ਆਓ ਰਲ੍ ਕੇ ਬੈਠੀਏ ਅਤੇ ਗੱਲਾਂ ਕਰੀਏ

ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ.ਅਜਿਹਾ ਅਸੀਂ ਸਾਰੇ ਹੀ ਆਖਦੇ ਹਾਂ.ਸ਼ਾਇਦ ਇਸੇ ਕਰਕੇ ਅੱਜ ਦੇ ਯੁੱਗ ਵਿੱਚ ਆਦਮੀ ਇੱਕਲਾ ਪੈ ਗਿਆ ਹੈ.ਕਿਉਂਕਿ ਅਸੀਂ ਭੀੜ ਵਿੱਚ ਵੀ ਇੱਕਲੇ ਹੀ ਹਾਂ.

ਗੱਲਾਂ ਤਾਂ ਸਿਰਫ਼ ਮਾਂ ਕੋਲੋਂ ਸੁਣੀਆਂ ਜਾਂ ਪਿਉ ਕੋਲੋਂ ...

ਮੈਂ ਕਿਹਾ ਕਿ ਗੱਲਾਂ ਤਾਂ ਅਸੀਂ ਸਿਰਫ਼ ਮਾਨ ਕੋਲੋਂ ਹੀ ਸੁਣੀਆਂ ਜਾਂ ਪਿਉ ਕੋਲੋਂ ਲੋਕਾਂ ਕੋਲੋਂ ਤਾਂ ਗੱਲਾਂ ਨਹੀਂ ਗਾਲ੍ਹਾਂ ਹੀ ਸੁਣੀਆਂ ਹਨ.ਮੇਰੀ ਹਰ ਤਰਾਂ ਦੀ ਗਲਤੀ ਨੂੰ ਸਿਰਫ਼ ਮਾਂ ਹੀ ਛੁਪਾਉਂਦੀ ਸੀ.

ਕੋਈ ਕਿਸੇ ਨੂੰ ਕੁਝ ਨਹੀਂ ਸਿਖਾ ਸਕਦਾ

ਕੋਈ ਵੀ ਆਦਮੀ ਜੇਕਰ ਕਹੇ ਕਿ ਮੈਂ ਕਿਸੇ ਨੂੰ ਕੁਝ ਸਿਖਾਇਆ ਹੈ ਤਾਂ ਸ਼ਾਇਦ ਉਹ ਝੂਠ ਨਾ ਬੋਲਕੇ ਵੀ ਇਸ ਤਥ ਤੋਂ ਅਨਜਾਨਹੋਵੇ ਕਿ ਕੋਈ ਵੀ ਕਿਸੇ ਨੂੰ ਕੁਝ ਨਹੀ ਸਿਖਾ ਸਕਦਾ.ਕਿਉਂਕਿ ਇਹ ਤਾਂ ਸਿਖਣ ਵਾਲੇ ਤੇ ਨਿਰਭਰ ਹੈ ਕਿ ਉਸਨੇ ਸਿਖਣਾ ਹੈ ਜਾਂ ਨਹੀਂ.

ਰੱਬ ਸਭ ਦੇਖਦਾ ਹੈ.

ਅਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣੀਆਂ ਹੈ ਕਿ ਰੱਬ ਸਭਕੁਝ ਦੇਖਦਾ ਹੈ ਜੇਕਰ ਉਹ ਦੇਖਦਾ ਹੈ ਤਾਂ ਅਸੀਂ ਸਭ ਮਾੜੇ ਕੰਮਾਂ ਵਿੱਚ ਕਿਉਂ ਫ਼ਸੇ ਹੋਏ ਹਾਂ.ਕੀ ਲੋਕਾਂ ਨੂੰ ਰੱਬ ਦਾ ਕੋਈ ਡਰ ਭੈ ਨਹੀਂ ਹੈ ?

ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ.

ਕਹਿੰਦੇ ਹਨ ਕਿ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਵੈਸੇ ਬਿਲਕੁਲ ਸਹੀ ਹੈ.ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੋਂਕ ਹੈ,ਜੇਕਰ ਮੈਨੂੰ ਕੋਈ ਕਿਤਾਬ ਪਸੰਦ ਆ ਜਾਵੇ ਤਾਂ ਫਿਰ ਉਸਦੀ ਕੀਮਤ ਕਿਉਂ ਦੇਖਾਂ ...?

Tuesday, June 16, 2015

ਮਨੁੱਖ ਇੱਕ ਹੈ ,ਪਰ ਪੰਜ ਜੂਨਾਂ ਵਿੱਚੋਂ ਇਸੇ ਜਨਮ ਵਿੱਚ ਹੀ ਲੰਗਦਾ ਹੈ ....|

        ਜਿਆਦਾਤਰ ਕਿਹਾ ਜਾਂਦਾ ਹੈ ਕਿ ਮਨੁੱਖੀ-ਜੀਵਨ ਦੇ ਤਿੰਨ ਪੜਾਵ ਹਨ- ਬਚਪਨ ,ਜਵਾਨੀ ਅਤੇ ਬੁਢਾਪਾ |ਮਨੁੱਖੀ ਜੀਵਨ ਦੀਆਂ ਭਿੰਨ -ਭਿੰਨ ਅਵਸਥਾਵਾਂ ਬਾਰੇ ਅਲਗ-ਅਲਗ ਕਹਾਣੀਆਂ ਅਸੀਂ ਸੁਣੀਆਂ ਹਨ | ਪਰ ਇੱਕ ਚਰਚਾ ਦੋਰਾਨ ਮੇਰੇ ਇੱਕ ਸਾਥੀ ਨੇ ਜੋ ਮਨੁੱੱਖੀ ਜੀਵਨ ਦੀਆਂ ਅਵਸਥਾਵਾਂ ਬਾਰੇ ਜਿਸ ਢੰਗ ਨਾਲ ਸਾਨੂੰ ਦੱਸਿਆ ,ਉਹ ਮੈਨੂੰ ਬਿਲਕੁਲ ਸਹੀ ਲਗਦਾ ਹੈ | ਉਸਦੇ ਵਿਚਾਰ ਅਨੁਸਾਰ ਮਨੁੱਖ ਹਾਲੇ ਤੱਕ ਇਨਸਾਨ ਬਣਿਆ ਹੀ ਨਹੀਂ ਹੈ | ਉਹ ਜਨਮ ਤੋਂ ਲੈ ਕੇ ਮਰਨ ਤੱਕ ਜਾਨਵਰਾਂ ਦੀ ਤਰਾਂ ਹੀ ਜਿਉਂਦਾ ਹੈ ਅਤੇ ਜਾਨਵਰਾ ਦੀ ਤਰਾਂ ਹੀ ਮਰ ਜਾਂਦਾ ਹੈ |ਮਹਾਨ ਦਾਰਸ਼ਨਿਕ ਅਰਸਤੂ ਦੇ ਇਸ ਕਥਨ ਨੂੰ ਅਸੀਂ ਅਕਸਰ ਸਵੀਕਾਰ ਕਰਦੇ ਹਾਂ ਕਿ ਮਨੁੱਖ ਇੱਕ ਸਮਾਜਿਕ ਜਾਨਵਰ ਹੈ |
ਪਹਿਲੀ ਅਵਸਥਾ ( ਤੋਤਾ ) ਮਨੁੱਖ ਦੀ ਪਹਿਲੀ ਅਵਸਥਾ ਇੱਕ ਤੋਤੇ ਦੀ ਤਰਾਂ ਹੈ | ਜਿਸ ਤਰਾਂ ਤੋਤੇ ਹਰ ਵੇਲੇ ਟੈ-ਟੈ ਕਰਦੇ ਰਹਿੰਦੇ ਹਨ | ਇੱਕੋ ਗੱਲ ਨੂੰ ਬਾਰ-ਬਾਰ ਦੁਹਰਾਉਂਦੇ ਹਨ | ਉਸੇ ਤਰਾਂ ਛੋਟੇ ਬੱਚਿਆਂ ਨੂੰ ਵੀ ਗੱਲਾਂ ਸਿਖਾਉਣੀਆਂ ਪੈਂਦੀਆਂ ਹਨ | ਇਸ ਸਮੇਂ ਇੱਕੋ ਗੱਲ ਨੂੰ ਬੱਚੇ ਅਤੇ ਸਿਖਾਉਣ ਵਾਲੇ ਕਈ-ਕਈ ਵਾਰ ਦੁਹਰਾਉਂਦੇ ਹਨ | ਇਸ ਲਈ ਮਨੁੱਖੀ ਜੀਵਨ ਦਾ ਪਹਿਲੇ ਪੜਾਵ ਦਾ ਸਮਾਂ ਤੋਤੇ ਵਾਂਗ ਹੁੰਦਾ ਹੈ |



ਦੂਜੀ ਅਵਸਥਾ (ਬਾਂਦਰ) ਦੂਜੀ ਅਵਸਥਾ ਵਿੱਚ ਜਦੋਂ ਬੱਚ੍ਹੇ ਕੁਝ ਵੱਡੇ ਹੋ ਜਾਂਦੇ ਹਨ ਤਾਂ ਉਹਨਾ ਦਾ ਸ਼ਰੀਰਿਕ ਵਿਕਾਸ ਵੀ ਹੁੰਦਾ ਹੈ |ਕੁਦਰਤੀ ਤੋਰ ਤੇ ਉਹਨਾਂ ਨੂੰ ਖੇਡਣਾ ਹੀ ਚੰਗਾ ਲਗਦਾ ਹੈ | ਉਹ ਹਰ ਵੇਲੇ ਟਪੂਸੀਆਂ ਮਾਰਦੇ ਰਹਿੰਦੇ ਹਨ ਅਤੇ ਸ਼ਰਾਰਤਾਂ ਕਰਦੇ ਰਹਿੰਦੇ ਹਨ ਅਤੇ ਮਾਂ-ਬਾਪ ਨੂੰ ਛੋਟੀ-ਛੋਟੀ ਗੱਲ ਵਾਸਤੇ ਤੰਗ ਕਰਦੇ ਹਨ  | ਕੁਝ ਬੱਚੇ ਬਹੁਤ ਸ਼ੈਤਾਨ ਹੁੰਦੇ ਹਨ ਅਤੇ ਵੱਡਿਆਂ ਦੇ ਵੀ ਸਾੰਗ (ਨਕਲਾਂ )ਲਗਾਉਂਦੇ ਹਨ | ਅਜਿਹੇ ਵਿੱਚ ਪਹਾੜਾਂ ਵਿੱਚ ਰਹਿਣ ਵਾਲੇ ਬਾਂਦਰਾਂ ਵੱਲ ਧਿਆਨ ਜਾਂਦਾ ਹੈ ,ਜੋ ਉਥੋਂ ਦੇ ਲੋਕਾਂ ਨੂੰ ਖੂਬ ਤੰਗ ਕਰਦੇ ਹਨ ਅਤੇ ਆਉਂਦੇ ਜਾਂਦੇ ਲੋਕਾਂ ਤੋਂ ਵੀ ਕਈ ਵਾਰੀ ਚੀਜਾਂ ਖੋਹ ਲੈਂਦੇ ਹਨ |ਉੱਚੀ-ਉੱਚੀ ਚੀਖਾਂ ਮਾਰਦੇ ਹਨ ਅਤੇ ਇੱਕ ਤੋ ਦੂਜੇ ਦਰਖਤ ਤੇ ਜਾ ਚੜਦੇ ਹਨ |
ਤੀਸਰੀ ਅਵਸਥਾ (ਘੋੜਾ ) ਜਦੋਂ ਮਨੁੱਖ ਜਵਾਨ ਹੋ ਜਾਂਦਾ ਹੈ ਤਾਂ ਉਸ ਸਮੇਂ ਉਹ ਘੋੜੇ ਦੀ ਅਵਸਥਾ ਵਿੱਚ ਹੁੰਦਾ ਹੈ | ਜਿਵੇਂ ਘੋੜੇ ਆਪਣੇ ਆਪ ਨੂੰ ਬਹੁਤ ਫੁਰਤੀਲਾ ਅਤੇ ਚੁਸਤ ਸਮਝਦੇ ਹਨ, ਰੇਸ ਲੱਗੀ ਹੋਵੇ ਤਾਂ ਇੰਜ ਦੋੜਦੇ ਹਨ ਜਿਵੇਂ ਖੰਭ ਲੱਗੇ ਹੋਣ ਅਤੇ ਇਸ ਦੋਰਾਨ ਉਹ ਕਈ ਵਾਰੀ ਮਾਲਿਕ ਦੀ ਵੀ ਗੱਲ ਨਹੀਂ ਮੰਨਦੇ | ਉਸੇ ਤਰਾਂ ਜਵਾਨੀ ਵਿੱਚ ਮਨੁੱਖ ਨੂੰ ਵੀ ਘੋੜੇ ਵਾਂਗ ਖੰਭ ਲੱਗ ਜਾਂਦੇ ਹਨ | ਉਹ ਸਿਆਣਿਆਂ ਦੀ ਗੱਲ ਨੂੰ ਠੱਠਾ ਸਮਝਦੇ ਹਨ | ਕਈ ਵਾਰ ਮਾਂ-ਬਾਪ ਨਾਲ ਬਹਿਸ ਕਰਨ ਲੱਗ ਜਾਂਦੇ ਹਨ | ਉਹ ਸਮਝਦੇ ਹਨ ਕਿ ਹੁਣ ਉਹ ਸਿਆਣੇ ਹੋ ਗਾਏ ਹਨ ਅਤੇ ਉਹਨਾਂ ਨੂੰ ਕਿਸੇ ਤਰਾਂ ਦੇ ਉਪਦੇਸ਼ ਦੀ ਲੋੜ ਨਹੀਂ ਹੈ | ਉਹ ਸਮਝਦੇ ਹਨ ਕੀ ਮਾਂ-ਪਿਉ ਤਾਂ ਐਵੇਂ ਹੀ ਬੋਲਦੇ ਰਹਿੰਦੇ ਹਨ | ਅਤੇ ਬਜ਼ੁਰਗ ਐਵੇਂ ਹੀ ਉਪਦੇਸ਼ ਦਿੰਦੇ ਰਹਿੰਦੇ ਹਨ | ਅਜਿਹੀ ਉਹਨਾਂ ਦੀ ਸੋਚ ਹੁੰਦੀ ਹੈ | ਉਹ ਸਮਝਦੇ ਹਨ ਕੀ ਬਜ਼ੁਰਗਾਂ ਨੂੰ ਉਹਨਾਂ ਦੀ ਸਮਝ ਬਾਰੇ ਪਤਾ ਨਹੀਂ ਹੈ ਕਿ ਉਹ ਕੀ -ਕੀ ਕਰ ਸਕਦੇ ਹਨ |ਇਸ ਤਰਾਂ ਮਨੁੱਖ ਆਪਣੀ ਜਵਾਨੀ ਦੇ ਨਸ਼ੇ ਵਿੱਚ ਘੋੜੇ ਦੀ ਤਰਾਂ ਹਵਾ ਵਿੱਚ ਹੀ ਦੋੜਿਆ ਫਿਰਦਾ ਹੈ ਅਤੇ ਕਿਸੇ ਦੀ ਗੱਲ ਨਹੀਂ ਮੰਨਦਾ |ਆਪਣੀ ਮਰਜ਼ੀ ਕਰਦਾ ਹੈ |
ਚੋਥੀ ਅਵਸਥਾ (ਖੋਤਾ ) ਜਦੋਂ ਮਨੁੱਖ ਸ਼ਾਦੀ-ਸ਼ੁਦਾ ਹੋ ਜਾਂਦਾ ਹੈ ਤਾਂ | ਉਸਦੇ ਕੁਝ ਦੇਰ ਬਾਅਦ ਦੋ ਤਿੰਨ ਬੱਚੇ ਹੋ ਜਾਂਦੇ ਹਨ | ਘਰ ਵਾਲੀ (ਪਤਨੀ) ਅਲਗ-ਅਲਗ ਤਰਾਂ ਦੀਆਂ ਡਿਮਾਂਡ ਕਰਦੀ ਹੈ | ਮਾਂ-ਬਾਪ ਮੁੰਡੇ ਦਾ ਮੁਹੰ ਦੇਖਦੇ ਹਨ ਕਿ ਇਹ ਸਾਡੀ ਕੋਈ ਸੇਵਾ ਕਰੇਗਾ ਜਾਂ ਨਹੀਂ | ਗ੍ਰਹਿਸਥ ਜੀਵਨ ਵਿੱਚ ਹੀ ਉਸਨੂੰ ਆਟੇ-ਦਾਲ ਅਤੇ ਹੋਰ ਘਰੇਲੂ ਚੀਜਾਂ ਦੇ ਭਾਵ ਪਤਾ ਲੱਗਦੇ ਹਨ | ਕਦੇ ਉਹ ਸਬਜ਼ੀ ਲਿਆਂਦਾ ਹੈ ,ਕਦੇ ਆਟਾ ਅਤੇ ਕਦੇ ਬੱਚਿਆਂ ਨੂੰ ਚੁੱਕ ਕੇ ਸਵਾਰੀ ਕਰਵਾਉਂਦਾ ਹੈ | ਉਹ ਹਰ ਵੇਲੇ ਕੁਝ ਨਾ ਕੁਝ ਖੋਤੇ ਦੀ ਤਰਾਂ ਢੋਂਦਾ ਹੀ ਰਹਿੰਦਾ ਹੈ ਪਰ ਕਦੇ ਉਫ਼ ਤੱਕ ਨਹੀਂ ਕਰਦਾ | ਉਸਨੂੰ ਕਈ ਤਰਾਂ ਦੇ ਤਾਹਨੇ -ਮਿਹਣੇ ਵੀ ਪਰਿਵਾਰ ਅਤੇ ਸਮਾਜ ਤੋਂ ਸੁਣਨੇ ਪੈਂਦੇ ਹਨ | ਪਰ ਵਕਤ ਦਾ ਮਾਰਿਆ ਆਪਣੇ ਪਰਿਵਾਰ ਦੀ ਸੁਰਖਿਆ ਦੀ ਬੇਹਤਰੀ ਵਾਸਤੇ ਸਭਕੁਝ ਸਹਿਣ ਕਰਦਾ ਹੈ | ਇਸ ਤਰਾਂ ਉਹ ਖੋਤੇ ਦਾ ਜੀਵਨ ਜਿਉਂਦਾ ਹੈ | ਜਿਵੇਂ ਗਧੇ ਉੱਪਰ ਜਿੰਨਾ ਮਰਜੀ ਭਾਰ ਲੱਦਿਆ ਹੋਵੇ ਉਹ ਬਸ ਕੰਮ ਵਿੱਚ ਹੀ ਲੱਗਿਆ ਰਹਿੰਦਾ ਹੈ ,ਉਸੇ ਤਰਾਂ ਇਸ ਅਵਸਥਾ ਵਿੱਚ ਮਨੁੱਖ ਵੀ ਆਪਣੇ ਕੰਮ ਵਿੱਚ ਹੀ ਧਿਆਨ ਦਿੰਦਾ ਹੈ |
ਪੰਜਵੀਂ ਅਵਸਥਾ (ਉੱਲੂ ) ਗ੍ਰਹਿਸਥ ਜੀਵਨ ਤੋਂ ਬਾਅਦ ਉਹ ਬੁਢਾਪੇ ਵਿੱਚ ਆ ਜਾਂਦਾ ਹੈ | ਇਸ ਸਮੇਂ ਉਸਦੇ ਸਾਰੇ ਧੀਆਂ- ਪੁੱਤਰ  ਸ਼ਾਦੀ ਕਰਵਾ ਚੁੱਕੇ ਹੁੰਦੇ ਹਨ | ਮਨੁੱਖ ਨੂੰ ਇਸ ਸਮੇਂ ਕਈ ਲਾ-ਇਲਾਜ਼ ਬਿਮਾਰੀਆਂ ਘੇਰ ਲੈਂਦੀਆਂ ਹਨ | ਉਸਦੀ ਸੇਵਾ ਕਰਨ ਵਾਲਾ ਘਰ ਵਿੱਚ ਕੋਈ ਨਹੀਂ ਹੁੰਦਾ | ਪੁੱਤਰ ਅਤੇ ਨੁਹਾਂ ਦਫ਼ਤਰ ਚਲੇ ਜਾਂਦੇ ਹਨ | ਉਸਨੂੰ (ਬਜ਼ੁਰਗਾਂ ਨੂੰ ) ਘਰ ਦਾ ਤਾਲਾ ਆਖਿਆ ਜਾਂਦਾ ਹੈ |ਇਸ ਸਮੇਂ ਉਸਦੇ ਮੁਹੰ ਵਿੱਚ ਦੰਦ ਨਹੀਂ ਹੁੰਦੇ,ਲੱਤਾਂ ਚੱਲ ਨਹੀਂ ਸਕਦੀਆਂ ,ਅੱਖਾਂ ਤੋਂ ਦਿਖਾਈ ਨਹੀਂ ਦਿੰਦਾ | ਅਜਿਹੀ ਹਾਲਤ ਵਿੱਚ ਜਦੋਂ ਉਸਦੇ ਮੁੰਡੇ ਦੇ ਘਰ ਵਿੱਚ ਪੋਤੇ ਦਾ ਕੋਈ ਫੰਕਸ਼ਨ ਹੋ ਰਿਹਾ ਹੈ | ਉਸਦੀ ਮੰਜੀ ਇੱਕ ਨੁੱਕਰੇ ਰੱਖੀ ਹੁੰਦੀ ਹੈ | ਉਹ ਆਉਣ -ਜਾਣ ਵਾਲਿਆਂ ਨੂੰ ਮੱਥੇ ਉੱਤੇ ਹੱਥ ਰੱਖ-ਰੱਖ ਕੇ ਉੱਲੂਆਂ ਵਾਂਗੂੰ ਦੇਖਦਾ ਹੈ ਕੀ ਘਰ ਵਿੱਚ ਕੀ ਹੋ ਰਿਹਾ ਹੈ | ਉਸਦੇ ਮੁੰਡੇ ਅਤੇ ਪੋਤੇ-ਪੋਤਿਆਂ ਦੇ ਰਿਸ਼ਤੇਦਾਰ ਦੂਰੋਂ ਹੀ ਹੱਥ ਹਿਲਾ ਕੇ ਪੁੱਛਦੇ ਹਨ -" ਭਾਈਆ ਠੀਕ ਐਂ......?" ਬਜ਼ੁਰਗ ਵਿਚਾਰਾ ਹੋਲੀ-ਹੋਲੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰਦਾ ਹੈ | ਪਰ ਉਦੋਂ ਤੱਕ ਰਿਸ਼ਤੇਦਾਰ ਅੰਦਰ ਚਲਿਆ ਜਾਂਦਾ ਹੈ |ਉਸਨੂੰ ਇੱਕ ਅਲਗ ਹਨੇਰੇ ਜਿਹੇ ਕਮਰੇ ਵਿੱਚ ਰੱਖ ਦਿੱਤਾ ਜਾਂਦਾ ਹੈ | ਇਸ ਤਰਾਂ ਮਨੁੱਖ ਇਸ ਅਵਸਥਾ ਵਿੱਚ ਉੱਲੂਆਂ ਦੀ ਤਰਾਂ ਜੀਵਨ ਬਤੀਤ ਕਰਦਾ ਹੈ |

   ਚਾਹੇ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਪਰ ਜ਼ਿਆਦਾਤਰ ਮਨੁੱਖ ਜੀਵਨ ਇਸੇ ਤਰਾਂ ਹੀ ਦਿਖਾਈ ਦਿੰਦਾ ਹੈ |


               ___________________________________________

Saturday, June 6, 2015

ਕਮਲ ਦੇ ਫੁੱਲ

Lotus, Lotus Leaf, Flowering, Flowerਜੋ ਆਦਮੀ ਕਿਸੇ ਇੱਕ ਕੰਮ ਵਿੱਚ ਮਹਾਰਤਾ ਹਾਸਲ ਰਖਦਾ ਹੈ ਉਸਨੂੰ ਉਹੀ ਕੰਮ ਦਿੱਤਾ ਜਾਵੇ ਜਾਂ ਉਸ ਕੋਲੋਂ ਉਹੀ ਕੰਮ ਕਰਵਾਇਆ ਜਾਵੇ ਤਾਂ ਸਹੀ ਨਤੀਜੇ ਨਿਕਲਦੇ ਹਨ.ਪਰ ਜਦੋਂ ਕਿਸੇ ਆਦਮੀ ਦੀ ਮੁਹਾਰਤਾ ਕਿਸੇ ਇੱਕ ਕੰਮ ਵਿੱਚ ਹੋਵੇ ਪਰ ਉਸਨੂੰ ਕਿਸੇ ਅਜਿਹੇ ਕੰਮ ਦਾ ਬੀੜਾ ਸੋਂਪ ਦਿੱਤਾ ਜਾਵੇ ਜਿਸ ਬਾਰੇ ਉਸਨੂੰ ਕੋਈ ਵੀ ਗਿਆਨ ਨਹੀਂ ਹੈ ਜਾਂ ਉਸਦਾ ਵਿਸ਼ਾ-ਵਸਤੂ ਵੀ ਨਹੀਂ ਹੈ ਤਾਂ ਨਤੀਜੇ ਮਾੜੇ ਹੀ ਨਿਕਲਦੇ ਹਨ.ਮਹਾਰਾਜਾ ਅਕਬਰ ਦੇ ਸਮੇਂ ਉਸਦਾ ਇੱਕ ਦਰਬਾਰੀ ਸੀ ਜਿਸਦਾ ਨਾਮ ਬੀਰਬਲ ਸੀ.ਉਹ ਰਾਜ ਦਰਬਾਰ ਵਿੱਚ ਬਹੁਤ ਸਮਝਦਾਰੀ ਅਤੇ ਮਜ਼ਾਕੀਆ ਸੁਭਾਅ ਕਾਰਣ ਰਾਜਾ ਅਕਬਰ ਦਾ ਵੀ ਬਹੁਤ ਪਿਆਰਾ ਸੀ .ਪਰ ਇੱਕ ਵਾਰੀ ਉਸਨੂੰ ਜੰਗ ਵਿੱਚ ਭੇਜ ਦਿੱਤਾ ਗਿਆ.ਉਸਨੂੰ ਕੋਈ ਬਹੁਤਾ ਅਨੁਭਵ ਨਾ ਹੋਣ ਕਾਰਣ ਬੀਰਬਲ ਲੜਾਈ ਵਿੱਚ ਮਾਰਿਆ ਗਿਆ ਸੀ.ਇਸ ਗੱਲ ਦਾ ਮਹਾਰਾਜਾ ਅਕਬਰ ਨੂੰ ਬਹੁਤ ਅਫ਼ਸੋਸ ਹੋਇਆ ਅਤੇ ਉਹ ਕਈ ਦਿਨ ਆਪਣੀ ਗਲਤੀ ਬਾਰੇ ਸੋਚਦਾ ਰਿਹਾ.
ਇਸ ਪ੍ਰਸੰਗ ਬਾਰੇ ਇਸ ਲਈ ਵਿਚਾਰ ਕੀਤਾ ਹੈ ਕਿ ਅਧਿਆਪਕਾਂ ਦੀ ਗੱਲ ਕਰਦੇ ਸਮੇਂ ਅਕਸਰ ਲੋਕ ਇਹ ਗੱਲ ਭੁੱਲ ਜਾਂਦੇ ਹਨ ਕਿ ਉਹਨਾਂ ਦੇ ਪੜਾਏ ਹੋਏ ਬੱਚੇ ਅਫ਼ਸਰ ਲੱਗੇ ਹੋਏ ਹਨ ਤਾਂ ਫੇਲ੍ਹ ਹੋਣ ਵਾਲੇ ਵੀ ਉਹਨਾਂ ਦੀ ਹੀ ਉਪੱਜ ਹਨ.ਅਤੇ ਅਧਿਆਪਕ ਦੇ ਨਤੀਜੇ ਉੱਤੇ ਕਿਹਨਾਂ ਗੱਲਾਂ ਨੇ ਪ੍ਰਭਾਵ ਪਾਇਆ ਹੈ ਇਸ ਬਾਰੇ ਕੋਈ ਨਹੀਂ ਸੋਚਦਾ.ਸਮਾਜ ਤਾਂ ਸਿਰਫ਼ ਨਤੀਜੇ ਦੇਖਦਾ ਹੈ.ਪਰ ਕੀ ਕੋਈ ਅਜਿਹੀ ਥਾਂ ਹੈ ਜਿਸ ਥਾਂ ਜਾ ਕੇ ਕੋਈ ਅਧਿਆਪਕ ਆਪਣੀ ਮੁਸ਼ਕਿਲ ਜਾਂ ਦਿੱਕਤਾਂ ਬਾਰੇ ਸ਼ਿਕਾਇਤ ਦਰਜ ਕਰਵਾ ਸਕੇ.ਉਹ ਸਕੂਲ ਦੀਆਂ ਇਮਾਰਤਾਂ ਬਣਾਉਂਦਾ ਹੈ.ਘਰੋਂ-ਘਰੀਂ ਜਾ ਕੇ ਭਿੰਨ-ਭਿੰਨ ਤਰਾਂ ਦੇ ਵੇਰਵੇ ਇੱਕਠੇ ਕਰਦਾ ਹੈ.ਗ੍ਰਾਂਟਾਂ ਦੇ ਆਡਿਟ ਕਰਵਾਉਂਦਾ ਹੈ .ਦਿਮਾਗੀ ਤੋਰ ਤੇ ਉਹ ਉਤਨਾ ਸਮਾਂ ਆਪਣੇ ਬੱਚਿਆਂ ਵੱਲ ਨਹੀਂ ਦੇ ਪਾਉਂਦਾ ਜਿਤਨਾ ਦੇਣਾ ਚਾਹੀਦਾ ਹੈ. ਕੀ ਪ੍ਰਾਇਵੇਟ ਸਕੂਲਾਂ ਦੇ ਟੀਚਰ ਵੀ ਇਸੇ ਤਰਾਂ ਦੀ ਪੀੜ ਦਾ ਅਹਿਸਾਸ ਕਰਦੇ ਹਨ.ਨਹੀਂ ਉਹਨਾਂ ਨੂੰ ਪੜਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਹੈ, ਤਾਂ ਫਿਰ ਉਹ ਨੀਵੇਂ ਪਧਰ ਦੇ ਬਚਿਆਂ ਨੂੰ ਵੀ ਪੜਾ ਕੇ ਰਾਜ਼ੀ ਨਹੀਂ ਹਨ.ਹੁਸ਼ਿਆਰ ਬੱਚੇ ਨੂੰ ਤਾਂ ਕੋਈ ਵੀ ਪੜਾ ਸਕਦਾ ਹੈ.ਗੱਲ ਤਾਂ ਉਸ ਬਾਰੇ ਹੈ ਜੋ ਕੁਝ ਨਹੀਂ ਜਾਣਦਾ.ਉਸਨੂੰ ਪ੍ਰਾਇਵੇਟ ਸਕੂਲਾਂ ਵਾਲੇ ਨੀਵੇਂ ਪਧਰ ਦੇ ਕਹਿ ਕੇ ਦੁਤਕਾਰ ਦਿੰਦੇ ਹਨ ਅਤੇ ਦਾਖਿਲ ਹੀ ਨਹੀਂ ਕਰਦੇ ਤਾਂ ਫਿਰ ਚੰਗੇ ਨਤੀਜੇ ਦਾ ਮਾਣ ਕੀ ਆਖਦਾ ਹੈ.ਮਾਣ ਤਾਂ ਉਸਨੂੰ ਕਰਨਾ ਚਾਹੀਦਾ ਹੈ ਜੋ ਹਜ਼ਾਰਾਂ ਕੰਮ ਕਰਨ ਦੇ ਨਾਲ -ਨਾਲ ਵਧੀਆ ਨਹੀਂ ਤਾਂ ਥੋੜਾ ਚੰਗਾ ਨਤੀਜਾ ਤਾਂ ਦੇ ਹੀ ਰਿਹਾ ਹੈ.ਕਿਉਂ ਜੋ ਉਸ ਕੋਲ ਆਉਣ ਵਾਲੇ ਬੱਚੇ ਬਹੁਤੇ ਉੱਚੇ ਪਧਰ ਦੇ (ਪ੍ਰਾਇਵੇਟ ਸਕੂਲਾਂ ਅਨੁਸਾਰ )ਨਹੀਂ ਹਨ .ਪਰ ਉਸਦੀ ਮਿਹਨਤ ਨਾਲ ਉਹ ਕਿਸੇ ਮੁਕਾਮ ਤੇ ਪੁੱਜਣ ਜੋਗੇ ਤਾਂ ਆਉਂਦੇ ਹੀ ਹਨ.ਉਹਨਾਂ ਵਿੱਚੋਂ ਹੀ ਵਧੀਆ ਅਤੇ ਨਿਖੜਦੇ ਫੁੱਲ ਵੀ ਨਿਕਲਦੇ ਹਨ.ਜੋ ਅਜਿਹੀਆਂ ਮਾੜੀਆਂ ਹਾਲਤਾਂ ਵਿੱਚੋਂ ਵੀ ਪਰ ਪਾ ਜਾਂਦੇ ਹਨ ਉਹੀ ਅਸਲ ਵਿੱਚ ਕਮਲ ਦੇ ਫੁੱਲ ਹਨ.    

