
ਮੇਰਾ ਖਿਆਲ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਸਕੂਲਾਂ ਵਿੱਚ ਲੱਗੇ ਹੋਏ ਐਜੁਸੇਟ ਪ੍ਰੋਗਰਾਮਾਂ ਰਾਹੀਂ ਬਚਿਆਂ ਨੂੰ ਨਾਟਕ ਰੂਪਾਂ ਵਿੱਚ ਇਤਿਹਾਸ ਦੀਆਂ ਕਿਤਾਬਾਂ ਵਿੱਚ ਬਣੇ ਪਾਠਾਂ ਬਾਰੇ ਜਾਣਕਾਰੀ ਦੇਣ ਦੀ ਕੋਈ ਸਕੀਮ ਬਣਾਵੇ .ਅਧਿਆਪਕ ਉਸ ਨਾਟਕ ਵਿਚੋਂ ਪ੍ਰਸ਼ਨਾਵਲੀ ਬਣਾਕੇ ਬਚਿਆਂ ਨੂੰ ਉਸ ਪਾਠ ਬਾਰੇ ਅਭਿਆਸ ਅਤੇ ਦੁਹਰਾਈ ਕਰਵਾ ਸਕਦੇ ਹਨ.ਜਦਕਿ ਇਤਿਹਾਸ ਦੀ ਜਾਣਕਾਰੀ ਛੋਟੇ ਬਚਿਆਂ ਨੂੰ ਦੇਣਾ ਇੱਕ ਨਵੀਂ ਖੋਜ ਦਾ ਵਿਸ਼ਾ ਵੀ ਹੋ ਸਕਦਾ ਹੈ .ਇਸ ਵਿੱਚ ਕੋਈ ਸ਼ਕ ਨਹੀਂ ਕਿ ਬਹੁਤ ਸਾਰੀਆਂ ਫ਼ਿਲਮਾਂ ਇਤਿਹਾਸ ਦੇ ਵਿਸ਼ੇ ਤੇ ਬਣੀਆਂ ਵੀ ਹੋਈਆਂ ਹਨ , ਪ੍ਰੰਤੂ ਇਹਨਾਂ ਨੂੰ ਸਕੂਲਾਂ ਵਿੱਚ ਦਿਖਾਉਣ ਦੀ ਕੋਈ ਪ੍ਰਕਿਰਿਆ ਬਣਾਈ ਜਾ ਸਕਦੀ ਹੈ.ਕੁਝ ਸਮੇਂ ਪਹਿਲਾਂ ਮੰਗਲ ਢਿਲੋਂ ਵੱਲੋਂ ਇੱਕ ਫਿਲਮ -"ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ " ਬਣਾਈ ਗਈ ਸੀ .ਮੈਨੂੰ ਇਹ ਫਿਲਮ ਸਿੱਖ -ਇਤਿਹਾਸ ਪਖੋਂ ਬਹੁਤ ਵਧੀਆ ਲੱਗੀ ਸੀ.ਇਹ ਫਿਲਮ ਅੱਜ ਵੀ ਦਸਵੀਂ ਜਮਾਤ ਨੂੰ ਦਿਖਾਉਣੀ ਚਾਹੀਦੀ ਹੈ.ਕਿਓਂਕਿ ਦਸਵੀਂ ਜਮਾਤ ਵਿੱਚ ਪੰਜਾਬ ਦੇ ਇਤਿਹਾਸ ਬਾਰੇ ਪੜਨਾ ਹੁੰਦਾ ਹੈ. ਭਾਰਤੀ ਇਤਿਹਾਸ ਬਾਰੇ ਪੰਡਿਤ ਨਹਿਰੂ ਦੀ ਪੁਸਤਕ "ਭਾਰਤ ਇੱਕ ਖ਼ੋਜ " ਬਾਰੇ ਬਣਿਆ ਸੀਰੀਅਲ ਵੀ ਬਹੁਤ ਵਧੀਆ ਹੈ.ਇਹ ਨੈਸ਼ਨਲ ਚੈਨਲ ਉੱਤੇ ਦਿਖਾਇਆ ਜਾਂਦਾ ਸੀ .ਇਤਿਹਾਸ ਵਿੱਚ ਰੁਚੀ ਰਖਣ ਵਾਲਿਆਂ ਵਾਸਤੇ ਤਾਂ ਵੈਸੇ " ਹਿਸਟਰੀ ਚੈਨਲ " ਵੀ ਅੱਜਕਲ ਚਲ ਰਹੇ ਹਨ.
ਹਰੇਕ ਬੰਦਾ ਤੁਹਾਨੂੰ ਦਸ ਸਕਦਾ ਹੈ ਕਿ ਜਦੋਂ ਉਹ ਬੱਚਾ ਹੁੰਦਾ ਸੀ ਤਾਂ ਉਸਨੂੰ ਇਤਿਹਾਸ ਬਾਰੇ ਜੋ ਪੜਾਇਆ ਗਿਆ ਸੀ ਉਹ ਉਸ ਵੇਲੇ ਕਿੰਨਾਂ ਕੁ ਪਤਾ ਲੱਗਾ ਸੀ ,ਉਹਨਾਂ ਨੂੰ ਕੇਵਲ ਉਹੀ ਕਹਾਣੀ ਯਾਦ ਰਹੀ ਹੁੰਦੀ ਹੈ ,ਜੋ ਉਹਨਾਂ ਨੂੰ ਰੂਚੀਕਰ ਢੰਗ ਨਾਲ ਸੁਣਾਈ ਗਈ ਹੁੰਦੀ ਹੈ.ਜਿਵੇਂ ਪੁਰਾਣੇ ਬਜ਼ੁਰਗਾਂ ਤੋਂ ਕਿੱਸੇ ਕਹਾਣੀਆਂ ਸੁਣਦੇ ਸੀ .ਜਿਵੇਂ ਪੂਰਨ ਭਗਤ,ਹੀਰ ਰਾਂਝਾ ਆਦਿ .ਇਸੇ ਤਰਾਂ ਘਰ ਵਿੱਚ ਪੜਿਆ ਗਿਆ ਨਿੱਤ ਨੇਮ ਵੀ ਹਮੇਸ਼ਾ ਦਿਮਾਗ ਵਿੱਚ ਬੈਠ ਜਾਂਦਾ ਹੈ. ਜਦਕੇ ਜਿਆਦਾਤਰ ਗਿਆਨ ਤਾਂ ਉਮਰ ਅਤੇ ਦਿਮਾਗੀ ਵਿਕਾਸ ਤੋਂ ਬਾਅਦ ਵਿੱਚ ਹੀ ਆਉਣਾ ਸ਼ੁਰੂ ਹੁੰਦਾ ਹੈ.
ਮੈਂ ਇਸ ਬਾਰੇ ਇਹ ਸੋਚ ਰਖਦਾ ਹਾਂ ਕਿ ਪਹਿਲਾਂ ਛੋਟੀ ਉਮਰੇ ਸਥਾਨਕ ਇਤਿਹਾਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ.ਉਸਤੋਂ ਬਾਅਦ ਵਿੱਚ ਰਾਜ ਅਤੇ ਫਿਰ ਭਾਰਤ ਅਤੇ ਵਿਸ਼ਵ ਬਾਰੇ ਦੱਸਣਾ ਚਾਹਿਦਾ ਹੈ.ਇਹ ਮੇਰੀ ਆਪਣੀ ਰਾਇ ਹੈ ,ਹੋ ਸਕਦਾ ਹੈ ਕੋਈ ਇਸ ਨਾਲ ਸਹਿਮਤ ਨਾ ਹੋਵੇ.