹੈ | ਇਸ ਸਮੇਂ ਉਸਦੇ ਸਾਰੇ ਧੀਆਂ- ਪੁੱਤਰ  ਸ਼ਾਦੀ ਕਰਵਾ ਚੁੱਕੇ ਹੁੰਦੇ ਹਨ | ਮਨੁੱਖ ਨੂੰ ਇਸ ਸਮੇਂ ਕਈ ਲਾ-ਇਲਾਜ਼ ਬਿਮਾਰੀਆਂ ਘੇਰ ਲੈਂਦੀਆਂ ਹਨ | ਉਸਦੀ ਸੇਵਾ ਕਰਨ ਵਾਲਾ ਘਰ ਵਿੱਚ ਕੋਈ ਨਹੀਂ ਹੁੰਦਾ | ਪੁੱਤਰ ਅਤੇ ਨੁਹਾਂ ਦਫ਼ਤਰ ਚਲੇ ਜਾਂਦੇ ਹਨ | ਉਸਨੂੰ (ਬਜ਼ੁਰਗਾਂ ਨੂੰ ) ਘਰ ਦਾ ਤਾਲਾ ਆਖਿਆ ਜਾਂਦਾ ਹੈ |ਇਸ ਸਮੇਂ ਉਸਦੇ ਮੁਹੰ ਵਿੱਚ ਦੰਦ ਨਹੀਂ ਹੁੰਦੇ,ਲੱਤਾਂ ਚੱਲ ਨਹੀਂ ਸਕਦੀਆਂ ,ਅੱਖਾਂ ਤੋਂ ਦਿਖਾਈ ਨਹੀਂ ਦਿੰਦਾ | ਅਜਿਹੀ ਹਾਲਤ ਵਿੱਚ ਜਦੋਂ ਉਸਦੇ ਮੁੰਡੇ ਦੇ ਘਰ ਵਿੱਚ ਪੋਤੇ ਦਾ ਕੋਈ ਫੰਕਸ਼ਨ ਹੋ ਰਿਹਾ ਹੈ | ਉਸਦੀ ਮੰਜੀ ਇੱਕ ਨੁੱਕਰੇ ਰੱਖੀ ਹੁੰਦੀ ਹੈ | ਉਹ ਆਉਣ -ਜਾਣ ਵਾਲਿਆਂ ਨੂੰ ਮੱਥੇ ਉੱਤੇ ਹੱਥ ਰੱਖ-ਰੱਖ ਕੇ ਉੱਲੂਆਂ ਵਾਂਗੂੰ ਦੇਖਦਾ ਹੈ ਕੀ ਘਰ ਵਿੱਚ ਕੀ ਹੋ ਰਿਹਾ ਹੈ | ਉਸਦੇ ਮੁੰਡੇ ਅਤੇ ਪੋਤੇ-ਪੋਤਿਆਂ ਦੇ ਰਿਸ਼ਤੇਦਾਰ ਦੂਰੋਂ ਹੀ ਹੱਥ ਹਿਲਾ ਕੇ ਪੁੱਛਦੇ ਹਨ -" ਭਾਈਆ ਠੀਕ ਐਂ......?" ਬਜ਼ੁਰਗ ਵਿਚਾਰਾ ਹੋਲੀ-ਹੋਲੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰਦਾ ਹੈ | ਪਰ ਉਦੋਂ ਤੱਕ ਰਿਸ਼ਤੇਦਾਰ ਅੰਦਰ ਚਲਿਆ ਜਾਂਦਾ ਹੈ |ਉਸਨੂੰ ਇੱਕ ਅਲਗ ਹਨੇਰੇ ਜਿਹੇ ਕਮਰੇ ਵਿੱਚ ਰੱਖ ਦਿੱਤਾ ਜਾਂਦਾ ਹੈ | ਇਸ ਤਰਾਂ ਮਨੁੱਖ ਇਸ ਅਵਸਥਾ ਵਿੱਚ ਉੱਲੂਆਂ ਦੀ ਤਰਾਂ ਜੀਵਨ ਬਤੀਤ ਕਰਦਾ ਹੈ |

   ਚਾਹੇ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਪਰ ਜ਼ਿਆਦਾਤਰ ਮਨੁੱਖ ਜੀਵਨ ਇਸੇ ਤਰਾਂ ਹੀ ਦਿਖਾਈ ਦਿੰਦਾ ਹੈ |