Monday, May 4, 2015

ਜਲਦੀ ਆਉ ,ਅਤੇ ਆਪਣੀ ਬੇਵਕੂਫੀ ਦਾ ਸਰਟੀਫ਼ਿਕੇਟ ਲੈ ਜਾਓ ...........

ਇੱਕ ਫ਼ੋਨ ਆਇਆ-"ਤੁਹਾਡੇ ਬੱਚੇ ਨੇ ਸਕੂਲ ਵਿੱਚ ਇੱਕ ਕੰਪੀਟੀਸ਼ਨ ਦਿੱਤਾ ਸੀ. ਉਸ ਵਿੱਚੋਂ ਉਹ ਅਵੱਲ ਆਇਆ ਹੈ.ਉਸਦਾ ਸਰਟੀਫ਼ਿਕੇਟ ਸਾਡੇ ਕੋਲੋਂ ਲੈ ਜਾਉ ." ਫ਼ੋਨ ਉੱਤੇ ਹੀ ਪਤਾ ਆਦਿ ਦੱਸ ਦਿੱਤਾ ਜਾਂਦਾ ਹੈ.ਜਦੋਂ ਸਾਰੀ ਤਿਆਰੀ ਪੂਰੀ ਕਰਕੇ ਸਰਟੀਫ਼ਿਕੇਟ ਲੈਣ ਵਾਸਤੇ ਪਹੁੰਚਦੇ ਹਾਂ ਤਾਂ ਕੀ ਹੁੰਦਾ ਹੈ.ਜੋ ਹੁੰਦਾ ਹੈ ਬੜਾ ਕੋਝਾ ਮਜ਼ਾਕ ਹੀ ਲਗਦਾ ਹੈ.ਕਰਨ ਵਾਲੇ ਕੋਣ ਹਨ ? ਪ੍ਰਾਈਵੇਟ ਵਿਗਿਆਪਨ ਕੰਪਨੀਆਂ ਜਾਂ ਬਹੁਤ ਪਹੁੰਚ ਵਾਲੀਆਂ ਨਾਮੀ ਕੰਪਨੀਆਂ .ਇਹਨਾਂ ਨੇ ਵਿਗਿਆਪਨ ਦਾ ਨਵਾਂ ਤਰੀਕਾ ਕਢਿਆ ਹੈ.ਸਕੂਲਾਂ ਵਿੱਚ ਵਿਦਿਆਰਥੀਆਂ ਦੇ ਟੇਸਟ ਲੈਣ ਤੋਂ ਬਾਅਦ ਉਸਦਾ ਸਰਟੀਫ਼ਿਕੇਟ ਲੈਣ ਲਈ ਤੁਹਾਨੂੰ ਬੁਲਾਂਦੇ ਹਨ.ਅਤੇ ਬਿਠਾਕੇ ਆਪਣੀਆਂ ਸਕੀਮਾਂ ਸਮਝਾਉਂਦੇ ਹਨ.ਘਰ ਜਾਣ ਵੇਲੇ ਤੁਹਾਨੂੰ ਉਹ ਸਰਟੀਫ਼ਿਕੇਟ ਦਿੰਦੇ ਹਨ ਜੋ ਤੁਸੀਂ ਲੈਣ ਗਏ ਸੀ.ਤੁਸੀਂ ਹੋ ਸਕਦਾ ਹੈ ਉਹਨਾਂ ਨਾਲ ਲੜ ਵੀ ਪਵੋ.ਪਰ ਸਭਕੁਝ ਇਤਨਾ ਬਨਾਵਟੀ ਅਤੇ ਸ਼ਾਨ ਨਾਲ ਕੀਤਾ ਜਾਂਦਾ ਹੈ ਕਿ ਇਸ ਵਿੱਚ ਸਰਵਿਸ ਦੇਣ ਵਾਲੀਆਂ ਕੰਪਨੀਆਂ ਖ਼ੁਦ ਸ਼ਾਮਿਲ ਹਨ.ਤੁਹਾਨੂੰ ਚੰਗਾ ਲੱਗੇ ਜਾਂ ਨਾ ਲੱਗੇ ਪਰ ਅਸਲੀਅਤ ਤਾਂ ਸਾਹਮਣੇ ਆ ਹੀ ਜਾਂਦੀ ਹੈ.ਇਸ ਨਵੇਂ ਵਿਗਿਆਪਨ ਤਜ਼ਰਬੇ ਤੋਂ ਬਾਅਦ ਹੋਰ ਬਹੁਤ ਸਾਰੇ ਅਜਿਹੇ ਲੋਕ ਤੁਹਾਨੂੰ ਮਿਲਦੇ ਹਨ ਜੋ ਇਸੇ ਤਰਾਂ ਦੇ ਵਿਗਿਆਪਨ ਦੇਖ ਚੁਕੇ ਸਨ ਜਾਂ ਕਹੋ ਕੀ ਵਿਗਿਆਪਨ ਦਾ ਹਿੱਸਾ ਬਣ ਚੁਕੇ ਸਨ.ਤਾਂ ਫਿਰ ਕੀ ਕਿਹਾ ਜਾਵੇ ਕਿ ਅਜਿਹਾ ਕੰਮ ਕਰਨ ਵਾਲੇ ਸਕੂਲ ਵੀ ਉਹਨਾਂ ਕੰਪਨੀਆਂ ਦੇ ਨਾਲ ਸ਼ਾਮਿਲ ਹਨ ? ਜੋ ਸਿਰਫ਼ ਥੋੜੇ ਜਿਹੇ ਫਾਇਦੇ ਵਾਸਤੇ ਮਾਂ-ਬਾਪ ਦਾ ਸਮਾਂ ਬਰਬਾਦ ਕਰਦੇ ਹਨ ? ਇਹ ਸਾਰਾ ਇੰਤਜ਼ਾਮ ਉਹਨਾਂ ਦੇ ਸਕੂਲਾਂ ਵਿੱਚ ਹੀ ਕਿਉਂ ਨਹੀਂ ਕਰ ਲਿਆ ਜਾਂਦਾ ? ਜਾਂ ਫਿਰ ਉਹ ਅਜਿਹੇ ਟੇਸਟ ਹੀ ਕਿਉਂ ਲੈਂਦੇ ਹਨ ? ਕੀ ਉਹਨਾਂ ਨੂੰ ਇਹਨਾਂ ਕੰਪਨੀਆਂ ਦੀ ਅਸਲੀਅਤ ਨਹੀਂ ਪਤਾ ਸੀ ? ਖੈਰ  ਜੋ ਵੀ ਹੋਵੇ ਜੋ ਵੀ ਜਾਵੇ ਇੱਕ ਨਵਾਂ ਤਜ਼ਰਬਾ ਤਾਂ ਲੈ ਕੇ ਹੀ ਆਉਂਦਾ ਹੈ ਅਤੇ ਨਾਲੇ ਇੱਕ ਸਰਟੀਫ਼ਿਕੇਟ ਵੀ ,ਸ਼ਾਇਦ ਆਪਣੀ ਬੇਵਕੂਫੀ ਦਾ..........?

ਬਿਮਾਰੀ ,ਡਾਕਟਰ ਅਤੇ ਰਿਪੋਰਟਾਂ

ਅੱਜਕਲ ਜਿਸ ਕਿਸੇ ਨੂੰ ਵੀ ਮਿਲੋ ਕੋਈ ਨਾ ਕੋਈ ਦਵਾਈ ਜਰੂਰ ਲੈ ਰਿਹਾ ਹੈ.ਇਸਦੇ ਨਾਲ ਹੀ ਇਹ ਵੀ ਦਸਦੇ ਹਨ ਕਿ ਉਸਨੇ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ ਹੈ ਪਰ ਕਿਸੇ ਡਾਕਟਰ ਕੋਲੋਂ ਹਾਲੇ ਤੱਕ ਕੋਈ ਆਰਾਮ ਨਹੀਂ ਲੱਗਿਆ ਹੈ.ਇੱਕ ਗੱਲ ਦੇਖਣ ਵਾਲੀ ਹੈ ਕਿ ਅੱਜਕਲ ਡਾਕਟਰ ਲੋਕਾਂ ਦੀ ਵੀ ਭਰਮਾਰ ਹੈ.ਪਰ ਇਸਦੇ ਬਾਵਜ਼ੂਦ ਵੀ ਬਿਮਾਰੀਆਂ ਦਾ ਉਹ ਸਹੀ ਢੰਗ ਨਾਲ ਇਲਾਜ਼ ਕਰਨ ਦੇ ਸਮਰਥ ਨਜਰ ਨਹੀਂ ਆਉਂਦੇ ਹਨ.ਮਰੀਜਾਂ ਦੀ ਬਿਮਾਰੀ ਲਟਕਦੀ ਚਲੀ ਜਾਂਦੀ ਹੈ ਅਤੇ ਦੇਰ ਸਵੇਰ ਇੱਕ ਦਿਨ ਮਰੀਜ਼ ਜਾਂ ਤਾਂ ਡਾਕਟਰ ਬਦਲ ਲੈਂਦਾ ਹੈ ਜਾਂ ਫਿਰ ਬਿਮਾਰੀ ਮਰੀਜ਼ ਨੂੰ ਬਦਲ ਲੈਂਦੀ ਹੈ.ਇਸ ਤਰਾਂ ਇਹੀ ਕ੍ਰਮ ਚਲਦਾ ਰਹਿੰਦਾ ਹੈ.ਡਾਕਟਰਾਂ ਕੋਲ ਜਾਣ ਤੋਂ ਹਰ ਕੋਈ ਡਰਦਾ ਹੈ.ਕਿਉਂਕਿ ਡਾਕਟਰ ਕੋਲ ਜਾਣ ਦਾ ਅਰਥ ਹੈ ਪੈਸਿਆਂ ਨੂੰ ਖੋਰਾ ਲਗਾਉਣਾ ਅਤੇ ਬਿਮਾਰੀ ਤਾਂ ਆਪਣੀ ਮਰਜ਼ੀ ਹੀ ਕਰਦੀ ਹੈ.ਜੇਕਰ ਅਸੀਂ ਡਾਕਟਰ ਕੋਲ ਨਹੀਂ ਜਾਂਦੇ ਤਾਂ ਵੀ ਸਾਡਾ ਆਪਣਾ ਹੀ ਕਸੂਰ ਹੁੰਦਾ ਹੈ.ਕਿਉਂਕਿ ਅੰਦਾਜ਼ੇ ਦੀ ਕਿਆਸ ਅਰਾਈ ਹੁੰਦੀ ਹੈ ਕਿ ਕੀ ਪਤਾ ਆਰਾਮ ਜਲਦੀ ਆ ਜਾਂਦਾ.ਬਾਕੀ ਜਿਸਨੇ ਵੀ ਮਿਲਣਾ ਹੈ ਉਸਨੇ ਆਪਣੀ ਸਲਾਹ ਵੀ ਤਾਂ ਦੇਣੀ ਹੁੰਦੀ ਹੈ.ਇਹ ਤਾਂ ਹਰ ਇੱਕ ਦਾ ਨੈਤਿਕ ਫਰਜ਼ ਅਤੇ ਅਧਿਕਾਰ ਵੀ ਹੁੰਦਾ ਹੈ ਕਿ ਕੋਈ ਨਵੇ ਡਾਕਟਰ ਜਾਂ ਨਵੇਂ ਇਲਾਜ਼ ਬਾਰੇ ਮਰੀਜ਼ ਨੂੰ ਦੱਸਿਆ ਜਾਵੇ.ਡਾਕਟਰ ਕੋਲ ਜਾਣ ਦਾ ਮਤਲਬ ਹੈ ਨਵੇਂ ਸਿਰੇ ਤੋਂ ਚੈੱਕ ਅੱਪ ਕਰਵਾਉਣੀ ਕਿਉਂਕਿ ਕਿਸੇ ਡਾਕਟਰ ਨੂੰ ਵੀ ਆਪਣੇ ਤੋਂ ਬਿਨਾਂ ਕਿਸੇ ਦੂਸਰੇ ਡਾਕਟਰ ਦੀ ਰਿਪੋਰਟ ਉੱਤੇ ਵਿਸ਼ਵਾਸ ਨਹੀਂ ਹੁੰਦਾ ਹੈ.ਹੈਰਾਨੀ ਦੀ ਗੱਲ ਹੈ ਕੀ ਇੱਕੋ ਜਿਹੀਆਂ ਪੜ੍ਹਾਈਆਂ ਕਰਕੇ ਵੀ ਉਹਨਾਂ ਦੀਆਂ ਰਿਪੋਰਟਾਂ ਵਿੱਚ ਫ਼ਰਕ ਕਿਵੇਂ ਹੁੰਦਾ ਹੋਵੇਗਾ.ਜਾਂ ਫਿਰ ਇਸਦਾ ਮਤਲਬ ਇਹ ਹੈ ਕੀ ਡਾਕਟਰ ਸਿਰਫ਼ ਆਪਣੀ ਰਿਪੋਰਟ ਨੂੰ ਹੀ ਸਹੀ ਮੰਨਦੇ ਹਨ.

Thursday, April 30, 2015

ਨਕਲੀ ਗੀਤਾਂ ਨੇ ਅਸਲੀ ਗੀਤਾਂ ਨੂੰ ਭੁਲਾਇਆ ..........?

ਅੱਜ ਟੇਲੀਵਿਜਨ ਉੱਤੇ ਇੱਕ ਅਜਿਹਾ ਗੀਤ ਸੁਣਿਆ ਜੋ ਕਾਫੀ ਸੁਣਿਆ-ਸੁਣਿਆ ਲਗਦਾ ਸੀ .ਬਾਅਦ ਵਿੱਚ ਖਿਆਲ ਆਇਆ ਕਿ ਇਸ ਗੀਤ ਨੂੰ ਕਦੇ ਅਸੀਂ ਮਾਸਟਰ ਸਲੀਮ ਦੀ ਆਵਾਜ਼ ਵਿੱਚ ਸੁਣਿਆ ਸੀ .ਅੱਜਕੱਲ ਬਹੁਤ ਸਾਰੇ ਅਜਿਹੇ ਹੀ ਗੀਤ ਆ ਰਹੇ ਹਨ ਜੋ ਪੁਰਾਣੇ ਗੀਤਾਂ ਦੀਆਂ ਨਕਲਾਂ ਹੀ ਹਨ.ਚਾਹੇ ਫਿਲਮਾਂ ਹੋਣ ਜਾਂ ਗੀਤ ਕਦੇ ਕਦੇ ਤਾਂ ਇੰਝ ਲਗਦਾ ਹੈ ਜਿਵੇਂ ਅਸਲੀ ਨਾਵਲਕਾਰ ਗੀਤਕਾਰ ਅਤੇ ਫ਼ਿਲਮਕਾਰ ਸਬਕੁਝ ਗਾਇਬ ਹੀ ਹੋ ਗਿਆ ਹੈ.ਕਿਸੇ ਫਿਲਮ ਵਿੱਚ ਜਾਂ ਕਿਸੇ ਗੀਤ ਵਿੱਚ ਗੁਰਦਾਸ ਮਾਨ,ਬਿੰਦਰਖਿਆ,ਕੁਲਦੀਪ ਮਾਣਕ,ਸੁਰਿੰਦਰ ਕੋਰ ਆਦਿ ਵਰਗੇ ਦਿਮਾਗ ਨਜਰ ਨਹੀਂ ਆਉਂਦੇ .ਬਸ ਨਕਲਾਂ ਹੀ ਮਾਰ ਰਹੇ ਹਨ .ਪਰ ਅੱਜਕੱਲ ਦੀ ਪੀੜੀ ਨੂੰ ਪੁਰਾਣੀਆਂ  ਰਚਨਾਵਾਂ ਬਾਰੇ ਜਾਣੂੰ ਨਹੀਂ ਹੈ ਇਸ ਲਈ ਉਹਨਾਂ ਨੂੰ ਇਸ ਬਾਰੇ ਕੋਈ ਬਹੁਤਾ ਪਤਾ ਨਹੀਂ ਲਗਦਾ ਹੈ.


ਖੈਰ ਜੋ ਗੀਤ ਮੈਂ ਸੁਣ ਰਿਹਾ ਸੀ ਮੇਰਾ ਦਿਲ ਕੀਤਾ ਕਿ ਮੈਂ ਅਸਲੀ ਗੀਤ ਮਾਸਟਰ ਸਲੀਮ ਦੀ ਆਵਾਜ਼ ਵਿੱਚ ਹੀ ਸੁਣਾ.ਇਸਲਈ ਮੈਂ ਯੂ-ਟਿਊਬ ਤੇ ਇਹ ਗੀਤ ਸੁਣਿਆਂ ਅਤੇ ਤੁਹਾਡੀ ਖ਼ਿਦਮਤ ਵਿੱਚ ਵੀ ਇਹ ਗੀਤ ਇਸ ਬਲੋਗ ਵਿੱਚ ਪਾ ਦਿੱਤਾ ਹੈ ਤਾਂ ਤੋ ਅਸਲੀ ਪੁਰਾਣੇ ਗੀਤ ਦਾ ਤੁਸੀਂ ਵੀ ਆਨੰਦ ਲਈ ਸਕੋ .

Monday, April 20, 2015

ਸਾਡੇ ਸ਼ੁਧ ਭੋਜਨ ਦਾ ਸਚ

ਮੇਰੇ ਇੱਕ ਮਿੱਤਰ ਬਾਰੇ ਮੈਂ ਇੱਕ ਨਕਾਰਾਤਮਕ ਗੱਲ ਕਿਸੇ ਕੋਲੋਂ ਇਹ ਸੁਣੀਂ ਕਿ ਉਹ ਇੰਨਾਂ ਕੰਜੂਸ ਹੈ ਕਿ ਹਮੇਸ਼ਾਂ ਕਾਣੇ ਬੈਂਗਣ ਅਤੇ ਖਰਾਬ ਆਲੂ ਅਤੇ ਕੀੜਾ ਲੱਗੀ ਸਬਜੀਆਂ ਹੀ ਖਰੀਦ ਕੇ ਘਰ ਲੈਕੇ ਜਾਂਦਾ ਹੈ.ਮੈਂ ਜਦੋਂ ਖੁਦ ਉਸ ਮਿੱਤਰ ਨੂੰ ਇਸਦਾ ਕਾਰਣ ਪੁਛਿਆ ਤਾਂ ਉਸਨੇ ਜੋ ਗੱਲ ਕਹੀ ਉਸਨੂੰ ਸੁਣ ਕੇ ਮੈਂ ਵੀ ਸੋਚ ਵਿੱਚ ਪੈ ਗਿਆ.ਉਸਨੇ ਕਿਹਾ ਕਿ ਜੋ ਫਲ ਜਾਂ ਸਬਜੀਆਂ ਕੀੜਾ ਲੱਗੀਆਂ ਹਨ ਇਸਦਾ ਮਤਲਬ ਹੈ ਕਿ ਉਹਨਾਂ ਨੂੰ ਕਿਸੇ ਨੇ ਖਾਦ ਨਹੀਂ ਪਾਈ ਹੋਈ ,ਕਿਉਂਕਿ ਖਾਦ ਵਾਲੀ ਸਬਜੀ ਜਾਂ ਫਲ ਹਮੇਸ਼ਾਂ ਵਧੀਆ ਅਤੇ ਚਮਕਦਾਰ ਦਿਖਾਈ ਦੇਂਦਾ ਹੈ.ਉਸਦੀ ਗੱਲ ਸੁਣ ਕੇ ਮੈਂ ਵਾਕਈ ਸੋਚ ਵਿੱਚ ਪੈ ਗਿਆ.ਮੈਨੂੰ ਇਸ ਬਾਰੇ ਕੋਈ ਵਿਗਿਆਨਕ ਸਚਾਈ ਦਾ ਤਾਂ ਨਹੀਂ ਪਤਾ ,ਪਰ ਸੋਚਣ ਵਾਲੀ ਗੱਲ ਜਰੁਰ ਹੈ .ਕਿਉਂਕਿ ਉਹ ਖੁਦ ਇੱਕ ਜੀਵ-ਵਿਗਿਆਨ ਦਾ ਲੇਕਚਰਰ ਸੀ.
  ਬੀਤੇ ਕੱਲ ਮੈਂ ਇੱਕ ਮਰਗ ਵਾਲੇ ਸਥਾਨ ਤੇ ਅਫਸੋਸ ਕਰਨ ਲਈ ਬੈਠਾ ਸੀ .ਜੋ ਆਦਮੀ ਮਰ ਗਿਆ ਹੈ ਉਸਨੂੰ ਤਾਂ ਕੇਵਲ ਉਸਦੇ ਘਰ ਵਾਲੇ ਹੀ ਕੁਝ ਕਾਰਣਾਂ ਕਰਕੇ ਰੋਂਦੇ ਹਨ .ਬਾਕੀ ਜਿਤਨੇ ਵੀ ਲੋਕ ਅਫਸੋਸ ਕਰਨ ਦਾ ਫਰਜ਼ ਨਿਭਾਉਣ ਆਉਂਦੇ ਹਨ ਉਹ ਵੀ ਕੇਵਲ ਮਰਨ ਵਾਲੇ ਬਾਰੇ ਇੱਕ ਦੋ ਗੱਲ ਤੋਂ ਬਾਅਦ ਆਪਣੀ ਦੁਨੀਆਂ ਦਾਰੀ ਦੀਆਂ ਗੱਲਾਂ ਵਿੱਚ ਖੁੱਬ ਜਾਂਦੇ ਹਨ .ਅਜਿਹੀ ਗੱਲ ਜੋ ਮੈਂ ਕਰਨ ਜਾ ਰਿਹਾ ਹਾਂ ਇਸਦਾ ਵਿਸ਼ਾ ਵੀ ਉਸ ਸਮੇਂ ਚਲਿਆ .ਵਿਸ਼ਾ ਇਹ ਸੀ ਕਿ ਅਜੋਕੇ ਸਮੇਂ ਵਿੱਚ ਭਲਾ ਕਿਹੜਾ ਬੰਦਾ ਹੈ ਜੋ ਇਸ ਗੱਲ ਦਾ ਦਾਅਵਾ ਕਰ ਸਕਦਾ ਹੋਵੇ ਕਿ ਉਸਨੇ ਆਪਣੇ ਜੀਵਨ ਵਿੱਚ ਕਦੇ ਦਵਾਈ ਦਾ ਪ੍ਰਯੋਗ ਨਹੀਂ ਕੀਤਾ ਹੈ.ਇੱਕ ਆਦਮੀ ਨੇ ਦੱਸਿਆ ਕਿ ਜੋ ਕੁਝ ਵੀ ਅਸੀਂ ਖਾਂਦੇ ਹਾਂ, ਉਸ ਸਭ ਵਿਚੋਂ ਕੁਝ ਵੀ ਸ਼ੁਧ ਨਹੀਂ ਹੈ.ਇਥੋਂ ਤੱਕ ਕਿ ਜਿਹੜਾ ਦੁਧ ਅਸੀਂ ਸ਼ੁਧ ਸਮਝਕੇ ਪੀਂਦੇ ਹਾਂ ਉਸ ਵਿੱਚ ਵੀ ਅਜਿਹੇ ਢੰਗ ਨਾਲ ਮਿਲਾਵਟਾਂ ਕੀਤੀਆਂ ਜਾਂਦੀਆਂ ਹਨ ਕਿ ਦਿਮਾਗ ਦੰਗ ਰਹਿ ਜਾਂਦਾ ਹੈ.ਇੱਕ ਨੇ ਦੱਸਿਆ ਕਿ ਦੁਧ ਦੀਆਂ ਡਾਇਰੀਆਂ ਤੇ ਇੱਕ ਆਦਮੀਂ ਦਾ ਕੰਮ ਸਿਰਫ ਮਝਾਂ ਨੂੰ ਟੀਕਾ ਲਗਾਉਣ ਦਾ ਹੁੰਦਾ ਹੈ ਅਤੇ ਦੂਸਰੇ ਉਹਨਾਂ ਟੀਕਾ ਲੱਗੇ ਜਾਨਵਰਾਂ ਦਾ ਦੁਧ ਚੋਂਦੇ ਹਨ.ਇਸ ਤਰਾਂ ਸਾਰੇ ਗਾਵਾਂ ਮਝਾਂ ਦਾ ਦੁਧ ਟੀਕੇ ਲਗਾ ਕੇ ਹੀ ਚੋਇਆ ਜਾਂਦਾ ਹੈ.ਜੇਕਰ ਇੱਕ ਜਾਨਵਰ ਇੱਕ ਟੀਕਾ ਲਗਵਾ ਕੇ ਫਟਾਫਟ ਦੁਧ ਦੇਣ ਲੱਗ ਪੈਂਦਾ ਹੈ ਤਾਂ ਉਸ ਟੀਕਿਆਂ ਦੇ ਬੁਰੇ ਅਤੇ ਨਕਾਰਾਤਮਕ  ਪ੍ਰਭਾਵ ਮਨੁਖਾਂ ਉੱਤੇ ਵੀ ਤਾਂ ਪੈਂਦੇ ਹਨ.ਇਹੀ ਟੀਕੇ ਮਨੁਖ ਅੰਦਰ ਬਿਮਾਰੀਆਂ ਪੈਦਾ ਕਰਦੇ ਹਨ.
ਦੂਜੇ ਪਾਸੇ ਖੇਤਾਂ ਵਿੱਚ ਕਿਸਾਨ ਆਪਣੀ ਜਿੰਸ ਦੀ ਪੈਦਾਵਾਰ ਵਧਾਉਣ ਵਾਸਤੇ ਖੇਤਾਂ ਵਿੱਚ ਜੋ ਦਵਾਈਆਂ ਦਾ ਪ੍ਰਯੋਗ ਕਰਦੇ ਹਨ ਉਹ ਵੀ ਵਿਗਿਆਨਕ ਤੋਰ ਤੇ ਮਿਥੀ ਗਈ ਮਿਕਦਾਰ ਤੋਂ ਕੀਤੇ ਵਧ ਦਾ ਪ੍ਰਯੋਗ ਕਰਦੇ ਹਨ ਜਿਹਨਾਂ ਦੇ ਮਨੁਖੀ ਸ਼ਰੀਰਾਂ ਉੱਪਰ ਉਲਟੇ ਪ੍ਰਭਾਵ ਪੈਂਦੇ ਹਨ,ਇਹੀ ਕਾਰਣ ਹੈ ਕਿ ਅੱਜਕਲ ਸਾਰੇ ਲੋਕ ਭਿੰਨ-ਭਿੰਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ .ਅਜਿਹੀਆਂ ਬਿਮਾਰੀਆਂ ਜੋ ਕਦੇ-ਕਦੇ ਡਾਕਟਰਾਂ ਦੀ ਸਮਝ ਤੋਂ ਵੀ ਪਰੇ ਦੀਆਂ ਹੁੰਦੀਆਂ ਹਨ .ਪਹਿਲਾਂ ਮਨੁਖ ਦੀ ਖੁਰਾਕ ਸਦਕਾ ਹੀ ਸਿਹਤ ਚੰਗੀ ਹੁੰਦੀ ਸੀ .ਅੱਜਕਲ ਇਹਨਾਂ ਖੁਰਾਕਾਂ ਕਾਰਣ ਹੀ ਸਿਹਤ ਖਰਾਬ ਹੋ ਰਹੀ ਹੈ.ਚਾਲੀ ਸਾਲ ਦੀ ਉਮਰ ਤਕ ਪਹੁੰਚਦੇ ਹੀ ਬਿਮਾਰੀਆਂ ਵੀ ਮਿਲਣ ਲਈ ਆ ਜਾਂਦੀਆਂ ਹਨ.ਦਰਦਾਂ ਬਾਰੇ ਸਾਰੇ ਪਰੇਸ਼ਾਨ ਹਨ.ਕੋਈ ਸਿਰ ਦਰਦ, ਕੋਈ ਦੰਦ ਦਰਦ ,ਕਿਸੇ ਨੂੰ ਗਰਦਨ ਦਾ ਦਰਦ, ਕਿਸੇ ਨੂੰ ਪੇਟ ਦਾ ਦਰਦ ਅਤੇ ਕਿਸੇ ਨੂੰ ਜੋੜਾਂ ਦਾ ਦਰਦ ਪਰੇਸ਼ਾਨ ਕਰ ਰਿਹਾ ਹੈ.
ਜਦੋਂ ਅਸੀਂ ਆਪਣੇ ਬਚਪਨ ਵੱਲ ਝਾਤ ਮਾਰੀਏ ਤਾਂ ਦੇਖਦੇ ਹਾਂ ਕਿ ਉਸ ਵੇਲੇ ਬਚੇ ਮਿੱਟੀ ਖਾਂਦੇ ਸੀ ਪਰ ਫਿਰ ਵੀ ਕਦੇ ਉਹਨਾਂ ਨੂੰ ਪਥਰੀ ਨਹੀਂ ਸੀ ਹੁੰਦੀ ਅੱਜਕਲ ਤਾਂ ਹਰ ਪਾਸੇ ਸਾਫ਼ ਸਫਾਈ ਦਾ ਪ੍ਰਬੰਧ ਹੈ.ਅੱਜ ਦੇ ਬਚੇ ਮਿੱਟੀ ਵੀ ਨਹੀਂ ਖਾਂਦੇ ਫਿਰ ਵੀ ਪਥਰੀਆਂ ਹੋ ਰਹੀਆਂ ਹਨ.

