ਆਓ ਰਲ੍ ਕੇ ਬੈਠੀਏ ਅਤੇ ਗੱਲਾਂ ਕਰੀਏ

ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ.ਅਜਿਹਾ ਅਸੀਂ ਸਾਰੇ ਹੀ ਆਖਦੇ ਹਾਂ.ਸ਼ਾਇਦ ਇਸੇ ਕਰਕੇ ਅੱਜ ਦੇ ਯੁੱਗ ਵਿੱਚ ਆਦਮੀ ਇੱਕਲਾ ਪੈ ਗਿਆ ਹੈ.ਕਿਉਂਕਿ ਅਸੀਂ ਭੀੜ ਵਿੱਚ ਵੀ ਇੱਕਲੇ ਹੀ ਹਾਂ.

ਗੱਲਾਂ ਤਾਂ ਸਿਰਫ਼ ਮਾਂ ਕੋਲੋਂ ਸੁਣੀਆਂ ਜਾਂ ਪਿਉ ਕੋਲੋਂ ...

ਮੈਂ ਕਿਹਾ ਕਿ ਗੱਲਾਂ ਤਾਂ ਅਸੀਂ ਸਿਰਫ਼ ਮਾਨ ਕੋਲੋਂ ਹੀ ਸੁਣੀਆਂ ਜਾਂ ਪਿਉ ਕੋਲੋਂ ਲੋਕਾਂ ਕੋਲੋਂ ਤਾਂ ਗੱਲਾਂ ਨਹੀਂ ਗਾਲ੍ਹਾਂ ਹੀ ਸੁਣੀਆਂ ਹਨ.ਮੇਰੀ ਹਰ ਤਰਾਂ ਦੀ ਗਲਤੀ ਨੂੰ ਸਿਰਫ਼ ਮਾਂ ਹੀ ਛੁਪਾਉਂਦੀ ਸੀ.

ਕੋਈ ਕਿਸੇ ਨੂੰ ਕੁਝ ਨਹੀਂ ਸਿਖਾ ਸਕਦਾ

ਕੋਈ ਵੀ ਆਦਮੀ ਜੇਕਰ ਕਹੇ ਕਿ ਮੈਂ ਕਿਸੇ ਨੂੰ ਕੁਝ ਸਿਖਾਇਆ ਹੈ ਤਾਂ ਸ਼ਾਇਦ ਉਹ ਝੂਠ ਨਾ ਬੋਲਕੇ ਵੀ ਇਸ ਤਥ ਤੋਂ ਅਨਜਾਨਹੋਵੇ ਕਿ ਕੋਈ ਵੀ ਕਿਸੇ ਨੂੰ ਕੁਝ ਨਹੀ ਸਿਖਾ ਸਕਦਾ.ਕਿਉਂਕਿ ਇਹ ਤਾਂ ਸਿਖਣ ਵਾਲੇ ਤੇ ਨਿਰਭਰ ਹੈ ਕਿ ਉਸਨੇ ਸਿਖਣਾ ਹੈ ਜਾਂ ਨਹੀਂ.

ਰੱਬ ਸਭ ਦੇਖਦਾ ਹੈ.

ਅਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣੀਆਂ ਹੈ ਕਿ ਰੱਬ ਸਭਕੁਝ ਦੇਖਦਾ ਹੈ ਜੇਕਰ ਉਹ ਦੇਖਦਾ ਹੈ ਤਾਂ ਅਸੀਂ ਸਭ ਮਾੜੇ ਕੰਮਾਂ ਵਿੱਚ ਕਿਉਂ ਫ਼ਸੇ ਹੋਏ ਹਾਂ.ਕੀ ਲੋਕਾਂ ਨੂੰ ਰੱਬ ਦਾ ਕੋਈ ਡਰ ਭੈ ਨਹੀਂ ਹੈ ?

ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ.

ਕਹਿੰਦੇ ਹਨ ਕਿ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਵੈਸੇ ਬਿਲਕੁਲ ਸਹੀ ਹੈ.ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੋਂਕ ਹੈ,ਜੇਕਰ ਮੈਨੂੰ ਕੋਈ ਕਿਤਾਬ ਪਸੰਦ ਆ ਜਾਵੇ ਤਾਂ ਫਿਰ ਉਸਦੀ ਕੀਮਤ ਕਿਉਂ ਦੇਖਾਂ ...?

