ਆਓ ਰਲ੍ ਕੇ ਬੈਠੀਏ ਅਤੇ ਗੱਲਾਂ ਕਰੀਏ

ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ.ਅਜਿਹਾ ਅਸੀਂ ਸਾਰੇ ਹੀ ਆਖਦੇ ਹਾਂ.ਸ਼ਾਇਦ ਇਸੇ ਕਰਕੇ ਅੱਜ ਦੇ ਯੁੱਗ ਵਿੱਚ ਆਦਮੀ ਇੱਕਲਾ ਪੈ ਗਿਆ ਹੈ.ਕਿਉਂਕਿ ਅਸੀਂ ਭੀੜ ਵਿੱਚ ਵੀ ਇੱਕਲੇ ਹੀ ਹਾਂ.

ਗੱਲਾਂ ਤਾਂ ਸਿਰਫ਼ ਮਾਂ ਕੋਲੋਂ ਸੁਣੀਆਂ ਜਾਂ ਪਿਉ ਕੋਲੋਂ ...

ਮੈਂ ਕਿਹਾ ਕਿ ਗੱਲਾਂ ਤਾਂ ਅਸੀਂ ਸਿਰਫ਼ ਮਾਨ ਕੋਲੋਂ ਹੀ ਸੁਣੀਆਂ ਜਾਂ ਪਿਉ ਕੋਲੋਂ ਲੋਕਾਂ ਕੋਲੋਂ ਤਾਂ ਗੱਲਾਂ ਨਹੀਂ ਗਾਲ੍ਹਾਂ ਹੀ ਸੁਣੀਆਂ ਹਨ.ਮੇਰੀ ਹਰ ਤਰਾਂ ਦੀ ਗਲਤੀ ਨੂੰ ਸਿਰਫ਼ ਮਾਂ ਹੀ ਛੁਪਾਉਂਦੀ ਸੀ.

ਕੋਈ ਕਿਸੇ ਨੂੰ ਕੁਝ ਨਹੀਂ ਸਿਖਾ ਸਕਦਾ

ਕੋਈ ਵੀ ਆਦਮੀ ਜੇਕਰ ਕਹੇ ਕਿ ਮੈਂ ਕਿਸੇ ਨੂੰ ਕੁਝ ਸਿਖਾਇਆ ਹੈ ਤਾਂ ਸ਼ਾਇਦ ਉਹ ਝੂਠ ਨਾ ਬੋਲਕੇ ਵੀ ਇਸ ਤਥ ਤੋਂ ਅਨਜਾਨਹੋਵੇ ਕਿ ਕੋਈ ਵੀ ਕਿਸੇ ਨੂੰ ਕੁਝ ਨਹੀ ਸਿਖਾ ਸਕਦਾ.ਕਿਉਂਕਿ ਇਹ ਤਾਂ ਸਿਖਣ ਵਾਲੇ ਤੇ ਨਿਰਭਰ ਹੈ ਕਿ ਉਸਨੇ ਸਿਖਣਾ ਹੈ ਜਾਂ ਨਹੀਂ.

ਰੱਬ ਸਭ ਦੇਖਦਾ ਹੈ.

ਅਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣੀਆਂ ਹੈ ਕਿ ਰੱਬ ਸਭਕੁਝ ਦੇਖਦਾ ਹੈ ਜੇਕਰ ਉਹ ਦੇਖਦਾ ਹੈ ਤਾਂ ਅਸੀਂ ਸਭ ਮਾੜੇ ਕੰਮਾਂ ਵਿੱਚ ਕਿਉਂ ਫ਼ਸੇ ਹੋਏ ਹਾਂ.ਕੀ ਲੋਕਾਂ ਨੂੰ ਰੱਬ ਦਾ ਕੋਈ ਡਰ ਭੈ ਨਹੀਂ ਹੈ ?

ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ.

ਕਹਿੰਦੇ ਹਨ ਕਿ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਵੈਸੇ ਬਿਲਕੁਲ ਸਹੀ ਹੈ.ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੋਂਕ ਹੈ,ਜੇਕਰ ਮੈਨੂੰ ਕੋਈ ਕਿਤਾਬ ਪਸੰਦ ਆ ਜਾਵੇ ਤਾਂ ਫਿਰ ਉਸਦੀ ਕੀਮਤ ਕਿਉਂ ਦੇਖਾਂ ...?

Saturday, March 28, 2015

ਜ਼ਰਾ ਸੋਚੋ ...........

