Saturday, February 21, 2015

ਦੁਨੀਆਂ ਇੱਕ ਵੱਡੀ ਸਟੇਜ ਹੈ।

ਇਹ ਦੁਨੀਆਂ ਇੱਕ ਬਹੁਤ ਵੱਡੀ ਸਟੇਜ ਹੈ।ਸਟੇਜ ਉੱਤੇ ਹਰ ਕੋਈ ਆਪਣਾ ਆਪਣਾ ਕਿਰਦਾਰ ਆਪਣੇ ਆਪਣੇ ਢੰਗ ਅਤੇ ਆਪਣੀ ਆਪਣੀ ਸਮਰੱਥਾ ਅਨੁਸਾਰ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਏ ।
   ਅੱਜ ਮੇਰੀ ਗਲੀ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਹੈ, ਅਤੇ ਦੋ ਕੁ ਘਰ ਛੱਡ ਕੇ ਮੇਰੇ ਘਰ ਦੀ ਨਾਲ ਲਗਦੀ ਦਿਵਾਰ ਵਾਲੇ ਘਰ ਵਿੱਚ ੳਹਨਾਂ ਦੇ ਮੁੰਡੇ ਦਾ ਵਿਆਹ ਹੈ।
ਵਿਆਹ ਵਾਲੇ ਘਰ ਜਾਣ ਲਈ ਕੱਪੜੇ ਦੀ ਅਲਗ ਦਿੱਖ ਚਾਹੀਦੀ ਹੈ,ਅਤੇ ਮੋਤ ਵਾਲੇ ਘਰ ਜਾਣ ਲਈ ਅਲੱਗ ਤਰ੍ਹਾਂ ਦੀ ਦਿੱਖ ਲੋੜੀਂਦੀ ਹੈ । ਥੋੜੇ ਸਮੇਂ ਲਈ ਅਲੱਗ ਅਲੱਗ ਦਿਖਾਈ ਦੇਣ ਲਈ ਨਿਭਾਈ ਜਾਣ ਵਾਲੀ ਭੂਮਿਕਾ ਤੋਂ ਬਾਅਦ ਇਸਦਾ ਇਹਸਾਸ ਹੋ ਰਿਹਾ ਹੈ ਕਿ ਵਾਕਈ ਦੁਨੀਆਂ ਇਕ ਸਟੇਜ ਹੀ ਹੈ ਅਤੇ ਅਸੀਂ ਸਾਰੇ ਹਰ ਰੋਜ਼  ਅਲੱਗ ਤੋਂ ਅਲੱਗ ਭੂਮਿਕਾ ਨਿਭਾਉਣ ਦੀ ਕੋਸ਼ਿਸ਼  ਕਰਦੇ ਰਹਿੰਦੇ ਹਾਂ ।

0 comments:

Post a Comment