ਆਓ ਰਲ੍ ਕੇ ਬੈਠੀਏ ਅਤੇ ਗੱਲਾਂ ਕਰੀਏ

ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ.ਅਜਿਹਾ ਅਸੀਂ ਸਾਰੇ ਹੀ ਆਖਦੇ ਹਾਂ.ਸ਼ਾਇਦ ਇਸੇ ਕਰਕੇ ਅੱਜ ਦੇ ਯੁੱਗ ਵਿੱਚ ਆਦਮੀ ਇੱਕਲਾ ਪੈ ਗਿਆ ਹੈ.ਕਿਉਂਕਿ ਅਸੀਂ ਭੀੜ ਵਿੱਚ ਵੀ ਇੱਕਲੇ ਹੀ ਹਾਂ.

ਗੱਲਾਂ ਤਾਂ ਸਿਰਫ਼ ਮਾਂ ਕੋਲੋਂ ਸੁਣੀਆਂ ਜਾਂ ਪਿਉ ਕੋਲੋਂ ...

ਮੈਂ ਕਿਹਾ ਕਿ ਗੱਲਾਂ ਤਾਂ ਅਸੀਂ ਸਿਰਫ਼ ਮਾਨ ਕੋਲੋਂ ਹੀ ਸੁਣੀਆਂ ਜਾਂ ਪਿਉ ਕੋਲੋਂ ਲੋਕਾਂ ਕੋਲੋਂ ਤਾਂ ਗੱਲਾਂ ਨਹੀਂ ਗਾਲ੍ਹਾਂ ਹੀ ਸੁਣੀਆਂ ਹਨ.ਮੇਰੀ ਹਰ ਤਰਾਂ ਦੀ ਗਲਤੀ ਨੂੰ ਸਿਰਫ਼ ਮਾਂ ਹੀ ਛੁਪਾਉਂਦੀ ਸੀ.

ਕੋਈ ਕਿਸੇ ਨੂੰ ਕੁਝ ਨਹੀਂ ਸਿਖਾ ਸਕਦਾ

ਕੋਈ ਵੀ ਆਦਮੀ ਜੇਕਰ ਕਹੇ ਕਿ ਮੈਂ ਕਿਸੇ ਨੂੰ ਕੁਝ ਸਿਖਾਇਆ ਹੈ ਤਾਂ ਸ਼ਾਇਦ ਉਹ ਝੂਠ ਨਾ ਬੋਲਕੇ ਵੀ ਇਸ ਤਥ ਤੋਂ ਅਨਜਾਨਹੋਵੇ ਕਿ ਕੋਈ ਵੀ ਕਿਸੇ ਨੂੰ ਕੁਝ ਨਹੀ ਸਿਖਾ ਸਕਦਾ.ਕਿਉਂਕਿ ਇਹ ਤਾਂ ਸਿਖਣ ਵਾਲੇ ਤੇ ਨਿਰਭਰ ਹੈ ਕਿ ਉਸਨੇ ਸਿਖਣਾ ਹੈ ਜਾਂ ਨਹੀਂ.

ਰੱਬ ਸਭ ਦੇਖਦਾ ਹੈ.

ਅਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣੀਆਂ ਹੈ ਕਿ ਰੱਬ ਸਭਕੁਝ ਦੇਖਦਾ ਹੈ ਜੇਕਰ ਉਹ ਦੇਖਦਾ ਹੈ ਤਾਂ ਅਸੀਂ ਸਭ ਮਾੜੇ ਕੰਮਾਂ ਵਿੱਚ ਕਿਉਂ ਫ਼ਸੇ ਹੋਏ ਹਾਂ.ਕੀ ਲੋਕਾਂ ਨੂੰ ਰੱਬ ਦਾ ਕੋਈ ਡਰ ਭੈ ਨਹੀਂ ਹੈ ?

ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ.

ਕਹਿੰਦੇ ਹਨ ਕਿ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਵੈਸੇ ਬਿਲਕੁਲ ਸਹੀ ਹੈ.ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੋਂਕ ਹੈ,ਜੇਕਰ ਮੈਨੂੰ ਕੋਈ ਕਿਤਾਬ ਪਸੰਦ ਆ ਜਾਵੇ ਤਾਂ ਫਿਰ ਉਸਦੀ ਕੀਮਤ ਕਿਉਂ ਦੇਖਾਂ ...?