ਅਸੀਂ ਸਾਰੀ ਉਮਰ ਕੁਝ ਨਾ ਕੁਝ ਰੁਝੇਵਿਆਂ ਵਿੱਚ ਫ਼ਸੇ ਹੀ ਰਹਿੰਦੇ ਹਾਂ.ਜ਼ਰਾ ਇਸ ਗੱਲ ਤੇ ਜ਼ੋਰ ਦੇ ਕੇ ਦੇਖੋ ਕਿ ਅਸੀਂ ਸਾਰੇ ਹਰ ਵੇਲੇ ਕੁਝ ਨਾ ਕੁਝ ਕਰ ਹੀ ਰਹੇ ਹੁੰਦੇ ਹਾਂ.ਮੇਰੇ ਇੱਕ ਮਿੱਤਰ ਸ਼੍ਰੀ ਹਰਪ੍ਰੀਤ ਸਿੰਘ ਜੀ ਨੇ ਇੱਕ ਵਾਰੀ ਹਾਸੇ-ਹਾਸੇ ਵਿੱਚ ਹੀ ਇਹ ਗੱਲ ਕਹੀ ਸੀ ਕਿ ਅਸੀਂ ਕਦੇ ਬੋਰ ਕਿਉਂ ਨਹੀਂ ਹੁੰਦੇ .ਕਿਉਂਕਿ ਹਰ ਰੋਜ਼ ਦੀ ਰੁਟੀਨ ਨੂੰ ਧਿਆਨ ਨਾਲ ਵੇਖੋ ਅਸੀਂ ਕੀ-ਕੀ ਕਰਦੇ ਹਾਂ.ਅਸੀਂ ਹਰ ਰੋਜ ਸਵੇਰੇ ਉਠਦੇ ਹਾਂ.ਰੱਬ ਦਾ ਨਾਮ ਲੈਂਦੇ ਹਾਂ,ਰੋਜ਼ਾਨਾ ਦੇ ਕੰਮ-ਕਾਰ ਵਿੱਚ ਰੁਝ ਜਾਂਦੇ ਹਾਂ ਜੋ ਅਸੀਂ ਹਰ ਰੋਜ਼ ਕਰਦੇ ਹਾਂ.ਇਹੀ ਸਾਡਾ ਜੀਵਨ ਹੈ.ਪੰਛੀ ਵੀ ਹਰ ਰੋਜ਼ ਉਠਦੇ ਹਨ ਅਤੇ ਆਪਣੇ ਰੋਟੀ ਰੋਜ਼ੀ ਦੇ ਜੁਗਾੜ ਵਿੱਚ ਰੁਝੇ ਰਹਿੰਦੇ ਹਨ.ਕੀ ਇਹੀ ਜੀਵਨ ਹੈ?
ਜੇਕਰ ਇਹੀ ਜੀਵਨ ਹੈ ਤਾਂ ਆਪਣੇ ਆਪ ਹੀ ਸਿਧ ਹੋ ਜਾਂਦਾ ਹੈ ਕਿ ਮਨੁੱਖ ਵੀ ਇੱਕ (ਸਮਾਜਿਕ-ਜਾਨਵਰ) ਦੂਜੇ ਜਾਨਵਰਾਂ ਅਤੇ ਪਰਿੰਦਿਆਂ ਦੀ ਤਰਾਂ ਹੀ ਜੀਵਨ ਭੋਗ ਕੇ ਚਲਾ ਜਾਂਦਾ ਹੈ.ਮੇਰੇ ਇੱਕ ਹੋਰ ਮਿੱਤਰ ਸ਼੍ਰੀ ਯਸ਼ਵੀਰ ਕੁਮਾਰ ਇੱਕ ਵਾਰੀ ਇਸੇ ਤਰਾਂ ਗੱਲਾਂ ਕਰਦੇ-ਕਰਦੇ ਕਹਿਣ ਲੱਗੇ ਕਿ ਮਨੁੱਖ ਦਾ ਮੰਤਵ ਜਾਨਵਰਾਂ ਵਾਲਾ ਨਹੀਂ ਹੋ ਸਕਦਾ .ਇਸਦੇ ਜਨਮ ਦੇ ਉਦੇਸ਼ ਵਿੱਚ ਅਤੇ ਜਾਨਵਰਾਂ ਅਤੇ ਪੰਛੀਆਂ ਦੇ ਜਨਮ ਲੈਣ ਵਿੱਚ ਕੋਈ ਤਾਂ ਫ਼ਰਕ ਜਰੂਰ ਹੋਵੇਗਾ .ਭੋਤਿਕ ਤੋਰ ਤੇ ਤਾਂ ਭਾਵੇਂ ਅਸੀਂ ਵੀ ਇਸ ਧਰਤੀ ਉੱਤੇ ਆ ਕੇ ਇੱਕ ਘੋਂਸਲਾ (ਘਰ) ਬਣਾਉਣ ਅਤੇ ਚੋਗਾ ਲਭਣ ਵਾਸਤੇ (ਪੈਸਾ ਕਮਾਉਣ ਅਤੇ ਸੁਖ-ਸੁਵਿਧਾ ਦੀ ਤਰੱਕੀ ਵਾਸਤੇ) ਸਾਰਾ ਜੀਵਨ ਭਜਦੇ ਰਹਿੰਦੇ ਹਾਂ.ਪੈਸੇ ਦੀ ਖ਼ੋਜ ਜਦੋਂ ਨਹੀ ਸੀ ਹੋਈ ਉਸ ਵੇਲੇ ਵੀ ਤਾਂ ਕੋਈ ਪ੍ਰਣਾਲੀ (ਜਿਸ ਨੂੰ ਅਸੀਂ ਅਜਕਲ ਅਰਥ ਵਿਵਸਥਾ ਕਹਿੰਦੇ ਹਾਂ) ਜਰੂਰ ਬਣੀ ਹੋਵੇਗੀ.                                          
ਅਸੀਂ ਪੜ੍ਹਦੇ ਹਾਂ ਕਿ ਮਨੁੱਖ ਨੂੰ ਆਪਣੇ ਆਰੰਭਿਕ ਜੀਵਨ ਵਿੱਚ ਅੱਗ ਬਾਲਣ ਦਾ ਵੀ ਨਹੀਂ ਸੀ ਪਤਾ ਅਤੇ ਨਾ ਹੀ ਖੇਤੀ-ਬਾੜੀ ਦਾ ਕੋਈ ਗਿਆਨ ਸੀ .ਉਸ ਵੇਲੇ ਦੇ ਮਨੁੱਖ ਦਾ ਉਦੇਸ਼ ਕੇਵਲ ਅਤੇ ਕੇਵਲ ਭੋਜਨ ਦੀ ਭਾਲ ਹੀ ਹੁੰਦਾ ਸੀ .ਉਸ ਵੇਲੇ ਅਸੀਂ ਕਹਿੰਦੇ ਹਾਂ ਕਿ ਮਨੁੱਖ ਦਾ ਜੀਵਨ ਜਾਨਵਰਾਂ ਦੀ ਤਰਾਂ ਹੀ ਸੀ ਜੋ ਸਾਰਾ ਦਿਨ ਭੋਜਨ ਦੀ ਤਲਾਸ਼ ਵਿੱਚ ਹੀ ਇਧਰ ਉਧਰ ਭਟਕਦਾ ਰਹਿੰਦਾ ਸੀ.ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਪੈਸੇ ਅਤੇ ਨਵੀਂ ਤਰਾਂ ਦੀਆਂ ਅਰਥ ਵਿਵਸਥਾ ਲਾਗੂ ਕਰਨ ਤੋਂ ਬਾਅਦ ਮਨੁੱਖ ਵਿੱਚ ਆਪਣੇ ਕੰਮ ਕਾਰ ਦੀ ਤਬਦੀਲੀ ਤੋਂ ਬਿਨਾ ਹੋਰ ਭਲਾ ਕੀ ਅੰਤਰ ਆਇਆ ਹੈ.ਸ਼ਾਇਦ ਕੁਝ ਵੀ ਨਹੀਂ.ਸਿਰਫ਼ ਇਹੀ ਹੋਇਆ ਹੈ ਕਿ ਮਨੁੱਖ ਕੇਵਲ ਆਰਾਮ-ਪ੍ਰਸਤ ਹੀ ਹੋਇਆ ਹੈ.ਵਿਹਲਾ ਸਮਾਂ ਉਹ ਆਪਣੇ ਜੀਵਨ ਦੇ ਉਦੇਸ਼ ਬਾਰੇ ਸੋਚਣ ਦੀ ਬਜਾਏ ਊਲ-ਜਲੂਲ ਦੇ ਕੰਮਾਂ ਵਿੱਚ ਜਾਂ ਇੱਕ-ਦੂਜੇ ਨਾਲ ਦੁਸ਼ਮਣੀਆਂ ਨਿਭਾਉਣ ਵਿੱਚ ਹੀ ਨਿਭਾ ਰਿਹਾ ਹੈ.ਮਨੁੱਖ ਨੇ ਸਾਇੰਸ ਦੇ ਜਰੀਏ ਜਿੰਨਾਂ ਆਪਣੇ-ਆਪ ਨੂੰ ਸੁੱਖ-ਸੁਵਿਧਾ ਵਿੱਚ ਪਾਇਆ ਹੈ ਉਨ੍ਨਾ ਹੀ ਪਹਿਲੇ ਤੋਂ ਜ਼ਿਆਦਾ ਦੁਖੀ ਹੁੰਦਾ ਜਾ ਰਿਹਾ ਹੈ.ਸਾਇੰਸ ਵਾਲੇ ਪਾਸੇ ਮਨੁੱਖ ਨੇ ਤਰੱਕੀ ਤਾਂ ਕੀਤੀ ਹੀ ਹੈ ਅਤੇ ਇਸ ਵਿੱਚ ਕੋਈ ਸ਼ੱਕ ਵੀ ਨਹੀ ਹੈ .ਪਰ ਉਸਦੀ ਮਨੁਖਤਾ ਹਾਲੇ ਵੀ ਜੰਗਲੀ ਜੀਵਨ ਹੀ ਜੀ ਰਹੀ ਹੈ.ਉਸਨੇ ਆਪਣੇ ਵਰਗੇ ਹੀ ਮਨੁਖਾਂ ਨੂੰ ਮਾਰਨ ਵਾਸਤੇ ਅਜਿਹੇ ਭਿਆਨਕ ਤੋਂ ਭਿਆਨਕ ਹਥਿਆਰ ਬਣਾ ਲਏ ਹਨ ਕਿ ਆਪਣੇ ਘਰ (ਦੇਸ਼ ਵਿੱਚ )ਬੈਠਾ ਹੀ ਉਹ ਦੂਰ-ਦੂਰ ਤਕ ਮਾਰ ਕਰ ਸਕਦੇ ਹਨ. ਜਿਵੇਂ ਜੰਗਲੀ ਜੀਵ ਇੱਕ ਦੂਜੇ ਦੇ ਇਲਾਕੇ ਵਿੱਚ ਦੂਜੇ ਨੂੰ ਨਹੀਂ ਵੜਨ ਦਿੰਦੇ, ਕੀ ਉਸੇ ਤਰਾਂ ਹੀ ਮਨੁੱਖ ਨੇ ਵੀ ਆਪਣੇ-ਆਪਣੇ ਇਲਾਕੇ (ਦੇਸ਼ ਬਣਾਏ ਹੋਏ ਹਨ)ਨਹੀਂ ਵੰਡੇ ਹੋਏ ਹਨ?ਇੱਕ ਇਲਾਕੇ ਦਾ ਕੋਈ ਵੀ ਮਨੁੱਖ ਦੂਜੇ ਦੇ ਇਲਾਕੇ ਵਿੱਚ ਨਹੀਂ ਜਾ ਸਕਦਾ .ਜਿਵੇਂ ਮਨੁੱਖ ਸ਼ੁਰੂ ਵਿੱਚ ਸੀ ਉਸੇ ਤਰਾਂ ਸ਼ਾਇਦ ਹੁਣ ਵੀ ਹੈ.ਫ਼ਰਕ ਸਿਰਫ਼ ਉਸਦੇ ਕੰਮ ਕਰਨ ਦੇ ਢੰਗ ਅਤੇ ਰੁਝੇਵਿਆਂ ਦਾ ਹੈ.