Monday, May 4, 2015

ਜਲਦੀ ਆਉ ,ਅਤੇ ਆਪਣੀ ਬੇਵਕੂਫੀ ਦਾ ਸਰਟੀਫ਼ਿਕੇਟ ਲੈ ਜਾਓ ...........

ਇੱਕ ਫ਼ੋਨ ਆਇਆ-"ਤੁਹਾਡੇ ਬੱਚੇ ਨੇ ਸਕੂਲ ਵਿੱਚ ਇੱਕ ਕੰਪੀਟੀਸ਼ਨ ਦਿੱਤਾ ਸੀ. ਉਸ ਵਿੱਚੋਂ ਉਹ ਅਵੱਲ ਆਇਆ ਹੈ.ਉਸਦਾ ਸਰਟੀਫ਼ਿਕੇਟ ਸਾਡੇ ਕੋਲੋਂ ਲੈ ਜਾਉ ." ਫ਼ੋਨ ਉੱਤੇ ਹੀ ਪਤਾ ਆਦਿ ਦੱਸ ਦਿੱਤਾ ਜਾਂਦਾ ਹੈ.ਜਦੋਂ ਸਾਰੀ ਤਿਆਰੀ ਪੂਰੀ ਕਰਕੇ ਸਰਟੀਫ਼ਿਕੇਟ ਲੈਣ ਵਾਸਤੇ ਪਹੁੰਚਦੇ ਹਾਂ ਤਾਂ ਕੀ ਹੁੰਦਾ ਹੈ.ਜੋ ਹੁੰਦਾ ਹੈ ਬੜਾ ਕੋਝਾ ਮਜ਼ਾਕ ਹੀ ਲਗਦਾ ਹੈ.ਕਰਨ ਵਾਲੇ ਕੋਣ ਹਨ ? ਪ੍ਰਾਈਵੇਟ ਵਿਗਿਆਪਨ ਕੰਪਨੀਆਂ ਜਾਂ ਬਹੁਤ ਪਹੁੰਚ ਵਾਲੀਆਂ ਨਾਮੀ ਕੰਪਨੀਆਂ .ਇਹਨਾਂ ਨੇ ਵਿਗਿਆਪਨ ਦਾ ਨਵਾਂ ਤਰੀਕਾ ਕਢਿਆ ਹੈ.ਸਕੂਲਾਂ ਵਿੱਚ ਵਿਦਿਆਰਥੀਆਂ ਦੇ ਟੇਸਟ ਲੈਣ ਤੋਂ ਬਾਅਦ ਉਸਦਾ ਸਰਟੀਫ਼ਿਕੇਟ ਲੈਣ ਲਈ ਤੁਹਾਨੂੰ ਬੁਲਾਂਦੇ ਹਨ.ਅਤੇ ਬਿਠਾਕੇ ਆਪਣੀਆਂ ਸਕੀਮਾਂ ਸਮਝਾਉਂਦੇ ਹਨ.ਘਰ ਜਾਣ ਵੇਲੇ ਤੁਹਾਨੂੰ ਉਹ ਸਰਟੀਫ਼ਿਕੇਟ ਦਿੰਦੇ ਹਨ ਜੋ ਤੁਸੀਂ ਲੈਣ ਗਏ ਸੀ.ਤੁਸੀਂ ਹੋ ਸਕਦਾ ਹੈ ਉਹਨਾਂ ਨਾਲ ਲੜ ਵੀ ਪਵੋ.