Sunday, March 8, 2015

ਜੇਕਰ ਬੱਚੇ ਸਕੂਲ ਵਿੱਚ ਮੋਬਾਇਲ ਲੈ ਕੇ ਆਉਣ ਤਾਂ...........?

ਬੀਤੇ ਢੇਡ ਕੁ  ਦਹਾਕੇ ਤੋਂ ਸਾਡੇ ਭਾਰਤ ਵਿੱਚ ਸੂਚਨਾ ਤਕਨਾਲੋਜੀ ਦੀ ਕ੍ਰਾਂਤੀ ਆਈ ਹੈ.ਇਸ ਵਿੱਚ ਸਾਨੂੰ ਮਾਣ ਹੁੰਦਾ ਹੈ ਕਿ ਭਾਰਤ ਸਾਰੀ ਦੁਨੀਆਂ ਵਿੱਚ ਸੋਫ਼ਟਵੇਅਰ ਵਿਚ ਸੁਪਰ ਪਾਵਰ ਹੈ.ਪਰੰਤੂ ਇਸਦੇ ਨਾਲ -ਨਾਲ ਇਸ ਮੀਡਿਆ ਦੀ ਕ੍ਰਾਂਤੀ ਨੇ ਹਰ ਖੇਤਰ ਵਿਚ ਭ੍ਰਾਂਤੀ ਵੀ ਪੈਦਾ ਕੀਤੀ ਹੈ.ਅੱਜਕਲ ਹਰ ਗਰੀਬ ਤੋਂ ਗਰੀਬ ਬੰਦੇ ਦੇ ਕੋਲ ਵੀ ਮੋਬਾਇਲ ਦੇਖਿਆ ਜਾ ਸਕਦਾ ਹੈ.ਇਸਦੇ ਪਸਾਰੇ ਨਾਲ ਜਿਥੇ ਹਰ ਪਾਸੇ ਸੂਚਨਾ ਦਾ ਪਸਾਰਾ ਹੋਇਆ ਹੈ.ਉਥੇ ਕਈ ਲੋਕ ਇਸਦਾ ਗਲਤ ਫਾਇਦਾ ਵੀ ਉਠਾ ਰਹੇ ਹਨ.
       ਕਿਹਾ ਜਾ ਸਕਦਾ ਹੈ ਕਿ ਕਿਸੇ ਵੀ  ਚੀਜ਼ ਦੀ  ਖੋਜ  ਸਮੇਂ ਸਾਇੰਸ ਦੇ ਮਹਾਰਥੀਆਂ ਨੇ ਇਸਦੇ ਮਾੜੇ ਵਰਤਾਰੇ ਨੂੰ ਸਾਹਮਣੇ ਨਹੀਂ ਰਖਿਆ ਹੁੰਦਾ.ਵਿਗਿਆਨ ਦੀ ਹਰ ਖੋਜ ਸਮਾਜ ਅਤੇ ਇਨਸਾਨ ਦੀ ਭਲਾਈ ਵਾਸਤੇ ਹੀ ਕੀਤੀ ਜਾਂਦੀ  ਹੈ.ਪਰ ਜਦੋਂ ਅਸੀਂ ਦੇਖਦੇ ਹਾਂ ਕਿ ਕੁਝ ਸਾਇੰਸ ਦੇ ਗੇਜਟ ਦਾ ਲੋਕ ਗਲਤ ਪ੍ਰਯੋਗ ਕਰ ਰਹੇ ਹਨ ਤਾਂ ਉਸ ਵਿਚ ਸਾਇੰਸ ਦਾ ਕੋਈ ਕਸੂਰ ਨਹੀਂ ਹੁੰਦਾ.ਇਸ ਵਾਸਤੇ ਪੂਰਨ ਤੋਰ ਤੇ ਮਨੁੱਖ ਖੁਦ ਹੀ ਜਿੰਮੇਵਾਰ ਹੁੰਦਾ ਹੈ.ਜੇਕਰ ਬਾਂਦਰ ਨੂੰ ਅੱਗ ਬਾਲਣ ਦਾ ਹੁਨਰ ਆ ਜਾਵੇ ਤਾਂ ਉਹ ਸਾਰੀ ਦੁਨੀਆਂ ਨੂੰ ਤਬਾਹ ਕਰ ਸਕਦੇ ਹਨ.ਇਸੇ ਕਰਕੇ ਇਹ ਹੁਨਰ ਪ੍ਰਮਾਤਮਾ ਨੇ ਕੇਵਲ ਇਨਸਾਨ ਨੂੰ ਹੀ ਦਿੱਤਾ ਹੈ.