Tuesday, March 24, 2015

ਔਰਤਾਂ ਵਿੱਚ ਗੱਲਬਾਤ ਦੋਰਾਨ ਮਨਪਸੰਦ ਵਿਸ਼ੇ - " ਸੱਸ ,ਸੋਨਾ ਅਤੇ ਸੂਟ "

ਗੱਲਾਂ ਤਾਂ ਗੱਲਾਂ ਹੀ ਹੁੰਦੀਆਂ ਹਨ.ਚਾਹੇ ਜਰੂਰੀ ਹੋਣ ਜਾਂ ਵਿਹਲੀਆਂ ਹੋਣ.ਇਹਨਾਂ ਦਾ ਆਪਣਾ ਹੀ ਮਹੱਤਵ ਹੁੰਦਾ ਹੈ.ਜੇਕਰ ਦੋ ਮਨੁੱਖ ਕਿਸੇ ਸਫ਼ਰ ਤੇ ਜਾ ਰਹੇ ਹੋਣ ਅਤੇ ਇੱਕ ਦੂਸਰੇ ਨੂੰ ਨਾ ਜਾਣਦੇ ਹੋਣ ਤਾਂ ਵੀ ਇੱਕ ਦੂਸਰੇ ਨਾਲ ਗੱਲਬਾਤ ਸ਼ੁਰੂ ਕਰਨ ਦਾ ਕਈ ਲੋਕਾਂ ਵਿੱਚ ਬੜਾ ਹੁੰਨਰ ਹੁੰਦਾ ਹੈ.ਕੁਝ ਲੋਕ ਮੇਰੇ ਵਾਂਗ ਸ਼ਰਮਾਕਲ ਟਾਈਪ ਦੇ ਹੁੰਦੇ ਹਨ .ਉਹ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਪੰਜਾਹ ਵਾਰੀ ਸੋਚਦੇ ਹਨ.ਜਾਂ ਕਹਿ ਲਵੋ ਕਿ ਅਨਜਾਨ ਆਦਮੀ ਨਾਲ ਗੱਲ ਕਰਨ ਵੇਲੇ ਜ਼ਰਾ ਮੁਸ਼ਕਿਲ ਆਉਂਦੀ ਹੈ,ਪਰ ਅਕਸਰ ਬਹੁਤ ਸਾਰੇ ਲੋਕਾਂ ਨੂੰ ਇਸ ਵਿਸ਼ੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ. ਕਈ ਲੋਕ ਅਜਿਹੇ ਵੀ ਦੇਖਣ ਨੂੰ ਮਿਲ ਜਾਣਗੇ ਜਿਹੜੇ ਚੁੱਪ ਹੀ ਨਹੀਂ ਹੁੰਦੇ ,ਉਹ ਕੁਝ ਨਾ ਕੁਝ ਬੋਲਦੇ ਹੀ ਰਹਿੰਦੇ ਹਨ.ਚਾਹੇ ਕੋਈ ਉਹਨਾਂ ਦੀ ਗੱਲ ਸੁਣਨ ਵਿੱਚ ਦਿਲਚਸਪੀ ਲਵੇ ਚਾਹੇ ਨਾ ਲਵੇ ਪਰ ਉਹ ਲਗਾਤਾਰ ਬੋਲਦੇ ਹੀ ਜਾਂਦੇ ਹਨ .ਕਦੇ-ਕਦੇ ਬਸ ਜਾਂ ਗੱਡੀ ਵਿੱਚ ਸਫ਼ਰ ਕਰੋ ਤਾਂ ਇਸ ਤਰਾਂ ਦੇ ਬਹੁਤ ਸਾਰੇ ਲੋਕ ਮਿਲ ਜਾਂਦੇ ਹਨ ਜੋ ਬਿਨ੍ਹਾ ਰੁਕੇ ਬੋਲਦੇ ਹੀ ਰਹਿੰਦੇ ਹਨ.ਉਹਨਾਂ ਨੂੰ ਆਲੇ-ਦੁਆਲੇ ਨਾਲ ਕੋਈ ਫ਼ਰਕ ਨਹੀਂ ਪੈਂਦਾ.ਪਰ ਅਜਿਹੇ ਲੋਕ ਖੁਲੇ ਦਿਲ ਵਾਲੇ ਹੁੰਦੇ ਹਨ .ਉਹ ਕਿਸੇ ਤੋਂ ਸ਼ਰਮ ਨਹੀਂ ਖਾਂਦੇ ਅਤੇ ਮਦਦ ਕਰਨ ਵੇਲੇ ਵੀ ਸਭਤੋਂ ਅੱਗੇ ਹੁੰਦੇ ਹਨ.ਹੋ ਸਕਦਾ ਹੈ ਇਸ ਵਿੱਚ ਉਹ ਲੋਕ ਜ਼ਰਾ ਝਕਦੇ ਹੋਣ ਜੋ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦੇ.


ਪ੍ਰੰਤੂ ਜੇਕਰ ਗੱਲਾਂ ਕਰਨ ਦੀ ਗੱਲ ਚੱਲੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਔਰਤਾਂ ਦੀਆਂ ਗੱਲਾਂ ਬਾਰੇ ਬਹੁਤ ਸਾਰੇ ਅਖਾਣ ਵੀ ਬਣੇ ਹੋਏ ਹਨ.ਕਿ ਦੋ ਔਰਤਾਂ ਚੁੱਪ ਕਰਕੇ ਬੈਠੀਆਂ ਸਨ.ਇਹ ਇੱਕ ਵੱਡਾ ਹੈਰਾਨੀਜਨਕ ਵਾਕ ਹੈ.ਅਜਿਹਾ ਕਿਹਾ ਜਾਂਦਾ ਹੈ.ਪਰ ਮੈਂ ਅਕਸਰ ਅਜਿਹਾ ਦੇਖਿਆ ਹੈ ਕਿ ਬਹੁਤ ਸਾਰੀਆਂ ਔਰਤਾਂ ਵੀ ਚੁੱਪ ਸਨ.ਖੈਰ,ਜੇਕਰ ਗੱਲਬਾਤ ਦੋਰਾਨ ਵਿਸ਼ੇ ਬਾਰੇ ਚਰਚਾ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤਾਂ ਦੇ ਮਨਪਸੰਦ ਵਿਸ਼ੇ ਸੱਸ ,ਸੋਨਾ ਅਤੇ ਸੂਟ ਹਨ.ਉਹਨਾਂ ਦੀਆਂ ਗੱਲਾਂ ਵਿੱਚ ਨਵੇਂ-ਨਵੇਂ ਸੂਟਾਂ,ਸੱਸਾਂ ਦੀਆਂ ਸ਼ਿਕਾਇਤਾਂ ਜਾਂ ਸੋਨੇ ਦੇ ਗਹਿਣੇ ਦੇ ਵਿਸ਼ੇ ਹੀ ਜ਼ਿਆਦਾ ਹੁੰਦੇ ਹਨ. ਕੁਝ ਮੁਹੱਲੇ ਵਿੱਚ ਤਾਂ ਅਜਿਹੀਆਂ ਔਰਤਾਂ ਵੀ ਮਿਲ ਜਾਣਗੀਆਂ ਜੋ ਕਦੇ ਆਪਣੇ ਘਰ ਜ਼ਿਆਦਾ ਦੇਰ ਨਹੀਂ ਬੈਠਦੀਆਂ.ਉਹ ਕਿਸੇ ਨਾ ਕਿਸੇ ਬਹਾਨੇ ਕਦੇ ਕਿਸੇ ਅਤੇ ਕਦੇ ਕਿਸੇ ਦੇ ਘਰ ਜਾ ਕੇ ਦੂਜੀਆਂ ਗਵਾਂਡਣ ਨਾਲ ਗੱਲ-ਬਾਤ ਕਰ ਰਹੀਆਂ ਹੁੰਦੀਆਂ ਹਨ.ਦੂਜੀਆਂ ਔਰਤਾਂ ਅਜਿਹੀਆਂ ਔਰਤਾਂ ਨੂੰ ਫ੍ਫ਼ਾਕੁੱਟਣ ਵੀ ਆਖਦੀਆਂ ਹਨ.ਪਰ ਅੱਜਕਲ ਹੋਲੀ-ਹੋਲੀ ਮਾਹੋਲ ਬਦਲਦਾ ਜਾ ਰਿਹਾ ਹੈ.ਆਰਥਿਕ ਬਦਲਾਵ ਨੇ ਸਮਾਜਿਕ ਬਦਲਾਵ ਵੀ ਤੇਜ਼ੀ ਨਾਲ ਲਿਆਂਦੇ ਹਨ.ਅੱਜਕਲ ਔਰਤਾਂ ਆਦਮੀਆਂ ਤੋਂ ਅਧਿਕ ਅੱਗੇ ਹਨ ਚਾਹੇ ਪੜਾਈ ਹੋਵੇ ਜਾਂ ਕਮਾਈ.ਕੰਪੀਟੀਸ਼ਨ ਵਿੱਚ ਅਕਸਰ ਲੜਕੀਆਂ ਹੀ ਬਾਜ਼ੀ ਮਾਰ ਰਹੀਆਂ ਹਨ. ਖੈਰ ਗੱਲ ਗੱਲਾਂ ਦੀ ਹੋ ਰਹੀ ਹੈ ਤਾਂ ਔਰਤਾਂ ਦੇ ਉਲਟ ਆਦਮੀਆਂ ਬਾਰੇ ਗੱਲ ਕਰੀਏ ਤਾਂ ਉਹ ਜਿਆਦਾਤਰ ਰਾਜਨੀਤਿਕ ਵਿਸ਼ਿਆਂ ਉੱਤੇ ਜਾਂ ਇੱਕ ਦੂਜੇ ਦੋਸਤਾਂ ਦੀਆਂ ਸ਼ਿਕਾਇਤਾਂ ਬਾਰੇ ਗੱਲਾਂ ਕਰਦੇ ਦੇਖੇ ਜਾਂਦੇ ਹਨ.ਹੋ ਸਕਦਾ ਹੈ ਕਿ ਉਮਰ ,ਪੇਸ਼ਾ ਅਤੇ ਸਮਾਜਿਕ ਵਾਤਾਵਰਨ ਦਾ ਵੀ ਅਜਿਹੀਆਂ ਗੱਲਾਂ ਉੱਤੇ ਅਸਰ ਪੈਂਦਾ ਹੋਵੇ.ਡਾਕਟਰ ਕਦੇ ਵੀ ਕਪੜੇ ਦੇ ਕਾਰੋਬਾਰ ਬਾਰੇ ਗੱਲ ਨਹੀਂ ਕਰਦਾ ਅਤੇ ਨਾ ਹੀ ਕੋਈ ਆਪਣੇ ਪੇਸ਼ੇ ਤੋਂ ਹਟਕੇ ਕੋਈ ਸੁਪਣਾ ਦੇਖਦਾ ਹੈ.ਪਰ ਅਜਿਹਾ ਤਾਂ ਜਰੂਰ ਹੈ ਕਿ ਗੱਲਾਂ ਦਾ ਵਿਸ਼ਾ ਜਿਥੋਂ ਮਰਜ਼ੀ ਸ਼ੁਰੂ ਹੋਵੇ ਇਸਦਾ ਅੰਤ ਉਥੇ ਹੀ ਹੁੰਦਾ ਹੈ ਜਿਥੇ ਇਸਦੀ ਸ਼ੁਰੁਆਤ ਨਾਲ ਦੂਰ-ਦੂਰ ਤਕ ਕੋਈ ਸੰਬਧ ਨਹੀਂ ਹੁੰਦਾ. ਸਹੀ ਹੀ ਕਿਹਾ ਜਾਂਦਾ ਹੈ ਕਿ ਲੋਕਤੰਤਰ ਕਿਤਾਬਾਂ ਵਿੱਚ ਨਹੀਂ ਬਲਕਿ ਬੱਸਾਂ ਅਤੇ ਗੱਡੀਆਂ ਵਿੱਚ ਜਾਂ ਪਬਲਿਕ ਥਾਵਾਂ ਤੇ ਦੇਖਣ ਨੂੰ ਮਿਲਦਾ ਹੈ.ਅਜਿਹੀਆਂ ਥਾਵਾਂ ਤੇ ਹੀ ਸਾਡੀਆਂ ਸਮੇਂ ਦੀਆਂ ਸਰਕਾਰਾਂ ਪ੍ਰਤੀ ਸਾਡੇ ਲੋਕਾਂ ਦੇ ਦ੍ਰਿਸ਼ਟੀਕੋਣ ਦਾ ਪਤਾ ਲਗਦਾ ਹੈ.