ਪਰ ਸਭਕੁਝ ਇਤਨਾ ਬਨਾਵਟੀ ਅਤੇ ਸ਼ਾਨ ਨਾਲ ਕੀਤਾ ਜਾਂਦਾ ਹੈ ਕਿ ਇਸ ਵਿੱਚ ਸਰਵਿਸ ਦੇਣ ਵਾਲੀਆਂ ਕੰਪਨੀਆਂ ਖ਼ੁਦ ਸ਼ਾਮਿਲ ਹਨ.ਤੁਹਾਨੂੰ ਚੰਗਾ ਲੱਗੇ ਜਾਂ ਨਾ ਲੱਗੇ ਪਰ ਅਸਲੀਅਤ ਤਾਂ ਸਾਹਮਣੇ ਆ ਹੀ ਜਾਂਦੀ ਹੈ.ਇਸ ਨਵੇਂ ਵਿਗਿਆਪਨ ਤਜ਼ਰਬੇ ਤੋਂ ਬਾਅਦ ਹੋਰ ਬਹੁਤ ਸਾਰੇ ਅਜਿਹੇ ਲੋਕ ਤੁਹਾਨੂੰ ਮਿਲਦੇ ਹਨ ਜੋ ਇਸੇ ਤਰਾਂ ਦੇ ਵਿਗਿਆਪਨ ਦੇਖ ਚੁਕੇ ਸਨ ਜਾਂ ਕਹੋ ਕੀ ਵਿਗਿਆਪਨ ਦਾ ਹਿੱਸਾ ਬਣ ਚੁਕੇ ਸਨ.ਤਾਂ ਫਿਰ ਕੀ ਕਿਹਾ ਜਾਵੇ ਕਿ ਅਜਿਹਾ ਕੰਮ ਕਰਨ ਵਾਲੇ ਸਕੂਲ ਵੀ ਉਹਨਾਂ ਕੰਪਨੀਆਂ ਦੇ ਨਾਲ ਸ਼ਾਮਿਲ ਹਨ ? ਜੋ ਸਿਰਫ਼ ਥੋੜੇ ਜਿਹੇ ਫਾਇਦੇ ਵਾਸਤੇ ਮਾਂ-ਬਾਪ ਦਾ ਸਮਾਂ ਬਰਬਾਦ ਕਰਦੇ ਹਨ ? ਇਹ ਸਾਰਾ ਇੰਤਜ਼ਾਮ ਉਹਨਾਂ ਦੇ ਸਕੂਲਾਂ ਵਿੱਚ ਹੀ ਕਿਉਂ ਨਹੀਂ ਕਰ ਲਿਆ ਜਾਂਦਾ ? ਜਾਂ ਫਿਰ ਉਹ ਅਜਿਹੇ ਟੇਸਟ ਹੀ ਕਿਉਂ ਲੈਂਦੇ ਹਨ ? ਕੀ ਉਹਨਾਂ ਨੂੰ ਇਹਨਾਂ ਕੰਪਨੀਆਂ ਦੀ ਅਸਲੀਅਤ ਨਹੀਂ ਪਤਾ ਸੀ ? ਖੈਰ  ਜੋ ਵੀ ਹੋਵੇ ਜੋ ਵੀ ਜਾਵੇ ਇੱਕ ਨਵਾਂ ਤਜ਼ਰਬਾ ਤਾਂ ਲੈ ਕੇ ਹੀ ਆਉਂਦਾ ਹੈ ਅਤੇ ਨਾਲੇ ਇੱਕ ਸਰਟੀਫ਼ਿਕੇਟ ਵੀ ,ਸ਼ਾਇਦ ਆਪਣੀ ਬੇਵਕੂਫੀ ਦਾ..........?