               ___________________________________________

Saturday, June 6, 2015

ਕਮਲ ਦੇ ਫੁੱਲ

Lotus, Lotus Leaf, Flowering, Flowerਜੋ ਆਦਮੀ ਕਿਸੇ ਇੱਕ ਕੰਮ ਵਿੱਚ ਮਹਾਰਤਾ ਹਾਸਲ ਰਖਦਾ ਹੈ ਉਸਨੂੰ ਉਹੀ ਕੰਮ ਦਿੱਤਾ ਜਾਵੇ ਜਾਂ ਉਸ ਕੋਲੋਂ ਉਹੀ ਕੰਮ ਕਰਵਾਇਆ ਜਾਵੇ ਤਾਂ ਸਹੀ ਨਤੀਜੇ ਨਿਕਲਦੇ ਹਨ.ਪਰ ਜਦੋਂ ਕਿਸੇ ਆਦਮੀ ਦੀ ਮੁਹਾਰਤਾ ਕਿਸੇ ਇੱਕ ਕੰਮ ਵਿੱਚ ਹੋਵੇ ਪਰ ਉਸਨੂੰ ਕਿਸੇ ਅਜਿਹੇ ਕੰਮ ਦਾ ਬੀੜਾ ਸੋਂਪ ਦਿੱਤਾ ਜਾਵੇ ਜਿਸ ਬਾਰੇ ਉਸਨੂੰ ਕੋਈ ਵੀ ਗਿਆਨ ਨਹੀਂ ਹੈ ਜਾਂ ਉਸਦਾ ਵਿਸ਼ਾ-ਵਸਤੂ ਵੀ ਨਹੀਂ ਹੈ ਤਾਂ ਨਤੀਜੇ ਮਾੜੇ ਹੀ ਨਿਕਲਦੇ ਹਨ.ਮਹਾਰਾਜਾ ਅਕਬਰ ਦੇ ਸਮੇਂ ਉਸਦਾ ਇੱਕ ਦਰਬਾਰੀ ਸੀ ਜਿਸਦਾ ਨਾਮ ਬੀਰਬਲ ਸੀ.ਉਹ ਰਾਜ ਦਰਬਾਰ ਵਿੱਚ ਬਹੁਤ ਸਮਝਦਾਰੀ ਅਤੇ ਮਜ਼ਾਕੀਆ ਸੁਭਾਅ ਕਾਰਣ ਰਾਜਾ ਅਕਬਰ ਦਾ ਵੀ ਬਹੁਤ ਪਿਆਰਾ ਸੀ .ਪਰ ਇੱਕ ਵਾਰੀ ਉਸਨੂੰ ਜੰਗ ਵਿੱਚ ਭੇਜ ਦਿੱਤਾ ਗਿਆ.ਉਸਨੂੰ ਕੋਈ ਬਹੁਤਾ ਅਨੁਭਵ ਨਾ ਹੋਣ ਕਾਰਣ ਬੀਰਬਲ ਲੜਾਈ ਵਿੱਚ ਮਾਰਿਆ ਗਿਆ ਸੀ.ਇਸ ਗੱਲ ਦਾ ਮਹਾਰਾਜਾ ਅਕਬਰ ਨੂੰ ਬਹੁਤ ਅਫ਼ਸੋਸ ਹੋਇਆ ਅਤੇ ਉਹ ਕਈ ਦਿਨ ਆਪਣੀ ਗਲਤੀ ਬਾਰੇ ਸੋਚਦਾ ਰਿਹਾ.
ਇਸ ਪ੍ਰਸੰਗ ਬਾਰੇ ਇਸ ਲਈ ਵਿਚਾਰ ਕੀਤਾ ਹੈ ਕਿ ਅਧਿਆਪਕਾਂ ਦੀ ਗੱਲ ਕਰਦੇ ਸਮੇਂ ਅਕਸਰ ਲੋਕ ਇਹ ਗੱਲ ਭੁੱਲ ਜਾਂਦੇ ਹਨ ਕਿ ਉਹਨਾਂ ਦੇ ਪੜਾਏ ਹੋਏ ਬੱਚੇ ਅਫ਼ਸਰ ਲੱਗੇ ਹੋਏ ਹਨ ਤਾਂ ਫੇਲ੍ਹ ਹੋਣ ਵਾਲੇ ਵੀ ਉਹਨਾਂ ਦੀ ਹੀ ਉਪੱਜ ਹਨ.ਅਤੇ ਅਧਿਆਪਕ ਦੇ ਨਤੀਜੇ ਉੱਤੇ ਕਿਹਨਾਂ ਗੱਲਾਂ ਨੇ ਪ੍ਰਭਾਵ ਪਾਇਆ ਹੈ ਇਸ ਬਾਰੇ ਕੋਈ ਨਹੀਂ ਸੋਚਦਾ.ਸਮਾਜ ਤਾਂ ਸਿਰਫ਼ ਨਤੀਜੇ ਦੇਖਦਾ ਹੈ.