Wednesday, February 18, 2015

ਅਧਿਆਪਕ ਦੀ ਮਿਹਨਤ

ਸਕੂਲ ਸਟਾਫ਼ ਖੁਦ ਲਗਾਏ ਹੋਏ ਪੋਦਿਆਂ ਦੀ ਜਾਂਚ ਕਰਦੇ ਹੋਏ 
         
ਇੱਕ ਆਮ ਅਧਿਆਪਕ ਦਾ ਪੂਰਾ ਜੀਵਨ ਉਸਦੇ ਸਕੂਲ ਦੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਹੁੰਦਾ ਹੈ .ਸਾਡਾ ਸਮਾਜ ਅਤੇ ਸਮੇਂ ਦੀਆਂ ਸਰਕਾਰਾਂ ਉਸਦੇ ਪ੍ਰਤੀ ਕਿਸ ਤਰਾਂ ਦਾ ਨਜਰੀਆ ਰਖਦੀਆਂ ਹਨ, ਇਸ ਬਾਰੇ ਉਹ ਕਦੇ-ਕਦੇ ਬੇਵਸੀ ਵੀ ਪ੍ਰਗਟ ਕਰਦੇ ਹਨ.ਪ੍ਰੰਤੂ ਇੱਕ ਅਧਿਆਪਕ ਦੇ ਜੀਵਨ ਨੂੰ ਨੇੜਿਉਂ ਦੇਖਿਆ ਜਾਵੇ ਤਾਂ ਉਸਦੀ ਚਿੰਤਾ ਅਤੇ ਬੇਚਾਰਗੀ ਜਾਂ ਬੇਬਸੀ ਸਮਝ ਆਉਣ ਲਗਦੀ ਹੈ .ਉਹ ਇੱਕ ਅਜਿਹਾ ਕਲਾਕਾਰ ਹੈ ਜੋ ਪਥਰਾਂ ਨੂੰ ਘੜਕੇ ਉਹਨਾਂ ਵਿੱਚ ਜਾਣ ਫੂਕਦਾ ਹੈ.ਉਸਦੀਆਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਸਮਾਜ ਵਿੱਚ ਸ਼ੋਭਾ ਪਾਂਦੀਆਂ ਹਨ .ਪ੍ਰੰਤੂ ਅਧਿਆਪਕ ਦਾ ਆਪਣਾ ਜੀਵਨ ਹਮੇਸ਼ਾਂ  "ਦੋ ਦੁਨੀ ਚਾਰ" ਦੇ ਰਿਸ਼ੀ ਕਪੂਰ ਵਰਗਾ ਹੀ ਰਹਿੰਦਾ ਹੈ .ਉਹ ਹਮੇਸ਼ਾਂ ਥੁੜਾਂ ਭਰਪੂਰ ਜਿੰਦਗੀ ਜਿਉਂਦਾ ਹੈ .ਕਈ ਵਾਰ ਉਸਨੂੰ ਆਪਣੀਆਂ ਹੀ ਤਿਆਰ ਕੀਤੀਆਂ ਹੋਈਆਂ ਜਿੰਦਗੀਆਂ ਚਿੜੋੰਦੀਆਂ ਹਨ .ਪਰ ਫਿਰ ਵੀ ਉਹ ਚੁਪਚਾਪ ਉਸ ਮੰਦਿਰ ਦੀ ਹਰ ਇੱਕ ਇੱਟ ਨੂੰ ਆਪਣੇ ਘਰ ਤੋਂ ਵੀ ਵਧੀਆ ਢੰਗ ਨਾਲ ਸਜਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ.
     ਮੋਜੂਦਾ ਪੀੜੀ ਬਹੁਤ ਚੋਗੀਰਦੀ ਸੋਚ ਵਾਲੀ ਹੈ.ਅਧਿਆਪਕ ਨਵੀਂ ਅਤੇ ਪੁਰਾਣੀ ਪੀੜੀ ਵਿੱਚਕਾਰ  ਇੱਕ ਅਜਿਹੀ ਕੜੀ ਹੈ ਜੋ ਸਭਿਆਚਾਰਕ ਸਮਝ ਨੂੰ ਪੁਰਾਣੀ ਤੋਂ ਨਵੀਂ ਪੀੜੀ ਨੂੰ ਸੋੰਪਦਾ ਹੈ ਅਤੇ ਉਸਨੂੰ ਇੱਕ ਨਵੀਂ ਅਤੇ ਵਿਗਿਆਨਕ ਸੋਚ ਵਾਲਾ ਬਣਾਉਣ ਦਾ ਜਤਨ ਕਰਦਾ ਹੈ .ਕਦੇ ਕਦੇ ਸਮਾਜ ਉਸਨੂੰ ਵਿਹਲਾ ਵੀ ਆਖਦਾ ਹੈ .ਇਹ ਗੱਲ ਉਸਦੀ ਸਮਝ ਵਿੱਚ ਨਹੀਂ ਆਉਂਦੀ ਕਿ ਉਹ ਇਸਦਾ ਕਿ ਸਪਸ਼ਟੀਕਰਨ ਦੇਵੇ.ਕਿਓਂਕਿ ਉਸਦਾ ਕਿੱਤਾ ਭਾਵਵਾਚਕ ਨਾਮ ਦੀ ਤਰਾਂ ਹੈ ,ਜਿਸ ਵਿੱਚ ਜੀ ਤੋੜ ਮਿਹਨਤ ਤਾਂ ਹੋ ਰਹੀ ਹੁੰਦੀ ਹੈ .ਪਰ ਕਦੇ ਨਜਰ ਨਹੀਂ ਆਉਂਦੀ . ਜਿਵੇਂ ਦੁਨੀਆਂ ਆਖਦੀ ਹੈ ਕਿ ਰੱਬ ਤਾਂ ਹੈ ਪਰ ਓਹ ਨਜਰ ਨਹੀਂ ਆਉਂਦਾ .ਉਸੇ ਤਰਾਂ ਅਧਿਆਪਕ ਦੀ ਮਿਹਨਤ ਹੈ ਜੋ ਉਹ ਹਰ ਵੇਲੇ ਕਰ ਤਾਂ ਰਿਹਾ ਹੈ ਪਰ ਕਿਸੇ ਨੂੰ ਨਜ਼ਰ ਨਹੀਂ ਆਉਂਦੀ .
                                       
                                       ਸਕੂਲ ਦੀ ਖੇਡ ਦੇ ਮੈਦਾਨ ਦਾ  ਬਾਰਿਸ਼ ਤੋਂ ਬਾਅਦ ਦਾ ਨਜ਼ਾਰਾ 

0 comments:

Post a Comment