       ਇਨਸਾਨ ਤੋਂ ਭਾਵ ਹਮੇਸ਼ਾਂ ਚੰਗਾ ਮਨੁੱਖ ਹੋਣ ਤੋਂ ਹੀ ਲਿਆ ਜਾਂਦਾ ਹੈ.ਜੇਕਰ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਤਾਂ ਸਾਨੂੰ ਇਹ ਸ਼ਬਦ ਸੁਣਨੇ ਪੈਂਦੇ ਹਨ ਕਿ ਤੈਨੂੰ ਕਿਸੇ ਨੇ ਅਕਲ ਨਹੀਂ ਦਿੱਤੀ ?ਅਕਸਰ ਇਸਦੇ ਨਾਲ-ਨਾਲ ਅਸੀਂ ਇਹ ਵੀ ਕਹਿੰਦੇ ਹਾਂ ਕਿ "ਬੰਦਾ ਬਣ ਬੰਦਾ......"ਭਾਵ ਚੰਗਾ ਬਣ .ਇਸਦਾ ਅਰਥ ਹੈ ਕਿ ਇਨਸਾਨ ਦੀ ਫ਼ਿਤਰਤ ਵਿਚ ਇਹ ਗੱਲ ਸ਼ਾਮਿਲ ਹੈ ਕਿ ਇਸਨੂੰ ਹਰ ਥਾਂ ਉੱਤੇ ਸਹੀ ਦਿਸ਼ਾ ਦੇਣ ਵਾਲੇ ਦੀ ਲੋੜ ਹੁੰਦੀ ਹੈ.
      ਅੱਜਕਲ ਸਕੂਲਾਂ ਵਿੱਚ ਅਕਸਰ ਅਜਿਹੇ ਕੇਸ ਆਉਣ ਲੱਗ ਪਏ ਹਨ ਕਿ ਕਿਸੇ ਨੂੰ ਦਸਦਿਆਂ ਵੀ ਸ਼ਰਮ ਆਉਂਦੀ ਹੈ.ਅਧਿਆਪਕਾਂ ਦਾ ਕਿੱਤਾ ਕਦੇ ਵੀ ਇਤਨਾ ਜਿਆਦਾ ਮੁਸ਼ਕਿਲ ਅਤੇ ਗੁੰਝਲਦਾਰ  ਨਹੀਂ ਰਹਿਆ ਜਿੰਨਾ ਕਿ ਹੁਣ ਹੈ.ਪਹਿਲੇ ਬਚਿਆਂ ਦੀਆਂ ਸ਼ਿਕਾਇਤਾਂ ਹੋਰ ਤਰਾਂ ਦੀਆਂ ਸਨ ਪਰ ਅੱਜਕਲ ਮੋਬਾਇਲ ਦੀ ਆਸਾਨ ਪਹੁੰਚ ਕਾਰਨ ਸ਼ਿਕਾਇਤਾਂ ਦੇ ਵਿਸ਼ੇ ਵੀ ਬਦਲ ਗਏ ਹਨ.ਮਾਂ-ਬਾਪ ਨੂੰ ਜਦੋਂ ਬੁਲਾਇਆ ਜਾਂਦਾ ਹੈ ਤਾਂ ਉਹ ਆਖਦੇ ਹਨ ਇਹ ਸਾਡੇ ਕਹਿਣੇ ਤੋਂ ਬਾਹਰ ਹਨ.ਪਰ ਅਧਿਆਪਕ ਤਾਂ ਸਿਰਫ ਪਿਆਰ ਨਾਲ ਹੀ ਸਮਝਾ ਸਕਦੇ ਹਨ.