Saturday, March 21, 2015

दिन और रात क्या होते हैं .......?

                                                   
दिन क्या होता है ,रात क्या होती है ? वैज्ञानिक कहते हैं की धरती का जो हिस्सा सूर्य के सामने होता है वहां दिन होता है और जो हिस्सा दूसरी तरफ़ होता है उस तरफ़ रात होती है.लेकिन यह दिन और रात तो केवल धरती के लोगों के लिए ही हुए.यदि धरती को ब्रह्माण्ड से देखा जाए तो ब्रह्माण्ड में न तो दिन और न ही रात का एहसास होगा.अतः मेरे ख्याल से दिन और रात की धारणा केवल धरती पर रहने वालों के लिए ही बनी है.तो फिर ब्रह्माण्ड में किसी की उम्र का हिसाब लगाने के लिए कोन सा पैमाना हो सकता है .वैज्ञानिक ग्रहों की उम्रों का तो अंदाज़ा धरती पर होने वाले दिन और रात के हिसाब से ही लगाते हैं और  प्रकाश वर्ष का पैमाना बनाकर उनकी दूरी का अंदाज़ा लगाते हैं की प्रकाश की किरण कितने वर्षों में कहाँ तक और कितनी दूरी तक जाती है.इसीसे किसी खगोलीय पिण्ड की दूरीयां मापी जाती हैं.
इसी प्रकार दिन और रात की धारणा के बारे में है.अगर यहाँ धरती पर दिन और रात होते हैं तो किसी की भी उम्र का यहाँ पर हम हिसाब लगाते हैं.लेकिन उम्र की धारणा का ब्रहमंड में क्या पैमाना हो सकता है.शायद वैज्ञानिक यहाँ पर भी किसी वस्तु के क्षरण का हिसाब लगाकर उसकी उम्र तय करते हैं .अतः उम्र अथवा दूरी जो ब्रह्माण्ड में लागू की जाती है उसकी धारणाएं धरती से ही उपजी हैं .Tuesday, March 17, 2015

ਕਈ ਵਾਰ ਕੁਝ ਸਵਾਲਾਂ ਦੇ ਜਵਾਬ ਨਹੀਂ ਮਿਲਦੇ

                        ਕਦੇ -ਕਦੇ ਉਹਨਾਂ ਦੀ ਕਮੀ ਬਹੁਤ ਹੀ ਖਲਦੀ ਹੈ ਜਿਹਨਾਂ ਕੋਲ ਬੈਠਕੇ ਦਿਲ ਨੂੰ ਬਹੁਤ ਹੀ ਸਕੂਨ ਮਿਲਦਾ ਸੀ .ਮੇਰੇ ਪਿਤਾ ਜੀ ,ਜਿਹਨਾਂ ਕੋਲ ਬੈਠਣ ਤੋਂ ਬਾਅਦ ਸਾਰੇ ਸਵਾਲਾਂ ਦੇ ਜਵਾਬ ਖੁਦ ਹੀ ਮਿਲ ਜਾਂਦੇ ਸਨ.ਉਹਨਾਂ ਨੂੰ ਮਿਲਣ ਤੋਂ ਪਹਿਲਾਂ ਬਹੁਤ ਸਾਰੇ ਸਵਾਲ ਹੁੰਦੇ ਸਨ ਪ੍ਰੰਤੂ ਉਹਨਾਂ ਕੋਲ ਬੈਠਕੇ ਜਿਵੇਂ ਸਾਰੇ ਸਵਾਲਾਂ ਦੇ ਜਵਾਬ ਆਪਣੇ ਆਪ ਹੀ ਮਿਲਣੇ ਸ਼ੁਰੂ ਹੋ ਜਾਂਦੇ ਸਨ.ਕੋਈ ਵੀ ਸਵਾਲ ਨਿਰੁੱਤਰ ਨਹੀਂ ਸੀ ਰਹਿੰਦਾ .ਪਿਤਾ ਜੀ ਹਰ ਸਵਾਲ ਦਾ ਜਵਾਬ ਬੜੇ ਹੀ ਸਲੀਕੇ ਨਾਲ ਉਦਾਹਰਨਾਂ ਸਹਿਤ ਦਿੰਦੇ ਸਨ.ਉਹਨਾਂ ਦੀ ਸਫ਼ੇਦ ਦਾੜੀ ਚਮਕਦੀਆਂ ਅੱਖਾਂ ਅਤੇ ਹਸਦਾ ਚਿਹਰਾ ਅੱਖਾਂ ਅੱਗੇ ਆ ਜਾਂਦਾ ਹੈ ਤਾਂ ਰੂਹਾਨੀਅਤ ਦਾ  ਅਹਿਸਾਸ ਹੋ ਉਠਦਾ ਹੈ.ਉਹ ਹਮੇਸ਼ਾਂ ਆਖਦੇ ਸਨ ਦੁਨਿਆਵੀ ਗੱਲਾਂ ਹੀ ਸਾਰੇ ਪੁੱਛਦੇ ਰਹਿੰਦੇ ਹੋ .ਜਦੋਂ ਵੀ ਗੱਲ ਕਰਨੀ ਹੋਵੇ ਕੋਈ ਅੰਦਰੂੰਨੀ ਗੱਲ ਵੀ ਪੁੱਛਿਆ ਕਰੋ.ਬਾਹਰ ਦੇ ਝਮੇਲੇ ਤਾਂ ਖਤਮ ਹੀ ਨਹੀਂ ਹੋਣੇ .ਉਹ ਅਕਸਰ ਅੰਦਰੂਨੀ ਗੱਲਾਂ ਖੋਲ ਕੇ ਕਰਿਆ ਕਰਦੇ ਸਨ ਅਤੇ ਆਖਿਆ ਕਰਦੇ ਸਨ ਕਿ ਜਦੋਂ ਤੱਕ ਤੁਸੀਂ ਖੁੱਦ ਕੁਝ ਨਹੀਂ ਦੇਖ ਲੈਂਦੇ  ਉਤਨਾ ਚਿਰ ਵਿਸ਼ਵਾਸ ਨਹੀਂ ਕਰਨਾ ਚਾਹੀਦਾ.