Sunday, August 18, 2019


Sunday, March 24, 2019

गीत-बागों में आवाज़ गूंजती। (कोयल की कहानी)

बागों में आवाज़ गूंजती सबको यही पुकारती,
दुनियां मतलब की है यारो अपना आप संवारती।

एक दिन शिकारी बाग में तीर चलाने आया था,
तीर लगा मासूम चिढ़ी को एक फ़ूल मुरझाया था।
दोनों टांगें टूट गई थीं चलने से बेकार हुई,
दर्दे दिल कोयल ने देखा,सेवा को तैयार हुई।
दोनोँ टांगें तोड़के अपनी चिड़िया को यह दान दिया,
चिड़िया बोली न भूलूंगी,तूने जो एहसान किया ।
कोयल अब चल फिर न सकती,पंख उडारी मारती,
दुनियां मतलब की है सारी,................।

एक बुलबुल को पकड़ा किसी ने,पंख उसके काट दिए,
एक सुंदर तकदीर के देखो किसने पन्नें फाड़ दिए ।
बदकिस्मत फिर हो गई वह तो,उड़ने के न योग्य रही,
कैसा यह आज़ाद देश है,रात दिनों वह सोच रही।
कोयल ने जब खबर सुनी तो, उड़ती उड़ती आ गई,
अपने सारे पंख चीरकर, कोयल को लगा गई।
चलना फिरना उड़ना उसका,बन्द हो गया आखरी,
दुनियां मतलब की है सारी,..................।

लेखक:
औमेश्वर नारायण

Wednesday, June 20, 2018

ਪਵਿੱਤਰ ਨਦੀ ਗੰਗਾ |

     ਗੰਗਾ ਨੂੰ ਇੱਕ ਪਵਿੱਤਰ ਨਦੀ ਕਿਹਾ ਜਾਂਦਾ ਹੈ ਅਤੇ ਇਸਦੇ ਬਹੁਤ ਸਾਰੇ ਇਤਿਹਾਸਿਕ , ਭੂਗੋਲਿਕ ਜਾਂ ਵਿਗਿਆਨਕ ਕਾਰਣ ਹੋ ਸਕਦੇ ਹਨ | ਗੰਗਾ ਨਦੀ ਤੋਂ ਪਹਿਲਾਂ ਸਰਸਵਤੀ ਨਦੀ ਨੂੰ ਪਵਿੱਤਰ ਮੰਨਿਆ ਜਾਂਦਾ ਸੀ | ਕਿਉਂਕਿ ਆਰਿਆਂ ਦਾ ਆਗਮਨ ਭਾਰਤ ਦੇ ਪੱਛਮੀ ਹਿੱਸੇ ਵੱਲੋਂ ਹੋਇਆ ਸੀ ਅਤੇ ਸਭ ਤੋਂ ਪਹਿਲਾਂ ਉਹਨਾਂ ਦੇ ਫੈਲਾਅ ਮੌਜ਼ੂਦਾ ਪਾਕਿਸਤਾਨ ਅਤੇ ਭਾਰਤੀ ਪੰਜਾਬ ਦੇ ਖੇਤਰ ਵਿੱਚ ਹੋਇਆ ਸੀ | ਉਹਨਾਂ ਨੂੰ ਉਸ ਸਮੇਂ ਤੱਕ ਗੰਗਾ ਨਦੀ ਬਾਰੇ ਕੋਈ ਗਿਆਨ ਨਹੀਂ ਸੀ | 