Sunday, April 19, 2015

ਮਾਸਟਰ ਜੀ

ਕਾਫੀ ਸਮੇਂ ਪਹਿਲਾਂ ਦੀ ਗੱਲ ਹੈ ਮੇਰੇ ਇੱਕ ਸਹਿਯੋਗੀ ਮਿੱਤਰ ਨੇ ਸੁਝਾਉ ਦਿੱਤਾ ਕੀ ਮੈਨੂੰ ਇੱਕ ਨਾਵਲ ਲਿਖਣਾ ਚਾਹੀਦਾ ਹੈ ਜਿਸਦਾ ਨਾਮ ਹੋਵੇ ਮਾਸਟਰ ਜੀ.ਇਸ ਵਿੱਚ ਇੱਕ ਇਮਾਨਦਾਰ ਅਧਿਆਪਕ ਦੀ ਜਿੰਦਗੀ ਦਾ ਪੂਰਾ ਵਿਵਰਣ ਹੋਵੇ.ਉਹ ਕਿਵੇਂ ਆਪਣੇ ਪਰਿਵਾਰ,ਸਮਾਜ,ਅਫਸਰਾਂ,ਸਰਕਾਰਾਂ,ਅਤੇ ਆਪਣੇ ਵਿਦਿਆਰਥੀਆਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ.ਅਤੇ ਇੰਨਾਂ ਸਭਕੁਝ ਹੋਣ ਦੇ ਬਾਵਜ਼ੂਦ ਵੀ ਸਮਾਜ ਉਸ ਬਾਰੇ ਕੀ ਸੋਚਦਾ ਹੈ.ਖੈਰ ਜਦੋਂ ਮੇਰੇ ਮਿੱਤਰ ਨੇ ਇਹ ਗੱਲ ਕਹੀ ਸੀ ਉਸ ਵੇਲੇ ਮੇਰਾ ਆਪਣਾ ਕੋਈ ਤਜਰਬਾ ਨਹੀਂ ਸੀ ਕਿਉਂਕਿ ਮੈਂ ਨਵਾਂ-ਨਵਾਂ ਹੀ ਸੀ.ਪਰ ਅੱਜ ਜੇਕਰ ਥੋੜਾ ਬਹੁਤ ਤਜਰਬਾ ਹੈ ਤਾਂ ਮੈਨੂੰ ਉਸ ਮਿੱਤਰ ਦੇ ਬਾਰੇ ਕੋਈ ਖਬਰ ਨਹੀਂ ਹੈ.ਅੱਜ ਮੈਂ ਨਾਵਲ ਤਾਂ ਨਹੀਂ ਲਿਖ ਰਿਹਾ ਪਰ ਕੁਝ ਗੱਲਾਂ ਜਰੂਰ ਸਾਂਝੀਆਂ ਕਰਨ ਦਾ ਖਿਆਲ ਹੈ.
     ਜਦੋਂ ਅਸੀਂ ਆਖਦੇ ਹਾਂ ਕੀ ਸਰਕਾਰੀ ਸਕੂਲਾਂ ਦੀ ਹਾਲਤ ਮਾੜੀ ਕਿਉਂ ਹੈ ਅਤੇ ਲੋਕ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਭੇਜਣ ਵਾਸਤੇ ਤਿਆਰ ਕਿਉਂ ਨਹੀਂ ਹੁੰਦੇ.ਜਦਕਿ ਸਰਕਾਰੀ ਸਕੂਲਾਂ ਦੇ ਟੀਚਰ ਸਭ ਤੋਂ ਵਧ ਕਾਬਿਲ ਹੁੰਦੇ ਹਨ.ਉਹਨਾਂ ਦੀ ਭਰਤੀ ਦਾ ਆਧਾਰ ਹੀ ਲਿਆਕਤ ਹੁੰਦਾ ਹੈ ਤਾਂ ਫਿਰ ਉਹਨਾਂ ਨੂੰ ਅਸੀਂ ਸਹੀ ਨਜ਼ਰਿਏ ਨਾਲ ਕਿਉਂ ਨਹੀਂ ਦੇਖਦੇ ? ਇਸ ਗੱਲ ਦਾ ਪਤਾ ਭਾਵੇਂ ਸਾਰੇ ਆਖਦੇ ਹਨ ਕਿ ਸਾਨੂੰ ਪਤਾ ਹੈ ਪਰ ਮੇਰਾ ਖਿਆਲ ਹੈ ਕਿ ਇਸ ਬਾਰੇ ਵਾਕਈ ਕਿਸੇ ਨੂੰ ਨਹੀਂ ਪਤਾ ਹੈ ਕਿ ਸਰਕਾਰੀ ਅਧਿਆਪਕ ਕਿਵੇਂ ਇੱਕ ਅਭਿਮਨਿਉ ਦੀ ਤਰਾਂ ਇੱਕਲਾ ਹੀ ਆਪਣੇ ਕਿੱਤੇ ਵਿੱਚ ਆਉਣ ਵਾਲਿਆਂ ਬੇਲੋੜੀਆਂ ਮੁਸ਼ਕਿਲਾਂ ਦੇ ਯੁਧਖੇਤਰ ਵਿੱਚ ਜੂਝ ਰਿਹਾ ਹੁੰਦਾ ਹੈ.ਜਿੰਨੀ ਦੇਰ ਤੱਕ ਅਸੀਂ ਮਾਸਟਰ ਦੀ ਨਜਰ ਨਾਲ ਇਸਨੂੰ ਨਹੀਂ ਦੇਖਦੇ ਸਾਨੂੰ ਇਸ ਖੇਤਰ ਦੀ ਮੁਸ਼ਕਿਲਾਂ ਬਾਰੇ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ.ਸਿਰਫ਼ ਖਿਆਲੀ ਗੁੱਸਾ ਹੀ ਉਹਨਾਂ ਪ੍ਰਤੀ ਅਸੀਂ ਜਾਹਰ ਕਰ ਸਕਦੇ ਹਾਂ .
ਜਦੋਂ ਕੋਈ ਮਾਸਟਰ ਬਣਨ ਵਾਸਤੇ ਕੋਰਸ ਕਰਦਾ ਹੈ ਤਾਂ ਉਸਨੂੰ ਕੇਵਲ ਇੱਸ ਗੱਲ ਦਾ ਹੀ ਪਤਾ ਹੁੰਦਾ ਹੈ ਕੀ ਟੀਚਰ ਦੇਸ਼ ਦਾ ਨਿਰਮਾਤਾ ਹੁੰਦਾ ਹੈ ਅਤੇ ਇਹ ਇੱਕ ਇਮਾਨਦਾਰ ਕਿੱਤਾ ਹੈ .ਉਹ ਤਨੋਂ-ਮਨੋਂ-ਧਨੋਂ ਇਸ ਟੀਚੇ ਨੂੰ ਪੂਰਾ ਕਰਨ ਵਾਸਤੇ ਸੁਪਨੇ ਸਜਾਉਣ ਲਗਦਾ ਹੈ ਅਤੇ ਘਰ ਦਾ ਦਾਲ-ਰੋਟੀ ਚਲਾਉਣ ਵਾਸਤੇ ਉਹ ਟਿਊਸ਼ਨ ਵੀ ਕਰਦਾ ਹੈ. ਉਸਦੀ ਹਾਲਤ "ਦੋ-ਦੁਨੀ-ਚਾਰ" ਫਿਲਮ ਦੇ ਹੀਰੋ ਰਿਸ਼ੀ ਕਪੂਰ ਵਰਗੀ ਹੁੰਦੀ ਹੈ.ਪਰ ਜਦੋਂ ਸਰਕਾਰੀ ਨੋਕਰੀ ਵਿਚ ਆਉਂਦਾ ਹੈ ਤਾਂ ਉਸਨੂੰ ਵਿਦਿਅਕ ਵਿਭਾਗ ਬਾਰੇ ਜੋ ਕੁਝ ਪਤਾ ਲਗਦਾ ਹੈ ਅਤੇ ਜੋ-ਜੋ ਤਜ਼ਰਬੇ ਉਸਨੂੰ ਹੁੰਦੇ ਹਨ ਉਹਨਾਂ ਬਾਰੇ ਉਸਨੇ ਆਪਣੀ ਜਿੰਦਗੀ ਵਿੱਚ ਕਦੇ ਸੋਚਿਆ ਵੀ ਨਹੀਂ ਹੁੰਦਾ.
ਉਹ ਤਾਂ ਕੇਵਲ ਇਮਾਨਦਾਰੀ ਨਾਲ ਦੇਸ਼ ਦੇ ਭਵਿਖ (ਬੱਚਿਆਂ ਦਾ ਭਵਿਖ) ਦਾ ਨਿਰਮਾਣ ਕਰਨ ਵਾਸਤੇ ਆਪਣੀ ਸ਼ੁਰੁਆਤ ਕਰਦਾ ਹੈ.ਪਰ ਜਿਉਂ-ਜਿਉਂ ਤਜਰਬਾ ਹੁੰਦਾ ਹੈ ਤਾਂ ਪਤਾ ਲਗਦਾ ਹੈ ਕਿ ਅਸਲੀਅਤ ਅਤੇ ਸੁਪਨਿਆਂ ਵਿਚ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਹੈ.ਜਿਸ ਕਿੱਤੇ ਬਾਰੇ ਇੱਕ ਅਧਿਆਪਕ ਨੂੰ ਵੀ ਆਪਣੇ ਖੇਤਰ ਵਿਚ ਆਉਣ ਤੋਂ ਪਹਿਲਾਂ ਪੂਰੀ ਜਾਣਕਾਰੀ ਨਹੀਂ ਹੁੰਦੀ ਉਸ ਬਾਰੇ ਅਸੀਂ ਸਾਰੇ ਕਿਵੇਂ ਆਖ ਸਕਦੇ ਹਾਂ ਕਿ ਸਾਨੂੰ ਇਹਨਾਂ ਬਾਰੇ ਸਭਕੁਝ ਪਤਾ ਹੈ.
ਪ੍ਰਾਇਵੇਟ ਸਕੂਲਾਂ ਦੇ ਟੀਚਰ ਕਦੋਂ ਅਸੀਂ ਦੇਖੇ ਹਨ ਕਿ ਉਹ ਸਕੂਲ ਦੀ ਇਮਾਰਤ ਬਨਵਾ ਰਹੇ ਹਨ ਅਤੇ ਖਾਤਿਆਂ ਦਾ ਹਿਸਾਬ ਕਿਤਾਬ ਰਖ ਰਹੇ ਹਨ .ਕਦੋਂ ਅਸੀਂ ਦੇਖਿਆ ਹੈ ਕੀ ਉਹ ਘਰੋ-ਘਰੀਂ ਜਾ ਕੇ ਵੋਟਾਂ ਦੀਆਂ ਡਿਉਟੀਆਂ ਦੇ ਰਹੇ ਹਨ ਜਾਂ ਹੋਰ ਗੈਰ-ਵਿਦਿਅਕ ਡਿਉਟੀਆਂ ਦੇ ਰਹੇ ਹਨ.ਉਹਨਾਂ ਨੂੰ ਸਿਰਫ਼ ਪੜਾਉਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਹੁੰਦਾ .ਜਿਵੇਂ ਇੱਕ ਡਾਕੀਏ ਨੂੰ ਪਤਾ ਹੈ ਕੀ ਉਸਦਾ ਕੰਮ ਕੇਵਲ ਡਾਕ ਵੰਡਣ ਦਾ ਹੈ ,ਇੱਕ ਬੈਂਕ ਕਰਮਚਾਰੀ ਸਿਰਫ਼ ਕੈਸ਼ ਆਦਿ ਦਾ ਕੰਮ ਕਰਦਾ ਹੈ.ਡਾਕਟਰ ਕੇਵਲ ਮਰੀਜ਼ ਦੇਖਦਾ ਹੈ.ਅਰਥਾਤ ਹਰ ਕੋਈ ਮੁਲਾਜ਼ਮ ਆਪਣੇ ਆਪਣੇ ਕਿੱਤੇ ਨਾਲ ਸੰਬੰਧਤ ਕੰਮ ਹੀ ਕਰਦੇ ਹਨ.ਪਰ ਅਧਿਆਪਕ ਦਾ ਕਿੱਤਾ ਅਜਿਹਾ ਨਹੀਂ ਹੈ.ਉਹ ਪੜਾਉਣਾ ਚਾਹੁੰਦਾ ਹੈ.ਪਰ ਉਸਨੂੰ ਹੋਰ ਕਈ ਤਰਾਂ ਦੀਆਂ ਗੈਰ-ਵਿਦਿਅਕ ਡਿਉਟੀਆਂ ਉਸਦਾ ਧਿਆਨ ਉਸਦੇ ਕਿੱਤੇ ਤੋਂ ਦੂਰ ਲੈ ਜਾਂਦੀਆਂ ਹਨ. ਉਸਦਾ ਆਪਣੇ ਵਿਦਿਆਰਥੀਆਂ ਨੂੰ ਪਾਠ ਪੜਾਉਣ ਸਮੇਂ ਜੋ ਲਿੰਕ ਬਣਿਆ ਹੁੰਦਾ ਹੈ ਉਸਤੋਂ ਉਸਨੂੰ ਉਖਾੜ ਦਿੱਤਾ ਜਾਂਦਾ ਹੈ ਅਤੇ ਕਿਸੇ ਨਾ ਕਿਸੇ ਹੋਰ ਪਾਸੇ ਉਲਝਾ ਕੇ ਰਖਿਆ ਜਾਂਦਾ ਹੈ. ਵਿਦਿਆਰਥੀਆਂ ਨਾਲ ਬਣੇ ਰਿਸ਼ਤੇ ਨੂੰ ਤੋੜ ਕੇ ਉਸਨੂੰ ਭਿੰਨ-ਭਿੰਨ ਇਲਾਕਿਆਂ ਵਿੱਚ ਭੇਜ ਕੇ ਅਜਿਹੇ ਡਾਟਾ ਇੱਕਠੇ ਕਰਵਾਏ ਜਾਂਦੇ ਹਨ ਜਿਹਨਾਂ ਦਾ ਉਸਦੀ ਪੜਾਈ ਦੇ ਕਿੱਤੇ ਨਾਲ ਕੋਈ ਸੰਬੰਧ ਨਹੀਂ ਹੁੰਦਾ.ਹਾਂ ਇੱਕ ਨਵਾਂ ਤਜਰਬਾ ਜਰੂਰ ਹੁੰਦਾ ਹੈ ਜਿਸ ਬਾਰੇ ਲੋਕ ਨਹੀਂ ਜਾਣਦੇ ਅਤੇ ਨਾ ਹੀ ਹੁਕਮ ਦੇਣ ਵਾਲੇ ਅਫਸਰ ਹੀ ਜਾਣਦੇ ਹਨ.ਕਿਉਂਕੀ ਉਹ ਆਪਣੀਆਂ ਮੁਸ਼ਕਿਲਾਂ ਨੂੰ ਕਿਸ ਨਾਲ ਜਾ ਕੇ ਨਿਪਟਾਰਾ ਕਰਵਾਏ ਇਸ ਬਾਰੇ ਕੁਝ ਪ੍ਰਬੰਧ ਨਹੀਂ ਹੈ.ਉਸਦੇ ਸਮੀਪੀ ਅਫਸਰ ਤਾਂ ਉਸ ਨਾਲ ਇਸ ਤਰਾਂ ਵਤੀਰਾ ਕਰਦੇ ਹਨ ਜਿਵੇਂ ਉਹ ਇੱਕ ਅਫੀਮ ਚੋਰ ਹੋਵੇ.ਖੈਰ ਉਹ ਘਰੋ-ਘਰੀਂ ਜਾਂਦਾ ਹੈ ਅਤੇ ਸਮਾਜ ਬਾਰੇ ਇੱਕ ਨਵੀਂ ਸੋਚ ਅਤੇ ਧਰਨਾ ਬਣਦੀ ਹੈ ਜੋ ਲੋਕ ਸਰਕਾਰਾਂ ਬਾਰੇ ਸੋਚਦੇ ਹਨ .
ਇਸਤੋਂ ਬਾਅਦ ਘਰੋ ਘਰੀਂ ਜਾ ਕੇ ਹੀ ਪਤਾ ਲਗਦਾ ਹੈ ਕਿ ਲੋਕਾਂ ਦੀ ਹਾਲਤ ਕੀ ਹੈ ਅਤੇ ਉਹ ਸਰਕਾਰਾਂ ਜਾ ਕਿਸੇ ਬਾਰੇ ਕੀ ਸੋਚਦੇ ਹਨ ਅਤੇ ਉਹਨਾਂ ਦੇ ਆਪਣੇ ਪਧਰ ਦਾ ਕਿੰਨਾਂ ਕੁ ਵਿਕਾਸ ਹੋਇਆ ਹੈ.ਮਾਸਟਰ ਜੀ ਅਕਸਰ ਘਰੋ ਘਰੀਂ ਜਾਕੇ ਵੋਟਾਂ ਬਣਾਉਂਦੇ ਨੇ ਜਨਸੰਖਿਆ ਦਾ ਡਾਟਾ ਇਕਠਾ ਕਰਦੇ ਨੇ ,ਘਰੋ ਘਰੀਂ ਛੋਟੇ ਬਚਿਆਂ ਨੂੰ ਸਕੂਲੇ ਆਉਣ ਦੀ ਪ੍ਰੇਰਣਾ ਦਿੰਦੇ ਨੇ ਅਤੇ ਹੋਰ ਬੜਾ ਕੁਝ ਸਰਕਾਰ ਉਹਨਾਂ ਤੋਂ ਅਜਿਹੇ ਹੀ ਗੈਰ-ਵਿਦਿਅਕ ਕੰਮ ਲੈਂਦੀਆਂ ਨੇ , ਜਿਹਨਾਂ ਬਾਰੇ ਉਹਨਾਂ ਨੂੰ ਬੀ.ਐਡ.ਕਰਦੇ ਸਮੇਂ ਕੁਝ ਨਹੀਂ ਦਸਿਆ ਜਾਂਦਾ.ਅਜਿਹੇ ਕੰਮਾਂ ਦਾ ਉਹਨਾਂ ਦੇ ਅਧਿਆਪਨ ਕਿੱਤੇ ਨਾਲ ਦੂਰ-ਦੂਰ ਤਕ ਕੋਈ ਰਿਸ਼ਤਾ ਨਹੀਂ ਹੁੰਦਾ. ਵੋਟਾਂ ਦੋਰਾਨ ਵੀ ਸਾਰਾ ਕੰਮ ਮਾਸਟਰ ਜੀ ਹੀ ਕਰਦੇ ਹਨ .ਉਹਨਾਂ ਨੂੰ ਅਫਸਰ ਦੀ ਉਪਾਧੀ ਇੱਕ ਦਿਨ ਵਾਸਤੇ ਮਿਲਦੀ ਹੈ ਪਰ ਇਸ ਵਿਚ ਅਫਸਰੀ ਵਰਗਾ ਕੁਝ ਨਹੀਂ ਹੁੰਦਾ.ਉਹਨਾਂ ਨੂੰ ਟਰੱਕਾਂ ਵਿੱਚ ਭਰ-ਭਰ ਕੇ ਸਟੇਸ਼ਨਾਂ ਤੇ ਲਿਜਾਇਆ ਜਾਂਦਾ ਸੀ.ਕੁਝ ਮਾਸਟਰਾਂ ਦੇ ਵਿਰੋਧ ਤੋਂ ਬਾਅਦ ਅੱਜਕਲ ਬਸਾਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ .ਪਰ ਵੋਟਾਂ ਦੀ ਸਮਾਪਤੀ ਤੋਂ ਬਾਅਦ ਘਰ ਵਾਪਸੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਾਂਦਾ  ਅਤੇ ਰਾਤ ਸਮੇਂ ਸੜਕਾਂ ਉੱਤੇ ਭਾਰ ਚੁੱਕ ਕੇ ਕੋਈ ਸਾਧਨ ਲਭਦੇ ਰਹਿੰਦੇ ਹਨ ਜੋ ਉਹਨਾਂ ਨੂੰ ਘਰ ਤੱਕ ਪਹੁੰਚਾ ਸਕੇ .ਜੋ ਹਾਲਤ ਇਹਨਾਂ ਅਫਸਰਾਂ ਦੀ ਇੱਕ ਜਾਂ ਦੋ ਦਿਨ ਵਿਚ ਹੁੰਦੀ ਹੈ ਉਹਨਾਂ ਬਾਰੇ ਤਾਂ ਅਸਲੀ ਅਫ਼ਸਰ ਵੀ ਭੁਲੇਖਿਆਂ ਵਿਚ ਹੀ ਲਗਦੇ ਹਨ.ਉਹਨਾਂ ਨੂੰ ਟ੍ਰੇਨਿੰਗ ਦੇਣ ਵੇਲੇ ਤਾਂ ਸਾਰਾ ਦਿਨ ਕਈ ਵਾਰੀ ਪਾਣੀ ਵੀ ਨਹੀਂ ਮਿਲਦਾ ਰੋਟੀ ਤਾਂ ਦੂਰ ਦੀ ਗੱਲ ਹੈ.ਜਿਸ ਦਿਨ ਉਹ ਸਟੇਸ਼ਨ ਤੇ ਪੁੱਜਦੇ ਹਨ ਤਾਂ ਉਹਨਾਂ ਦਾ ਰੋਟੀ ਪਾਣੀ  ਦਾ ਪ੍ਰਬੰਧ ਸਥਾਨਕ ਲੋਕਾਂ ਦੇ ਆਸਰੇ ਹੀ ਹੁੰਦਾ ਹੈ.ਸਰਕਾਰ ਸਿਰਫ਼ ਹੁਕਮ ਤੋਂ ਇਲਾਵਾ ਕੁਝ ਨਹੀਂ ਦਿੰਦੀ.ਆਪਣੀ ਇਮਾਨਦਾਰੀ ਨਾਲ ਨਿਭਾਈ ਡਿਉਟੀ ਦਾ ਵੀ ਸਿਲਾ ਇਹ ਮਿਲਦਾ ਹੈ ਕਿ ਜਦੋਂ ਕੋਈ ਲੀਡਰ ਦੂਸਰੇ ਵਿਰੁਧ ਅਦਾਲਤ ਵਿਚ ਜਾਂਦਾ ਹੈ ਤਾਂ ਵਿਚਾਰੇ ਮਾਸਟਰ ਜੀ ਨੂੰ ਵੀ ਸੰਮਨ ਭੇਜ ਕੇ ਉਸਦੀ ਖੱਜਲ ਖੁਆਰੀ ਕੀਤੀ ਜਾਂਦੀ ਹੈ.
ਸਕੂਲਾਂ ਵਿਚ ਵੀ ਅਜਕਲ ਉਹਨਾਂ ਨੂੰ ਇਮਾਰਤਾਂ ਬਨਾਉਣ ਸਫਾਈਆਂ ਕਰਨ, ਮਿਡ-ਡੇ-ਮੀਲ ਤਿਆਰ ਕਰਨ ਅਤੇ ਇਲਾਕੇ ਦੇ ਘਰਾਂ ਵਿਚ ਜਾਕੇ ਬਚੇ ਇੱਕਠੇ ਕਰਕੇ ਸਕੂਲੇ ਵਿਚ ਲਿਆਉਣ ਬਾਰੇ ਹੀ ਕਿਹਾ ਜਾਂਦਾ ਹੈ.ਸਕੂਲ ਦੀ ਇਮਾਰਤ ਵਾਸਤੇ ਇੱਟਾਂ ਦੀ ਖਰੀਦ ਲਈ ਭਠੇ ਅਤੇ ਜਾਣਾ ਮਜਦੂਰਾਂ ਦਾ ਪ੍ਰਬੰਧ ਕਰਨਾ,ਆਦਿ ਛੋਟੇ-ਛੋਟੇ ਕੰਮ ਹਨ ਜਿਹਨਾਂ ਵਾਸਤੇ ਜਦੋਂ ਉਹ ਸਕੂਲੋਂ ਬਾਹਰ ਜਾਂਦੇ ਹਨ ਤਾਂ ਪਿਛੋਂ ਅਚਾਨਕ ਕੋਈ ਅਫਸਰ ਆ ਜਾਵੇ ਤਾਂ ਉਸ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਜਾਂਦਾ ਹੈ.ਉਸਦੀ ਨਿਯੁਕਤੀ ਤਾਂ ਦੇਸ਼ ਦੇ ਨਿਰਮਾਤਾ ਤੋਰ ਤੇ ਹੋਈ ਸੀ ਨਾ ਕੀ ਬਿਲਡਿੰਗ ਨਿਰਮਾਤਾ ਦੇ ਤੋਰ ਤੇ.ਆਡਿਟ ਸਮੇਂ ਵੀ ਆਡਿਟ ਟੀਮ ਤੋਂ ਸਾਰੇ ਡਰਦੇ ਹਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੇ ਬਾਵਜ਼ੂਦ ਕਈ ਲੋਕਾਂ ਤੋਂ ਪੈਸੇ ਉਗਰਾਹੇ ਜਾਂਦੇ ਹਨ .ਇੱਕ ਇਹੀ ਮਹਿਕਮਾ ਹੈ ਜਿਸ ਵਿਚ ਆਪਣੀ ਤਨਖਾਹ ਲੈਣ ਵਾਸਤੇ ਵੀ ਪੈਸੇ ਦੇਣੇ ਪੈਂਦੇ ਹਨ.ਦਫਤਰਾਂ ਦੇ ਕਲਰਕ ਕੀ ਕਰਦੇ ਹਨ ਸਾਰੇ ਜਾਣਦੇ ਹਨ.ਅਜਿਹੇ ਹੀ ਹੋਰ ਬੇਹਿਸਾਬ ਝਮੇਲੇ ਹਨ ਜਿਹਨਾਂ ਦਾ ਪੜਾਈ ਦੇ ਕਿੱਤੇ ਨਾਲ ਕੋਈ ਸੰਬਧ ਨਹੀਂ ਹੁੰਦਾ ਪਰ ਉਸ ਬਾਰੇ ਜਿੰਮੇਵਾਰ ਕੇਵਲ ਅਧਿਆਪਕ ਨੂੰ ਹੀ ਠਹਿਰਾਇਆ ਜਾਂਦਾ ਹੈ.ਪੜਾਈ ਕੇਵਲ ਤਾਂ ਹੀ ਚੰਗੀ ਹੁੰਦੀ ਹੈ ਜਦੋਂ ਅਧਿਆਪਕ ਬਿਨਾ ਕਿਸੇ ਡਰ ਅਤੇ ਬਿਨਾ ਕਿਸੇ ਗੈਰ ਵਿਦਿਅਕ ਡਿਉਟੀ ਦੇ ਆਪਣਾ ਪੂਰਾ ਸਮਾਂ ਕੇਵਲ ਵਿਦਿਆਰਥੀਆਂ ਵੱਲ ਸਮਰਪਿਤ ਹੋਵੇ.
ਜਦੋਂ ਅਸੀਂ ਆਖਦੇ ਹਾਂ ਕੀ ਪ੍ਰਾਇਵੇਟ ਸਕੂਲਾਂ ਦੇ ਨਤੀਜੇ ਵਧੀਆ ਹਨ ਤਾਂ ਇਹ ਗੱਲ ਆਖਣ ਤੋਂ ਪਹਿਲਾਂ ਸਾਨੂੰ ਦੋਹਾਂ ਪਾਸੇ ਦੇ ਮਾਹੋਲ ਅਤੇ ਸਹੂਲਤਾਂ ਬਾਰੇ ਵੀ ਸੋਚਣਾ ਚਾਹੀਦਾ ਹੈ.ਸਿੱਕੇ ਦੇ ਦੋਨਾਂ ਪਹਿਲੂਆਂ ਨੂੰ ਦੇਖਕੇ ਹੀ ਕੁਝ ਨਤੀਜਾ ਨਿਕਲਦਾ ਹੈ.ਸਾਨੂੰ ਕਦੇ ਵੀ ਸੁਣੀ-ਸੁਣਾਈ ਗੱਲ ਨਹੀਂ ਕਰਨੀ ਚਾਹੀਦੀ.