                     ਉਹਨਾਂ ਦੇ ਜਾਣ ਤੋਂ ਬਾਅਦ ਖਾਲੀਪਨ ਜਿਹਾ ਤਾਂ ਚਲਦਾ ਹੀ ਰਹਿੰਦਾ ਹੈ.ਪ੍ਰੰਤੂ ਕੁਝ ਸਮਾਂ ਕੁਝ ਦਿਲਾਸਾ ਫ਼ੋਜੀ ਸਾਹਿਬ ਵੀ ਦੇਂਦੇ ਰਹੇ ਸਨ .ਉਹ ਬਹੁਤ ਹੀ ਭਗਤੀ ਭਾਵ ਵਾਲੇ ਸਨ .ਪਿਤਾ ਜੀ ਵਾਂਗੂੰ ਉਹ ਵੀ ਹਮੇਸ਼ਾਂ ਅਭਿਆਸ ਉੱਤੇ ਹੀ ਜ਼ੋਰ ਦਿੰਦੇ ਸਨ.ਮੇਰੇ ਪਾਪਾ ਜੀ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਮੰਦਿਰ ਗੁਰਦਵਾਰੇ ਜਾਂ ਕਿਸੇ ਹੋਰ ਧਾਰਮਿਕ ਸਥਾਨ ਤੇ ਨਹੀਂ ਗਏ.ਪਰ ਜਦੋਂ ਉਹਨਾਂ ਨੇ ਮਰਨਾ ਸੀ ਤਾਂ ਇੱਕ ਮਹੀਨਾ ਪਹਿਲਾਂ ਹੀ ਦੱਸ ਗਏ ਸਨ ਕਿ ਮੈਂ ਹੁਣ ਚਲੇ ਜਾਣਾ ਹੈ.ਮੈਂ ਉਹਨਾਂ ਨੂੰ ਹਮੇਸ਼ਾਂ ਪ੍ਰਮਾਤਮਾ ਵਿੱਚ ਲੀਨ ਹੀ ਦੇਖਿਆ ਸੀ.ਪਾਪਾ ਜੀ ਵੀ ਪਿਤਾ ਜੀ ਦੇ ਦੱਸੇ ਅਨੁਸਾਰ ਅਭਿਆਸ ਹੀ ਕਰਦੇ ਹੋਏ ਪੂਰਨਤਾ ਨੂੰ ਪ੍ਰਾਪਤ ਹੋਏ ਸਨ.
        ਕੁਝ ਇਸੇ ਤਰਾਂ ਦਾ ਨਿੱਘ ਮੈਨੂੰ ਸ਼੍ਰੀ ਕਾੰਤ ਆਪਟੇ ਜੀ ਦੀ ਸੰਗਤ ਵਿੱਚ ਰਹਿੰਦੇ ਹੋਏ ਮਹਿਸੂਸ ਹੋਇਆ ਸੀ.ਉਹਨਾਂ ਦੀ ਭਗਵਤ-ਗੀਤਾ ਉੱਤੇ ਚੰਗੀ ਪਕੜ ਸੀ.ਇੱਕ ਸ਼ਲੋਕ ਉੱਤੇ ਹੀ ਲਗਾਤਾਰ ਤਿੰਨ -ਤਿੰਨ ਘੰਟੇ ਬੋਲਦੇ ਸਨ.ਉਹਨਾਂ ਅੰਗ੍ਰੇਜੀ ਰਾਜ ਸਮੇਂ ਭਾਰਤੀ ਸੁਤੰਤਰਤਾ ਸੰਗ੍ਰਾਮ ਵਿੱਚ ਹਿੱਸਾ ਲਿਆ ਸੀ ਅਤੇ ਉਸ ਸਮੇਂ ਦੀਆਂ ਅਕਸਰ ਕਈ ਵਾਰੀ ਗੱਲਾਂ ਦਸਦੇ ਸਨ.ਜਦੋਂ ਕਿਤੇ ਉਹਨਾਂ ਦਾ ਆਪਣਾ ਮੂਡ ਹੁੰਦਾ ਸੀ ਤਾਂ ਅਧਿਆਤਮਕ ਗੱਲਾਂ ਬਾਰੇ ਵੀ ਚਾਨਣਾ ਪਾਉਂਦੇ ਸਨ .ਉਹਨਾਂ ਦੀਆਂ ਗੱਲਾਂ ਤੋਂ ਪਤਾ ਲਗਦਾ ਸੀ ਕਿ ਉਹ ਵੀ ਕਾਫੀ ਪਹੁੰਚੇ ਹੋਏ ਮਹਾਤਮਾ ਸਨ .ਉਹ ਇੱਕਲੇ ਰਹਿੰਦੇ ਸਨ .ਮੈਂ ਅਕਸਰ ਉਹਨਾਂ ਕੋਲ ਜਾ ਕੇ ਗੱਲ ਬਾਤ ਕਰਕੇ ਸਕੂਨ ਪ੍ਰਾਪਤ ਹੁੰਦਾ ਸੀ.
             ਇਹਨਾਂ ਸਾਰਿਆਂ ਦੇ ਜਾਣ ਤੋਂ ਬਾਅਦ ਕਦੇ ਵੀ ਮੈਨੂੰ ਹਾਲੇ ਤੱਕ ਏਦਾਂ ਦਾ ਕੋਈ ਦੋਸਤ ਮਿੱਤਰ ਜਾਂ ਕੋਈ ਹੋਰ ਨਹੀਂ ਮਿਲਿਆ ਜਿਸ ਕੋਲ ਬੈਠਕੇ ਆਪਣੇ ਸ਼ੰਕੇ ਨਿਵਰਤ ਕਰਵਾ ਸਕਾਂ .ਮਨ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਹਨ ਪਰ ਜ਼ਿਆਦਾਤਰ ਲੋਕ  ਜਵਾਬ ਦੇਣ ਦੀ ਥਾਂ ਕਹਾਣੀਆਂ ਸੁਨਾਉਣ ਲੱਗ ਪੈਂਦੇ ਹਨ.ਲੋਕ ਬਹੁਤ ਕੁਝ ਜਾਣਨ ਦਾ ਢੋੰਗ ਤਾਂ ਕਰਦੇ ਹਨ ਪਰ ਪੱਲੇ ਕੁਝ ਨਹੀਂ ਹੁੰਦਾ .ਪਿਤਾ ਜੀ ਸਹੀ ਹੀ ਆਖਦੇ ਸਨ ਕਿ ਜਦੋਂ ਤਕ ਮਨ ਦੀ ਸੰਤੁਸ਼ਟੀ ਨਾ ਹੋਵੇ ਸਵਾਲ ਪੁੱਛਦੇ ਰਹੋ.ਸਾਡੇ ਸਵਾਲਾਂ ਤੋਂ ਹੀ ਪਤਾ ਲਗਦਾ ਹੈ ਕਿ ਅਸੀਂ ਕਿਸੇ ਚੀਜ਼ ਦੀ ਕਿੰਨੀ ਕੁ ਇੱਛਾ ਰਖਦੇ ਹਾਂ.
Sunday, March 8, 2015

ਜੇਕਰ ਬੱਚੇ ਸਕੂਲ ਵਿੱਚ ਮੋਬਾਇਲ ਲੈ ਕੇ ਆਉਣ ਤਾਂ...........?