     ਸਿੰਧੁ ਨਦੀ ਨੂੰ ਇਰਾਨੀਆਂ ਨੇ 'ਸਿੰਧੂ' ਦੀ ਬਜਾਏ 'ਹਿੰਦੂ' ਕਿਹਾ ਸੀ ਅਤੇ ਇਹ ਇਲਾਕਾ ਹਿੰਦੁਸਤਾਨ ਅਖਵਾਇਆ | ਜੇਕਰ ਉਹਨਾਂ ਨੇ "ਸ" ਅਤੇ "ਹ" ਦੇ ਉੱਚਾਰਨ ਕਰਦੇ ਸਮੇਂ ਕੋਈ ਗਲਤੀ ਨਾ ਕੀਤੀ ਹੁੰਦੀ ਤਾਂ ਇਸਦਾ ਨਾਮ ਸਿੰਧੂਸਤਾਨ ਹੋਣਾ ਸੀ | ਅਤੇ ਹਿੰਦੂ ਸਿੰਧੁ ਹੋਣੇ ਸਨ | ਇਸੇ ਗੱਲ ਤੋਂ ਸਾਬਤ ਹੁੰਦਾ ਹੈ ਕਿ ਹਿੰਦੂ ਅਸਲ ਵਿੱਚ ਇੱਕ ਜੀਵਨ ਸ਼ੈਲੀ ਹੈ , ਨਾ ਕਿ ਕੋਈ ਧਰਮ | ਇਹ ਉਹ ਸ਼ੈਲੀ ਹੈ ਜੋ ਇਸ ਭੂਗੋਲਿਕ ਖੇਤਰ ਵਿੱਚ ਰਹਿਣ ਵਾਲ੍ਹੇ ਲੋਕਾਂ ਦੇ ਜੀਵਨ ਅਤੇ ਉਹਨਾਂ ਦੇ ਫਲਸਫ਼ੇ ਨੂੰ ਉਜਾਗਰ ਕਰਦੀ ਹੈ | ਆਰਿਆ ਲੋਕਾਂ ਦੇ ਆਗਮਨ ਤੋਂ ਕਾਫ਼ੀ ਸਮੇਂ ਬਾਅਦ ਜਦੋਂ ਵਿਦੇਸ਼ੀ ਕਬੀਲੇ ਆਉਣੇ ਸ਼ੁਰੂ ਹੋਏ ਤਾਂ ਉਸ ਸਮੇਂ ਇਥੋਂ ਦੇ ਸਥਾਨਕ ਲੋਕਾਂ ਵਾਸਤੇ ਹਿੰਦੂ ਸ਼ਬਦ ਨੂੰ ਇੱਕ ਅਲਗ ਸਾਮੁਦਾਇ ਵਾਸਤੇ ਵਰਤਿਆ ਜਾਣ ਲੱਗਾ | ਉਸ ਸਮੁਦਾਏ ਵਾਸਤੇ ਜੋ ਪਹਿਲਾਂ ਇੱਥੇ ਸਿੰਧੂ ਨਦੀ ਤੋਂ ਲੈ ਕੇ ਸਰਸਵਤੀ ਨਦੀ ਤੱਕ ਰਹਿ ਰਹੇ ਸਨ ਅਤੇ ਉਹਨਾਂ ਨੇ ਹੋਲ੍ਹੀ ਹੋਲ੍ਹੀ ਸਾਰੇ ਉੱਤਰੀ ਭਾਰਤ ਉੱਤੇ ਆਪਣੇ ਪੈਰ ਪਸਾਰ ਲਏ ਸਨ | ਇਸ ਸਭਿਅਤਾ ਦੀ ਲਗਾਤਾਰਤਾ ਬਾਰੇ ਬਹੁਤ ਕੁਝ ਇਤਿਹਾਸਕਾਰਾਂ ਨੇ ਲਿੱਖਿਆ ਹੈ |

     ਇਸ ਜੂਨ ਦੇ ਮਹੀਨੇ ਦੌਰਾਨ ਮੈਨੂੰ ਹਰਿਦਵਾਰ ਜਾਣ ਦਾ ਮੌਕਾ ਮਿਲਿਆ | ਗੰਗਾ ਨਦੀ ਸਦੀਆਂ ਤੋਂ ਲੋਕਾਂ ਦੀਆਂ ਮੈਲਾਂ ਨੂੰ ਧੋਂਦੀ ਧੋਂਦੀ ਖੁੱਦ ਗੰਦੀ ਹੋ ਗਈ ਹੈ | ਪਰ ਲੱਖਾਂ ਵਾਅਦੇ ਕਰਨ ਦੇ ਬਾਵਜੂਦ ਵੀ ਕਿਸੇ ਨੇ ਇਸਨੂੰ ਸਾਫ਼ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ | ਉਲਟਾ ਇਹ ਸਿਰਫ਼ ਚੁਣਾਵੀ ਵਾਅਦੇ ਦਾ ਹੀ ਇੱਕ ਹਿੱਸਾ ਬਣ ਕੇ ਰਹਿ ਗਈ ਹੈ |Thursday, October 26, 2017