Saturday, April 18, 2015

ਵਿਦਿਆ ਵਿਚਾਰੀ ਤਾਂ...............



ਇਸਦਾ ਅਰਥ ਹੈ ਕਿ ਜਦੋਂ ਇਸ ਗੱਲ ਉੱਤੇ ਵਿਚਾਰ ਕੀਤਾ ਕਿ ਵਿਦਿਆ ਕੀ ਚੀਜ ਹੈ ਤਾਂ ਉਸ ਵੇਲੇ ਪਤਾ ਲੱਗਾ ਕਿ ਇਹ ਬਹੁਤ ਹੀ ਉਪਕਾਰ ਕਰਨ ਵਾਲੀ ਹੈ..ਪ੍ਰੰਤੂ ਜੇਕਰ ਇਸ ਗੱਲ ਉੱਤੇ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਗੋਰ ਕਰੀਏ ਤਾਂ ਇਸਦਾ ਅਰਥ ਹੀ ਬਦਲਦਾ ਜਾ ਰਿਹਾ ਹੈ.ਵਿਦਿਆ ਵਿਦਿਅਰਥੀਆਂ ਦਾ ਉਪਕਾਰ ਕਰਨ ਦੀ ਬਜਾਏ ਵਪਾਰਕ ਸੋਚ ਰਖਣ ਵਾਲੇ ਲੋਕਾਂ ਵਾਸਤੇ ਇੱਕ ਖਰੀਦ-ਵੇਚ ਕੀਤੀ ਜਾਣਵਾਲੀ ਵਸਤੁ ਬਣ ਗਈ ਹੈ.ਕੋਈ ਸਮਾਂ ਸੀ ਜਦੋਂ ਅਧਿਆਪਕ ਦਾ ਅਰਥ ਵਿਦਿਆਰਥੀ ਨੂੰ ਸਮਰਪਿਤ ਗੁਰੂ ਅਤੇ ਸਕੂਲ ਦਾ ਅਰਥ ਗੁਰੂਕੁਲ ਵਾਸਤੇ ਲਿਆ ਜਾਂਦਾ ਸੀ .ਪਰ ਅੱਜ ਦਾ ਅਧਿਆਪਕ ਅਤੇ ਸੰਸਥਾਵਾਂ ਦੋਨਾਂ ਨੇ ਆਪਣੇ ਅਸਲੀ ਕਿੱਤੇ ਉੱਪਰ ਵਪਾਰਕ ਸੋਚ ਦੀ ਪੱਟੀ ਬੰਨ ਦਿੱਤੀ ਹੈ.ਕੋਈ ਵੀ ਅਧਿਆਪਕ ਅੱਜ ਤੁਹਾਨੂੰ ਅਜਿਹਾ ਨਜਰ ਨਹੀਂ ਆਵੇਗਾ ਜੋ ਕਿਸੇ ਵਿਦਿਆਰਥੀ ਨੂੰ ਬਿਨਾਂ ਕਿਸੇ ਆਰਥਿਕ ਸਵਾਰਥ ਦੇ ਉਸਨੂੰ ਪੜ੍ਹਾਉਣ ਲਈ ਰਾਜ਼ੀ ਹੁੰਦਾ ਹੋਵੇ .ਇਸਦੇ ਅਪਵਾਦ ਵੀ ਲਭਣੇ ਪੈਣਗੇ .ਵਿਦਿਅਕ ਸੰਸਥਾਵਾਂ ਨੇ ਤਾਂ ਅੱਜਕਲ ਹੱਦ ਹੀ ਕਰ ਦਿੱਤੀ ਹੈ.ਜਿਸ ਵਿਦਿਆ ਨੂੰ ਪ੍ਰਾਪਤ ਕਰਨ ਵਾਸਤੇ ਪਹਿਲਾਂ ਲਖਾਂ ਰੁਪੈ ਲਗਾਉਣੇ  ਪੈਂਦੇ ਹੋਣ ਉਸ ਚੋਉਗੀਰਦੇ ਵਿੱਚ ਕਿਸੇ ਗਰੀਬ ਦੇ ਉਥਾਨ ਦੀ ਗੱਲ ਤਾਂ ਕੇਵਲ ਥੋਥੀ ਅਤੇ ਠਠਾ ਕਰਨ ਵਾਲੀ ਹੀ ਲਗਦੀ ਹੈ.ਇੰਝ ਲਗਦਾ ਹੈ ਕਿ ਲੋਕਤੰਤਰ ਦਾ ਫਾਇਦਾ ਜੇਕਰ ਕੋਈ ਲੈ ਰਿਹਾ ਹੈ ਤਾਂ ਸਭਤੋਂ ਵਧ ਵਪਾਰਕ ਸੋਚ ਰਖਣ ਵਾਲੇ ਓਹ ਲੋਕ ਹਨ ਜੋ ਸੇਵਾ ਦੀ ਆੜ ਵਿੱਚ ਵਿਦਿਆ ਰੂਪੀ ਗਰੀਬ ਗਉ ਦਾ ਦੁਧ ਦਿਨ ਰਾਤ ਚੋ ਰਹੇ ਹਨ.ਅਜਿਹੇ ਲੋਕ ਸ਼ਾਨ-ਸ਼ੋਕਤ ਸਦਕਾ ਅਮੀਰ ਵਿਦਿਆਰਥੀਆਂ ਦੀ ਭੀੜ ਇੱਕਠੀ ਕਰਕੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰ ਰਹੇ ਹਨ ਅਤੇ ਅਜਿਹੇ ਰੋਲੇ ਰੱਪੇ ਵਿੱਚ ਗਰੀਬ ਵਿਦਿਆਰਥੀ ਦੀਆਂ ਸਿਸਕੀਆਂ ਕੋਣ ਸੁਣੇ ਜੋ ਦਿਮਾਗੀ ਤੋਰ ਤੇ ਤਾਂ ਵਿਦਿਆ ਹਾਸਿਲ ਕਰਨ ਦਾ ਇਛੁੱਕ ਹੈ ਪਰ ਉਸਦੀ ਗਰੀਬੀ ਉਸਨੂੰ ਆਪਣੀ ਔਕਾਤ ਵਿੱਚ  ਹੀ ਰਹੀ ਕੇ ਰੇਹੜੀ ਜਾਂ ਰਿਕਸ਼ਾ ਚਲਾਉਣ ਵਾਸਤੇ ਮਜਬੂਰ ਕਰਦੀ ਹੈ . ਸਮੇਂ ਦੀਆਂ ਸਰਕਾਰਾਂ ਕਦੇ ਵੀ  ਗਰੀਬਾਂ ਦੀ ਗਰੀਬੀ ਦੂਰ ਕਰਨ ਵਾਸਤੇ ਵਪਾਰੀਆਂ ਨੂੰ ਨਾਰਾਜ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੀਆਂ .ਕਿਉਂਕਿ ਵਪਾਰੀਆਂ ਕੋਲੋਂ ਤਾਂ ਬਹੁਤ ਕੁਝ ਮਿਲਣਾ ਹੈ ਪਰ ਭਲਾ ਗਰੀਬਾਂ ਤੋਂ ਉਹਨਾਂ ਨੂੰ ਕੀ ਮਿਲਣਾ ਹੈ.ਗਰੀਬਾਂ ਨੂੰ ਤਾਂ ਵੈਸੇ ਹੀ ਭਿੰਨ-ਭਿੰਨ ਤਰਾਂ ਦੀਆਂ  ਸਕੀਮਾਂ ਦੇ ਲਛੇ ਖਿਲਾ ਦਿੱਤੇ ਜਾਂਦੇ ਹਨ.ਸਰਕਾਰੀ ਵਿਦਿਅਕ ਸੰਸਥਾਵਾਂ ਦੀ ਗੱਲ ਕਰੀਏ ਤਾਂ ਸਭ ਕੁਝ ਫ਼ਰੀ ਵਰਗਾ ਹੈ .ਪਰ ਉਹਨਾਂ ਦੀ ਸ਼ਾਨ-ਸ਼ੋਕਤ ਵੱਲ ਕੋਈ ਧਿਆਨ ਦੇਣ ਵਾਲਾ ਨਹੀਂ ਹੈ.ਖਰਚ ਤਾਂ ਬਹੁਤ ਹੁੰਦਾ ਹੈ ਪਰ ਜੋ ਚੀਜ਼ ਬਣਾਈ ਜਾਂਦੀ ਹੈ ਉਸਦੀ ਸਾਂਭ-ਸੰਭਾਲ ਕੀਤੀ ਜਾਵੇ ਤਾਂ ਸਰਕਾਰੀ ਸੰਸਥਾਵਾਂ ਪ੍ਰਾਇਵੇਟ ਅਧਾਰਿਆਂ ਦਾ ਮੁਕਾਬਲਾ ਕਰਨ ਯੋਗ ਹੋ ਸਕਦੀਆਂ ਹਨ.ਸਰਕਾਰੀ ਸੰਸਥਾਵਾਂ ਵਿੱਚ ਪੂਰੀ ਕਾਬਲੀਅਤ ਵਾਲਾ ਸਟਾਫ਼ ਹੁੰਦਾ ਹੈ .ਪਰ ਉਹਨਾਂ ਨੂੰ ਵਿਦਿਆ ਬਾਰੇ ਵਿਚਾਰ ਕਰਨ ਦੀ ਬਜਾਏ ਹੋਰ –ਹੋਰ  ਗੈਰ-ਵਿਦਿਅਕ ਡਿਉਟੀਆਂ ਵਿੱਚ ਉਲਝਾ ਕੇ ਉਸਦੀ ਆਪਣੀ ਪ੍ਰਾਪਤ ਕੀਤੀ ਵਿਦਿਆ ਨੂੰ ਵੀ ਖੋਰਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਕੋਈ ਵੀ ਇਸ ਗੱਲ ਨੂੰ ਸਮਝਣ ਲਈ ਤਿਆਰ ਹੀ ਨਹੀਂ ਕਿ ਅਧਿਆਪਕ ਪੜਾਉਣ ਵੇਲੇ ਦਿਮਾਗੀ ਤੋਰ ਤੇ ਵਿਦਿਆਰਥੀ ਅਤੇ ਪਾਠ ਨਾਲ ਜੁੜਿਆ ਹੁੰਦਾ ਹੈ ਪਰ ਜਦੋਂ ਉਸਨੂੰ ਗੈਰ-ਵਿਦਿਅਕ ਕੰਮਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਤਾਂ ਉਹ ਆਪਣੀ ਮਾਨਸਿਕ ਸਥਿਤੀ ਦੇ ਸੰਤੁਲਣ ਵਿੱਚ ਗੜਬੜ ਮਹਿਸੂਸ ਕਰਦਾ ਹੈ ਅਤੇ ਨਾਂ ਤਾਂ ਉਸਦਾ ਧਿਆਨ ਪੂਰੀ ਤਰਾਂ ਵਿਦਿਆਰਥੀਆਂ ਵੱਲ ਇਕਾਗਰ ਹੋ ਪਾਂਦਾ ਹੈ ਅਤੇ ਨਾ ਹੀ ਉਹ ਗੈਰ-ਵਿਦਿਅਕ ਕੰਮ ਬਾਰੇ ਕੋਈ ਨਿਪੁੰਨਤਾ ਰਖਦਾ ਹੈ.ਜਿਸ ਕੰਮ ਬਾਰੇ ਉਸਦੀ ਨਿਪੁੰਨਤਾ ਹੈ ਉਸ ਵੱਲੋਂ ਉਸਦਾ ਬਾਰ-ਬਾਰ ਧਿਆਨ ਹਟਾਇਆ ਜਾਂਦਾ ਹੈ.ਅਦਾਲਤਾਂ ਦੇ ਫੈਸਲੇ ਅਜਿਹੇ ਕੇਸਾਂ ਬਾਰੇ ਜੋ ਮਰਜੀ ਹੋਣ ਪਰ ਸਰਕਾਰਾਂ ਤਾਂ ਆਪਣੇ ਕੰਮ ਉਸੇ ਤਰਾਂ ਹੀ ਚਲਾਉਂਦਿਆਂ ਰਹਿੰਦੀਆਂ ਹਨ.ਅਜੇਹੀ ਸਥਿਤੀ ਵਿੱਚ ਭਲਾ ਸਰਕਾਰੀ ਵਿਦਿਅਕ ਸੰਸਥਾਵਾਂ ਦੀ ਬੇਹਤਰੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ਜਦੋਂ ਸਰਕਾਰਾਂ ਹੀ ਇਸ ਵਿਸ਼ੇ ਵੱਲ ਗੰਭੀਰਤਾ ਨਾਲ ਵਿਚਾਰ ਕਰਨ ਨੂੰ ਤਿਆਰ ਨਹੀਂ ਹਨ ਕਿ ਇਹਨਾਂ ਸੰਸਥਾਵਾਂ ਨੂੰ ਚਲਾਉਣ ਵਾਲੇ ਅਧਿਆਪਕ ਭਿੰਨ-ਭਿੰਨ ਕਿਸਮਾਂ ਦੀਆਂ ਗੈਰ-ਵਿਦਿਅਕ ਡਿਉਟੀਆਂ ਵਿੱਚ ਉਲਝੇ ਹੋਏ ਹਨ .ਸ਼ਾਇਦ ਅਜਿਹੇ ਹੀ ਹੋਰ ਬਹੁਤ ਸਾਰੇ ਕਾਰਣ ਹਨ ਜਿਹਨਾਂ ਸਦਕਾ ਸਰਕਾਰੀ ਅਧਾਰਿਆਂ ਦਾ ਅਕਸ ਧੁੰਦਲਾ ਪੈਂਦਾ ਹੈ.ਲੋੜ ਹੈ ਅੱਜ ਅਜਿਹੇ ਕਾਰਣਾਂ ਨੂੰ ਦੂਰ ਕੀਤਾ ਜਾਵੇ ਅਤੇ ਪ੍ਰਾਇਵੇਟ ਦੀ ਬਜਾਏ ਸਰਕਾਰੀ ਸੰਸਥਾਵਾਂ ਦਾ ਅਕਸ ਸੁਧਾਰਿਆ ਜਾਵੇ ਤਾਂ ਜੋ ਗਰੀਬ ਆਦਮੀ ਦਾ ਬੱਚਾ ਵੀ ਉਥੇ ਜਾ ਕੇ ਫਖਰ ਮਹਿਸੂਸ ਕਰੇ.

Thursday, April 16, 2015

ਕੀ ਮਨੁੱਖੀ ਦਖਲੰਦਾਜ਼ੀ ਸਦਕਾ ਕੁਦਰਤ ਵੀ ਬਦਲ ਰਹੀ ਹੈ......?



ਹੋਲੀ ਹੋਲੀ ਸਭਕੁਝ ਬਦਲਦਾ ਰਹਿੰਦਾ ਹੈ .ਪਰਿਵਰਤਨ ਸਮੇਂ ਦਾ ਨਿਯਮ ਹੈ.ਪਰ ਪਿਛਲੇ ਹਜ਼ਾਰਾਂ ਸਾਲਾਂ ਦੀ ਬਜਾਏ ਪਿਛਲੇ ਸੋ ਕੁ ਸਾਲ ਵਿੱਚ ਮਨੁੱਖ ਦਾ ਦਿਮਾਗ ਕੁਝ ਜ਼ਿਆਦਾ ਹੀ ਤੇਜ਼ ਹੋ ਗਿਆ ਹੈ .ਇਸੇ ਕਰਕੇ ਪਰਿਵਰਤਨ ਵੀ ਕੁਝ ਜ਼ਿਆਦਾ ਤੇਜ਼ੀ ਦਿਖਾ ਰਹੇ ਹਨ.ਧਿਆਨ ਨਾਲ ਦੇਖੋ.ਸਾਡੇ ਕੰਮਕਾਰ ਕਰਨ ਦੇ ਸਟਾਇਲ ਵਿੱਚ ਪਰਿਵਰਤਨ,ਸਾਡੇ ਰਿਸ਼ਤਿਆਂ ਦੀ ਗਰਮਾਹਟ ਵਿੱਚ ਪਰਿਵਰਤਨ ,ਖਾਣ-ਪੀਣ ਵਿੱਚ ਪਰਿਵਰਤਨ ,ਸੋਚ ਵਿੱਚ ਪਰਿਵਰਤਨ,ਬਿਮਾਰੀਆਂ ਵਿੱਚ ਪਰਿਵਰਤਨ,ਆਲੇ-ਦੁਆਲੇ ਵਿੱਚ ਪਰਿਵਰਤਨ ,ਪਹਿਰਾਵੇ ਵਿੱਚ ਪਰਿਵਰਤਨ ,ਬੱਚਿਆਂ ਦੀਆਂ ਖੇਡਾਂ ਵਿੱਚ ਪਰਿਵਰਤਨ ,ਗੱਲ ਕੀ ਸਮਾਜਿਕ, ਆਰਥਿਕ, ਰਾਜਨੀਤਕ, ਸੰਸਕ੍ਰਿਤੀ,ਭੋਤਿਕ ਅਤੇ ਆਲੇ ਦੁਆਲੇ ਵਿੱਚ ਵੀ ਜਦ ਪਰਿਵਰਤਨ ਹੋ ਰਹੇ ਹਨ ਤਾਂ ਫਿਰ ਅਜਿਹੇ ਹਾਲਤ ਵਿੱਚ ਸ਼ਾਇਦ ਧਰਤੀ ਵੀ ਆਪਣੇ ਭੂਗੋਲ ਦੇ ਪਾਠਾਂ ਵਿੱਚ ਪਰਿਵਰਤਨ ਕਰ ਰਹੀ ਹੈ.

Wednesday, April 8, 2015

ਸਿਕੰਦਰ ਮਹਾਨ ਕੋਲ ਤਾਂ ਇੱਕ ਸਾਇਕਲ ਤੱਕ ਵੀ ਨਹੀਂ ਸੀ, ਉਹ ਕਾਹਦਾ ਰਾਜਾ ਸੀ .........?

ਕਿਸੇ ਬੱਚੇ ਨੇ ਦੂਸਰੇ ਨੂੰ ਪੁੱਛਿਆ ਕਿ -"ਸਿਕੰਦਰ ਮਹਾਨ ਉਸ ਸਮੇਂ ਕਿੰਨਾਂ ਕੁ ਅਮੀਰ ਹੋਣੈ..........? ਉਸਨੇ ਤਾਂ ਸਾਰੀ ਦੁਨੀਆਂ ਜਿੱਤ ਲਈ ਸੀ  "ਦੂਸਰੇ ਬੱਚੇ ਨੇ ਕਿਹਾ - "ਨਹੀਂ ਉਹ ਕਾਹਦਾ ਅਮੀਰ ਸੀ ,ਕਹਿੰਦੇ ਹਨ ਕਿ ਉਸ ਕੋਲ ਸਾਇਕਲ ਵੀ ਨਹੀਂ ਸੀ ,ਉਸਦੇ ਘਰ ਵਿੱਚ ਲਾਇਟ ਨਹੀਂ ਸੀ,ਉਸਦੇ ਕੋਲ ਟੀ.ਵੀ.ਆਦਿ ਕੁਝ ਵੀ ਨਹੀਂ ਸੀ ਫਿਰ ਭਲਾ ਉਹ ਕਾਹਦਾ ਅਮੀਰ ਹੋਇਆ...........?"
ਉੱਪਰ ਲਿਖੀ ਗੱਲਬਾਤ ਬੇਸ਼ਕ ਦੋ ਮਾਸੂਮ ਬੱਚਿਆਂ ਦੀ ਹੈ .ਪਰ ਆਓ ਇਸ ਬਾਰੇ ਵਿਚਾਰ ਕਰੀਏ -
 ਕਹਿੰਦੇ ਹਨ ਕਿ ਪਰਿਵਰਤਨ ਸਮੇਂ ਦਾ ਨਿਯਮ ਹੈ ਅਤੇ ਸਮੇਂ ਦੇ ਨਾਲ-ਨਾਲ ਸਭਕੁਝ ਬਦਲਦਾ ਰਹਿੰਦਾ ਹੈ.ਧਿਆਨ ਨਾਲ ਦੇਖੋ ਤਾਂ ਪਤਾ ਲਗਦਾ ਹੈ ਕੀ ਵਾਕਈ ਸਭਕੁਝ ਹਮੇਸ਼ਾਂ ਬਦਲਦਾ ਹੀ ਰਹਿੰਦਾ ਹੈ.ਸਮਾਜ ਬਦਲਦਾ ਹੈ ,ਇਤਿਹਾਸ ਬਦਲਦਾ ਹੈ,ਰਾਜਨੀਤੀ ਬਦਲਦੀ ਹੈ,ਅਰਥ-ਸ਼ਾਸਤਰ ਬਦਲਦਾ ਹੈ.ਪੁਰਾਣੀਆਂ ਮਾਨਤਾਵਾਂ ਬਦਲਦੀਆਂ ਹਨ.

ਆਉ,ਹੁਣ ਅੱਜ ਕੱਲ ਜ਼ਾਰੀ ਪਰਿਵਰਤਨਾਂ ਦੀ ਗੱਲ ਕਰੀਏ ਜੋ ਸਾਡੇ ਸਾਹਮਣੇ ਹੋ ਰਹੇ ਹਨ ਪਰ ਅਸੀਂ ਉਹਨਾਂ ਵੱਲ ਕਦੀ ਧਿਆਨ ਨਹੀਂ ਕੀਤਾ. ਆਲੇ ਦੁਆਲੇ ਧਿਆਨ ਨਾਲ ਦੇਖੋ .ਲੋਕ ਬਦਲ ਰਹੇ ਹਨ ,ਉਹਨਾਂ ਦੇ ਰਹਿਣ-ਸਹਿਣ ਦੇ ਢੰਗ ਬਦਲ ਰਹੇ ਹਨ.ਰੀਤੀ ਰਿਵਾਜ਼ ਬਦਲ ਰਹੇ ਹਨ ਕੰਮ ਧੰਦੇ ਹੋਲੀ-ਹੋਲੀ ਬਦਲ ਰਹੇ ਹਨ ,ਬੱਚਿਆਂ ਦੀਆਂ ਖੇਡਾਂ ਬਦਲ ਰਹੀਆਂ ਹਨ .ਕਿਉਂਕਿ ਉਹਨਾ ਦੇ ਖਿਡੋਣੇ ਵੀ ਬਦਲ ਰਹੇ ਹਨ.ਰਿਸ਼ਤੇ ਬਦਲ ਰਹੇ ਹਨ ,ਪਰਿਭਾਸ਼ਾਵਾਂ ਬਦਲ ਰਹੀਆਂ ਹਨ ,ਬਿਮਾਰੀਆਂ ਬਦਲ ਰਹੀਆਂ ਹਨ ,ਕੀਟਾਣੂਂ ਬਦਲ ਰਹੇ ਹਨ .ਧਰਤੀ ਬਦਲ ਰਹੀ ਹੈ ,ਮੋਸਮ ਬਦਲ ਰਿਹਾ ਹੈ.ਕੁਝ ਵੀ ਸਥਾਈ ਨਹੀਂ ਹੈ.
 ਹਰ ਇੱਕ ਚੀਜ਼ ਦੀ ਇੱਕ ਉਮਰ ਹੈ.ਚਾਹੇ ਉਹ ਭੋਤਿਕ ਹੀ ਕਿਉਂ ਨਾ ਹੋਵੇ.ਵਿਗਿਆਨੀ ਆਖਦੇ ਹਨ ਕਿ ਸੂਰਜ ਵੀ ਹੋਲੀ-ਹੋਲੀ ਠੰਡਾ ਹੋ ਰਿਹਾ ਹੈ.ਗੱਲ ਕੀ ਹਰ ਇੱਕ ਚੀਜ਼ ਬਦਲ ਰਹੀ ਹੈ.
 ਪਰੰਤੂ ਇਹਨਾਂ ਬਦਲਾਵਾਂ ਦੇ ਬਾਵਜ਼ੂਦ ਵੀ ਕੁਝ ਅਜਿਹੀਆਂ ਵੀ ਗੱਲਾਂ ਹਨ ਜੋ ਸਦਾ ਸਥਾਈ ਹਨ ਉਹ ਕਦੇ ਨਹੀਂ ਬਦਲੀਆਂ.  ਉਹ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਜਿਸ ਤਰਾਂ ਸਨ ਉਸੇ ਤਰਾਂ ਹੀ ਅੱਜ ਵੀ ਹਨ.ਨਰ ਅਤੇ ਮਾਦਾ ਦੇ ਆਪਸੀ ਆਕਰਸ਼ਣ ਨਹੀਂ ਬਦਲੇ ,ਇਨਸਾਨ ਦੀਆਂ ਆਦਤਾਂ ਨਹੀਂ ਬਦਲੀਆਂ ਹਨ .ਉਹ ਅੱਜ ਵੀ ਹਰ ਥਾਂ ਤੇ ਕਬਜ਼ਾ ਕਰਨ ਦੀ ਪ੍ਰਵਿਰਤੀ ਰਖਦਾ ਹੈ.ਅੱਜ ਵੀ ਗੁੱਸਾ ਕਰਦਾ ਹੈ ਲੜਾਈਆਂ ਲੜਦਾ ਹੈ ਧੋਖੇ ਦੇਂਦਾ ਹੈ. ਛੋਟੇ ਬਚਿਆਂ ਵਿੱਚ ਅੱਜ ਵੀ ਮਾਸੂਮੀਅਤ ਸ਼ਾਮਿਲ ਹੁੰਦੀ ਹੈ .ਉਹ ਅੱਜ ਵੀ ਜਨਮ ਤੋਂ ਬਾਅਦ ਸੱਚੇ ਬੋਲ ਹੀ ਬੋਲਦੇ ਹਨ ,ਝੂਠ ਤਾਂ ਸਿਆਣਿਆਂ ਦੇ ਮੇਲ ਤੋਂ ਬਾਅਦ ਹੀ ਆਉਂਦਾ ਹੈ.ਇਤਿਹਾਸ ਅੱਜ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਦੁਹਰਾਉਦਾ ਹੀ ਰਹਿੰਦਾ ਹੈ.ਸੂਰਜ ਅੱਜ ਵੀ ਪੂਰਬੀ ਦਿਸ਼ਾ ਵੱਲੋਂ ਹੀ ਨਿਕਲਦਾ ਹੈ.ਗੱਲ ਕੀ ਜਿਥੇ ਬਦਲਾਵ ਲਗਾਤਾਰ ਚਲਦਾ ਹੀ ਰਹਿੰਦਾ ਹੈ ਉਥੇ ਅਜਿਹੇ ਵੀ ਤੱਤ ਹਨ ਜੋ ਹਮੇਸ਼ਾਂ ਸਥਿਰ ਹਨ .

Sunday, April 5, 2015

ਤਰੱਕੀ ਜਾਂ ਤਰੱਕ ਦਾ ਤਰਕ ,ਕੀ ਠੀਕ ਹੈ.........?