ਬੀਤੇ ਢੇਡ ਕੁ  ਦਹਾਕੇ ਤੋਂ ਸਾਡੇ ਭਾਰਤ ਵਿੱਚ ਸੂਚਨਾ ਤਕਨਾਲੋਜੀ ਦੀ ਕ੍ਰਾਂਤੀ ਆਈ ਹੈ.ਇਸ ਵਿੱਚ ਸਾਨੂੰ ਮਾਣ ਹੁੰਦਾ ਹੈ ਕਿ ਭਾਰਤ ਸਾਰੀ ਦੁਨੀਆਂ ਵਿੱਚ ਸੋਫ਼ਟਵੇਅਰ ਵਿਚ ਸੁਪਰ ਪਾਵਰ ਹੈ.ਪਰੰਤੂ ਇਸਦੇ ਨਾਲ -ਨਾਲ ਇਸ ਮੀਡਿਆ ਦੀ ਕ੍ਰਾਂਤੀ ਨੇ ਹਰ ਖੇਤਰ ਵਿਚ ਭ੍ਰਾਂਤੀ ਵੀ ਪੈਦਾ ਕੀਤੀ ਹੈ.ਅੱਜਕਲ ਹਰ ਗਰੀਬ ਤੋਂ ਗਰੀਬ ਬੰਦੇ ਦੇ ਕੋਲ ਵੀ ਮੋਬਾਇਲ ਦੇਖਿਆ ਜਾ ਸਕਦਾ ਹੈ.ਇਸਦੇ ਪਸਾਰੇ ਨਾਲ ਜਿਥੇ ਹਰ ਪਾਸੇ ਸੂਚਨਾ ਦਾ ਪਸਾਰਾ ਹੋਇਆ ਹੈ.ਉਥੇ ਕਈ ਲੋਕ ਇਸਦਾ ਗਲਤ ਫਾਇਦਾ ਵੀ ਉਠਾ ਰਹੇ ਹਨ.
       ਕਿਹਾ ਜਾ ਸਕਦਾ ਹੈ ਕਿ ਕਿਸੇ ਵੀ  ਚੀਜ਼ ਦੀ  ਖੋਜ  ਸਮੇਂ ਸਾਇੰਸ ਦੇ ਮਹਾਰਥੀਆਂ ਨੇ ਇਸਦੇ ਮਾੜੇ ਵਰਤਾਰੇ ਨੂੰ ਸਾਹਮਣੇ ਨਹੀਂ ਰਖਿਆ ਹੁੰਦਾ.ਵਿਗਿਆਨ ਦੀ ਹਰ ਖੋਜ ਸਮਾਜ ਅਤੇ ਇਨਸਾਨ ਦੀ ਭਲਾਈ ਵਾਸਤੇ ਹੀ ਕੀਤੀ ਜਾਂਦੀ  ਹੈ.ਪਰ ਜਦੋਂ ਅਸੀਂ ਦੇਖਦੇ ਹਾਂ ਕਿ ਕੁਝ ਸਾਇੰਸ ਦੇ ਗੇਜਟ ਦਾ ਲੋਕ ਗਲਤ ਪ੍ਰਯੋਗ ਕਰ ਰਹੇ ਹਨ ਤਾਂ ਉਸ ਵਿਚ ਸਾਇੰਸ ਦਾ ਕੋਈ ਕਸੂਰ ਨਹੀਂ ਹੁੰਦਾ.ਇਸ ਵਾਸਤੇ ਪੂਰਨ ਤੋਰ ਤੇ ਮਨੁੱਖ ਖੁਦ ਹੀ ਜਿੰਮੇਵਾਰ ਹੁੰਦਾ ਹੈ.ਜੇਕਰ ਬਾਂਦਰ ਨੂੰ ਅੱਗ ਬਾਲਣ ਦਾ ਹੁਨਰ ਆ ਜਾਵੇ ਤਾਂ ਉਹ ਸਾਰੀ ਦੁਨੀਆਂ ਨੂੰ ਤਬਾਹ ਕਰ ਸਕਦੇ ਹਨ.ਇਸੇ ਕਰਕੇ ਇਹ ਹੁਨਰ ਪ੍ਰਮਾਤਮਾ ਨੇ ਕੇਵਲ ਇਨਸਾਨ ਨੂੰ ਹੀ ਦਿੱਤਾ ਹੈ.
       ਇਨਸਾਨ ਤੋਂ ਭਾਵ ਹਮੇਸ਼ਾਂ ਚੰਗਾ ਮਨੁੱਖ ਹੋਣ ਤੋਂ ਹੀ ਲਿਆ ਜਾਂਦਾ ਹੈ.ਜੇਕਰ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਤਾਂ ਸਾਨੂੰ ਇਹ ਸ਼ਬਦ ਸੁਣਨੇ ਪੈਂਦੇ ਹਨ ਕਿ ਤੈਨੂੰ ਕਿਸੇ ਨੇ ਅਕਲ ਨਹੀਂ ਦਿੱਤੀ ?ਅਕਸਰ ਇਸਦੇ ਨਾਲ-ਨਾਲ ਅਸੀਂ ਇਹ ਵੀ ਕਹਿੰਦੇ ਹਾਂ ਕਿ "ਬੰਦਾ ਬਣ ਬੰਦਾ......"ਭਾਵ ਚੰਗਾ ਬਣ .ਇਸਦਾ ਅਰਥ ਹੈ ਕਿ ਇਨਸਾਨ ਦੀ ਫ਼ਿਤਰਤ ਵਿਚ ਇਹ ਗੱਲ ਸ਼ਾਮਿਲ ਹੈ ਕਿ ਇਸਨੂੰ ਹਰ ਥਾਂ ਉੱਤੇ ਸਹੀ ਦਿਸ਼ਾ ਦੇਣ ਵਾਲੇ ਦੀ ਲੋੜ ਹੁੰਦੀ ਹੈ.
      ਅੱਜਕਲ ਸਕੂਲਾਂ ਵਿੱਚ ਅਕਸਰ ਅਜਿਹੇ ਕੇਸ ਆਉਣ ਲੱਗ ਪਏ ਹਨ ਕਿ ਕਿਸੇ ਨੂੰ ਦਸਦਿਆਂ ਵੀ ਸ਼ਰਮ ਆਉਂਦੀ ਹੈ.ਅਧਿਆਪਕਾਂ ਦਾ ਕਿੱਤਾ ਕਦੇ ਵੀ ਇਤਨਾ ਜਿਆਦਾ ਮੁਸ਼ਕਿਲ ਅਤੇ ਗੁੰਝਲਦਾਰ  ਨਹੀਂ ਰਹਿਆ ਜਿੰਨਾ ਕਿ ਹੁਣ ਹੈ.ਪਹਿਲੇ ਬਚਿਆਂ ਦੀਆਂ ਸ਼ਿਕਾਇਤਾਂ ਹੋਰ ਤਰਾਂ ਦੀਆਂ ਸਨ ਪਰ ਅੱਜਕਲ ਮੋਬਾਇਲ ਦੀ ਆਸਾਨ ਪਹੁੰਚ ਕਾਰਨ ਸ਼ਿਕਾਇਤਾਂ ਦੇ ਵਿਸ਼ੇ ਵੀ ਬਦਲ ਗਏ ਹਨ.ਮਾਂ-ਬਾਪ ਨੂੰ ਜਦੋਂ ਬੁਲਾਇਆ ਜਾਂਦਾ ਹੈ ਤਾਂ ਉਹ ਆਖਦੇ ਹਨ ਇਹ ਸਾਡੇ ਕਹਿਣੇ ਤੋਂ ਬਾਹਰ ਹਨ.ਪਰ ਅਧਿਆਪਕ ਤਾਂ ਸਿਰਫ ਪਿਆਰ ਨਾਲ ਹੀ ਸਮਝਾ ਸਕਦੇ ਹਨ.ਪਰੰਤੂ ਸਮਾਜ ਵਿਚ ਵਿਚਰਦੇ ਇਹਨਾਂ ਗੇਜਤਾਂ ਨਾਲ ਲੈਸ ਚੋਗਿਰਦੇ ਵਿਚੋਂ ਇਹਨਾਂ ਬਚਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ,ਇਹ ਇੱਕ ਗੰਭੀਰ ਵਿਸ਼ੇ ਦੀ ਗੱਲ ਹੈ,ਅਤੇ ਡੂੰਗੀ ਸੋਚ ਸਮਝ ਦਾ ਵਿਸ਼ਾ ਹੈ.ਅੱਜਕਲ ਇਹਨਾਂ ਕਾਰਣ ਹੀ ਬਚਿਆਂ ਦੇ ਦਿਮਾਗ਼ ਚੋਉਤ੍ਰ੍ਫਾ ਜਾਣਕਾਰੀ ਦੇ ਹਮਲੇ ਦਾ ਸ਼ਿਕਾਰ ਹੋ ਰਹੇ ਹਨ.ਇਸ ਜਾਨਕਾਰਿਆਂ ਦੇ ਹਮਲੇ ਨੂੰ ਫਿਲਟਰ ਲਗਾਉਣ ਦਾ ਤਰੀਕਾ ਕਿ ਹੋਵੇ ਹਰ ਮਾਂ-ਬਾਪ ਇਸ ਬਾਰੇ ਚਿੰਤਾ ਵਿਚ ਰਹਿੰਦਾ ਹੈ.ਪਰ ਇਸਦਾ ਕੋਈ ਉਪਾਏ ਨਹੀਂ ਹੈ.ਇਹ ਤਾਂ ਬਚੇ ਦੀ ਆਪਣੀ ਸਮਝ ਹੈ ਕਿ ਉਸਨੇ ਮਨੁਖੀ ਦਿਮਾਗ ਨੂੰ ਕਿਸ ਪਾਸੇ ਲੈ ਕੇ ਜਾਣਾ ਹੈ ਜਾਂ ਕਿਸ ਤਰਾਂ ਨਾਲ ਪ੍ਰਯੋਗ ਕਰਨਾ ਹੈ.
         ਮੇਰੀ ਉਮਰ ਦੇ ਲੋਕ ਤਾਂ ਮੋਬਾਇਲ ਦੇ ਬਟਨ ਵੀ ਚਲਾਉਣਾ ਨਹੀਂ ਜਾਣਦੇ ਪਰ ਨਵੀਂ ਪੀੜੀ ਜੰਮਦੇ ਸਾਰ ਹੀ ਇਸਦੀ ਅਭਿਸਤ ਹੋ ਜਾਂਦੀ ਹੈ.ਪਰ ਇਸ ਵਿਚ ਧਿਆਨ ਨਾਲ ਦੇਖਿਆ ਜਾਵੇ ਤਾਂ ਇਹਨਾਂ ਬਚਿਆਂ ਨੂੰ ਦੋਸ਼ ਦੇਣਾ ਗਲਤ ਹੋਵੇਗਾ .ਕਿਉਂਕਿ ਇਹ ਗੇਜਟ ਉਹਨਾਂ ਵਾਸਤੇ ਖਿਡੋਣੇ ਦੀ ਤਰਾਂ ਹਨ.ਜੋ ਕੁਝ ਵੀ ਉਹਨਾਂ ਦੇ ਆਲੇ ਦੁਆਲੇ ਹੁੰਦਾ ਹੈ ਉਸਨੂੰ ਉਹ ਗਹੁ ਨਾਲ ਦੇਖਦੇ ਹਨ.ਮਨੁਖੀ ਦਿਮਾਗ ਦੀ ਫ਼ਿਤਰਤ ਉਹਨਾਂ ਨੂੰ ਇਸਦਾ ਪ੍ਰਯੋਗ ਕਰਨ ਤੇ ਮਜਬੂਰ ਕਰਦੀ ਹੈ.
        ਮੇਰੀ ਸੋਚ ਦਾ ਮਤਲਬ ਇਹ ਨਹੀਂ ਕਿ ਇਹਨਾਂ ਵਸਤਾਂ ਦਾ ਪ੍ਰਯੋਗ ਨਾ ਕੀਤਾ ਜਾਵੇ ਪ੍ਰੰਤੂ ਇਸ ਗੱਲ ਤੇ ਜ਼ੋਰ ਦੇਣਾ ਹੈ ਕਿ ਸਹੀ ਪ੍ਰਯੋਗ ਕੀਤਾ ਜਾਵੇ.ਅਤੇ ਇਹ ਗੇਜਟ  ਜ਼ਰੁਰਤ ਵੇਲੇ ਹੀ ਵਰਤਣਾ ਚਾਹੀਦਾ ਹੈ.  ਸਕੂਲ ਵਿਚ ਜੋ ਬਚੇ ਅਜਿਹੇ ਮੋਬਾਇਲ ਲੈ ਕੇ ਆਉਂਦੇ ਹਨ ਉਹ ਗਲਤ ਹੈ.ਸਰਕਾਰ ਤਾਂ ਅਧਿਆਪਕਾਂ ਨੂੰ ਵੀ ਸਕੂਲ ਵਿਚ ਮੋਬਾਇਲ ਸੁਣਨਾ ਮਨਾ ਕਰਦੀ ਹੈ.ਪਰ ਬਚਿਆਂ ਦੇ ਸਕੂਲੇ ਮੋਬਾਇਲ ਲਿਆਉਣ ਬਾਰੇ ਨਾਂ ਤਾਂ ਮਾਂਪੇ ਬਹੁਤੀ ਗੰਭੀਰਤਾ ਨਾਲ ਸੋਚਦੇ ਹਨ ਅਤੇ ਨਾ ਹੀ ਕੋਈ ਹੋਰ.ਜਿੰਨੇ ਵੀ ਕੇਸ ਮੈਂ ਦੇਖੇ ਹਨ ਹਰ ਕੇਸ ਵਿਚ ਮਾਂਬਾਪ ਬਚੇ ਦੋ ਕੋਲ ਮੋਬਾਇਲ ਕਿਉਂ ਹੋਣਾ ਚਾਹਿਦਾ ਹੈ,ਇਸਦੇ ਪੱਖ ਵਿਚ ਹੀ ਦਲੀਲਾਂ ਦਿੰਦੇ ਹਨ.ਪਰ ਜਦੋਂ ਦਸ-ਦਸ ਬਾਰਾਂ -ਬਾਰਾਂ ਸਾਲਾਂ ਦੇ ਬਚੇ ਮਾਂਬਾਪ ਦੇ ਮੋਬਾਇਲ ਘਰੋਂ ਚੁੱਕ ਲਿਆਉਣ ਅਤੇ ਮਾਂਬਾਪ ਇਸ ਬਾਰੇ ਉਲਟੀਆਂ ਹੀ ਦਲੀਲਾਂ ਦੇਣ ਤਾਂ ਫਿਰ ਸੋਚਣ ਵਾਲੀ ਗੱਲ ਤਾਂ ਬਣਦੀ ਹੀ ਹੈ. 