Humorous poetry by Anwar Masood at Jashn-e-Rekhta 2016 Mushaira


       ਲੇਖਕ ਅਤੇ ਫਿਲਾਸਫਰਾਂ ਦਾ ਕਿਸੇ ਧਰਮ ਅਤੇ ਦੇਸ਼ ਨਾਲ ਬੇਸ਼ਕ ਜਨਮ ਦਾ ਸਬੰਧ ਹੋਵੇ ਪਰ ਉਹ ਦਿਲ ਤੋਂ ਸਾਰੇ ਸੰਸਾਰ ਦੇ ਹੁੰਦੇ ਹਨ ਅਤੇ ਇਸ ਵਿਸ਼ਵ ਦੀ ਸਾਂਝੀ ਵਿਰਾਸਤ ਹੁੰਦੇ ਹਨ | ਪਰ ਸ਼ਰਤ ਹੈ ਕਿ ਉਹਨਾਂ ਦੀ ਸੋਚ ਜਾਂ ਸਿਧਾਂਤ ਸੰਕੁਚਿਤ ਨਾ ਹੋਣ ਬਲਕਿ ਸਾਰੇ ਸੰਸਾਰ ਦੀ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਣ | 

       ਅਨਵਰ ਮਸੂਦ ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਨ ਹਨ | ਉਹਨਾਂ ਨੇ ਜਿਸ ਢੰਗ ਨਾਲ ਆਪਣੀਆਂ ਰਚਨਾਵਾਂ ਦਾ ਪ੍ਰਸਤੁਤੀਕਰਨ ਕੀਤਾ ਹੈ ਉਹ ਬਹੁਤ ਹੀ ਨਿਰਾਲਾ ਹੈ | ਇੱਥੇ ਮੈਨੂੰ ਉਹਨਾਂ ਦੀ ਇੱਕ ਕਵਿਤਾ ਸਮਾਗਮ ਦਾ ਵੀਡੀਓ ਚੰਗਾ ਲੱਗਾ ਹੈ ਜੋ ਮੈਂ ਸ਼ੇਅਰ ਕਰ ਰਿਹਾ ਹਾਂ | ਆਸ ਹੈ ਤੁਹਾਨੂੰ ਪਸੰਦ ਆਵੇਗਾ |


Tuesday, June 27, 2017

ਪਹਿਲਾਂ ਮੁਰਗੀ ਜਾਂ ਆਂਡਾ ?ਹਰ ਇਕ ਦੇ ਦਿਮਾਗ ਵਿਚ ਇਹ ਸੁਆਲ ਅਜ ਵੀ ਖੜ੍ਹਾ ਹੈ ਕਿ ਪਹਿਲਾਂ ਮੁਰਗੀ ਆਈ ਜਾਂ ਆਂਡਾ ਧਾਰਮਿਕ ਲੋਕੀ ਅਕਸਰ ਇਹ ਸੁਆਲ ਕਰਦੇ ਹਨ ਕਿ ਵਿਗਿਆਨਕਾਂ ਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਮੁਰਗੀ ਆਈ ਜਾਂ ਆਂਡਾ ? ਇਹ ਸਵਾਲ ਪ੍ਰਸਿੱਧ ਵਿਦਵਾਨ ਅਰਸਤੂ (384 B. C to 322 B.C) ਨੂੰ ਵੀ ਉਸ ਸਮੇਂ ਦੇ ਲੋਕਾਂ ਨੇ ਪੁੱਛਿਆ ਸੀ ! ਉਸਦਾ ਜੁਆਬ ਇਹ ਸੀ ਕਿ ਇਹ ਸਦਾ ਹੀ ਸਨ ! ਇਸ ਸੁਆਲ ਬਾਰੇ ਧਾਰਮਿਕ ਵਿਦਵਾਨਾਂ ਦਾ ਵਿਚਾਰ ਹਨ ਕਿ ਪਹਿਲਾਂ ਮੁਰਗੀ ਆਈ ਸੀ ਉਸ ਤੋਂ ਬਾਅਦ ਆਂਡਾ ਆਇਆ ! ਪਰ ਅੱਜ ਦੇ ਵਿਗਿਆਨਕ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ !

ਇਸ ਨੁਕਤੇ ਤੇ ਆਉਣ ਤੋਂ ਪਹਿਲਾ ਸਾਡੇ ਲਈ ਇਹ ਜ਼ਰੂਰੀ ਹੈ ਕਿ ਇਹ ਜਾਣ ਲਿਆ ਜਾਵੇ ਕਿ ਕੁਦਰਤ ਵਿਚ ਜੀਵਾਂ ਦੀਆਂ ਨਸਲਾਂ ਦੀ ਉਤਪਤੀ ਕਿਵੇਂ ਹੁੰਦੀ ਹੈ ? ਧਰਤੀ ਅੱਜ ਤੋਂ 457 ਕਰੋੜ ਵਰ੍ਹੇ ਪਹਿਲਾਂ ਸੂਰਜ ਤੋਂ ਅਲੱਗ ਹੋਈਆਂ ਗੈਸਾਂ ਦੇ ਇਕੱਠੇ ਹੋਣ ਕਾਰਨ ਹੋਂਦ ਵਿਚ ਆ ਗਈ ਸੀ ! ਉਸ ਸਮੇਂ ਧਰਤੀ ਐਨੀ ਗਰਮ ਸੀ ਕਿ ਕਿਸੇ ਕਿਸਮ ਦੇ ਜੀਵਾਂ ਦੀ ਕਲਪਨਾ ਕਰਨੀ ਅਸੰਭਵ ਸੀ ! ਲਗਭਗ 350 ਕਰੋੜ ਵਰ੍ਹੇ ਪਹਿਲਾਂ ਇੱਕ ਸੈੱਲਾ ਜੀਵ ਹੋਂਦ ਵਿਚ ਆਇਆ ! ਲਗਭਗ ਦੋ ਸੋ ਨੱਬੇ ਕਰੋੜ ਵਰ੍ਹੇ ਇਹ ਇੱਕ ਸੈੱਲਾ ਜੀਵ ਹੀ ਧਰਤੀ ਦੇ ਸਮੁੰਦਰਾਂ ਤੇ ਰਾਜ ਕਰਦਾ ਰਿਹਾ! ਅੱਜ ਤੋਂ 60 ਕਰੋੜ ਵਰ੍ਹੇ ਪਹਿਲਾ ਇਹਨਾਂ ਇੱਕ ਸੈਲੇਂ ਜੀਵਾਂ ਨੇ ਵਧ ਕੇ ਵਿਚਾਲਿਓ ਟੁੱਟਣ ਦਾ ਵੱਲ ਸਿੱਖ ਲਿਆ ਇਸ ਤਰ੍ਹਾਂ ਬਹੁ ਸੈਲੇਂ ਜੀਵ ਹੋਂਦ ਵਿਚ ਆਉਣ ਲੱਗ ਪਏ ! ਆਪਣੀ ਖੁਰਾਕ ਦੀ ਭਾਲ ਵਿਚ ਕੀਤੇ ਗਏ ਲਗਾਤਾਰ ਸੰਘਰਸ਼ ਨੇ ਇਹਨਾਂ ਜੀਵਾਂ ਨੂੰ ਆਪਣੇ ਆਲੇ-ਦੁਆਲੇ ਦੇ ਮੌਸਮਾਂ ਦਾ ਟਾਕਰਾ ਕਰਨ ਸਿਖਾ ਦਿੱਤਾ! ਸਿਟੇ ਵਜੋਂ ਹੋਰ ਗੁੰਝਲਦਾਰ ਜੀਵ ਹੋਂਦ ਵਿਚ ਆਉਣ ਲੱਗ ਪਏ ! ਮੱਛੀ ਜਾਂ ਸਮੁੰਦਰੀ ਜੀਵਾਂ ਨੇ ਵੀ ਆਪਣੇ ਜਣਨ ਢੰਗਾਂ ਵਿਚ ਵੀ ਵਿਕਾਸ ਕੀਤਾ! ਪਹਿਲਾਂ ਪਹਿਲ ਤਾਂ ਜੀਵਾਂ ਦਾ ਆਪਣੇ ਵਰਗੇ ਹੋਰ ਜੀਵਾਂ ਨੂੰ ਪੈਦਾ ਕਰਨ ਦਾ ਢੰਗ ਸਿਰਫ ਵਧ ਕੇ ਦੋ ਵਿਚ ਟੁੱਟ ਜਾਣਾ ਹੀ ਹੁੰਦਾ ਸੀ, ਹੌਲੀ-ਹੌਲੀ ਇਹਨਾਂ ਜੀਵਾਂ ਵਿਚੋਂ ਕੁਝ ਨੇ ਬੱਚਿਆਂ ਨੂੰ ਜਨਮ ਦੇਣ ਦਾ ਢੰਗ ਸਿੱਖ ਲਿਆ ! ਕੁਝ ਸਮੁੰਦਰੀ ਜੀਵਾਂ ਦੇ ਜਨਮ ਸਮੇਂ ਉਪਰਲੀ ਤੈਅ ਨਰਮ ਹੁੰਦੀ ਸੀ ਪਰ ਕੁਝ ਨੇ ਚੂਨੇ ਪੱਥਰ ਨੂੰ ਖਾਣਾ ਸ਼ੁਰੂ ਕਰ ਦਿੱਤਾ, ਅਜਿਹੇ ਜੀਵਾਂ ਦੇ ਬੱਚਿਆਂ ਦੇ ਜਨਮ ਸਮੇਂ ਉਹਨਾਂ ਦੀ ਉਪਰਲੀ ਤੈਅ ਸਖਤ ਹੋਣ ਲੱਗ ਪਈ ! ਇਸ ਤਰ੍ਹਾਂ ਅੱਜ ਤੋਂ 25 ਕਰੋੜ ਵਰ੍ਹੇ ਪਹਿਲਾਂ ਜਦੋਂ ਜੀਵਨ ਸਮੁੰਦਰ ਤੋਂ ਜ਼ਮੀਨ ਵੱਲ ਆਉਣਾ ਸ਼ੁਰੂ ਹੋਇਆ ਤਾਂ ਕੁਝ ਮੱਛੀਆਂ ਨੇ ਆਂਡੇ ਦੇਣੇ ਸ਼ੁਰੂ ਕਰ ਦਿੱਤੇ ! ਇਸ ਸਮੇਂ ਤੱਕ ਉੱਡਣ ਵਾਲੇ ਪੰਛੀਆਂ ਦੀ ਕੋਈ ਹੋਂਦ ਨਹੀਂ ਹੋਈ ਸੀ , ਪੰਛੀਆਂ ਦਾ ਯੁੱਗ ਤਾਂ ਡਾਇਨਾਸੋਰਾਂ ਦੇ ਖਾਤਮੇ ਤੋਂ ਬਾਦ ਦੇ ਸਮੇਂ ਦਾ ਕਾਲ ਹੈ !