ਪਰੰਤੂ ਸਮਾਜ ਵਿਚ ਵਿਚਰਦੇ ਇਹਨਾਂ ਗੇਜਤਾਂ ਨਾਲ ਲੈਸ ਚੋਗਿਰਦੇ ਵਿਚੋਂ ਇਹਨਾਂ ਬਚਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ,ਇਹ ਇੱਕ ਗੰਭੀਰ ਵਿਸ਼ੇ ਦੀ ਗੱਲ ਹੈ,ਅਤੇ ਡੂੰਗੀ ਸੋਚ ਸਮਝ ਦਾ ਵਿਸ਼ਾ ਹੈ.ਅੱਜਕਲ ਇਹਨਾਂ ਕਾਰਣ ਹੀ ਬਚਿਆਂ ਦੇ ਦਿਮਾਗ਼ ਚੋਉਤ੍ਰ੍ਫਾ ਜਾਣਕਾਰੀ ਦੇ ਹਮਲੇ ਦਾ ਸ਼ਿਕਾਰ ਹੋ ਰਹੇ ਹਨ.ਇਸ ਜਾਨਕਾਰਿਆਂ ਦੇ ਹਮਲੇ ਨੂੰ ਫਿਲਟਰ ਲਗਾਉਣ ਦਾ ਤਰੀਕਾ ਕਿ ਹੋਵੇ ਹਰ ਮਾਂ-ਬਾਪ ਇਸ ਬਾਰੇ ਚਿੰਤਾ ਵਿਚ ਰਹਿੰਦਾ ਹੈ.ਪਰ ਇਸਦਾ ਕੋਈ ਉਪਾਏ ਨਹੀਂ ਹੈ.ਇਹ ਤਾਂ ਬਚੇ ਦੀ ਆਪਣੀ ਸਮਝ ਹੈ ਕਿ ਉਸਨੇ ਮਨੁਖੀ ਦਿਮਾਗ ਨੂੰ ਕਿਸ ਪਾਸੇ ਲੈ ਕੇ ਜਾਣਾ ਹੈ ਜਾਂ ਕਿਸ ਤਰਾਂ ਨਾਲ ਪ੍ਰਯੋਗ ਕਰਨਾ ਹੈ.
         ਮੇਰੀ ਉਮਰ ਦੇ ਲੋਕ ਤਾਂ ਮੋਬਾਇਲ ਦੇ ਬਟਨ ਵੀ ਚਲਾਉਣਾ ਨਹੀਂ ਜਾਣਦੇ ਪਰ ਨਵੀਂ ਪੀੜੀ ਜੰਮਦੇ ਸਾਰ ਹੀ ਇਸਦੀ ਅਭਿਸਤ ਹੋ ਜਾਂਦੀ ਹੈ.ਪਰ ਇਸ ਵਿਚ ਧਿਆਨ ਨਾਲ ਦੇਖਿਆ ਜਾਵੇ ਤਾਂ ਇਹਨਾਂ ਬਚਿਆਂ ਨੂੰ ਦੋਸ਼ ਦੇਣਾ ਗਲਤ ਹੋਵੇਗਾ .ਕਿਉਂਕਿ ਇਹ ਗੇਜਟ ਉਹਨਾਂ ਵਾਸਤੇ ਖਿਡੋਣੇ ਦੀ ਤਰਾਂ ਹਨ.ਜੋ ਕੁਝ ਵੀ ਉਹਨਾਂ ਦੇ ਆਲੇ ਦੁਆਲੇ ਹੁੰਦਾ ਹੈ ਉਸਨੂੰ ਉਹ ਗਹੁ ਨਾਲ ਦੇਖਦੇ ਹਨ.ਮਨੁਖੀ ਦਿਮਾਗ ਦੀ ਫ਼ਿਤਰਤ ਉਹਨਾਂ ਨੂੰ ਇਸਦਾ ਪ੍ਰਯੋਗ ਕਰਨ ਤੇ ਮਜਬੂਰ ਕਰਦੀ ਹੈ.