Thursday, March 5, 2015

ਚਾਹ ਦੀ ਚਾਹ

ਚਾਹ ਇੱਕ ਅਜਿਹਾ ਪੀਣ ਯੋਗ ਪਦਾਰਥ ਹੈ ਕਿ ਬਹੁਤੇ ਲੋਗ ਇਸਦੇ ਅਮਲੀ ਹਨ .ਇਸ ਦਾ ਇਤਿਹਾਸ ਜਾਂ ਵਿਗਿਆਨ ਕੁਝ ਵੀ ਹੋਵੇ ਇਸ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੈ.ਹਰ ਕਿਸੇ ਨੇ ਚਾਹ ਦੀ ਚਾਹ ਰੱਖੀ ਹੁੰਦੀ ਹੈ.ਕਿਸੇ ਵੀ ਘਰ ਚਲੇ ਜਾਓ ਜੇਕਰ ਕੋਈ ਚਾਹ ਬਾਰੇ ਪੁੱਛ ਗਿਛ ਨਾ ਕਰੇ ਤਾਂ ਜਜਮਾਨ ਦੇ ਵਤੀਰੇ ਨੂੰ ਬੁਰਾ ਮੰਨਿਆ ਜਾਂਦਾ ਹੈ.ਪਰ ਮਹਿੰਗਾਈ ਦੇ ਇਸ ਯੁਗ ਵਿੱਚ ਵੀ ਚਾਹ ਬਾਰੇ ਕਈ ਅਖਾਣ ਬਣੇ ਹੋਏ ਹਨ .      "इस चाय की हमको  चाह नहीं,इस चाय को चाह में डाल दो "


           

             ਅੱਜ ਬਣਾਈ ਚਾਹ ਤੇ ਭਲ੍ਕੇ ਫੇਰ ਬਣਾਵਾਂਗੇ ,
            ਪਰ ਪਰਸੋਂ ਵਾਲੀ ਚਾਹ ' ਚ ਮਿੱਠਾ ਕਿੱਥੋਂ ਪਾਵਾਂਗੇ.
            ਕਹਿੰਦੇ ਆ ਗਿਆ ਸਿਆਲਾ,ਹੁਣ ਲੱਗਣਾ ਹੈ ਪਾਲ੍ਹਾ.
            ਚੈਨ ਆਂਦਾ ਨਹੀਂ ਬਿਨਾ ਪੀਤੇ ਚਾਹ ਦਾ ਪਿਆਲਾ.
            ਮੱਠੀ ਨਾ ਮਿਲੀ ਤਾਂ ਨਾਲ ਰੱਸ ਖਾਵਾਂਗੇ,
            ਪਰ ,ਪਰਸੋਂ ਵਾਲੀ ਚਾਹ 'ਚ ਮਿੱਠਾ ..............
            ਘਰ ਆਏ ਹੋਏ ਪ੍ਰਾਹੁਣੇ ਨੂੰ ਜੇ ਚਾਹ ਨਾ ਪਿਲਾਈ,
            ਬਾਹਰ ਆਖੇਗਾ ਜਾ ਕੇ ਇਹਨਾਂ ਤਾਂ ਚਾਹ ਵੀ ਨਹੀਂ ਪਿਲਾਈ.
            ਇਸਲਈ ਆਏ ਹੋਏ ਮਿਹਮਾਨ ਨੂੰ ਵੀ ਨਾਲ ਬਿਠਾਵਾਂਗੇ.
            ਪਰ ,ਪਰਸੋਂ ਵਾਲੀ ਚਾਹ 'ਚ ਮਿੱਠਾ ..............
             ਜਿਹੜੇ ਚਾਹ ਦੇ ਸ਼ੋਕੀਨ ਉਹਨਾਂ ਵੇਚ ਲਈ ਜ਼ਮੀਨ,
             ਰੋਟੀ ਮਿਲੇ ਨਾ ਮਿਲੇ ਚਾਹ ਬਿਨਾਂ ਨਹੀਂ ਯਕੀਨ ,
            ਹੱਟੀ ਦਾ ਉਧਾਰ ਕਹਿੰਦੇ ਫੇਰ  ਮਿਟਾਵਾਂਗੇ ,
            ਪਰ,ਪਰਸੋਂ ਵਾਲੀ ਚਾਹ 'ਚ ਮਿੱਠਾ ...........