ਬਹੁਤ ਸਾਰੇ ਬੁਧੀਜੀਵੀ ਵਿਅਕਤੀ ਇਹ ਗੱਲ ਭਲੀਭਾਂਤ ਜਾਣਦੇ ਹਨ ਕਿ ਧਰਤੀ ਦੀ ਤੈਹਿਆਂ ਵਿਚ ਮਿਲਣ ਵਾਲੇ ਜੀਵਾਂ ਦੇ ਪਿੰਜਰ ਹੀ ਜੀਵਾਂ ਵਿਚ ਹੋਏ ਵਿਕਾਸ ਦਾ ਸਭ ਤੋਂ ਵੱਡਾ ਸਬੂਤ ਹਨ ! ਕਰੋੜਾਂ ਵਰ੍ਹੇ ਪਹਿਲਾਂ ਮਰੇ ਹੋਏ ਜੀਵਾਂ ਵਾਲੀਆਂ ਚਟਾਨਾਂ ਵਿਚ ਯੂਰੇਨੀਅਮ ਦੇ ਦੋ ਆਈਸੋਟੋਪ ਉਪਲਬਧ ਹੁੰਦੇ ਸਨ , ਇਹਨਾਂ ਆਈਸੋਟੋਪਾਂ ਵਿਚ ਅਨੁਪਾਤ ਵਿਗਿਆਨਕਾਂ ਨੂੰ ਉਹਨਾਂ ਚਟਾਨਾਂ ਦੀ ਉਮਰ ਤੇ ਉਹਨਾਂ ਦੀ ਹੋਂਦ ਸਮੇਂ ਮਰੇ ਜੀਵਾਂ ਦੀ ਉਮਰ ਦਰਸਾਉਂਦਾ ਹੈ ! ਸਾਰੀ ਦੁਨੀਆਂ ਦੇ ਵਿਗਿਆਨਕ ਇਸ ਗੱਲ ਨਾਲ ਸਹਿਮਤ ਹਨ ਕਿ ਆਂਡੇ ਮੁਰਗੀਆਂ ਨਾਲੋਂ ਪੱਚੀ ਕਰੋੜ ਵਰ੍ਹੇ ਪਹਿਲਾਂ ਮੌਜੂਦ ਸਨ! ਅੱਜ ਵੀ ਬਹੁਤ ਸਾਰੇ ਵਿਅਕਤੀਆਂ ਨੂੰ ਧਰਤੀ ਦੀਆਂ ਤੇਹਾਂ ਵਿੱਚੋਂ ਡਾਇਨਾਂਸੋਰਾਂ ਦੇ ਆਂਡੇ ਮਿਲ ਜਾਂਦੇ ਹਨ ! ਕਈ ਵਾਰੀ ਇਹ ਗਰਭਵਤੀ ਡਾਇਨਾਂਸੋਰ ਦੇ ਪਿੰਜਰਾਂ ਵਿੱਚੋਂ ਵੀ ਮਿਲ ਜਾਂਦੇ ਹਨ ! ਸੋ ਉਪਰਕਤ ਸਬੂਤ ਇਹ ਸਿੱਧ ਕਰਨ ਲਈ ਕਾਫੀ ਹਨ ਕਿ ਆਂਡੇ ਦੀ ਹੋਂਦ ਮੁਰਗ਼ੀ ਤੋਂ ਪਹਿਲਾ ਦੀ ਹੈ !