ਪਿਛਲੇ ਕੁਝ ਸਾਲਾਂ ਤੋਂ ਮੋਸਮ ਵਿੱਚ ਕੁਝ ਬਦਲਾਵ ਦੇਖਣ ਨੂੰ ਮਿਲ ਰਹੇ ਹਨ.ਹਰ ਸਾਲ ਜਨਵਰੀ ਤੋਂ ਬਾਅਦ ਠੰਡ ਘੱਟ ਜਾਂਦੀ ਸੀ ਅਤੇ ਫ਼ਰਵਰੀ ਵਿੱਚ ਘਟਦੇ-ਘਟਦੇ ਮਾਰਚ ਮਹੀਨੇ ਵਿੱਚ ਗਰਮੀ ਆਪਣਾ ਰੰਗ ਦਿਖਾਣ ਲਈ ਲਗਭਗ ਤਿਆਰ ਹੋ ਜਾਂਦੀ ਸੀ.ਪਰ ਹੁਣ ਦੇ ਮੋਸਮ ਵਿੱਚ ਜੋ ਬਦਲਾਵ ਹੋ ਰਿਹਾ ਹੈ ਇਹ ਆਪਣੇ ਆਪ ਵਿੱਚ ਇੱਕ ਵਿਚਾਰ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ.ਜਿਸ ਕੋਲ ਵੀ ਬੇਠੇ ਹੋਵੋ ਉਹੀ ਇਹਨਾਂ ਦਿਨਾਂ ਵਿੱਚ ਹੋ ਰਹੀਆਂ ਬਾਰਿਸ਼ਾਂ ਬਾਰੇ ਗੱਲ ਜਰੂਰ ਕਰਦਾ ਹੈ .
ਵਿਗਿਆਨੀ ਆਖਦੇ ਹਨ ਕਿ ਇਹ ਪਛਮੀ ਪ੍ਰਭਾਵ ਕਾਰਣ ਹੋ ਰਿਹਾ ਹੈ. ਕਈ ਤਾਂ ਹਸਦੇ ਹਨ ਕਿ ਅਸੀਂ ਹਰ ਗੱਲ ਦਾ ਦੋਸ਼ ਪਛਮ ਵੱਲ ਮੜ੍ਹ ਦਿੰਦੇ ਹਾਂ.ਭਲਾ ਬਰਸਾਤਾਂ ਦੇ ਪ੍ਰਭਾਵ ਲਈ ਵੀ ਪਛਮੀ ਦਿਸ਼ਾ ਜਵਾਬਦੇਹ ਹੋ ਸਕਦੀ ਹੈ. ਹਾਂ,ਅਜਿਹਾ ਹੀ ਹੁੰਦਾ ਹੈ.ਇਸ ਬਾਰੇ ਸਾਨੂੰ ਵੀ ਪਤਾ ਹੈ ਕੀ ਪਛਮੀ ਗੜਬੜ੍ਹੀ ਹੀ ਇਸ ਵਾਸਤੇ ਜਿੰਮੇਵਾਰ ਹੁੰਦੀ ਹੈ.ਪਰ ਕੀ ਅਸੀਂ ਕਦੇ ਸੋਚਿਆ ਹੈ ਕੀ  ਇਹ ਕੋਈ ਇੱਕ ਦੋ ਦਿਨਾਂ ਵਿੱਚ ਹੀ ਨਹੀਂ ਹੋ ਗਿਆ ਕਿ ਮੋਸਮ ਮਨੁੱਖ ਦੀ ਭਵਿਖਵਾਣੀ ਨੂੰ ਵੀ ਝੁਠਲਾਉਣ ਲੱਗ ਪਿਆ ਹੈ.ਮਨੁੱਖ ਨੇ ਧਰਤੀ ਉੱਤੇ ਕਦਮ ਰੱਖਣ ਤੋਂ ਬਾਅਦ ਜਲਦੀ ਹੀ ਕੁਝ ਹਜ਼ਾਰਾਂ ਸਾਲਾਂ ਬਾਅਦ ਇਸ ਧਰਤੀ ਦੀ ਸ਼ਕਲ ਵਿਗਾੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ.ਜੰਗਲਾਂ ਦੀ ਜਗ੍ਹਾ ਕੰਕ੍ਰੀਟ ਦੇ ਜੰਗਲ ਉਗ੍ਹਾ ਦਿੱਤੇ ਹਨ ਅਤੇ ਗਗਨਚੁੰਬੀ ਇਮਾਰਤਾਂ ਗੰਨੇ ਦੀ ਖੜ੍ਹੀ ਫਸਲਾਂ ਦੀ ਤਰਾਂ ਲਗਦੀਆਂ ਹਨ.ਜਿਥੇ ਪਹਾੜ ਹੁੰਦੇ ਸਨ ਉਥੇ ਕਾਢਿਆਂ ਦੇ ਭੋੰਣ ਵਾਂਗੂੰ ਗੰਜੇ ਪਹਾੜ ਨਜ਼ਰੀਂ ਆਉਂਦੇ ਹਨ.ਭਲਾ ਧਰਤੀ ਇਸ ਤਰਾਂ ਦੀ ਹੁੰਦੀ ਸੀ ? ਕਰੋੜਾਂ ਅਰਬਾਂ ਰੁਪਿਆਂ ਲਗਾਉਣ ਦਾ ਕੀ ਫਾਇਦਾ ਜੇਕਰ ਅਸੀਂ ਮੋਸਮ ਦੀ ਤਬਦੀਲੀ ਜਾਣਦੇ ਹੋਏ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਨੂੰ ਹੜ੍ਹਾਂ ਵਿੱਚ ਰੁੜ੍ਹਨ ਤੋਂ ਨਹੀਂ ਰੋਕ ਸਕਦੇ.ਪਾਣੀਂ ਹਮੇਸ਼ਾਂ ਉਚਾਈ ਤੋਂ ਨਿਵਾਣ ਵੱਲ ਦੋੜਦਾ ਹੈ ਅਤੇ ਧਰਤੀ ਸਦਾ ਆਪਣੇ ਧਰਾਤਲ  ਨੂੰ ਪਧਰਾ ਕਰਨ ਵਿੱਚ ਲੱਗੀ ਰਹਿੰਦੀ ਹੈ.ਜਿਵੇਂ ਠੰਡ ਨਾਲ ਕੰਬਦਾ ਬੰਦਾ ਸਾਰੀ ਰਾਤ ਰਜ਼ਾਈ ਨੂ ਆਪਣੇ ਆਲੇ ਦੁਆਲੇ ਲਪੇਟਦਾ ਰਹਿੰਦਾ ਹੈ.ਉਸੇ ਤਰਾਂ ਧਰਤੀ ਨਾਲ ਜੋ ਮਨੁੱਖ ਉਚ ਨੀਚ ਖੇਡਦਾ ਹੈ ,ਉਹ ਇਸਨੂੰ ਸਿਧਾ ਕਰਨ ਵਿੱਚ ਲੱਗੀ ਰਹਿੰਦੀ ਹੈ.ਵਿਗਿਆਨੀ ਤਾਂ ਆਖਦੇ ਹਨ ਕੀ ਧਰਤੀ ਆਪਣੇ ਧੁਰੇ ਤੋਂ ਥੋੜ੍ਹੀ ਜਿਹੀ ਟੇਡੀ ਵੀ ਹੋਈ ਹੈ.ਭਾਵੇਂ ਇਹ ਟੇਢਾਪਨ ਮਿਲੀਮੀਟਰਾਂ ਵਿੱਚ ਹੀ ਕਿਉਂ ਨਾ ਹੋਵੇ , ਉਸਨੂੰ ਟੇਢਾ ਹੀ ਕਿਹਾ ਜਾਵੇਗਾ .ਇਸੇ ਕਰਕੇ ਤਾਂ ਅਸੀਂ ਸਰਦੀ ਗਰਮੀ ਦੀਆਂ ਰੁੱਤਾਂ ਦੇਖ ਸਕਦੇ ਹਾਂ .
ਖੈਰ,ਮੁਕਦੀ ਗੱਲ ਇਹ ਹੈ ਕੀ ਜਿੰਨਾਂ ਧਰਤੀ ਨੂੰ ਇੰਸਾਨ ਨੇ ਨੁਕਸਾਨ ਪਹੁੰਚਾਇਆ ਹੈ ਹੋਰ ਕਿਸੇ ਪ੍ਰ੍ਜ਼ਾਤੀ ਨੇ ਇਸਦਾ ਨੁਕਸਾਨ ਨਹੀਂ ਕੀਤਾ ਹੈ. ਇੰਸਾਨ ਨੇ ਆਪਣੀ ਤਰੱਕੀ ਦਾ ਬਹਾਨਾ ਬਣਾ ਕੇ ਇਸ ਉੱਤੇ ਚੰਗਾ ਤਰੱਕ ਪਾਇਆ ਹੈ.
ਹੁਣ ਲੋੜ੍ਹ ਹੈ ਕੀ ਹਾਲੇ ਵੀ ਸੰਭਲ ਜਾਈਏ ਅਤੇ ਵਾਤਾਵਰਣ ਦੇ ਪ੍ਰਤੀ ਅਸੀਂ ਸਾਰੇ ਸਚੇਤ ਹੋਈਏ .ਕਿਉਂਕਿ ਆਉਣ ਵਾਲੀਆਂ ਪੀੜੀਆਂ ਇਸਦਾ ਦੋਸ਼ ਮਨੁੱਖ ਦੀ ਤਰੱਕੀ ਨੂੰ ਹੀ ਦੇਣਗੀਆਂ. 

Thursday, April 2, 2015

ਸੜ੍ਹਕਾਂ ਤੇ ਘੁੰਮਦੇ ਅਵਾਰਾ ਜਾਨਵਰ ,ਦੋਸ਼ੀ ਕੋਣ...........?


                                               

Image result for ਅਵਾਰਾ ਕੁੱਤੇਸਾਡੇ ਸਮਾਜ ਵਿੱਚ ਮਨੁੱਖਾਂ ਦੇ ਨਾਲ-ਨਾਲ ਪੰਛੀਆਂ  ਅਤੇ  ਜਾਨਵਰਾਂ ਦਾ ਵੀ ਵਿਚਰਣ ਹੁੰਦਾ ਹੈ.ਲੋਕਾਂ ਨੇ ਘਰਾਂ ਵਿੱਚ ਕਬੂਤਰ ,ਤੋਤੇ,ਮੋਰ ,ਮੁਰਗੀਆਂ,ਤਿੱਤਰ ਆਦਿ ਪੰਛੀ ਪਾਲੇ ਹੁੰਦੇ ਹਨ.ਇਸੇ ਤਰਾਂ ਘਰਾਂ ਵਿੱਚ ਗਾਂ,ਮਝ,ਘੋੜੇ,ਬਲਦ,ਆਦਿ ਵੀ ਰੱਖੇ ਹੁੰਦੇ ਹਨ.ਮੈਂ ਸੋਚਦਾ ਹਾਂ ਕਿ ਇਹਨਾਂ ਜਾਨਵਰਾਂ ਵਿੱਚ ਵੀ ਰੱਬ ਨੇ ਜੇਕਰ ਸੋਚਣ-ਸਮਝਣ ਦੀ ਸੋਝੀ ਆਦਮੀ ਵਾਂਗ ਪਾਈ ਹੁੰਦੀ ਤਾਂ ਕੀ ਹੁੰਦਾ.ਸ਼ਾਇਦ ਆਦਮੀਂ ਜਦੋਂ ਕਿਸੇ ਜਾਨਵਰ ਨੂੰ ਬੇਫਾਇਦਾ ਸਮਝਕੇ ਕੇ ਘਰੋਂ ਕੱਡ ਦੇਂਦਾ ਤਾਂ ਉਹ ਜਰੂਰ ਆਦਮੀ ਉੱਤੇ ਆਪਣੇ ਜਮੀਨੀ ਹੱਕ ਅਤੇ ਧੋਖਾਧੜ੍ਹੀ ਦੇ ਕੇਸ ਅਦਾਲਤਾਂ ਤੱਕ ਲੈ ਕੇ ਜਾਂਦੇ. ਖੈਰ ਇਸ ਸਮੇਂ ਤਾਂ ਮਨੁੱਖ ਹੀ ਆਪਣੇ ਆਪ ਨੂੰ ਇਸ ਧਰਤੀ ਉੱਪਰ ਸਭ ਵਧ ਤੋਂ ਸ਼੍ਰੇਠ ਮੰਨਦਾ ਹੈ ਅਤੇ ਇਸ ਗੱਲ ਵਿੱਚ ਕੋਈ ਸ਼ੱਕ ਵੀ ਨਹੀਂ ਹੈ.ਪਰ ਜਦੋਂ ਉਸਦਾ ਵਤੀਰਾ ਅਸੀਂ ਉਹਨਾਂ ਜਾਨਵਰਾਂ ਨਾਲ ਦੇਖਦੇ ਹਾਂ ਜਿਹਨਾਂ ਨੇ ਇਸਦਾ ਕੁਝ ਵਿਗਾੜਿਆ ਵੀ ਨਹੀਂ ਹੁੰਦਾ ਪਰ ਉਹਨਾਂ ਨੂੰ ਮਨੁੱਖ ਦੀਆਂ ਵਧੀਕੀਆਂ ਸੇਹਿਣੀਆਂ ਪੈਂਦੀਆਂ ਹਨ.ਮਨੁੱਖ ਨੂੰ ਜਦੋਂ ਕੋਈ ਮਨੁੱਖ ਜ਼ਿਆਦਾ ਤੰਗ ਕਰਦਾ (ਸ਼ਰੀਰਕ ਨੁਕਸਾਨ ਪਹੁੰਚਾਉਂਦਾ ਹੈ.)ਤਾਂ ਉਹ ਅਦਾਲਤ ਤਕ ਜਾਕੇ ਫ਼ੈਸਲੇ ਘੜੀਸਦਾ ਹੈ.ਪਰ ਇਹ ਭਲਾ ਬੇਜ਼ੁਬਾਨ ਕਿਸ ਅਦਾਲਤ ਵਿੱਚ ਜਾ ਸਕਦੇ ਹਨ.
ਮੇਨਕਾ ਗਾਂਧੀ ਜੀ ਦੀ ਪ੍ਰਸਿਧੀ ਇਸ  ਬਾਰੇ ਸਰਵ ਸਿਧ ਹੈ ਕਿ ਉਹ ਇਹਨਾਂ ਬੇਜ਼ੁਬਾਨ ਪੰਛੀਆਂ ਅਤੇ ਜਾਨਵਰਾਂ ਬਾਰੇ ਬਹੁਤ ਡੂੰਘੀ ਸੋਚ ਰਖਦੀ ਹੈ. ਪਰ ਕਿਸੇ ਜਾਨਵਰ ਜਾਂ ਪੰਛੀ ਨੂੰ ਥੋੜਾ ਪਤਾ ਹੈ ਕਿ ਉਹ ਕੋਣ ਹੈ.ਇਹ ਤਾਂ ਸਿਰਫ਼ ਮਨੁੱਖੀ ਗਿਆਨ ਤੱਕ ਸੀਮਤ ਹੈ.ਪੰਛੀ ਜਾਂ ਜਾਨਵਰ ਤਾਂ ਕੇਵਲ ਉਸੇ ਦੇ ਨਾਲ ਹੀ ਆਪਣੀ ਮਿੱਤਰਤਾ ਦਰਸ਼ਾਉਂਦੇ ਹਨ ਜੋ ਉਹਨਾਂ ਦੇ ਕੋਲ ਰਹਿੰਦੇ ਹਨ.

Image result for ਅਵਾਰਾ ਕੁੱਤੇ
 ਬੇਫਾਇਦਾ ਸਮਝਕੇ ਘਰੋਂ ਕੱਡ ਦਿੱਤੇ ਗਏ ਜਾਨਵਰ ਲੋਕਾਂ ਲਈ ਪਰੇਸ਼ਾਨੀ ਦਾ ਸੱਬਬ ਬਣਦੇ ਹਨ.ਪਰ ਦੂਜੇ ਪਾਸੇ ਇੱਕ ਵਿਸ਼ਾ ਹੋਰ ਵੀ ਦਿਮਾਗ ਵਿੱਚ ਆਉਂਦਾ ਹੈ ਕਿ ਸ਼ਹਿਰਾਂ ਵਿੱਚ ਥਾਂ-ਥਾਂ ਤੇ ਅਵਾਰਾ ਘੁੰਮਦੇ ਇਹਨਾਂ ਜਾਨਵਰਾਂ ਬਾਰੇ ਕਿਸਨੇ ਸੋਚਣਾ ਹੈ ? ਕੁੱਤਿਆਂ ਦੇ ਝੁੰਡ ਜਗ੍ਹਾ-ਜਗ੍ਹਾ ਘੁੰਮਦੇ ਨਜ਼ਰ ਆਉਂਦੇ ਹਨ.ਕਈ ਅਜੇਹੀਆਂ ਘਟਨਾਵਾਂ ਹੋ ਚੁਕੀਆਂ ਹਨ ਕਿ ਇਹਨਾਂ ਅਵਾਰਾ ਕੁੱਤਿਆਂ ਨੇ ਕਿਸੇ ਮਾਸੂਮ ਬੱਚੇ ਨੂੰ ਖਾ ਛਡਿਆ ਅਤੇ ਕਿਸੇ ਸਿਆਣੇ ਬੰਦੇ ਦੀ ਲੱਤ ਵੱਡ ਛੱਡੀ .ਕੁੱਤੇ ਦਾ ਕੱਟਿਆ ਡਾਕਟਰਾਂ ਕੋਲ ਜਾ ਕੇ ਟੀਕੇ ਲਗਵਾਉਂਦਾ ਫਿਰਦਾ ਹੈ ਪਰ ਕੁੱਤੇ ਫਿਰ ਉਸੇ ਤਰਾਂ ਘੁੰਮਦੇ ਨਜ਼ਰ ਆਉਂਦੇ ਹਨ .ਸਮੇਂ ਦੀਆਂ ਸਰਕਾਰਾਂ ਨੇ ਸ਼ਾਇਦ ਇਹਨਾਂ ਅਵਾਰਾ ਜਾਨਵਰਾਂ ਬਾਰੇ ਕੋਈ ਠੋਸ ਨੀਤੀ ਨਹੀਂ ਬਣਾਈ ਅਤੇ ਜੇਕਰ ਬਣਾਈ ਵੀ ਹੋਵੇਗੀ ਤਾਂ ਅਵਾਰਾ ਕੁੱਤਾ ਕੱਟਣ ਤੇ ਕਿਸਨੂੰ ਦੋਸ਼ੀ ਠਹਰਾਇਆ ਜਾਵੇਗਾ ਇਸ ਬਾਰੇ ਅਸੀਂ ਕੋਈ ਗੱਲ ਨਹੀਂ ਸੁਣੀ. ਸਾਡੀਆਂ ਸੜ੍ਹਕਾਂ ਤੇ ਖੁੱਲੇ ਅਤੇ ਅਵਾਰਾ ਘੁੰਮਦੇ ਸਾਂਢ ਵੀ ਕਈ ਤਰਾਂ ਦੇ ਗੰਭੀਰ ਦੁਰਘਟਨਾਵਾਂ ਨੂੰ ਜਨਮ ਦਿੰਦੇ ਹਨ.ਸ਼ਾਇਦ ਇਹ ਸਾਡੇ ਲੋਕਾਂ ਵਾਸਤੇ ਇੱਕ ਆਦਤ ਬਣ ਚੁਕੀ ਹੈ ਕਿ ਇਹਨਾਂ ਜਾਨਵਰਾਂ ਨੂੰ ਆਪਣੇ ਆਲ੍ਹੇ-ਦੁਆਲ੍ਹੇ ਘੁੰਮਦੇ ਦੇਖ ਕੇ ਵੀ ਸਾਨੂੰ ਕੁਝ ਅਜ਼ੀਬ ਮਹਿਸੂਸ ਨਹੀਂ ਹੁੰਦਾ .ਇਹਨਾਂ ਦੇ ਬਾਰੇ ਸਿਰਫ਼ ਵਿਚਾਰ ਉਦੋਂ ਹੀ ਕੀਤਾ ਜਾਂਦਾ ਹੈ ਜਦੋਂ ਕੋਈ ਹਾਦਸਾ ਹੋ ਜਾਂਦਾ ਹੈ.ਕੁੱਤਿਆਂ ਦੀਆਂ ਕਤਾਰਾਂ ਸੜ੍ਹਕਾਂ ਉੱਤੇ ਮਰੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਹਨ.ਪਰ ਕੋਣ ਸੋਚਦਾ ਹੈ....? ਗਊ ਅਤੇ ਸਾਂਢ ਬਾਰੇ ਗੱਲ ਕਰੀਏ ਤਾਂ ਜਦੋਂ ਤੱਕ ਉਹਨਾਂ ਦੀ ਲੋੜ ਹੁੰਦੀ ਹੈ ਲੋਕੀ ਉਹਨਾਂ ਨੂੰ ਵਰਤਦੇ ਹਨ ਬਾਅਦ ਵਿੱਚ ਉਹ ਵੀ ਉਹਨਾਂ ਨੂੰ ਸੜ੍ਹਕਾਂ ਉੱਤੇ ਘੁੰਮਣ ਲਈ ਛਡ ਦਿੰਦੇ ਹਨ.ਮੈਨੂ ਲਗਦਾ ਹੈ ਕਿ ਇਸ ਬਾਰੇ ਸਾਨੂੰ ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣਾ ਚਾਹਿਦਾ ਹੈ.

Saturday, March 28, 2015

ਜ਼ਰਾ ਸੋਚੋ ...........

ਅਸੀਂ ਸਾਰੀ ਉਮਰ ਕੁਝ ਨਾ ਕੁਝ ਰੁਝੇਵਿਆਂ ਵਿੱਚ ਫ਼ਸੇ ਹੀ ਰਹਿੰਦੇ ਹਾਂ.ਜ਼ਰਾ ਇਸ ਗੱਲ ਤੇ ਜ਼ੋਰ ਦੇ ਕੇ ਦੇਖੋ ਕਿ ਅਸੀਂ ਸਾਰੇ ਹਰ ਵੇਲੇ ਕੁਝ ਨਾ ਕੁਝ ਕਰ ਹੀ ਰਹੇ ਹੁੰਦੇ ਹਾਂ.ਮੇਰੇ ਇੱਕ ਮਿੱਤਰ ਸ਼੍ਰੀ ਹਰਪ੍ਰੀਤ ਸਿੰਘ ਜੀ ਨੇ ਇੱਕ ਵਾਰੀ ਹਾਸੇ-ਹਾਸੇ ਵਿੱਚ ਹੀ ਇਹ ਗੱਲ ਕਹੀ ਸੀ ਕਿ ਅਸੀਂ ਕਦੇ ਬੋਰ ਕਿਉਂ ਨਹੀਂ ਹੁੰਦੇ .ਕਿਉਂਕਿ ਹਰ ਰੋਜ਼ ਦੀ ਰੁਟੀਨ ਨੂੰ ਧਿਆਨ ਨਾਲ ਵੇਖੋ ਅਸੀਂ ਕੀ-ਕੀ ਕਰਦੇ ਹਾਂ.ਅਸੀਂ ਹਰ ਰੋਜ ਸਵੇਰੇ ਉਠਦੇ ਹਾਂ.ਰੱਬ ਦਾ ਨਾਮ ਲੈਂਦੇ ਹਾਂ,ਰੋਜ਼ਾਨਾ ਦੇ ਕੰਮ-ਕਾਰ ਵਿੱਚ ਰੁਝ ਜਾਂਦੇ ਹਾਂ ਜੋ ਅਸੀਂ ਹਰ ਰੋਜ਼ ਕਰਦੇ ਹਾਂ.ਇਹੀ ਸਾਡਾ ਜੀਵਨ ਹੈ.ਪੰਛੀ ਵੀ ਹਰ ਰੋਜ਼ ਉਠਦੇ ਹਨ ਅਤੇ ਆਪਣੇ ਰੋਟੀ ਰੋਜ਼ੀ ਦੇ ਜੁਗਾੜ ਵਿੱਚ ਰੁਝੇ ਰਹਿੰਦੇ ਹਨ.ਕੀ ਇਹੀ ਜੀਵਨ ਹੈ?
ਜੇਕਰ ਇਹੀ ਜੀਵਨ ਹੈ ਤਾਂ ਆਪਣੇ ਆਪ ਹੀ ਸਿਧ ਹੋ ਜਾਂਦਾ ਹੈ ਕਿ ਮਨੁੱਖ ਵੀ ਇੱਕ (ਸਮਾਜਿਕ-ਜਾਨਵਰ) ਦੂਜੇ ਜਾਨਵਰਾਂ ਅਤੇ ਪਰਿੰਦਿਆਂ ਦੀ ਤਰਾਂ ਹੀ ਜੀਵਨ ਭੋਗ ਕੇ ਚਲਾ ਜਾਂਦਾ ਹੈ.ਮੇਰੇ ਇੱਕ ਹੋਰ ਮਿੱਤਰ ਸ਼੍ਰੀ ਯਸ਼ਵੀਰ ਕੁਮਾਰ ਇੱਕ ਵਾਰੀ ਇਸੇ ਤਰਾਂ ਗੱਲਾਂ ਕਰਦੇ-ਕਰਦੇ ਕਹਿਣ ਲੱਗੇ ਕਿ ਮਨੁੱਖ ਦਾ ਮੰਤਵ ਜਾਨਵਰਾਂ ਵਾਲਾ ਨਹੀਂ ਹੋ ਸਕਦਾ .ਇਸਦੇ ਜਨਮ ਦੇ ਉਦੇਸ਼ ਵਿੱਚ ਅਤੇ ਜਾਨਵਰਾਂ ਅਤੇ ਪੰਛੀਆਂ ਦੇ ਜਨਮ ਲੈਣ ਵਿੱਚ ਕੋਈ ਤਾਂ ਫ਼ਰਕ ਜਰੂਰ ਹੋਵੇਗਾ .ਭੋਤਿਕ ਤੋਰ ਤੇ ਤਾਂ ਭਾਵੇਂ ਅਸੀਂ ਵੀ ਇਸ ਧਰਤੀ ਉੱਤੇ ਆ ਕੇ ਇੱਕ ਘੋਂਸਲਾ (ਘਰ) ਬਣਾਉਣ ਅਤੇ ਚੋਗਾ ਲਭਣ ਵਾਸਤੇ (ਪੈਸਾ ਕਮਾਉਣ ਅਤੇ ਸੁਖ-ਸੁਵਿਧਾ ਦੀ ਤਰੱਕੀ ਵਾਸਤੇ) ਸਾਰਾ ਜੀਵਨ ਭਜਦੇ ਰਹਿੰਦੇ ਹਾਂ.ਪੈਸੇ ਦੀ ਖ਼ੋਜ ਜਦੋਂ ਨਹੀ ਸੀ ਹੋਈ ਉਸ ਵੇਲੇ ਵੀ ਤਾਂ ਕੋਈ ਪ੍ਰਣਾਲੀ (ਜਿਸ ਨੂੰ ਅਸੀਂ ਅਜਕਲ ਅਰਥ ਵਿਵਸਥਾ ਕਹਿੰਦੇ ਹਾਂ) ਜਰੂਰ ਬਣੀ ਹੋਵੇਗੀ.                                          
ਅਸੀਂ ਪੜ੍ਹਦੇ ਹਾਂ ਕਿ ਮਨੁੱਖ ਨੂੰ ਆਪਣੇ ਆਰੰਭਿਕ ਜੀਵਨ ਵਿੱਚ ਅੱਗ ਬਾਲਣ ਦਾ ਵੀ ਨਹੀਂ ਸੀ ਪਤਾ ਅਤੇ ਨਾ ਹੀ ਖੇਤੀ-ਬਾੜੀ ਦਾ ਕੋਈ ਗਿਆਨ ਸੀ .ਉਸ ਵੇਲੇ ਦੇ ਮਨੁੱਖ ਦਾ ਉਦੇਸ਼ ਕੇਵਲ ਅਤੇ ਕੇਵਲ ਭੋਜਨ ਦੀ ਭਾਲ ਹੀ ਹੁੰਦਾ ਸੀ .ਉਸ ਵੇਲੇ ਅਸੀਂ ਕਹਿੰਦੇ ਹਾਂ ਕਿ ਮਨੁੱਖ ਦਾ ਜੀਵਨ ਜਾਨਵਰਾਂ ਦੀ ਤਰਾਂ ਹੀ ਸੀ ਜੋ ਸਾਰਾ ਦਿਨ ਭੋਜਨ ਦੀ ਤਲਾਸ਼ ਵਿੱਚ ਹੀ ਇਧਰ ਉਧਰ ਭਟਕਦਾ ਰਹਿੰਦਾ ਸੀ.ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਪੈਸੇ ਅਤੇ ਨਵੀਂ ਤਰਾਂ ਦੀਆਂ ਅਰਥ ਵਿਵਸਥਾ ਲਾਗੂ ਕਰਨ ਤੋਂ ਬਾਅਦ ਮਨੁੱਖ ਵਿੱਚ ਆਪਣੇ ਕੰਮ ਕਾਰ ਦੀ ਤਬਦੀਲੀ ਤੋਂ ਬਿਨਾ ਹੋਰ ਭਲਾ ਕੀ ਅੰਤਰ ਆਇਆ ਹੈ.ਸ਼ਾਇਦ ਕੁਝ ਵੀ ਨਹੀਂ.ਸਿਰਫ਼ ਇਹੀ ਹੋਇਆ ਹੈ ਕਿ ਮਨੁੱਖ ਕੇਵਲ ਆਰਾਮ-ਪ੍ਰਸਤ ਹੀ ਹੋਇਆ ਹੈ.ਵਿਹਲਾ ਸਮਾਂ ਉਹ ਆਪਣੇ ਜੀਵਨ ਦੇ ਉਦੇਸ਼ ਬਾਰੇ ਸੋਚਣ ਦੀ ਬਜਾਏ ਊਲ-ਜਲੂਲ ਦੇ ਕੰਮਾਂ ਵਿੱਚ ਜਾਂ ਇੱਕ-ਦੂਜੇ ਨਾਲ ਦੁਸ਼ਮਣੀਆਂ ਨਿਭਾਉਣ ਵਿੱਚ ਹੀ ਨਿਭਾ ਰਿਹਾ ਹੈ.ਮਨੁੱਖ ਨੇ ਸਾਇੰਸ ਦੇ ਜਰੀਏ ਜਿੰਨਾਂ ਆਪਣੇ-ਆਪ ਨੂੰ ਸੁੱਖ-ਸੁਵਿਧਾ ਵਿੱਚ ਪਾਇਆ ਹੈ ਉਨ੍ਨਾ ਹੀ ਪਹਿਲੇ ਤੋਂ ਜ਼ਿਆਦਾ ਦੁਖੀ ਹੁੰਦਾ ਜਾ ਰਿਹਾ ਹੈ.ਸਾਇੰਸ ਵਾਲੇ ਪਾਸੇ ਮਨੁੱਖ ਨੇ ਤਰੱਕੀ ਤਾਂ ਕੀਤੀ ਹੀ ਹੈ ਅਤੇ ਇਸ ਵਿੱਚ ਕੋਈ ਸ਼ੱਕ ਵੀ ਨਹੀ ਹੈ .ਪਰ ਉਸਦੀ ਮਨੁਖਤਾ ਹਾਲੇ ਵੀ ਜੰਗਲੀ ਜੀਵਨ ਹੀ ਜੀ ਰਹੀ ਹੈ.ਉਸਨੇ ਆਪਣੇ ਵਰਗੇ ਹੀ ਮਨੁਖਾਂ ਨੂੰ ਮਾਰਨ ਵਾਸਤੇ ਅਜਿਹੇ ਭਿਆਨਕ ਤੋਂ ਭਿਆਨਕ ਹਥਿਆਰ ਬਣਾ ਲਏ ਹਨ ਕਿ ਆਪਣੇ ਘਰ (ਦੇਸ਼ ਵਿੱਚ )ਬੈਠਾ ਹੀ ਉਹ ਦੂਰ-ਦੂਰ ਤਕ ਮਾਰ ਕਰ ਸਕਦੇ ਹਨ. ਜਿਵੇਂ ਜੰਗਲੀ ਜੀਵ ਇੱਕ ਦੂਜੇ ਦੇ ਇਲਾਕੇ ਵਿੱਚ ਦੂਜੇ ਨੂੰ ਨਹੀਂ ਵੜਨ ਦਿੰਦੇ, ਕੀ ਉਸੇ ਤਰਾਂ ਹੀ ਮਨੁੱਖ ਨੇ ਵੀ ਆਪਣੇ-ਆਪਣੇ ਇਲਾਕੇ (ਦੇਸ਼ ਬਣਾਏ ਹੋਏ ਹਨ)ਨਹੀਂ ਵੰਡੇ ਹੋਏ ਹਨ?ਇੱਕ ਇਲਾਕੇ ਦਾ ਕੋਈ ਵੀ ਮਨੁੱਖ ਦੂਜੇ ਦੇ ਇਲਾਕੇ ਵਿੱਚ ਨਹੀਂ ਜਾ ਸਕਦਾ .ਜਿਵੇਂ ਮਨੁੱਖ ਸ਼ੁਰੂ ਵਿੱਚ ਸੀ ਉਸੇ ਤਰਾਂ ਸ਼ਾਇਦ ਹੁਣ ਵੀ ਹੈ.ਫ਼ਰਕ ਸਿਰਫ਼ ਉਸਦੇ ਕੰਮ ਕਰਨ ਦੇ ਢੰਗ ਅਤੇ ਰੁਝੇਵਿਆਂ ਦਾ ਹੈ.