        ਮੇਰੀ ਸੋਚ ਦਾ ਮਤਲਬ ਇਹ ਨਹੀਂ ਕਿ ਇਹਨਾਂ ਵਸਤਾਂ ਦਾ ਪ੍ਰਯੋਗ ਨਾ ਕੀਤਾ ਜਾਵੇ ਪ੍ਰੰਤੂ ਇਸ ਗੱਲ ਤੇ ਜ਼ੋਰ ਦੇਣਾ ਹੈ ਕਿ ਸਹੀ ਪ੍ਰਯੋਗ ਕੀਤਾ ਜਾਵੇ.ਅਤੇ ਇਹ ਗੇਜਟ  ਜ਼ਰੁਰਤ ਵੇਲੇ ਹੀ ਵਰਤਣਾ ਚਾਹੀਦਾ ਹੈ.  ਸਕੂਲ ਵਿਚ ਜੋ ਬਚੇ ਅਜਿਹੇ ਮੋਬਾਇਲ ਲੈ ਕੇ ਆਉਂਦੇ ਹਨ ਉਹ ਗਲਤ ਹੈ.ਸਰਕਾਰ ਤਾਂ ਅਧਿਆਪਕਾਂ ਨੂੰ ਵੀ ਸਕੂਲ ਵਿਚ ਮੋਬਾਇਲ ਸੁਣਨਾ ਮਨਾ ਕਰਦੀ ਹੈ.ਪਰ ਬਚਿਆਂ ਦੇ ਸਕੂਲੇ ਮੋਬਾਇਲ ਲਿਆਉਣ ਬਾਰੇ ਨਾਂ ਤਾਂ ਮਾਂਪੇ ਬਹੁਤੀ ਗੰਭੀਰਤਾ ਨਾਲ ਸੋਚਦੇ ਹਨ ਅਤੇ ਨਾ ਹੀ ਕੋਈ ਹੋਰ.ਜਿੰਨੇ ਵੀ ਕੇਸ ਮੈਂ ਦੇਖੇ ਹਨ ਹਰ ਕੇਸ ਵਿਚ ਮਾਂਬਾਪ ਬਚੇ ਦੋ ਕੋਲ ਮੋਬਾਇਲ ਕਿਉਂ ਹੋਣਾ ਚਾਹਿਦਾ ਹੈ,ਇਸਦੇ ਪੱਖ ਵਿਚ ਹੀ ਦਲੀਲਾਂ ਦਿੰਦੇ ਹਨ.ਪਰ ਜਦੋਂ ਦਸ-ਦਸ ਬਾਰਾਂ -ਬਾਰਾਂ ਸਾਲਾਂ ਦੇ ਬਚੇ ਮਾਂਬਾਪ ਦੇ ਮੋਬਾਇਲ ਘਰੋਂ ਚੁੱਕ ਲਿਆਉਣ ਅਤੇ ਮਾਂਬਾਪ ਇਸ ਬਾਰੇ ਉਲਟੀਆਂ ਹੀ ਦਲੀਲਾਂ ਦੇਣ ਤਾਂ ਫਿਰ ਸੋਚਣ ਵਾਲੀ ਗੱਲ ਤਾਂ ਬਣਦੀ ਹੀ ਹੈ. 

1 comment:

  1. ਮਨ ਦਾ ਕੰਮ ਭਟਕਣਾ ਹੈ ਅਤੇ ਸਮਾਜ ਦੇ ਬੁਧੀਜਿਵੀ ਹੀ ਇਸ ਭਟਕਣ ਨੂੰ ਰੋਕ ਸਕਦਾ ਹੈ।ਜਦੋ ਸਾਨੂੰ ਕੋਈ ਨਵੀ ਤਕਨੀਕ ਦਿਤੀ ਜਾਂਦੀ ਹੈ ਤਾਂ ਕੋਈ ਨਹੀ ਦਸਦਾ ਕੀ ਇਸ ਦੇ ਕੀ ਫਾਇਦੇ ਹਨ। ਪਰ ਸਾਡੇ ਯਾਰ ਵੇਲੀ ਜੋ ਦਸਦੇ ਹਨ ਉਹ ਹਮੇਸਾ ਫੁਹੜ ਸੋਚ ਤੋ ਉਪਜਦੇ ਹਨ ।ਬੁਦੀਜਿਵੀ ਸਾਡੇ ਹਰ ਕਿਸੇ ਤੋ ਕੋਸਾ ਦੁਰ ਹੁੰਦੇ ਹਨ । ਕੋਈ ਨਹੀ ਦਸਦਾ ਕੀ ਇਹ ਤਕਨੀਕ ਨੂੰ ਕੀਦਾ ਸੀਰਜਨ ਦੇ ਕੰਮ ਲਾਉਨਾ ਹੈ ।ਜਿਅਦਾ ਤਰ ਬੁਧੀਜੀਵ ਤਾਂ ਉਸ ਤਕਨੀਕ ਨੂੰ ਸਿਖਦੇ ਹੀ ਨਹੀ ਉਹ ਤਾਂ ਸੋਚਦੇ ਹਨ ਇਹ ਸਭ ਸਿਖ ਕੇ ਅਸੀ ਕੀ ਕਰਨਾ। ਪਰ ਜੇ ਉਹ ਅਗੇ ਵਧ ਕੇ ਆਪਣੀ ਜਿੰਮੇਵਾਰੀ ਨੂੰ ਸਮਝ ਕੇ ਨਵੀ ਪਿੜੀ ਨੂੰ ਨਵੀ ਤਕਨੀਕ ਨੂੰ ਸਿਖੀਆ ਦੇਣ ਤਾਂ ਕਦੇ ਵੀ ਉਹ ਗਲਤ ਪਾਸੇ ਨਾ ਲਾਉਣ।

    ReplyDelete