ਡਾਇਨਾਸੋਰਾਂ ਦੇ ਖਾਤਮੇ ਵਾਲੇ ਯੁੱਗ ਸਮੇਂ ਦੇ ਫਾਸਿਲਾਂ ਵਿਚ ਕਈ ਵਾਰ ਅਜਿਹੇ ਜੀਵ ਦੇ ਪਥਰਾਟ ਵੀ ਮਿਲ ਜਾਂਦੇ ਹਨ ਜਿਸ ਦੇ ਫਰ ਵੀ ਹੁੰਦੇ ਸਨ ! ਇਸ ਜੀਵ ਨੂੰ ਵਿਗਿਆਨਕ ਸ਼ਬਦਾਂ ਵਿਚ ਆਰਕੀਓਪੈਟਰਿਕਸ ਦਾ ਨਾਂ ਦਿੱਤਾ ਗਿਆ ਹੈ ! ਸਬੂਤਾਂ ਦੇ ਆਧਾਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਜਾਨਵਰ ਇਸ ਗੱਲ ਦਾ ਸਬੂਤ ਹੈ ਕਿ ਉਡਣ ਵਾਲੇ ਪੰਛੀਆਂ ਦਾ ਵਿਕਾਸ ਡਾਇਨਾਸੋਰਾਂ ਤੋਂ ਹੋਇਆ ਸੀ, ਪਰ ਮੇਰਾ ਖਿਆਲ ਹੈ ਪਾਠਕਾਂ ਦਾ ਸੁਆਲ ਇਹ ਨਹੀਂ ਕਿ ਪਹਿਲਾਂ ਆਂਡਾ ਹੋਂਦ ਵਿਚ ਆਇਆ ਜਾ ਮੁਰਗੀ ਬਲਕਿ ਉਹਨਾਂ ਦਾ ਸੁਆਲ ਤਾਂ ਇਹ ਹੈ ਕਿ ਪਹਿਲਾਂ ਉਹ ਆਂਡਾ ਹੋਂਦ ਵਿਚ ਆਇਆ ਜਿਸ ਵਿਚ ਚੂਚਾ ਸੀ ਜਾਂ ਪਹਿਲਾ ਅਜਿਹੀ ਮੁਰਗੀ ਹੋਂਦ ਵਿਚ ਆਈ ਜਿਸ ਦੇ ਗਰਭ ਵਿਚ ਆਂਡਾ ਸੀ
?