Tuesday, March 24, 2015

ਔਰਤਾਂ ਵਿੱਚ ਗੱਲਬਾਤ ਦੋਰਾਨ ਮਨਪਸੰਦ ਵਿਸ਼ੇ - " ਸੱਸ ,ਸੋਨਾ ਅਤੇ ਸੂਟ "

ਗੱਲਾਂ ਤਾਂ ਗੱਲਾਂ ਹੀ ਹੁੰਦੀਆਂ ਹਨ.ਚਾਹੇ ਜਰੂਰੀ ਹੋਣ ਜਾਂ ਵਿਹਲੀਆਂ ਹੋਣ.ਇਹਨਾਂ ਦਾ ਆਪਣਾ ਹੀ ਮਹੱਤਵ ਹੁੰਦਾ ਹੈ.ਜੇਕਰ ਦੋ ਮਨੁੱਖ ਕਿਸੇ ਸਫ਼ਰ ਤੇ ਜਾ ਰਹੇ ਹੋਣ ਅਤੇ ਇੱਕ ਦੂਸਰੇ ਨੂੰ ਨਾ ਜਾਣਦੇ ਹੋਣ ਤਾਂ ਵੀ ਇੱਕ ਦੂਸਰੇ ਨਾਲ ਗੱਲਬਾਤ ਸ਼ੁਰੂ ਕਰਨ ਦਾ ਕਈ ਲੋਕਾਂ ਵਿੱਚ ਬੜਾ ਹੁੰਨਰ ਹੁੰਦਾ ਹੈ.ਕੁਝ ਲੋਕ ਮੇਰੇ ਵਾਂਗ ਸ਼ਰਮਾਕਲ ਟਾਈਪ ਦੇ ਹੁੰਦੇ ਹਨ .ਉਹ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਪੰਜਾਹ ਵਾਰੀ ਸੋਚਦੇ ਹਨ.ਜਾਂ ਕਹਿ ਲਵੋ ਕਿ ਅਨਜਾਨ ਆਦਮੀ ਨਾਲ ਗੱਲ ਕਰਨ ਵੇਲੇ ਜ਼ਰਾ ਮੁਸ਼ਕਿਲ ਆਉਂਦੀ ਹੈ,ਪਰ ਅਕਸਰ ਬਹੁਤ ਸਾਰੇ ਲੋਕਾਂ ਨੂੰ ਇਸ ਵਿਸ਼ੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ. ਕਈ ਲੋਕ ਅਜਿਹੇ ਵੀ ਦੇਖਣ ਨੂੰ ਮਿਲ ਜਾਣਗੇ ਜਿਹੜੇ ਚੁੱਪ ਹੀ ਨਹੀਂ ਹੁੰਦੇ ,ਉਹ ਕੁਝ ਨਾ ਕੁਝ ਬੋਲਦੇ ਹੀ ਰਹਿੰਦੇ ਹਨ.ਚਾਹੇ ਕੋਈ ਉਹਨਾਂ ਦੀ ਗੱਲ ਸੁਣਨ ਵਿੱਚ ਦਿਲਚਸਪੀ ਲਵੇ ਚਾਹੇ ਨਾ ਲਵੇ ਪਰ ਉਹ ਲਗਾਤਾਰ ਬੋਲਦੇ ਹੀ ਜਾਂਦੇ ਹਨ .ਕਦੇ-ਕਦੇ ਬਸ ਜਾਂ ਗੱਡੀ ਵਿੱਚ ਸਫ਼ਰ ਕਰੋ ਤਾਂ ਇਸ ਤਰਾਂ ਦੇ ਬਹੁਤ ਸਾਰੇ ਲੋਕ ਮਿਲ ਜਾਂਦੇ ਹਨ ਜੋ ਬਿਨ੍ਹਾ ਰੁਕੇ ਬੋਲਦੇ ਹੀ ਰਹਿੰਦੇ ਹਨ.ਉਹਨਾਂ ਨੂੰ ਆਲੇ-ਦੁਆਲੇ ਨਾਲ ਕੋਈ ਫ਼ਰਕ ਨਹੀਂ ਪੈਂਦਾ.ਪਰ ਅਜਿਹੇ ਲੋਕ ਖੁਲੇ ਦਿਲ ਵਾਲੇ ਹੁੰਦੇ ਹਨ .ਉਹ ਕਿਸੇ ਤੋਂ ਸ਼ਰਮ ਨਹੀਂ ਖਾਂਦੇ ਅਤੇ ਮਦਦ ਕਰਨ ਵੇਲੇ ਵੀ ਸਭਤੋਂ ਅੱਗੇ ਹੁੰਦੇ ਹਨ.ਹੋ ਸਕਦਾ ਹੈ ਇਸ ਵਿੱਚ ਉਹ ਲੋਕ ਜ਼ਰਾ ਝਕਦੇ ਹੋਣ ਜੋ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦੇ.


ਪ੍ਰੰਤੂ ਜੇਕਰ ਗੱਲਾਂ ਕਰਨ ਦੀ ਗੱਲ ਚੱਲੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਔਰਤਾਂ ਦੀਆਂ ਗੱਲਾਂ ਬਾਰੇ ਬਹੁਤ ਸਾਰੇ ਅਖਾਣ ਵੀ ਬਣੇ ਹੋਏ ਹਨ.ਕਿ ਦੋ ਔਰਤਾਂ ਚੁੱਪ ਕਰਕੇ ਬੈਠੀਆਂ ਸਨ.ਇਹ ਇੱਕ ਵੱਡਾ ਹੈਰਾਨੀਜਨਕ ਵਾਕ ਹੈ.ਅਜਿਹਾ ਕਿਹਾ ਜਾਂਦਾ ਹੈ.ਪਰ ਮੈਂ ਅਕਸਰ ਅਜਿਹਾ ਦੇਖਿਆ ਹੈ ਕਿ ਬਹੁਤ ਸਾਰੀਆਂ ਔਰਤਾਂ ਵੀ ਚੁੱਪ ਸਨ.ਖੈਰ,ਜੇਕਰ ਗੱਲਬਾਤ ਦੋਰਾਨ ਵਿਸ਼ੇ ਬਾਰੇ ਚਰਚਾ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤਾਂ ਦੇ ਮਨਪਸੰਦ ਵਿਸ਼ੇ ਸੱਸ ,ਸੋਨਾ ਅਤੇ ਸੂਟ ਹਨ.ਉਹਨਾਂ ਦੀਆਂ ਗੱਲਾਂ ਵਿੱਚ ਨਵੇਂ-ਨਵੇਂ ਸੂਟਾਂ,ਸੱਸਾਂ ਦੀਆਂ ਸ਼ਿਕਾਇਤਾਂ ਜਾਂ ਸੋਨੇ ਦੇ ਗਹਿਣੇ ਦੇ ਵਿਸ਼ੇ ਹੀ ਜ਼ਿਆਦਾ ਹੁੰਦੇ ਹਨ. ਕੁਝ ਮੁਹੱਲੇ ਵਿੱਚ ਤਾਂ ਅਜਿਹੀਆਂ ਔਰਤਾਂ ਵੀ ਮਿਲ ਜਾਣਗੀਆਂ ਜੋ ਕਦੇ ਆਪਣੇ ਘਰ ਜ਼ਿਆਦਾ ਦੇਰ ਨਹੀਂ ਬੈਠਦੀਆਂ.ਉਹ ਕਿਸੇ ਨਾ ਕਿਸੇ ਬਹਾਨੇ ਕਦੇ ਕਿਸੇ ਅਤੇ ਕਦੇ ਕਿਸੇ ਦੇ ਘਰ ਜਾ ਕੇ ਦੂਜੀਆਂ ਗਵਾਂਡਣ ਨਾਲ ਗੱਲ-ਬਾਤ ਕਰ ਰਹੀਆਂ ਹੁੰਦੀਆਂ ਹਨ.ਦੂਜੀਆਂ ਔਰਤਾਂ ਅਜਿਹੀਆਂ ਔਰਤਾਂ ਨੂੰ ਫ੍ਫ਼ਾਕੁੱਟਣ ਵੀ ਆਖਦੀਆਂ ਹਨ.ਪਰ ਅੱਜਕਲ ਹੋਲੀ-ਹੋਲੀ ਮਾਹੋਲ ਬਦਲਦਾ ਜਾ ਰਿਹਾ ਹੈ.ਆਰਥਿਕ ਬਦਲਾਵ ਨੇ ਸਮਾਜਿਕ ਬਦਲਾਵ ਵੀ ਤੇਜ਼ੀ ਨਾਲ ਲਿਆਂਦੇ ਹਨ.ਅੱਜਕਲ ਔਰਤਾਂ ਆਦਮੀਆਂ ਤੋਂ ਅਧਿਕ ਅੱਗੇ ਹਨ ਚਾਹੇ ਪੜਾਈ ਹੋਵੇ ਜਾਂ ਕਮਾਈ.ਕੰਪੀਟੀਸ਼ਨ ਵਿੱਚ ਅਕਸਰ ਲੜਕੀਆਂ ਹੀ ਬਾਜ਼ੀ ਮਾਰ ਰਹੀਆਂ ਹਨ. ਖੈਰ ਗੱਲ ਗੱਲਾਂ ਦੀ ਹੋ ਰਹੀ ਹੈ ਤਾਂ ਔਰਤਾਂ ਦੇ ਉਲਟ ਆਦਮੀਆਂ ਬਾਰੇ ਗੱਲ ਕਰੀਏ ਤਾਂ ਉਹ ਜਿਆਦਾਤਰ ਰਾਜਨੀਤਿਕ ਵਿਸ਼ਿਆਂ ਉੱਤੇ ਜਾਂ ਇੱਕ ਦੂਜੇ ਦੋਸਤਾਂ ਦੀਆਂ ਸ਼ਿਕਾਇਤਾਂ ਬਾਰੇ ਗੱਲਾਂ ਕਰਦੇ ਦੇਖੇ ਜਾਂਦੇ ਹਨ.ਹੋ ਸਕਦਾ ਹੈ ਕਿ ਉਮਰ ,ਪੇਸ਼ਾ ਅਤੇ ਸਮਾਜਿਕ ਵਾਤਾਵਰਨ ਦਾ ਵੀ ਅਜਿਹੀਆਂ ਗੱਲਾਂ ਉੱਤੇ ਅਸਰ ਪੈਂਦਾ ਹੋਵੇ.ਡਾਕਟਰ ਕਦੇ ਵੀ ਕਪੜੇ ਦੇ ਕਾਰੋਬਾਰ ਬਾਰੇ ਗੱਲ ਨਹੀਂ ਕਰਦਾ ਅਤੇ ਨਾ ਹੀ ਕੋਈ ਆਪਣੇ ਪੇਸ਼ੇ ਤੋਂ ਹਟਕੇ ਕੋਈ ਸੁਪਣਾ ਦੇਖਦਾ ਹੈ.ਪਰ ਅਜਿਹਾ ਤਾਂ ਜਰੂਰ ਹੈ ਕਿ ਗੱਲਾਂ ਦਾ ਵਿਸ਼ਾ ਜਿਥੋਂ ਮਰਜ਼ੀ ਸ਼ੁਰੂ ਹੋਵੇ ਇਸਦਾ ਅੰਤ ਉਥੇ ਹੀ ਹੁੰਦਾ ਹੈ ਜਿਥੇ ਇਸਦੀ ਸ਼ੁਰੁਆਤ ਨਾਲ ਦੂਰ-ਦੂਰ ਤਕ ਕੋਈ ਸੰਬਧ ਨਹੀਂ ਹੁੰਦਾ. ਸਹੀ ਹੀ ਕਿਹਾ ਜਾਂਦਾ ਹੈ ਕਿ ਲੋਕਤੰਤਰ ਕਿਤਾਬਾਂ ਵਿੱਚ ਨਹੀਂ ਬਲਕਿ ਬੱਸਾਂ ਅਤੇ ਗੱਡੀਆਂ ਵਿੱਚ ਜਾਂ ਪਬਲਿਕ ਥਾਵਾਂ ਤੇ ਦੇਖਣ ਨੂੰ ਮਿਲਦਾ ਹੈ.ਅਜਿਹੀਆਂ ਥਾਵਾਂ ਤੇ ਹੀ ਸਾਡੀਆਂ ਸਮੇਂ ਦੀਆਂ ਸਰਕਾਰਾਂ ਪ੍ਰਤੀ ਸਾਡੇ ਲੋਕਾਂ ਦੇ ਦ੍ਰਿਸ਼ਟੀਕੋਣ ਦਾ ਪਤਾ ਲਗਦਾ ਹੈ.

Saturday, March 21, 2015

दिन और रात क्या होते हैं .......?

                                                   
दिन क्या होता है ,रात क्या होती है ? वैज्ञानिक कहते हैं की धरती का जो हिस्सा सूर्य के सामने होता है वहां दिन होता है और जो हिस्सा दूसरी तरफ़ होता है उस तरफ़ रात होती है.लेकिन यह दिन और रात तो केवल धरती के लोगों के लिए ही हुए.यदि धरती को ब्रह्माण्ड से देखा जाए तो ब्रह्माण्ड में न तो दिन और न ही रात का एहसास होगा.अतः मेरे ख्याल से दिन और रात की धारणा केवल धरती पर रहने वालों के लिए ही बनी है.तो फिर ब्रह्माण्ड में किसी की उम्र का हिसाब लगाने के लिए कोन सा पैमाना हो सकता है .वैज्ञानिक ग्रहों की उम्रों का तो अंदाज़ा धरती पर होने वाले दिन और रात के हिसाब से ही लगाते हैं और  प्रकाश वर्ष का पैमाना बनाकर उनकी दूरी का अंदाज़ा लगाते हैं की प्रकाश की किरण कितने वर्षों में कहाँ तक और कितनी दूरी तक जाती है.इसीसे किसी खगोलीय पिण्ड की दूरीयां मापी जाती हैं.
इसी प्रकार दिन और रात की धारणा के बारे में है.अगर यहाँ धरती पर दिन और रात होते हैं तो किसी की भी उम्र का यहाँ पर हम हिसाब लगाते हैं.लेकिन उम्र की धारणा का ब्रहमंड में क्या पैमाना हो सकता है.शायद वैज्ञानिक यहाँ पर भी किसी वस्तु के क्षरण का हिसाब लगाकर उसकी उम्र तय करते हैं .अतः उम्र अथवा दूरी जो ब्रह्माण्ड में लागू की जाती है उसकी धारणाएं धरती से ही उपजी हैं .



Tuesday, March 17, 2015

ਕਈ ਵਾਰ ਕੁਝ ਸਵਾਲਾਂ ਦੇ ਜਵਾਬ ਨਹੀਂ ਮਿਲਦੇ

                        ਕਦੇ -ਕਦੇ ਉਹਨਾਂ ਦੀ ਕਮੀ ਬਹੁਤ ਹੀ ਖਲਦੀ ਹੈ ਜਿਹਨਾਂ ਕੋਲ ਬੈਠਕੇ ਦਿਲ ਨੂੰ ਬਹੁਤ ਹੀ ਸਕੂਨ ਮਿਲਦਾ ਸੀ .ਮੇਰੇ ਪਿਤਾ ਜੀ ,ਜਿਹਨਾਂ ਕੋਲ ਬੈਠਣ ਤੋਂ ਬਾਅਦ ਸਾਰੇ ਸਵਾਲਾਂ ਦੇ ਜਵਾਬ ਖੁਦ ਹੀ ਮਿਲ ਜਾਂਦੇ ਸਨ.ਉਹਨਾਂ ਨੂੰ ਮਿਲਣ ਤੋਂ ਪਹਿਲਾਂ ਬਹੁਤ ਸਾਰੇ ਸਵਾਲ ਹੁੰਦੇ ਸਨ ਪ੍ਰੰਤੂ ਉਹਨਾਂ ਕੋਲ ਬੈਠਕੇ ਜਿਵੇਂ ਸਾਰੇ ਸਵਾਲਾਂ ਦੇ ਜਵਾਬ ਆਪਣੇ ਆਪ ਹੀ ਮਿਲਣੇ ਸ਼ੁਰੂ ਹੋ ਜਾਂਦੇ ਸਨ.ਕੋਈ ਵੀ ਸਵਾਲ ਨਿਰੁੱਤਰ ਨਹੀਂ ਸੀ ਰਹਿੰਦਾ .ਪਿਤਾ ਜੀ ਹਰ ਸਵਾਲ ਦਾ ਜਵਾਬ ਬੜੇ ਹੀ ਸਲੀਕੇ ਨਾਲ ਉਦਾਹਰਨਾਂ ਸਹਿਤ ਦਿੰਦੇ ਸਨ.ਉਹਨਾਂ ਦੀ ਸਫ਼ੇਦ ਦਾੜੀ ਚਮਕਦੀਆਂ ਅੱਖਾਂ ਅਤੇ ਹਸਦਾ ਚਿਹਰਾ ਅੱਖਾਂ ਅੱਗੇ ਆ ਜਾਂਦਾ ਹੈ ਤਾਂ ਰੂਹਾਨੀਅਤ ਦਾ  ਅਹਿਸਾਸ ਹੋ ਉਠਦਾ ਹੈ.ਉਹ ਹਮੇਸ਼ਾਂ ਆਖਦੇ ਸਨ ਦੁਨਿਆਵੀ ਗੱਲਾਂ ਹੀ ਸਾਰੇ ਪੁੱਛਦੇ ਰਹਿੰਦੇ ਹੋ .ਜਦੋਂ ਵੀ ਗੱਲ ਕਰਨੀ ਹੋਵੇ ਕੋਈ ਅੰਦਰੂੰਨੀ ਗੱਲ ਵੀ ਪੁੱਛਿਆ ਕਰੋ.ਬਾਹਰ ਦੇ ਝਮੇਲੇ ਤਾਂ ਖਤਮ ਹੀ ਨਹੀਂ ਹੋਣੇ .ਉਹ ਅਕਸਰ ਅੰਦਰੂਨੀ ਗੱਲਾਂ ਖੋਲ ਕੇ ਕਰਿਆ ਕਰਦੇ ਸਨ ਅਤੇ ਆਖਿਆ ਕਰਦੇ ਸਨ ਕਿ ਜਦੋਂ ਤੱਕ ਤੁਸੀਂ ਖੁੱਦ ਕੁਝ ਨਹੀਂ ਦੇਖ ਲੈਂਦੇ  ਉਤਨਾ ਚਿਰ ਵਿਸ਼ਵਾਸ ਨਹੀਂ ਕਰਨਾ ਚਾਹੀਦਾ.

                     ਉਹਨਾਂ ਦੇ ਜਾਣ ਤੋਂ ਬਾਅਦ ਖਾਲੀਪਨ ਜਿਹਾ ਤਾਂ ਚਲਦਾ ਹੀ ਰਹਿੰਦਾ ਹੈ.ਪ੍ਰੰਤੂ ਕੁਝ ਸਮਾਂ ਕੁਝ ਦਿਲਾਸਾ ਫ਼ੋਜੀ ਸਾਹਿਬ ਵੀ ਦੇਂਦੇ ਰਹੇ ਸਨ .ਉਹ ਬਹੁਤ ਹੀ ਭਗਤੀ ਭਾਵ ਵਾਲੇ ਸਨ .ਪਿਤਾ ਜੀ ਵਾਂਗੂੰ ਉਹ ਵੀ ਹਮੇਸ਼ਾਂ ਅਭਿਆਸ ਉੱਤੇ ਹੀ ਜ਼ੋਰ ਦਿੰਦੇ ਸਨ.ਮੇਰੇ ਪਾਪਾ ਜੀ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਮੰਦਿਰ ਗੁਰਦਵਾਰੇ ਜਾਂ ਕਿਸੇ ਹੋਰ ਧਾਰਮਿਕ ਸਥਾਨ ਤੇ ਨਹੀਂ ਗਏ.ਪਰ ਜਦੋਂ ਉਹਨਾਂ ਨੇ ਮਰਨਾ ਸੀ ਤਾਂ ਇੱਕ ਮਹੀਨਾ ਪਹਿਲਾਂ ਹੀ ਦੱਸ ਗਏ ਸਨ ਕਿ ਮੈਂ ਹੁਣ ਚਲੇ ਜਾਣਾ ਹੈ.ਮੈਂ ਉਹਨਾਂ ਨੂੰ ਹਮੇਸ਼ਾਂ ਪ੍ਰਮਾਤਮਾ ਵਿੱਚ ਲੀਨ ਹੀ ਦੇਖਿਆ ਸੀ.ਪਾਪਾ ਜੀ ਵੀ ਪਿਤਾ ਜੀ ਦੇ ਦੱਸੇ ਅਨੁਸਾਰ ਅਭਿਆਸ ਹੀ ਕਰਦੇ ਹੋਏ ਪੂਰਨਤਾ ਨੂੰ ਪ੍ਰਾਪਤ ਹੋਏ ਸਨ.
        ਕੁਝ ਇਸੇ ਤਰਾਂ ਦਾ ਨਿੱਘ ਮੈਨੂੰ ਸ਼੍ਰੀ ਕਾੰਤ ਆਪਟੇ ਜੀ ਦੀ ਸੰਗਤ ਵਿੱਚ ਰਹਿੰਦੇ ਹੋਏ ਮਹਿਸੂਸ ਹੋਇਆ ਸੀ.ਉਹਨਾਂ ਦੀ ਭਗਵਤ-ਗੀਤਾ ਉੱਤੇ ਚੰਗੀ ਪਕੜ ਸੀ.ਇੱਕ ਸ਼ਲੋਕ ਉੱਤੇ ਹੀ ਲਗਾਤਾਰ ਤਿੰਨ -ਤਿੰਨ ਘੰਟੇ ਬੋਲਦੇ ਸਨ.ਉਹਨਾਂ ਅੰਗ੍ਰੇਜੀ ਰਾਜ ਸਮੇਂ ਭਾਰਤੀ ਸੁਤੰਤਰਤਾ ਸੰਗ੍ਰਾਮ ਵਿੱਚ ਹਿੱਸਾ ਲਿਆ ਸੀ ਅਤੇ ਉਸ ਸਮੇਂ ਦੀਆਂ ਅਕਸਰ ਕਈ ਵਾਰੀ ਗੱਲਾਂ ਦਸਦੇ ਸਨ.ਜਦੋਂ ਕਿਤੇ ਉਹਨਾਂ ਦਾ ਆਪਣਾ ਮੂਡ ਹੁੰਦਾ ਸੀ ਤਾਂ ਅਧਿਆਤਮਕ ਗੱਲਾਂ ਬਾਰੇ ਵੀ ਚਾਨਣਾ ਪਾਉਂਦੇ ਸਨ .ਉਹਨਾਂ ਦੀਆਂ ਗੱਲਾਂ ਤੋਂ ਪਤਾ ਲਗਦਾ ਸੀ ਕਿ ਉਹ ਵੀ ਕਾਫੀ ਪਹੁੰਚੇ ਹੋਏ ਮਹਾਤਮਾ ਸਨ .ਉਹ ਇੱਕਲੇ ਰਹਿੰਦੇ ਸਨ .ਮੈਂ ਅਕਸਰ ਉਹਨਾਂ ਕੋਲ ਜਾ ਕੇ ਗੱਲ ਬਾਤ ਕਰਕੇ ਸਕੂਨ ਪ੍ਰਾਪਤ ਹੁੰਦਾ ਸੀ.
             ਇਹਨਾਂ ਸਾਰਿਆਂ ਦੇ ਜਾਣ ਤੋਂ ਬਾਅਦ ਕਦੇ ਵੀ ਮੈਨੂੰ ਹਾਲੇ ਤੱਕ ਏਦਾਂ ਦਾ ਕੋਈ ਦੋਸਤ ਮਿੱਤਰ ਜਾਂ ਕੋਈ ਹੋਰ ਨਹੀਂ ਮਿਲਿਆ ਜਿਸ ਕੋਲ ਬੈਠਕੇ ਆਪਣੇ ਸ਼ੰਕੇ ਨਿਵਰਤ ਕਰਵਾ ਸਕਾਂ .ਮਨ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਹਨ ਪਰ ਜ਼ਿਆਦਾਤਰ ਲੋਕ  ਜਵਾਬ ਦੇਣ ਦੀ ਥਾਂ ਕਹਾਣੀਆਂ ਸੁਨਾਉਣ ਲੱਗ ਪੈਂਦੇ ਹਨ.ਲੋਕ ਬਹੁਤ ਕੁਝ ਜਾਣਨ ਦਾ ਢੋੰਗ ਤਾਂ ਕਰਦੇ ਹਨ ਪਰ ਪੱਲੇ ਕੁਝ ਨਹੀਂ ਹੁੰਦਾ .ਪਿਤਾ ਜੀ ਸਹੀ ਹੀ ਆਖਦੇ ਸਨ ਕਿ ਜਦੋਂ ਤਕ ਮਨ ਦੀ ਸੰਤੁਸ਼ਟੀ ਨਾ ਹੋਵੇ ਸਵਾਲ ਪੁੱਛਦੇ ਰਹੋ.ਸਾਡੇ ਸਵਾਲਾਂ ਤੋਂ ਹੀ ਪਤਾ ਲਗਦਾ ਹੈ ਕਿ ਅਸੀਂ ਕਿਸੇ ਚੀਜ਼ ਦੀ ਕਿੰਨੀ ਕੁ ਇੱਛਾ ਰਖਦੇ ਹਾਂ.




Sunday, March 8, 2015

ਜੇਕਰ ਬੱਚੇ ਸਕੂਲ ਵਿੱਚ ਮੋਬਾਇਲ ਲੈ ਕੇ ਆਉਣ ਤਾਂ...........?