ਪਰ ਕੀ ਕੋਈ ਅਜਿਹੀ ਥਾਂ ਹੈ ਜਿਸ ਥਾਂ ਜਾ ਕੇ ਕੋਈ ਅਧਿਆਪਕ ਆਪਣੀ ਮੁਸ਼ਕਿਲ ਜਾਂ ਦਿੱਕਤਾਂ ਬਾਰੇ ਸ਼ਿਕਾਇਤ ਦਰਜ ਕਰਵਾ ਸਕੇ.ਉਹ ਸਕੂਲ ਦੀਆਂ ਇਮਾਰਤਾਂ ਬਣਾਉਂਦਾ ਹੈ.ਘਰੋਂ-ਘਰੀਂ ਜਾ ਕੇ ਭਿੰਨ-ਭਿੰਨ ਤਰਾਂ ਦੇ ਵੇਰਵੇ ਇੱਕਠੇ ਕਰਦਾ ਹੈ.ਗ੍ਰਾਂਟਾਂ ਦੇ ਆਡਿਟ ਕਰਵਾਉਂਦਾ ਹੈ .ਦਿਮਾਗੀ ਤੋਰ ਤੇ ਉਹ ਉਤਨਾ ਸਮਾਂ ਆਪਣੇ ਬੱਚਿਆਂ ਵੱਲ ਨਹੀਂ ਦੇ ਪਾਉਂਦਾ ਜਿਤਨਾ ਦੇਣਾ ਚਾਹੀਦਾ ਹੈ. ਕੀ ਪ੍ਰਾਇਵੇਟ ਸਕੂਲਾਂ ਦੇ ਟੀਚਰ ਵੀ ਇਸੇ ਤਰਾਂ ਦੀ ਪੀੜ ਦਾ ਅਹਿਸਾਸ ਕਰਦੇ ਹਨ.ਨਹੀਂ ਉਹਨਾਂ ਨੂੰ ਪੜਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਹੈ, ਤਾਂ ਫਿਰ ਉਹ ਨੀਵੇਂ ਪਧਰ ਦੇ ਬਚਿਆਂ ਨੂੰ ਵੀ ਪੜਾ ਕੇ ਰਾਜ਼ੀ ਨਹੀਂ ਹਨ.ਹੁਸ਼ਿਆਰ ਬੱਚੇ ਨੂੰ ਤਾਂ ਕੋਈ ਵੀ ਪੜਾ ਸਕਦਾ ਹੈ.ਗੱਲ ਤਾਂ ਉਸ ਬਾਰੇ ਹੈ ਜੋ ਕੁਝ ਨਹੀਂ ਜਾਣਦਾ.ਉਸਨੂੰ ਪ੍ਰਾਇਵੇਟ ਸਕੂਲਾਂ ਵਾਲੇ ਨੀਵੇਂ ਪਧਰ ਦੇ ਕਹਿ ਕੇ ਦੁਤਕਾਰ ਦਿੰਦੇ ਹਨ ਅਤੇ ਦਾਖਿਲ ਹੀ ਨਹੀਂ ਕਰਦੇ ਤਾਂ ਫਿਰ ਚੰਗੇ ਨਤੀਜੇ ਦਾ ਮਾਣ ਕੀ ਆਖਦਾ ਹੈ.ਮਾਣ ਤਾਂ ਉਸਨੂੰ ਕਰਨਾ ਚਾਹੀਦਾ ਹੈ ਜੋ ਹਜ਼ਾਰਾਂ ਕੰਮ ਕਰਨ ਦੇ ਨਾਲ -ਨਾਲ ਵਧੀਆ ਨਹੀਂ ਤਾਂ ਥੋੜਾ ਚੰਗਾ ਨਤੀਜਾ ਤਾਂ ਦੇ ਹੀ ਰਿਹਾ ਹੈ.ਕਿਉਂ ਜੋ ਉਸ ਕੋਲ ਆਉਣ ਵਾਲੇ ਬੱਚੇ ਬਹੁਤੇ ਉੱਚੇ ਪਧਰ ਦੇ (ਪ੍ਰਾਇਵੇਟ ਸਕੂਲਾਂ ਅਨੁਸਾਰ )ਨਹੀਂ ਹਨ .ਪਰ ਉਸਦੀ ਮਿਹਨਤ ਨਾਲ ਉਹ ਕਿਸੇ ਮੁਕਾਮ ਤੇ ਪੁੱਜਣ ਜੋਗੇ ਤਾਂ ਆਉਂਦੇ ਹੀ ਹਨ.ਉਹਨਾਂ ਵਿੱਚੋਂ ਹੀ ਵਧੀਆ ਅਤੇ ਨਿਖੜਦੇ ਫੁੱਲ ਵੀ ਨਿਕਲਦੇ ਹਨ.ਜੋ ਅਜਿਹੀਆਂ ਮਾੜੀਆਂ ਹਾਲਤਾਂ ਵਿੱਚੋਂ ਵੀ ਪਰ ਪਾ ਜਾਂਦੇ ਹਨ ਉਹੀ ਅਸਲ ਵਿੱਚ ਕਮਲ ਦੇ ਫੁੱਲ ਹਨ.