           ___________________________________

Sunday, March 1, 2015

ਮੈਂ ਮਜ਼ਾਕ ਕਰਦਾ ਹਾਂ

ਮਜ਼ਾਕ ਜਾਂ ਹਾਸਾ ਠੱਠਾ ਕਰਨਾ ਅਕਸਰ ਕਈ ਲੋਕਾਂ ਦੀ ਆਦਤ ਵਿੱਚ ਸ਼ੁਮਾਰ ਹੁੰਦਾ ਹੈ.ਮੇਰੀ ਵੀ ਆਦਤ ਕੁਝ ਕੁਝ ਅਜੇਹੀ ਹੀ ਹੈ.ਅਕਸਰ ਹਰ ਇੱਕ ਦੋਸਤ ਮਿੱਤਰ ਨਾਲ ਗੱਲ ਗੱਲ ਤੇ ਹਸਦਾ ਰਹਿੰਦਾ ਹਾਂ.ਪਰ ਕਦੇ ਕਦੇ ਇਹ ਹੱਸਣ ਹਸਾਉਣ ਵਾਲੀ ਆਦਤ ਕਾਰਣ ਮੇਰਾ ਨੁਕਸਾਨ ਵੀ ਹੋਇਆ ਹੈ.ਅਜੇਹੀਆਂ ਵੀ ਘਟਨਾਵਾਂ ਜੀਵਨ ਵਿੱਚ ਹੋਈਆਂ ਹਨ ਕਿ ਹਾਸੇ ਦਾ ਮੜਾਸਾ ਵੀ ਬਣ ਗਿਆ ਹੈ.ਕੁਝ ਦੇਰ ਲਈ ਤਾਂ ਉਸ ਵੇਲੇ ਮੈਂ ਹੱਸਣਾ ਵੀ ਬੰਦ ਕਰ ਦਿੱਤਾ ਸੀ.ਪ੍ਰੰਤੂ ਆਦਤ ਤੋਂ ਮਜਬੂਰ ਕੁਝ ਸਮੇਂ ਬਾਅਦ ਫਿਰ ਦੰਦ ਕਢਣੇ ਸ਼ੁਰੂ ਕਰ ਦਿੱਤੇ.ਉਸ ਵੇਲੇ ਮੈਂ ਬਹੁਤ ਰੋਇਆ ਅਤੇ ਹੇਠ ਲਿਖਿਆ ਗੀਤ ਬਹੁਤ ਦੁਖੀ ਹੋ ਕੇ ਲਿਖਿਆ ਸੀ .ਜਦੋਂ ਮੈਂ ਇਹ ਗੀਤ ਪਹਿਲੀ ਵਾਰੀ ਬੋਲਿਆ ਸੀ ਤਾਂ ਮੇਰੇ ਨਜ਼ਦੀਕੀ ਮਿੱਤਰਾਂ ਦੀ ਜ਼ੁਬਾਨ ਤੇ ਵੀ ਇਹ ਗੀਤ ਚੜ ਗਿਆ ਸੀ .ਆਸ ਹੈ ਪੜਨ ਵਾਲਿਆਂ ਨੂੰ ਵੀ ਪਸੰਦ ਆਵੇਗਾ :-


             ਨਾਰਾਜ਼ ਨਾ ਹੋਣਾ   

ਨਾਰਾਜ ਨਾ ਹੋਣਾ ਦੋਸਤੋ ,ਮੈਂ ਮਜ਼ਾਕ ਕਰਦਾ ਹਾਂ,
ਇੱਕ ਦਿਨ ਦੇ ਵਿੱਚ ਨਾ ਜਾਣਾਂ,ਮੈਂ ਕਈ ਵਾਰ ਹਸਦਾ ਹਾਂ.
ਨਾਰਾਜ਼ ਨਾ ਹੋਣਾ ............
ਦੋਸਤ ਮੇਰੇ ਆਖਦੇ, ਪਾਗਲ ਹਰਦਮ ਹਸਦਾ ਰਹਿੰਦਾ ,
ਪਰ ਇਸ ਦੁਨੀਆਂ ਨੂੰ ਦੇਖ ਕੇ ਯਾਰੋ ,ਮੈਨੂੰ ਹੱਸਣਾ ਪੈਂਦਾ,
ਜਦੋਂ ਵਿੱਚ ਇਕਾਂਤ ਦੇ ਹੋਵਾਂ ,ਮੈਂ ਰੱਜ ਕੇ ਯਾਰੋ ਰੋਵਾਂ ,
ਮੈਨੂੰ ਚੁੱਪ ਨਾ ਕੋਈ ਕਰਾਵੇ ,ਮੇਰਾ ਮਨ ਇੰਝ ਗੋਤੇ ਖਾਵੇ,
ਜਦੋਂ ਸਮਝ ਨਾ ਕੁਝ ਵੀ ਆਵੇ ਤਾਂ ਫਿਰ ਹੋਉਕੇ ਭਰਦਾ ਹਾਂ,
ਨਾਰਾਜ਼ ਨਾ ਹੋਣਾ ..............
ਮੇਰੇ ਸੋਹਣੇ ਰੱਬ ਨੇ ਮੇਰਾ ਸੋਹਣਾ ਲੇਖ ਹੈ ਲਿਖਿਆ ,
ਮੈਂ ਨਾਲ ਗਮਾਂ ਦੇ ਪਾ ਕੇ ਯਾਰੀ ,ਯਾਰੋ ਜੀਣਾ ਸਿੱਖਿਆ ,
ਕਿਉਂ ਦੋਸ਼ ਮੈਂ ਰੱਬ ਨੂੰ ਲਾਵਾਂ,ਆਪਣਾ ਮੈਂ ਕੀਤਾ ਪਾਵਾਂ,
ਮੇਰਾ ਰੱਬ ਬੜਾ ਇੰਸਾਫ਼ੀ,ਸਭਨਾਂ ਨੂੰ ਦੇਂਦਾ ਹੈ ਮੁਆਫ਼ੀ,
ਜਿਵੇਂ ਸੱਚੇ ਦਿਲੋਂ ਮੈਂ ਮਾਫ਼ੀ ਆਪਣੇ ਯਾਰ ਤੋਂ ਮੰਗਦਾ ਹਾਂ,
ਨਾਰਾਜ਼ ਨਾ ਹੋਣਾ ...............
ਤੇਰਾ ਨਹੀਂ ਨਾਰਾਇਣ ਗਮ ਹੈ ,ਸਭ ਨੂੰ ਆਪਣਾ ਆਪਣਾ,
ਤੂੰ ਤਾਂ ਹੱਸਣਾ ਸਿੱਖਿਆ ਹੈ,ਪਰ ਦੂਜਿਆਂ ਕਿਵੇਂ ਹੱਸਣਾ ,
ਮੇਰੇ ਯਾਰੋ ਜੇਕਰ ਜੀਣਾਂ,ਇਹ ਗਮ ਜ਼ਾਮ ਬਣਾ ਕੇ ਪੀਣਾ,
ਇੰਝ ਮਾਰ ਠਹਾਕੇ ਹੱਸੋ,ਗਮ ਆਖਣ ਇਥੋਂ ਨੱਸੋ ,
ਜੇਵੇਂ ਬੈਠ ਮਜ਼ਾਕਾਂ ਆਪ ਤੁਹਾਡੇ ਨਾਲ ਮੈਂ ਕਰਦਾ ਹਾਂ.
ਨਾਰਾਜ਼ ਨਾ ਹੋਣਾ,...........

   ਲੇਖਕ :-
       ------  ਉਮੇਸ਼ਵਰ ਨਾਰਾਇਣ -------
        _____________________