ਬੀਤੇ ਢੇਡ ਕੁ  ਦਹਾਕੇ ਤੋਂ ਸਾਡੇ ਭਾਰਤ ਵਿੱਚ ਸੂਚਨਾ ਤਕਨਾਲੋਜੀ ਦੀ ਕ੍ਰਾਂਤੀ ਆਈ ਹੈ.ਇਸ ਵਿੱਚ ਸਾਨੂੰ ਮਾਣ ਹੁੰਦਾ ਹੈ ਕਿ ਭਾਰਤ ਸਾਰੀ ਦੁਨੀਆਂ ਵਿੱਚ ਸੋਫ਼ਟਵੇਅਰ ਵਿਚ ਸੁਪਰ ਪਾਵਰ ਹੈ.ਪਰੰਤੂ ਇਸਦੇ ਨਾਲ -ਨਾਲ ਇਸ ਮੀਡਿਆ ਦੀ ਕ੍ਰਾਂਤੀ ਨੇ ਹਰ ਖੇਤਰ ਵਿਚ ਭ੍ਰਾਂਤੀ ਵੀ ਪੈਦਾ ਕੀਤੀ ਹੈ.ਅੱਜਕਲ ਹਰ ਗਰੀਬ ਤੋਂ ਗਰੀਬ ਬੰਦੇ ਦੇ ਕੋਲ ਵੀ ਮੋਬਾਇਲ ਦੇਖਿਆ ਜਾ ਸਕਦਾ ਹੈ.ਇਸਦੇ ਪਸਾਰੇ ਨਾਲ ਜਿਥੇ ਹਰ ਪਾਸੇ ਸੂਚਨਾ ਦਾ ਪਸਾਰਾ ਹੋਇਆ ਹੈ.ਉਥੇ ਕਈ ਲੋਕ ਇਸਦਾ ਗਲਤ ਫਾਇਦਾ ਵੀ ਉਠਾ ਰਹੇ ਹਨ.
       ਕਿਹਾ ਜਾ ਸਕਦਾ ਹੈ ਕਿ ਕਿਸੇ ਵੀ  ਚੀਜ਼ ਦੀ  ਖੋਜ  ਸਮੇਂ ਸਾਇੰਸ ਦੇ ਮਹਾਰਥੀਆਂ ਨੇ ਇਸਦੇ ਮਾੜੇ ਵਰਤਾਰੇ ਨੂੰ ਸਾਹਮਣੇ ਨਹੀਂ ਰਖਿਆ ਹੁੰਦਾ.ਵਿਗਿਆਨ ਦੀ ਹਰ ਖੋਜ ਸਮਾਜ ਅਤੇ ਇਨਸਾਨ ਦੀ ਭਲਾਈ ਵਾਸਤੇ ਹੀ ਕੀਤੀ ਜਾਂਦੀ  ਹੈ.ਪਰ ਜਦੋਂ ਅਸੀਂ ਦੇਖਦੇ ਹਾਂ ਕਿ ਕੁਝ ਸਾਇੰਸ ਦੇ ਗੇਜਟ ਦਾ ਲੋਕ ਗਲਤ ਪ੍ਰਯੋਗ ਕਰ ਰਹੇ ਹਨ ਤਾਂ ਉਸ ਵਿਚ ਸਾਇੰਸ ਦਾ ਕੋਈ ਕਸੂਰ ਨਹੀਂ ਹੁੰਦਾ.ਇਸ ਵਾਸਤੇ ਪੂਰਨ ਤੋਰ ਤੇ ਮਨੁੱਖ ਖੁਦ ਹੀ ਜਿੰਮੇਵਾਰ ਹੁੰਦਾ ਹੈ.ਜੇਕਰ ਬਾਂਦਰ ਨੂੰ ਅੱਗ ਬਾਲਣ ਦਾ ਹੁਨਰ ਆ ਜਾਵੇ ਤਾਂ ਉਹ ਸਾਰੀ ਦੁਨੀਆਂ ਨੂੰ ਤਬਾਹ ਕਰ ਸਕਦੇ ਹਨ.ਇਸੇ ਕਰਕੇ ਇਹ ਹੁਨਰ ਪ੍ਰਮਾਤਮਾ ਨੇ ਕੇਵਲ ਇਨਸਾਨ ਨੂੰ ਹੀ ਦਿੱਤਾ ਹੈ.
       ਇਨਸਾਨ ਤੋਂ ਭਾਵ ਹਮੇਸ਼ਾਂ ਚੰਗਾ ਮਨੁੱਖ ਹੋਣ ਤੋਂ ਹੀ ਲਿਆ ਜਾਂਦਾ ਹੈ.ਜੇਕਰ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਤਾਂ ਸਾਨੂੰ ਇਹ ਸ਼ਬਦ ਸੁਣਨੇ ਪੈਂਦੇ ਹਨ ਕਿ ਤੈਨੂੰ ਕਿਸੇ ਨੇ ਅਕਲ ਨਹੀਂ ਦਿੱਤੀ ?ਅਕਸਰ ਇਸਦੇ ਨਾਲ-ਨਾਲ ਅਸੀਂ ਇਹ ਵੀ ਕਹਿੰਦੇ ਹਾਂ ਕਿ "ਬੰਦਾ ਬਣ ਬੰਦਾ......"ਭਾਵ ਚੰਗਾ ਬਣ .ਇਸਦਾ ਅਰਥ ਹੈ ਕਿ ਇਨਸਾਨ ਦੀ ਫ਼ਿਤਰਤ ਵਿਚ ਇਹ ਗੱਲ ਸ਼ਾਮਿਲ ਹੈ ਕਿ ਇਸਨੂੰ ਹਰ ਥਾਂ ਉੱਤੇ ਸਹੀ ਦਿਸ਼ਾ ਦੇਣ ਵਾਲੇ ਦੀ ਲੋੜ ਹੁੰਦੀ ਹੈ.
      ਅੱਜਕਲ ਸਕੂਲਾਂ ਵਿੱਚ ਅਕਸਰ ਅਜਿਹੇ ਕੇਸ ਆਉਣ ਲੱਗ ਪਏ ਹਨ ਕਿ ਕਿਸੇ ਨੂੰ ਦਸਦਿਆਂ ਵੀ ਸ਼ਰਮ ਆਉਂਦੀ ਹੈ.ਅਧਿਆਪਕਾਂ ਦਾ ਕਿੱਤਾ ਕਦੇ ਵੀ ਇਤਨਾ ਜਿਆਦਾ ਮੁਸ਼ਕਿਲ ਅਤੇ ਗੁੰਝਲਦਾਰ  ਨਹੀਂ ਰਹਿਆ ਜਿੰਨਾ ਕਿ ਹੁਣ ਹੈ.ਪਹਿਲੇ ਬਚਿਆਂ ਦੀਆਂ ਸ਼ਿਕਾਇਤਾਂ ਹੋਰ ਤਰਾਂ ਦੀਆਂ ਸਨ ਪਰ ਅੱਜਕਲ ਮੋਬਾਇਲ ਦੀ ਆਸਾਨ ਪਹੁੰਚ ਕਾਰਨ ਸ਼ਿਕਾਇਤਾਂ ਦੇ ਵਿਸ਼ੇ ਵੀ ਬਦਲ ਗਏ ਹਨ.ਮਾਂ-ਬਾਪ ਨੂੰ ਜਦੋਂ ਬੁਲਾਇਆ ਜਾਂਦਾ ਹੈ ਤਾਂ ਉਹ ਆਖਦੇ ਹਨ ਇਹ ਸਾਡੇ ਕਹਿਣੇ ਤੋਂ ਬਾਹਰ ਹਨ.ਪਰ ਅਧਿਆਪਕ ਤਾਂ ਸਿਰਫ ਪਿਆਰ ਨਾਲ ਹੀ ਸਮਝਾ ਸਕਦੇ ਹਨ.ਪਰੰਤੂ ਸਮਾਜ ਵਿਚ ਵਿਚਰਦੇ ਇਹਨਾਂ ਗੇਜਤਾਂ ਨਾਲ ਲੈਸ ਚੋਗਿਰਦੇ ਵਿਚੋਂ ਇਹਨਾਂ ਬਚਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ,ਇਹ ਇੱਕ ਗੰਭੀਰ ਵਿਸ਼ੇ ਦੀ ਗੱਲ ਹੈ,ਅਤੇ ਡੂੰਗੀ ਸੋਚ ਸਮਝ ਦਾ ਵਿਸ਼ਾ ਹੈ.ਅੱਜਕਲ ਇਹਨਾਂ ਕਾਰਣ ਹੀ ਬਚਿਆਂ ਦੇ ਦਿਮਾਗ਼ ਚੋਉਤ੍ਰ੍ਫਾ ਜਾਣਕਾਰੀ ਦੇ ਹਮਲੇ ਦਾ ਸ਼ਿਕਾਰ ਹੋ ਰਹੇ ਹਨ.ਇਸ ਜਾਨਕਾਰਿਆਂ ਦੇ ਹਮਲੇ ਨੂੰ ਫਿਲਟਰ ਲਗਾਉਣ ਦਾ ਤਰੀਕਾ ਕਿ ਹੋਵੇ ਹਰ ਮਾਂ-ਬਾਪ ਇਸ ਬਾਰੇ ਚਿੰਤਾ ਵਿਚ ਰਹਿੰਦਾ ਹੈ.ਪਰ ਇਸਦਾ ਕੋਈ ਉਪਾਏ ਨਹੀਂ ਹੈ.ਇਹ ਤਾਂ ਬਚੇ ਦੀ ਆਪਣੀ ਸਮਝ ਹੈ ਕਿ ਉਸਨੇ ਮਨੁਖੀ ਦਿਮਾਗ ਨੂੰ ਕਿਸ ਪਾਸੇ ਲੈ ਕੇ ਜਾਣਾ ਹੈ ਜਾਂ ਕਿਸ ਤਰਾਂ ਨਾਲ ਪ੍ਰਯੋਗ ਕਰਨਾ ਹੈ.
         ਮੇਰੀ ਉਮਰ ਦੇ ਲੋਕ ਤਾਂ ਮੋਬਾਇਲ ਦੇ ਬਟਨ ਵੀ ਚਲਾਉਣਾ ਨਹੀਂ ਜਾਣਦੇ ਪਰ ਨਵੀਂ ਪੀੜੀ ਜੰਮਦੇ ਸਾਰ ਹੀ ਇਸਦੀ ਅਭਿਸਤ ਹੋ ਜਾਂਦੀ ਹੈ.ਪਰ ਇਸ ਵਿਚ ਧਿਆਨ ਨਾਲ ਦੇਖਿਆ ਜਾਵੇ ਤਾਂ ਇਹਨਾਂ ਬਚਿਆਂ ਨੂੰ ਦੋਸ਼ ਦੇਣਾ ਗਲਤ ਹੋਵੇਗਾ .ਕਿਉਂਕਿ ਇਹ ਗੇਜਟ ਉਹਨਾਂ ਵਾਸਤੇ ਖਿਡੋਣੇ ਦੀ ਤਰਾਂ ਹਨ.ਜੋ ਕੁਝ ਵੀ ਉਹਨਾਂ ਦੇ ਆਲੇ ਦੁਆਲੇ ਹੁੰਦਾ ਹੈ ਉਸਨੂੰ ਉਹ ਗਹੁ ਨਾਲ ਦੇਖਦੇ ਹਨ.ਮਨੁਖੀ ਦਿਮਾਗ ਦੀ ਫ਼ਿਤਰਤ ਉਹਨਾਂ ਨੂੰ ਇਸਦਾ ਪ੍ਰਯੋਗ ਕਰਨ ਤੇ ਮਜਬੂਰ ਕਰਦੀ ਹੈ.
        ਮੇਰੀ ਸੋਚ ਦਾ ਮਤਲਬ ਇਹ ਨਹੀਂ ਕਿ ਇਹਨਾਂ ਵਸਤਾਂ ਦਾ ਪ੍ਰਯੋਗ ਨਾ ਕੀਤਾ ਜਾਵੇ ਪ੍ਰੰਤੂ ਇਸ ਗੱਲ ਤੇ ਜ਼ੋਰ ਦੇਣਾ ਹੈ ਕਿ ਸਹੀ ਪ੍ਰਯੋਗ ਕੀਤਾ ਜਾਵੇ.ਅਤੇ ਇਹ ਗੇਜਟ  ਜ਼ਰੁਰਤ ਵੇਲੇ ਹੀ ਵਰਤਣਾ ਚਾਹੀਦਾ ਹੈ.  ਸਕੂਲ ਵਿਚ ਜੋ ਬਚੇ ਅਜਿਹੇ ਮੋਬਾਇਲ ਲੈ ਕੇ ਆਉਂਦੇ ਹਨ ਉਹ ਗਲਤ ਹੈ.ਸਰਕਾਰ ਤਾਂ ਅਧਿਆਪਕਾਂ ਨੂੰ ਵੀ ਸਕੂਲ ਵਿਚ ਮੋਬਾਇਲ ਸੁਣਨਾ ਮਨਾ ਕਰਦੀ ਹੈ.ਪਰ ਬਚਿਆਂ ਦੇ ਸਕੂਲੇ ਮੋਬਾਇਲ ਲਿਆਉਣ ਬਾਰੇ ਨਾਂ ਤਾਂ ਮਾਂਪੇ ਬਹੁਤੀ ਗੰਭੀਰਤਾ ਨਾਲ ਸੋਚਦੇ ਹਨ ਅਤੇ ਨਾ ਹੀ ਕੋਈ ਹੋਰ.ਜਿੰਨੇ ਵੀ ਕੇਸ ਮੈਂ ਦੇਖੇ ਹਨ ਹਰ ਕੇਸ ਵਿਚ ਮਾਂਬਾਪ ਬਚੇ ਦੋ ਕੋਲ ਮੋਬਾਇਲ ਕਿਉਂ ਹੋਣਾ ਚਾਹਿਦਾ ਹੈ,ਇਸਦੇ ਪੱਖ ਵਿਚ ਹੀ ਦਲੀਲਾਂ ਦਿੰਦੇ ਹਨ.ਪਰ ਜਦੋਂ ਦਸ-ਦਸ ਬਾਰਾਂ -ਬਾਰਾਂ ਸਾਲਾਂ ਦੇ ਬਚੇ ਮਾਂਬਾਪ ਦੇ ਮੋਬਾਇਲ ਘਰੋਂ ਚੁੱਕ ਲਿਆਉਣ ਅਤੇ ਮਾਂਬਾਪ ਇਸ ਬਾਰੇ ਉਲਟੀਆਂ ਹੀ ਦਲੀਲਾਂ ਦੇਣ ਤਾਂ ਫਿਰ ਸੋਚਣ ਵਾਲੀ ਗੱਲ ਤਾਂ ਬਣਦੀ ਹੀ ਹੈ. 

Thursday, March 5, 2015

ਚਾਹ ਦੀ ਚਾਹ

ਚਾਹ ਇੱਕ ਅਜਿਹਾ ਪੀਣ ਯੋਗ ਪਦਾਰਥ ਹੈ ਕਿ ਬਹੁਤੇ ਲੋਗ ਇਸਦੇ ਅਮਲੀ ਹਨ .ਇਸ ਦਾ ਇਤਿਹਾਸ ਜਾਂ ਵਿਗਿਆਨ ਕੁਝ ਵੀ ਹੋਵੇ ਇਸ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੈ.ਹਰ ਕਿਸੇ ਨੇ ਚਾਹ ਦੀ ਚਾਹ ਰੱਖੀ ਹੁੰਦੀ ਹੈ.ਕਿਸੇ ਵੀ ਘਰ ਚਲੇ ਜਾਓ ਜੇਕਰ ਕੋਈ ਚਾਹ ਬਾਰੇ ਪੁੱਛ ਗਿਛ ਨਾ ਕਰੇ ਤਾਂ ਜਜਮਾਨ ਦੇ ਵਤੀਰੇ ਨੂੰ ਬੁਰਾ ਮੰਨਿਆ ਜਾਂਦਾ ਹੈ.ਪਰ ਮਹਿੰਗਾਈ ਦੇ ਇਸ ਯੁਗ ਵਿੱਚ ਵੀ ਚਾਹ ਬਾਰੇ ਕਈ ਅਖਾਣ ਬਣੇ ਹੋਏ ਹਨ .



      "इस चाय की हमको  चाह नहीं,इस चाय को चाह में डाल दो "


           

             ਅੱਜ ਬਣਾਈ ਚਾਹ ਤੇ ਭਲ੍ਕੇ ਫੇਰ ਬਣਾਵਾਂਗੇ ,
            ਪਰ ਪਰਸੋਂ ਵਾਲੀ ਚਾਹ ' ਚ ਮਿੱਠਾ ਕਿੱਥੋਂ ਪਾਵਾਂਗੇ.
            ਕਹਿੰਦੇ ਆ ਗਿਆ ਸਿਆਲਾ,ਹੁਣ ਲੱਗਣਾ ਹੈ ਪਾਲ੍ਹਾ.
            ਚੈਨ ਆਂਦਾ ਨਹੀਂ ਬਿਨਾ ਪੀਤੇ ਚਾਹ ਦਾ ਪਿਆਲਾ.
            ਮੱਠੀ ਨਾ ਮਿਲੀ ਤਾਂ ਨਾਲ ਰੱਸ ਖਾਵਾਂਗੇ,
            ਪਰ ,ਪਰਸੋਂ ਵਾਲੀ ਚਾਹ 'ਚ ਮਿੱਠਾ ..............
            ਘਰ ਆਏ ਹੋਏ ਪ੍ਰਾਹੁਣੇ ਨੂੰ ਜੇ ਚਾਹ ਨਾ ਪਿਲਾਈ,
            ਬਾਹਰ ਆਖੇਗਾ ਜਾ ਕੇ ਇਹਨਾਂ ਤਾਂ ਚਾਹ ਵੀ ਨਹੀਂ ਪਿਲਾਈ.
            ਇਸਲਈ ਆਏ ਹੋਏ ਮਿਹਮਾਨ ਨੂੰ ਵੀ ਨਾਲ ਬਿਠਾਵਾਂਗੇ.
            ਪਰ ,ਪਰਸੋਂ ਵਾਲੀ ਚਾਹ 'ਚ ਮਿੱਠਾ ..............
             ਜਿਹੜੇ ਚਾਹ ਦੇ ਸ਼ੋਕੀਨ ਉਹਨਾਂ ਵੇਚ ਲਈ ਜ਼ਮੀਨ,
             ਰੋਟੀ ਮਿਲੇ ਨਾ ਮਿਲੇ ਚਾਹ ਬਿਨਾਂ ਨਹੀਂ ਯਕੀਨ ,
            ਹੱਟੀ ਦਾ ਉਧਾਰ ਕਹਿੰਦੇ ਫੇਰ  ਮਿਟਾਵਾਂਗੇ ,
            ਪਰ,ਪਰਸੋਂ ਵਾਲੀ ਚਾਹ 'ਚ ਮਿੱਠਾ ...........


           ___________________________________





Sunday, March 1, 2015

ਮੈਂ ਮਜ਼ਾਕ ਕਰਦਾ ਹਾਂ

ਮਜ਼ਾਕ ਜਾਂ ਹਾਸਾ ਠੱਠਾ ਕਰਨਾ ਅਕਸਰ ਕਈ ਲੋਕਾਂ ਦੀ ਆਦਤ ਵਿੱਚ ਸ਼ੁਮਾਰ ਹੁੰਦਾ ਹੈ.ਮੇਰੀ ਵੀ ਆਦਤ ਕੁਝ ਕੁਝ ਅਜੇਹੀ ਹੀ ਹੈ.ਅਕਸਰ ਹਰ ਇੱਕ ਦੋਸਤ ਮਿੱਤਰ ਨਾਲ ਗੱਲ ਗੱਲ ਤੇ ਹਸਦਾ ਰਹਿੰਦਾ ਹਾਂ.ਪਰ ਕਦੇ ਕਦੇ ਇਹ ਹੱਸਣ ਹਸਾਉਣ ਵਾਲੀ ਆਦਤ ਕਾਰਣ ਮੇਰਾ ਨੁਕਸਾਨ ਵੀ ਹੋਇਆ ਹੈ.ਅਜੇਹੀਆਂ ਵੀ ਘਟਨਾਵਾਂ ਜੀਵਨ ਵਿੱਚ ਹੋਈਆਂ ਹਨ ਕਿ ਹਾਸੇ ਦਾ ਮੜਾਸਾ ਵੀ ਬਣ ਗਿਆ ਹੈ.ਕੁਝ ਦੇਰ ਲਈ ਤਾਂ ਉਸ ਵੇਲੇ ਮੈਂ ਹੱਸਣਾ ਵੀ ਬੰਦ ਕਰ ਦਿੱਤਾ ਸੀ.ਪ੍ਰੰਤੂ ਆਦਤ ਤੋਂ ਮਜਬੂਰ ਕੁਝ ਸਮੇਂ ਬਾਅਦ ਫਿਰ ਦੰਦ ਕਢਣੇ ਸ਼ੁਰੂ ਕਰ ਦਿੱਤੇ.ਉਸ ਵੇਲੇ ਮੈਂ ਬਹੁਤ ਰੋਇਆ ਅਤੇ ਹੇਠ ਲਿਖਿਆ ਗੀਤ ਬਹੁਤ ਦੁਖੀ ਹੋ ਕੇ ਲਿਖਿਆ ਸੀ .ਜਦੋਂ ਮੈਂ ਇਹ ਗੀਤ ਪਹਿਲੀ ਵਾਰੀ ਬੋਲਿਆ ਸੀ ਤਾਂ ਮੇਰੇ ਨਜ਼ਦੀਕੀ ਮਿੱਤਰਾਂ ਦੀ ਜ਼ੁਬਾਨ ਤੇ ਵੀ ਇਹ ਗੀਤ ਚੜ ਗਿਆ ਸੀ .ਆਸ ਹੈ ਪੜਨ ਵਾਲਿਆਂ ਨੂੰ ਵੀ ਪਸੰਦ ਆਵੇਗਾ :-


             ਨਾਰਾਜ਼ ਨਾ ਹੋਣਾ   

ਨਾਰਾਜ ਨਾ ਹੋਣਾ ਦੋਸਤੋ ,ਮੈਂ ਮਜ਼ਾਕ ਕਰਦਾ ਹਾਂ,
ਇੱਕ ਦਿਨ ਦੇ ਵਿੱਚ ਨਾ ਜਾਣਾਂ,ਮੈਂ ਕਈ ਵਾਰ ਹਸਦਾ ਹਾਂ.
ਨਾਰਾਜ਼ ਨਾ ਹੋਣਾ ............
ਦੋਸਤ ਮੇਰੇ ਆਖਦੇ, ਪਾਗਲ ਹਰਦਮ ਹਸਦਾ ਰਹਿੰਦਾ ,
ਪਰ ਇਸ ਦੁਨੀਆਂ ਨੂੰ ਦੇਖ ਕੇ ਯਾਰੋ ,ਮੈਨੂੰ ਹੱਸਣਾ ਪੈਂਦਾ,
ਜਦੋਂ ਵਿੱਚ ਇਕਾਂਤ ਦੇ ਹੋਵਾਂ ,ਮੈਂ ਰੱਜ ਕੇ ਯਾਰੋ ਰੋਵਾਂ ,
ਮੈਨੂੰ ਚੁੱਪ ਨਾ ਕੋਈ ਕਰਾਵੇ ,ਮੇਰਾ ਮਨ ਇੰਝ ਗੋਤੇ ਖਾਵੇ,
ਜਦੋਂ ਸਮਝ ਨਾ ਕੁਝ ਵੀ ਆਵੇ ਤਾਂ ਫਿਰ ਹੋਉਕੇ ਭਰਦਾ ਹਾਂ,
ਨਾਰਾਜ਼ ਨਾ ਹੋਣਾ ..............
ਮੇਰੇ ਸੋਹਣੇ ਰੱਬ ਨੇ ਮੇਰਾ ਸੋਹਣਾ ਲੇਖ ਹੈ ਲਿਖਿਆ ,
ਮੈਂ ਨਾਲ ਗਮਾਂ ਦੇ ਪਾ ਕੇ ਯਾਰੀ ,ਯਾਰੋ ਜੀਣਾ ਸਿੱਖਿਆ ,
ਕਿਉਂ ਦੋਸ਼ ਮੈਂ ਰੱਬ ਨੂੰ ਲਾਵਾਂ,ਆਪਣਾ ਮੈਂ ਕੀਤਾ ਪਾਵਾਂ,
ਮੇਰਾ ਰੱਬ ਬੜਾ ਇੰਸਾਫ਼ੀ,ਸਭਨਾਂ ਨੂੰ ਦੇਂਦਾ ਹੈ ਮੁਆਫ਼ੀ,
ਜਿਵੇਂ ਸੱਚੇ ਦਿਲੋਂ ਮੈਂ ਮਾਫ਼ੀ ਆਪਣੇ ਯਾਰ ਤੋਂ ਮੰਗਦਾ ਹਾਂ,
ਨਾਰਾਜ਼ ਨਾ ਹੋਣਾ ...............
ਤੇਰਾ ਨਹੀਂ ਨਾਰਾਇਣ ਗਮ ਹੈ ,ਸਭ ਨੂੰ ਆਪਣਾ ਆਪਣਾ,
ਤੂੰ ਤਾਂ ਹੱਸਣਾ ਸਿੱਖਿਆ ਹੈ,ਪਰ ਦੂਜਿਆਂ ਕਿਵੇਂ ਹੱਸਣਾ ,
ਮੇਰੇ ਯਾਰੋ ਜੇਕਰ ਜੀਣਾਂ,ਇਹ ਗਮ ਜ਼ਾਮ ਬਣਾ ਕੇ ਪੀਣਾ,
ਇੰਝ ਮਾਰ ਠਹਾਕੇ ਹੱਸੋ,ਗਮ ਆਖਣ ਇਥੋਂ ਨੱਸੋ ,
ਜੇਵੇਂ ਬੈਠ ਮਜ਼ਾਕਾਂ ਆਪ ਤੁਹਾਡੇ ਨਾਲ ਮੈਂ ਕਰਦਾ ਹਾਂ.
ਨਾਰਾਜ਼ ਨਾ ਹੋਣਾ,...........