ਬਿਮਾਰੀ ,ਡਾਕਟਰ ਅਤੇ ਰਿਪੋਰਟਾਂ

ਅੱਜਕਲ ਜਿਸ ਕਿਸੇ ਨੂੰ ਵੀ ਮਿਲੋ ਕੋਈ ਨਾ ਕੋਈ ਦਵਾਈ ਜਰੂਰ ਲੈ ਰਿਹਾ ਹੈ.ਇਸਦੇ ਨਾਲ ਹੀ ਇਹ ਵੀ ਦਸਦੇ ਹਨ ਕਿ ਉਸਨੇ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ ਹੈ ਪਰ ਕਿਸੇ ਡਾਕਟਰ ਕੋਲੋਂ ਹਾਲੇ ਤੱਕ ਕੋਈ ਆਰਾਮ ਨਹੀਂ ਲੱਗਿਆ ਹੈ.ਇੱਕ ਗੱਲ ਦੇਖਣ ਵਾਲੀ ਹੈ ਕਿ ਅੱਜਕਲ ਡਾਕਟਰ ਲੋਕਾਂ ਦੀ ਵੀ ਭਰਮਾਰ ਹੈ.ਪਰ ਇਸਦੇ ਬਾਵਜ਼ੂਦ ਵੀ ਬਿਮਾਰੀਆਂ ਦਾ ਉਹ ਸਹੀ ਢੰਗ ਨਾਲ ਇਲਾਜ਼ ਕਰਨ ਦੇ ਸਮਰਥ ਨਜਰ ਨਹੀਂ ਆਉਂਦੇ ਹਨ.ਮਰੀਜਾਂ ਦੀ ਬਿਮਾਰੀ ਲਟਕਦੀ ਚਲੀ ਜਾਂਦੀ ਹੈ ਅਤੇ ਦੇਰ ਸਵੇਰ ਇੱਕ ਦਿਨ ਮਰੀਜ਼ ਜਾਂ ਤਾਂ ਡਾਕਟਰ ਬਦਲ ਲੈਂਦਾ ਹੈ ਜਾਂ ਫਿਰ ਬਿਮਾਰੀ ਮਰੀਜ਼ ਨੂੰ ਬਦਲ ਲੈਂਦੀ ਹੈ.ਇਸ ਤਰਾਂ ਇਹੀ ਕ੍ਰਮ ਚਲਦਾ ਰਹਿੰਦਾ ਹੈ.ਡਾਕਟਰਾਂ ਕੋਲ ਜਾਣ ਤੋਂ ਹਰ ਕੋਈ ਡਰਦਾ ਹੈ.ਕਿਉਂਕਿ ਡਾਕਟਰ ਕੋਲ ਜਾਣ ਦਾ ਅਰਥ ਹੈ ਪੈਸਿਆਂ ਨੂੰ ਖੋਰਾ ਲਗਾਉਣਾ ਅਤੇ ਬਿਮਾਰੀ ਤਾਂ ਆਪਣੀ ਮਰਜ਼ੀ ਹੀ ਕਰਦੀ ਹੈ.ਜੇਕਰ ਅਸੀਂ ਡਾਕਟਰ ਕੋਲ ਨਹੀਂ ਜਾਂਦੇ ਤਾਂ ਵੀ ਸਾਡਾ ਆਪਣਾ ਹੀ ਕਸੂਰ ਹੁੰਦਾ ਹੈ.ਕਿਉਂਕਿ ਅੰਦਾਜ਼ੇ ਦੀ ਕਿਆਸ ਅਰਾਈ ਹੁੰਦੀ ਹੈ ਕਿ ਕੀ ਪਤਾ ਆਰਾਮ ਜਲਦੀ ਆ ਜਾਂਦਾ.ਬਾਕੀ ਜਿਸਨੇ ਵੀ ਮਿਲਣਾ ਹੈ ਉਸਨੇ ਆਪਣੀ ਸਲਾਹ ਵੀ ਤਾਂ ਦੇਣੀ ਹੁੰਦੀ ਹੈ.ਇਹ ਤਾਂ ਹਰ ਇੱਕ ਦਾ ਨੈਤਿਕ ਫਰਜ਼ ਅਤੇ ਅਧਿਕਾਰ ਵੀ ਹੁੰਦਾ ਹੈ ਕਿ ਕੋਈ ਨਵੇ ਡਾਕਟਰ ਜਾਂ ਨਵੇਂ ਇਲਾਜ਼ ਬਾਰੇ ਮਰੀਜ਼ ਨੂੰ ਦੱਸਿਆ ਜਾਵੇ.ਡਾਕਟਰ ਕੋਲ ਜਾਣ ਦਾ ਮਤਲਬ ਹੈ ਨਵੇਂ ਸਿਰੇ ਤੋਂ ਚੈੱਕ ਅੱਪ ਕਰਵਾਉਣੀ ਕਿਉਂਕਿ ਕਿਸੇ ਡਾਕਟਰ ਨੂੰ ਵੀ ਆਪਣੇ ਤੋਂ ਬਿਨਾਂ ਕਿਸੇ ਦੂਸਰੇ ਡਾਕਟਰ ਦੀ ਰਿਪੋਰਟ ਉੱਤੇ ਵਿਸ਼ਵਾਸ ਨਹੀਂ ਹੁੰਦਾ ਹੈ.ਹੈਰਾਨੀ ਦੀ ਗੱਲ ਹੈ ਕੀ ਇੱਕੋ ਜਿਹੀਆਂ ਪੜ੍ਹਾਈਆਂ ਕਰਕੇ ਵੀ ਉਹਨਾਂ ਦੀਆਂ ਰਿਪੋਰਟਾਂ ਵਿੱਚ ਫ਼ਰਕ ਕਿਵੇਂ ਹੁੰਦਾ ਹੋਵੇਗਾ.ਜਾਂ ਫਿਰ ਇਸਦਾ ਮਤਲਬ ਇਹ ਹੈ ਕੀ ਡਾਕਟਰ ਸਿਰਫ਼ ਆਪਣੀ ਰਿਪੋਰਟ ਨੂੰ ਹੀ ਸਹੀ ਮੰਨਦੇ ਹਨ.