   ਲੇਖਕ :-
       ------  ਉਮੇਸ਼ਵਰ ਨਾਰਾਇਣ -------




        _____________________










Thursday, February 26, 2015

ਇਤਿਹਾਸ ਦੀ ਖਿੜਕੀ

ਬਹੁਤ ਸਾਰੇ ਅਜਿਹੇ ਟੀ.ਵੀ.ਸੀਰੀਅਲ ਆਏ ਹਨ ਅਤੇ ਹੁਣ ਵੀ ਚਲ ਰਹੇ ਹਨ ਜੋ ਬੱਚਿਆਂ ਨੂੰ ਜਰੂਰ ਦੇਖਣੇ ਚਾਹੀਦੇ ਹਨ। ਇਹਨਾਂ ਵਿੱਚ ਇੱਕ ਅੱਜਕਲ  ਕਲਰ ਟੀਵੀ ਚੈਨਲ ਤੇ "ਆਸ਼ੋਕ ਸਮਰਾਟ" ਦੇ ਸੰਬਧ ਵਿੱਚ ਹੈ।ਮੇਰਾ ਛੋਟਾ ਜਿਹਾ ਬੇਟਾ ਬੜੀ  ਹੀ ਦਿਲਚਸਪੀ ਨਾਲ ਦੇਖਦਾ ਹੈ।ਉਸਦੀ ਦੇਖਾ- ਦੇਖੀ ਅਸੀਂ ਵੀ ਪਰਿਵਾਰ ਸਹਿਤ ਜਾਣਕਾਰੀ ਭਰਪੂਰ ਇਹ ਨਾਟਕ ਦੇਖ ਲੈਂਦੇ ਹਾਂ ।ਭਾਵੇਂ ਇਤਿਹਾਸਕਾਰ ਬਹੁਤ ਕੁੱਝ ਦਸਦੇ ਹਨ ।ਪਰ ਇਨ੍ਹਾਂ ਨਾਟਕਾਂ ਦੀ ਵਿਸ਼ੇਸ਼ਤਾ ਹੈ ਕਿ ਬੱਚੇ ਰੂਚੀਕਰ ਢੰਗ ਨਾਲ ਆਪਣੇ ਪੁਰਾਣੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।ਕਿਉਂਕਿ ਬੱਚੇ ਪੜੀ ਹੋਈ ਗੱਲ ਤਾਂ ਭੁੱਲ ਸਕਦੇ ਹਨ ਪਰ ਉਹ ਇਸ ਨਾਟਕ ਰੂਪ ਵਿੱਚ ਦੇਖਿਆ ਇਤਿਹਾਸ ਨਹੀਂ ਭੁੱਲ ਸਕਦੇ ।ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਇਤਿਹਾਸਕ ਨਾਟਕ ਬਣਦੇ ਰਹਿਣੇ ਚਾਹੀਦੇ ਹਨ।
     ਇਸਤੋਂ ਪਹਿਲਾਂ ਇੱਕ ਨਾਟਕ ਚੰਦ੍ਰਗੁਪਤ ਮੋਰਿਆ ਬਾਰੇ ਆਉਂਦਾ ਸੀ.ਮੇਰੀ ਬੇਟੀ ਨੂੰ ਉਹ ਨਾਟਕ ਇੰਨਾ ਵਧੀਆ  ਲਗਦਾ ਸੀ ਕਿ ਉਸਨੂੰ ਚੰਦ੍ਰਗੁਪਤ ਮੋਰਿਆ ਅਤੇ ਚਾਣਕਿਆ ਬਾਰੇ ਸਾਰੀ ਜਾਣਕਾਰੀ ਨਾਟਕ ਦੇਖ ਕੇ ਹੀ ਹੋ ਗਈ ਸੀ .ਹੁਣ ਜਦੋਂ ਕਦੇ  ਵੀ ਉਹ ਇਤਿਹਾਸ ਦੀ ਕਿਤਾਬ ਦੇਖਦੀ ਹੈ ਤਾਂ  ਚੰਦ੍ਰਗੁਪਤ ਮੋਰਿਆ ਬਾਰੇ ਬੜੇ ਧਿਆਨ ਨਾਲ ਪੜਦੀ ਹੈ .ਇਸੇ ਤਰਾਂ ਅੱਜਕਲ ਹੁਣ ਉਹ  ਅਸ਼ੋਕ ਮੋਰਿਆ ਬਾਰੇ ਬਣਿਆ ਨਾਟਕ  ਦੇਖ ਰਹੇ  ਹਨ.
     ਮੇਰਾ ਖਿਆਲ ਹੈ ਕਿ ਸਰਕਾਰ ਨੂੰ ਚਾਹੀਦਾ  ਹੈ ਕਿ ਉਹ ਵੀ ਸਕੂਲਾਂ ਵਿੱਚ ਲੱਗੇ ਹੋਏ ਐਜੁਸੇਟ ਪ੍ਰੋਗਰਾਮਾਂ ਰਾਹੀਂ ਬਚਿਆਂ ਨੂੰ  ਨਾਟਕ ਰੂਪਾਂ ਵਿੱਚ ਇਤਿਹਾਸ ਦੀਆਂ ਕਿਤਾਬਾਂ ਵਿੱਚ ਬਣੇ ਪਾਠਾਂ ਬਾਰੇ ਜਾਣਕਾਰੀ ਦੇਣ ਦੀ ਕੋਈ ਸਕੀਮ ਬਣਾਵੇ .ਅਧਿਆਪਕ ਉਸ ਨਾਟਕ ਵਿਚੋਂ ਪ੍ਰਸ਼ਨਾਵਲੀ ਬਣਾਕੇ ਬਚਿਆਂ ਨੂੰ ਉਸ ਪਾਠ ਬਾਰੇ ਅਭਿਆਸ ਅਤੇ ਦੁਹਰਾਈ ਕਰਵਾ ਸਕਦੇ ਹਨ.ਜਦਕਿ ਇਤਿਹਾਸ ਦੀ ਜਾਣਕਾਰੀ ਛੋਟੇ ਬਚਿਆਂ ਨੂੰ ਦੇਣਾ ਇੱਕ ਨਵੀਂ ਖੋਜ ਦਾ ਵਿਸ਼ਾ ਵੀ ਹੋ ਸਕਦਾ ਹੈ .ਇਸ ਵਿੱਚ ਕੋਈ ਸ਼ਕ ਨਹੀਂ ਕਿ ਬਹੁਤ ਸਾਰੀਆਂ ਫ਼ਿਲਮਾਂ ਇਤਿਹਾਸ ਦੇ ਵਿਸ਼ੇ ਤੇ ਬਣੀਆਂ ਵੀ ਹੋਈਆਂ ਹਨ , ਪ੍ਰੰਤੂ ਇਹਨਾਂ ਨੂੰ ਸਕੂਲਾਂ ਵਿੱਚ ਦਿਖਾਉਣ ਦੀ ਕੋਈ ਪ੍ਰਕਿਰਿਆ ਬਣਾਈ ਜਾ ਸਕਦੀ ਹੈ.ਕੁਝ ਸਮੇਂ ਪਹਿਲਾਂ ਮੰਗਲ ਢਿਲੋਂ ਵੱਲੋਂ ਇੱਕ ਫਿਲਮ -"ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ " ਬਣਾਈ ਗਈ ਸੀ .ਮੈਨੂੰ ਇਹ ਫਿਲਮ ਸਿੱਖ -ਇਤਿਹਾਸ  ਪਖੋਂ ਬਹੁਤ ਵਧੀਆ ਲੱਗੀ ਸੀ.ਇਹ ਫਿਲਮ ਅੱਜ ਵੀ ਦਸਵੀਂ ਜਮਾਤ ਨੂੰ ਦਿਖਾਉਣੀ ਚਾਹੀਦੀ ਹੈ.ਕਿਓਂਕਿ ਦਸਵੀਂ ਜਮਾਤ ਵਿੱਚ ਪੰਜਾਬ ਦੇ  ਇਤਿਹਾਸ ਬਾਰੇ ਪੜਨਾ ਹੁੰਦਾ ਹੈ. ਭਾਰਤੀ ਇਤਿਹਾਸ ਬਾਰੇ ਪੰਡਿਤ ਨਹਿਰੂ ਦੀ ਪੁਸਤਕ  "ਭਾਰਤ ਇੱਕ ਖ਼ੋਜ " ਬਾਰੇ ਬਣਿਆ ਸੀਰੀਅਲ ਵੀ ਬਹੁਤ ਵਧੀਆ ਹੈ.ਇਹ ਨੈਸ਼ਨਲ ਚੈਨਲ ਉੱਤੇ ਦਿਖਾਇਆ ਜਾਂਦਾ ਸੀ .ਇਤਿਹਾਸ ਵਿੱਚ ਰੁਚੀ ਰਖਣ ਵਾਲਿਆਂ ਵਾਸਤੇ ਤਾਂ ਵੈਸੇ " ਹਿਸਟਰੀ ਚੈਨਲ " ਵੀ ਅੱਜਕਲ ਚਲ ਰਹੇ ਹਨ.
        ਹਰੇਕ ਬੰਦਾ ਤੁਹਾਨੂੰ ਦਸ ਸਕਦਾ ਹੈ ਕਿ ਜਦੋਂ ਉਹ ਬੱਚਾ  ਹੁੰਦਾ  ਸੀ ਤਾਂ ਉਸਨੂੰ ਇਤਿਹਾਸ ਬਾਰੇ ਜੋ ਪੜਾਇਆ ਗਿਆ ਸੀ ਉਹ ਉਸ ਵੇਲੇ ਕਿੰਨਾਂ ਕੁ ਪਤਾ ਲੱਗਾ ਸੀ ,ਉਹਨਾਂ ਨੂੰ ਕੇਵਲ ਉਹੀ ਕਹਾਣੀ ਯਾਦ ਰਹੀ ਹੁੰਦੀ ਹੈ ,ਜੋ ਉਹਨਾਂ ਨੂੰ ਰੂਚੀਕਰ ਢੰਗ ਨਾਲ ਸੁਣਾਈ ਗਈ ਹੁੰਦੀ ਹੈ.ਜਿਵੇਂ ਪੁਰਾਣੇ ਬਜ਼ੁਰਗਾਂ ਤੋਂ ਕਿੱਸੇ ਕਹਾਣੀਆਂ ਸੁਣਦੇ ਸੀ .ਜਿਵੇਂ  ਪੂਰਨ ਭਗਤ,ਹੀਰ ਰਾਂਝਾ ਆਦਿ .ਇਸੇ ਤਰਾਂ ਘਰ ਵਿੱਚ ਪੜਿਆ ਗਿਆ ਨਿੱਤ ਨੇਮ ਵੀ ਹਮੇਸ਼ਾ ਦਿਮਾਗ ਵਿੱਚ ਬੈਠ ਜਾਂਦਾ ਹੈ. ਜਦਕੇ ਜਿਆਦਾਤਰ ਗਿਆਨ ਤਾਂ ਉਮਰ ਅਤੇ ਦਿਮਾਗੀ ਵਿਕਾਸ ਤੋਂ ਬਾਅਦ ਵਿੱਚ ਹੀ ਆਉਣਾ ਸ਼ੁਰੂ ਹੁੰਦਾ ਹੈ.
    ਮੈਂ ਇਸ ਬਾਰੇ ਇਹ ਸੋਚ ਰਖਦਾ ਹਾਂ ਕਿ ਪਹਿਲਾਂ ਛੋਟੀ ਉਮਰੇ ਸਥਾਨਕ  ਇਤਿਹਾਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ.ਉਸਤੋਂ ਬਾਅਦ ਵਿੱਚ ਰਾਜ ਅਤੇ ਫਿਰ ਭਾਰਤ ਅਤੇ ਵਿਸ਼ਵ ਬਾਰੇ ਦੱਸਣਾ ਚਾਹਿਦਾ ਹੈ.ਇਹ ਮੇਰੀ ਆਪਣੀ ਰਾਇ ਹੈ ,ਹੋ ਸਕਦਾ ਹੈ ਕੋਈ ਇਸ ਨਾਲ ਸਹਿਮਤ ਨਾ ਹੋਵੇ.

Sunday, February 22, 2015

ਰੋਗੀਆਂ ਬਾਰੇ ਡਾਕਟਰ ਕੀ ਸੋਚਦੇ ਹੋਣਗੇ ........?

My old friends
ਜਦੋਂ ਬੰਦਾ ਬੀਮਾਰ ਹੁੰਦਾ ਹੈ ਤਾਂ ਉਸਨੂੰ ਕੁਝ ਵੀ ਚੰਗਾ ਨਹੀਂ ਲਗਦਾ .ਓਹ ਕੇਵਲ ਇੱਕ ਟੱਕ ਨਜ਼ਰਾਂ ਗਡਾਈ ਜ਼ੀਰੋ ਵਿੱਚ ਦੇਖਣਾ ਹੀ ਪਸੰਦ ਕਰਦਾ ਹੈ.ਉਸ ਵੇਲੇ ਉਸਦਾ ਦਿਮਾਗ ਕਈ ਥਾਵਾਂ ਦੀਆਂ ਸੈਰਾਂ ਕਰਦਾ ਰਹਿੰਦਾ ਹੈ.ਕਦੇ ਕਦੇ ਉਹ ਆਮ ਜੀਵਨ ਵਿੱਚ ਸੁਣੀਆਂ ਹੋਈਆਂ ਕਹਾਵਤਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਦਾ ਹੈ.ਅਤੇ ਕਦੇ ਕਦੇ ਊਟ-ਪਟਾਂਗ ਦੀਆਂ ਗੱਲਾਂ ਸੋਚਦਾ ਰਹਿੰਦਾ ਹੈ.ਉਸਨੂੰ ਇਹ ਗੱਲ ਉਦੋਂ ਹੀਂ ਸਮਝ ਆਉਂਦੀ ਹੈ ਕਿ ਬਿਮਾਰੀ ਤਾਂ ਬਿਮਾਰੀ ਹੀ ਹੈ. ਭਾਵੇਂ ਛੋਟੀ ਤੋਂ ਛੋਟੀ ਵੀ ਕਿਉਂ ਨਾ ਹੋਵੇ, ਉਸਤੋਂ ਕੋਈ ਵੀ ਬੰਦਾ ਖੁਸ਼ ਨਹੀਂ ਹੁੰਦਾ.
        ਦੇਖਣ ਨੂੰ  ਭਾਵੇਂ ਸਿਰਦਰਦ ਇੱਕ ਛੋਟੀ ਜੇਹੀ ਗੱਲ ਹੀ ਕਿਉਂ ਨਾ ਲੱਗਦੀ ਹੋਵੇ ਪਰ ਰੋਗ ਤਾਂ ਰੋਗ ਹੀ ਹੁੰਦਾ ਹੈ.ਕੋਈ ਵੀ ਆਦਮੀ ਰੋਗੀ ਬਣਕੇ ਖੁਸ਼ ਨਹੀਂ ਹੁੰਦਾ.ਅਸੀਂ ਸੋਚਦੇ ਹਾਂ ਕਿ ਸਾਰੇ ਡਾਕਟਰ ਸੋਚਦੇ ਹੋਣਗੇ ਕਿ ਵਧ ਤੋਂ ਵਧ ਲੋਗ ਬੀਮਾਰ ਪੈਣ ਤਾਂ ਜੋ ਉਹਨਾਂ ਦਾ ਕਾਰੋਬਾਰ ਚਲਦਾ ਰਹੇ.ਮੈ ਇੱਕ ਵਾਰੀ ਇਹੀ ਗੱਲ ਬਾਰੇ  ਡਾ.ਸੁਸ਼ੀਲ ਅੱਗਰਵਾਲ ਜਿਸ ਕੋਲ ਮੈਂ ਕੁਝ ਦੇਰ ਕੰਮ ਕੀਤਾ ਸੀ ਪੁਛਿਆ ਤਾਂ ਉਸਨੇ ਕਿਹਾ ਕਿ ਡਾਕਟਰ ਹਮੇਸ਼ਾਂ ਇਹੀ ਪ੍ਰਾਥਨਾ ਕਰਦੇ ਹਨ ਕਿ ਜੋ ਵੀ ਮਰੀਜ਼ ਉਹਨਾਂ ਕੋਲ ਆਵੇ ਉਹ ਜਲਦੀ ਠੀਕ ਹੋ ਜਾਵੇ .ਕਈ ਵਾਰੀ ਗੱਲਾਂ ਗੱਲਾਂ ਵਿੱਚ ਚੁਟਕੀਆਂ ਹੋ ਜਾਂਦੀਆਂ ਹਨ .ਇਸੇ ਤਰਾਂ ਜਦੋਂ ਮੇਰੇ ਪੁਰਾਣੇ ਮਿੱਤਰ ਇੱਕ ਵਾਰੀ ਦੇਰ ਬਾਅਦ ਮਿਲੇ ਤਾਂ ਸਾਡੇ ਘਰ ਬੈਠੇ ਹੋਏ ਇੱਕ ਨੇ ਕਿਹਾ ਇੰਝ ਲਗਦਾ ਹੈ ਜਿਵੇਂ ਕਾਫੀ ਦੇਰ ਬਾਅਦ ਅਸੀਂ ਨਾਨਕੇ ਘਰ ਆਏ ਹੋਏ ਹਾਂ. 

  --  ਓਮੇਸ਼ਵਰ ਨਾਰਾਇਣ  --

Saturday, February 21, 2015

ਦੁਨੀਆਂ ਇੱਕ ਵੱਡੀ ਸਟੇਜ ਹੈ।

ਇਹ ਦੁਨੀਆਂ ਇੱਕ ਬਹੁਤ ਵੱਡੀ ਸਟੇਜ ਹੈ।ਸਟੇਜ ਉੱਤੇ ਹਰ ਕੋਈ ਆਪਣਾ ਆਪਣਾ ਕਿਰਦਾਰ ਆਪਣੇ ਆਪਣੇ ਢੰਗ ਅਤੇ ਆਪਣੀ ਆਪਣੀ ਸਮਰੱਥਾ ਅਨੁਸਾਰ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਏ ।
   ਅੱਜ ਮੇਰੀ ਗਲੀ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਹੈ, ਅਤੇ ਦੋ ਕੁ ਘਰ ਛੱਡ ਕੇ ਮੇਰੇ ਘਰ ਦੀ ਨਾਲ ਲਗਦੀ ਦਿਵਾਰ ਵਾਲੇ ਘਰ ਵਿੱਚ ੳਹਨਾਂ ਦੇ ਮੁੰਡੇ ਦਾ ਵਿਆਹ ਹੈ।
ਵਿਆਹ ਵਾਲੇ ਘਰ ਜਾਣ ਲਈ ਕੱਪੜੇ ਦੀ ਅਲਗ ਦਿੱਖ ਚਾਹੀਦੀ ਹੈ,ਅਤੇ ਮੋਤ ਵਾਲੇ ਘਰ ਜਾਣ ਲਈ ਅਲੱਗ ਤਰ੍ਹਾਂ ਦੀ ਦਿੱਖ ਲੋੜੀਂਦੀ ਹੈ । ਥੋੜੇ ਸਮੇਂ ਲਈ ਅਲੱਗ ਅਲੱਗ ਦਿਖਾਈ ਦੇਣ ਲਈ ਨਿਭਾਈ ਜਾਣ ਵਾਲੀ ਭੂਮਿਕਾ ਤੋਂ ਬਾਅਦ ਇਸਦਾ ਇਹਸਾਸ ਹੋ ਰਿਹਾ ਹੈ ਕਿ ਵਾਕਈ ਦੁਨੀਆਂ ਇਕ ਸਟੇਜ ਹੀ ਹੈ ਅਤੇ ਅਸੀਂ ਸਾਰੇ ਹਰ ਰੋਜ਼  ਅਲੱਗ ਤੋਂ ਅਲੱਗ ਭੂਮਿਕਾ ਨਿਭਾਉਣ ਦੀ ਕੋਸ਼ਿਸ਼  ਕਰਦੇ ਰਹਿੰਦੇ ਹਾਂ ।

Thursday, February 19, 2015

अविनाशी सनातन पुरुष परात्पर ब्रह्म भगवान् श्री कृष्ण


ਮੇਰੇ ਸਕੂਲ ਦੇ ਮੇਰੇ ਸਾਥੀ ਅਧਿਆਪਕ ਸ਼੍ਰੀ ਰਵੀ ਸ਼ੰਕਰ ਸ਼ਰਮਾ ਜੀ ਮੇਰੇ ਪਰਮ ਮਿੱਤਰ ਹਨ.ਉਹਨਾਂ ਦੇ ਨਾਲ ਗੱਲਬਾਤ ਕਰਕੇ ਬਹੁਤ ਸਾਰਾ ਰੱਬੀ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ.ਉਹ ਜਲੰਧਰ ਸ਼ਹਿਰ ਵਿੱਚ ਨਿਕਲਣ ਵਾਲੀ ਸ਼੍ਰੀ ਗੀਤਾ ਜੇਯੰਤੀ ਮਹੋਤ੍ਸਵ ਕਮੇਟੀ ਦੇ ਕਰਤਾ-ਧਰਤਾ ਵੀ ਹਨ .ਸਾਹਮਣੇ ਉਹਨਾਂ ਦੀ ਤਸਵੀਰ ਹੈ ਅਤੇ ਨੀਚੇ ਉਹਨਾਂ ਵੱਲੋਂ ਮਿਲਿਆ ਇੱਕ ਲੇਖ ਦਾ ਕੁਝ ਹਿੱਸਾ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਹੈ .ਇਹ ਲੇਖ ਪੰਜਾਬ ਕੇਸਰੀ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ.
            ਸ਼੍ਰੀ ਰਵੀ ਸ਼ੰਕਰ ਸ਼ਰਮਾ ਜੀ ਦੀ ਹਿੰਦੀ ਅਤੇ ਸੰਸਕ੍ਰਿਤ ਉੱਤੇ ਚੰਗੀ ਪਕੜ ਹੈ. ਉਹਨਾਂ ਦਾ ਭਾਸ਼ਣ ਵੀ ਕਾਫੀ ਦਮਦਾਰ ਹੁੰਦਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ.ਹੇਠਾਂ ਲਿਖਿਆ ਲੇਖ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ .

अविनाशी सनातन पुरुष परात्पर ब्रह्म भगवान् श्री कृष्ण

परात्पर ब्रह्म ,सब के आदि कारण, आदि-अंत से रहित,माया से परे,सभी भूत प्राणियों के सनातन बीज ,सर्वलोक महेश्वर,सभी प्राणियों के सुह्यदय,वेदों तथा उपनिषदों द्वारा जानने योग्य ,सभी जीवों दे एकमात्र आश्रय एवं भगवान् कृष्ण हैं,ऐसा सभी पुराणों एवं धर्म ग्रंथों डा सार तत्व है . वह श्री हरि भगवान् ,जब जब पृथ्वी पर अधर्म बढ़ता है, सत्य ,अहिंसा, दया, करुणा इत्यादि धर्म के मूलभूत सिधान्तों का परित्याग कर जब आसुरी प्रवृति के लोग अपने मनमाने आचरण से समाज को दूषित करते हैं तब भक्तों के रक्षार्थ तथा उद्दार हेतु हर युग में प्रकट होते हैं तथा धर्म की स्थापना करते हैं .
  श्री गीता जी में भगवान् अपने श्री मुख से इसकी उदघोषणा करते हैं “धर्मसंस्थापनार्थाय संभवामि युगे-युगे.”
      भाद्रपद मास की कृष्ण पक्ष की अष्टमी को,रोहिणी नक्षत्र में अर्द्धरात्रि को भगवान् श्री कृष्ण का प्राकट्य कंस के कारागार में, देवकी तथा वसुदेव की आठवीं संतान के रूप में हुआ. भगवान् श्री कृष्ण ने मथुरा की प्रजा को न केवल कंस के अत्याचारों से मुक्त कराया अपितु भयंकर असुरों का असुरों का संहार कर समाज को भयमुक्त किया. श्रीमदभागवत महापुराण में भगवान् श्री कृष्ण की बाल-लीलाएं अत्यंत मनोहारी तथा आनंद प्रदान करने वाली हैं.
भगवन श्रीकृष्ण माया के बंधन से छुड़ाने वाले हैं.उनकी भक्ति से मनुष्य कर्मबंधन से मुक्त होकर सहज ही परमपद प्राप्त कर लेता है.सभी दैवी शक्तियों ने भगवान् श्रीकृष्ण की भक्ति क्र ही शक्तियां प्राप्त कीं और सभी लोगों में पूज्य हुईं, ऐसा पुराणों का कथन है. सभी देवता भगवान् श्री कृष्ण द्वारा विधान किए गये फलों को ही प्रदान करते हैं .इसलिए श्री कृष्ण जन्माष्टमी पर भगवान् श्रीकृष्ण के निमित्त किया जाने वाला व्रत सभी अभीष्ट वर प्रदान करवाने वाला होता है.
     भगवान् श्री कृष्ण नित्य रूप से गोपवेश में अपनी परम आह्लादिनी शक्ति श्री राधा जी के साथ द्विभुज रूप में शाश्वत गोलोक धाम में निवास करते हैं तथा चतुर्भुज रूप में लक्ष्मी जी संग वैकुंठ में निवास करते हैं.मोह तथा आसक्ति का परित्याग करने वाले ,सब भूतप्राणियों में द्वेष भाव से रहित,इच्छा द्वेष इत्यादि विकारों से मुक्त, ऐसे सदा अपने चित्त को भगवान् में लगाने वाले भक्त ,वैकुंठ तथा गोलोक धाम जाने के अधिकारी होते हैं .

एक भक्त की पूंजीभगवान् की भक्ति ही होती है. भक्त सुदामा ,यशोदा नंदराय जी,देवकी,वासुदेव ,अर्जुन,शबरी,हनुमान जी ,विभीषण इत्यादि असंख्य भक्तों ने अपना सर्वस्व भगवान् के आत्मसम्मान को सर्वोपरि स्थान दिया. 

Wednesday, February 18, 2015

ਅਧਿਆਪਕ ਦੀ ਮਿਹਨਤ

ਸਕੂਲ ਸਟਾਫ਼ ਖੁਦ ਲਗਾਏ ਹੋਏ ਪੋਦਿਆਂ ਦੀ ਜਾਂਚ ਕਰਦੇ ਹੋਏ 
         
ਇੱਕ ਆਮ ਅਧਿਆਪਕ ਦਾ ਪੂਰਾ ਜੀਵਨ ਉਸਦੇ ਸਕੂਲ ਦੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਹੁੰਦਾ ਹੈ .ਸਾਡਾ ਸਮਾਜ ਅਤੇ ਸਮੇਂ ਦੀਆਂ ਸਰਕਾਰਾਂ ਉਸਦੇ ਪ੍ਰਤੀ ਕਿਸ ਤਰਾਂ ਦਾ ਨਜਰੀਆ ਰਖਦੀਆਂ ਹਨ, ਇਸ ਬਾਰੇ ਉਹ ਕਦੇ-ਕਦੇ ਬੇਵਸੀ ਵੀ ਪ੍ਰਗਟ ਕਰਦੇ ਹਨ.ਪ੍ਰੰਤੂ ਇੱਕ ਅਧਿਆਪਕ ਦੇ ਜੀਵਨ ਨੂੰ ਨੇੜਿਉਂ ਦੇਖਿਆ ਜਾਵੇ ਤਾਂ ਉਸਦੀ ਚਿੰਤਾ ਅਤੇ ਬੇਚਾਰਗੀ ਜਾਂ ਬੇਬਸੀ ਸਮਝ ਆਉਣ ਲਗਦੀ ਹੈ .ਉਹ ਇੱਕ ਅਜਿਹਾ ਕਲਾਕਾਰ ਹੈ ਜੋ ਪਥਰਾਂ ਨੂੰ ਘੜਕੇ ਉਹਨਾਂ ਵਿੱਚ ਜਾਣ ਫੂਕਦਾ ਹੈ.ਉਸਦੀਆਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਸਮਾਜ ਵਿੱਚ ਸ਼ੋਭਾ ਪਾਂਦੀਆਂ ਹਨ .ਪ੍ਰੰਤੂ ਅਧਿਆਪਕ ਦਾ ਆਪਣਾ ਜੀਵਨ ਹਮੇਸ਼ਾਂ  "ਦੋ ਦੁਨੀ ਚਾਰ" ਦੇ ਰਿਸ਼ੀ ਕਪੂਰ ਵਰਗਾ ਹੀ ਰਹਿੰਦਾ ਹੈ .ਉਹ ਹਮੇਸ਼ਾਂ ਥੁੜਾਂ ਭਰਪੂਰ ਜਿੰਦਗੀ ਜਿਉਂਦਾ ਹੈ .ਕਈ ਵਾਰ ਉਸਨੂੰ ਆਪਣੀਆਂ ਹੀ ਤਿਆਰ ਕੀਤੀਆਂ ਹੋਈਆਂ ਜਿੰਦਗੀਆਂ ਚਿੜੋੰਦੀਆਂ ਹਨ .ਪਰ ਫਿਰ ਵੀ ਉਹ ਚੁਪਚਾਪ ਉਸ ਮੰਦਿਰ ਦੀ ਹਰ ਇੱਕ ਇੱਟ ਨੂੰ ਆਪਣੇ ਘਰ ਤੋਂ ਵੀ ਵਧੀਆ ਢੰਗ ਨਾਲ ਸਜਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ.
     ਮੋਜੂਦਾ ਪੀੜੀ ਬਹੁਤ ਚੋਗੀਰਦੀ ਸੋਚ ਵਾਲੀ ਹੈ.ਅਧਿਆਪਕ ਨਵੀਂ ਅਤੇ ਪੁਰਾਣੀ ਪੀੜੀ ਵਿੱਚਕਾਰ  ਇੱਕ ਅਜਿਹੀ ਕੜੀ ਹੈ ਜੋ ਸਭਿਆਚਾਰਕ ਸਮਝ ਨੂੰ ਪੁਰਾਣੀ ਤੋਂ ਨਵੀਂ ਪੀੜੀ ਨੂੰ ਸੋੰਪਦਾ ਹੈ ਅਤੇ ਉਸਨੂੰ ਇੱਕ ਨਵੀਂ ਅਤੇ ਵਿਗਿਆਨਕ ਸੋਚ ਵਾਲਾ ਬਣਾਉਣ ਦਾ ਜਤਨ ਕਰਦਾ ਹੈ .ਕਦੇ ਕਦੇ ਸਮਾਜ ਉਸਨੂੰ ਵਿਹਲਾ ਵੀ ਆਖਦਾ ਹੈ .ਇਹ ਗੱਲ ਉਸਦੀ ਸਮਝ ਵਿੱਚ ਨਹੀਂ ਆਉਂਦੀ ਕਿ ਉਹ ਇਸਦਾ ਕਿ ਸਪਸ਼ਟੀਕਰਨ ਦੇਵੇ.ਕਿਓਂਕਿ ਉਸਦਾ ਕਿੱਤਾ ਭਾਵਵਾਚਕ ਨਾਮ ਦੀ ਤਰਾਂ ਹੈ ,ਜਿਸ ਵਿੱਚ ਜੀ ਤੋੜ ਮਿਹਨਤ ਤਾਂ ਹੋ ਰਹੀ ਹੁੰਦੀ ਹੈ .ਪਰ ਕਦੇ ਨਜਰ ਨਹੀਂ ਆਉਂਦੀ . ਜਿਵੇਂ ਦੁਨੀਆਂ ਆਖਦੀ ਹੈ ਕਿ ਰੱਬ ਤਾਂ ਹੈ ਪਰ ਓਹ ਨਜਰ ਨਹੀਂ ਆਉਂਦਾ .ਉਸੇ ਤਰਾਂ ਅਧਿਆਪਕ ਦੀ ਮਿਹਨਤ ਹੈ ਜੋ ਉਹ ਹਰ ਵੇਲੇ ਕਰ ਤਾਂ ਰਿਹਾ ਹੈ ਪਰ ਕਿਸੇ ਨੂੰ ਨਜ਼ਰ ਨਹੀਂ ਆਉਂਦੀ .
                                       
                                       ਸਕੂਲ ਦੀ ਖੇਡ ਦੇ ਮੈਦਾਨ ਦਾ  ਬਾਰਿਸ਼ ਤੋਂ ਬਾਅਦ ਦਾ ਨਜ਼ਾਰਾ 

Tuesday, February 17, 2015

ਪਹਿਲਾ ਸਫ਼ਾ

ਮੇਰਾ ਪਹਿਲਾ ਪੰਨਾਂ 

ਇਹ ਮੇਰੇ  ਜੀਵਨ ਦਾ ਪਹਿਲਾ ਪੰਨਾ ਹੈ ਜੋ ਨਵੀਂ ਤਕਨਾਲੋਜੀ ਨਾਲ ਲਿਖਿਆ ਜਾ ਰਿਹਾ ਹੈ .ਪੁਰਾਣੇ ਬਜੁਰਗ ਲੋਕ ਕਦੇ ਕਦੇ ਇਸ ਗੱਲ ਦਾ ਅਫਸੋਸ ਤਾਂ ਜਰੂਰ ਹੀ ਕਰਦੇ ਹੋਣਗੇ ਕਿ ਉਹ ਅੱਜ ਦੇ ਜਮਾਨੇ ਵਿੱਚ ਪੈਦਾ  ਕਿਉਂ ਨਹੀਂ ਹੋਏ . ਕਿਉਂਕਿ ਅੱਜਕਲ ਦੇ ਸਮੇਂ ਵਿੱਚ ਲੋਕਤੰਤਰ ਵਿੱਚ ਨਵੀਂ ਪੀੜੀ ਹਰ ਤਰਾਂ ਦੀ ਆਜ਼ਾਦੀ ਦਾ ਆਨੰਦ ਮਾਣਦੀ ਹੈ ਅਤੇ ਹਰ ਤਰਾਂ ਨਾਲ ਸੁਤੰਤਰ ਸੋਚ ਵਾਲੀ ਹੈ.
          ਜੀਵਨ ਦੇ ਹਰ ਪਹਿਲੂ ਵਿੱਚ ਇੱਕ ਨਵੀਂ ਸੋਚ ਆ ਰਹੀ ਹੈ .ਜਿਥੇ ਵਿਗਿਆਨ ਨੇ ਹੈਰਾਨ ਕਰਨ ਵਾਲੀ ਉਨਤੀ ਕੀਤੀ ਹੈ ਉਥੇ ਇਕ ਗਹਿਰੀ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਵਿਗਿਆਨ ਦੀ ਤਰੱਕੀ ਦੇ ਨਾਲ ਨਾਲ ਮਾਨਵਤਾ ਵੀ ਕਿਦਰੇ ਗਵਾਚਦੀ ਜਾ ਰਹੀ ਹੈ .

Blog Archive