ਇਸ ਸੁਆਲ ਦਾ ਜੁਆਬ ਜਾਣਨ ਵਾਸਤੇ ਸਾਡੇ ਲਈ ਇਹ ਜਾਣਨਾ ਅਤੀ ਜ਼ਰੂਰੀ ਹੈ ਕਿ ਅੱਜ ਦੀ ਮੁਰਗੀ ਕਿਵੇਂ ਹੋਂਦ ਵਿਚ ਆਈ ! ਅੱਜ ਭਾਵੇਂ ਧਰਤੀ ਉੱਤੇ ਜੀਵਾਂ ਦੀਆਂ ਦਸ ਲੱਖ ਪ੍ਰਜਾਤੀਆਂ ਮੌਜੂਦ ਹਨ ਪਰ ਕਿਸੇ ਸਮੇਂ ਇਹਨਾਂ ਦੀ ਗਿਣਤੀ ਧਰਤੀ ਤੇ 500 ਤੋਂ ਵੱਧ ਨਹੀਂ ਸੀ ! ਧਰਤੀ ਦੀਆਂ ਪ੍ਰਾਚੀਨ ਸਭਿਆਤਾਵਾਂ ਦੀ ਖੁਦਾਈਂ ਕਰਦਿਆਂ ਵਿਗਿਆਨੀਆਂ ਨੂੰ 8000 ਕੁ ਹਜ਼ਾਰ ਪਹਿਲਾ ਘਰੇਲੂ ਮੁਰਗਿਆਂ ਦੀ ਹੋਂਦ ਦੇ ਸਬੂਤ ਸਿੰਧ ਘਾਟੀ ਦੀਆਂ ਸਭਿਆਤਾਵਾਂ ਵਿੱਚੋਂ ਮਿਲੇ ਹਨ, ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹਨਾਂ ਲੋਕਾਂ ਨੇ ਮੁਰਗਿਆਂ ਦੀ ਲੜਾਈ ਵੇਖਣ ਲਈ ਮੁਰਗੇ ਨੂੰ ਪਾਲਤੂ ਬਣਾਉਣਾ ਸਿੱਖ ਲਿਆ ਸੀ !

ਡਾਇਨਾਸੋਰਾਂ ਦਾ ਯੁੱਗ ਧਰਤੀ ਤੋਂ ਸਾਢੇ ਛੇ ਕਰੋੜ ਵਰ੍ਹੇ ਪਹਿਲਾ ਖਤਮ ਹੋ ਗਿਆ ਸੀ ! ਪਰ ਇਸ ਸਮੇਂ ਕੁਝ ਪਹਾੜਾਂ ਦੀਆਂ ਟੀਸੀਆਂ ਤੇ ਰਹਿਣ ਵਾਲੇ ਡਾਇਨਾਸੋਰਾਂ ਨੇ ਛਾਲਾਂ ਮਾਰਨੀਆਂ ਸਿੱਖ ਲਈਆਂ ਸਨ ਅਤੇ ਹੌਲੀ-ਹੌਲੀ ਉਹਨਾਂ ਨੇ ਇਹਨਾਂ ਛਾਲਾਂ ਸਮੇਂ ਆਪਣੀ ਰਫਤਾਰ ਨੂੰ ਘਟਾਉਣ ਦੇ ਢੰਗ ਵੀ ਵਿਕਸਤ ਕਰ ਲਏ ਇਸ ਤਰ੍ਹਾਂ ਪਹਿਲੇ ਉੱਡਣ ਵਾਲੇ ਪੰਛੀਆਂ ਦੀਆਂ ਵੱਖ-ਵੱਖ ਜਾਤੀਆਂ ਪੈਦਾ ਹੋਣ ਲੱਗ ਪਈਆਂ ! ਹੌਲੀ-ਹੌਲੀ ਇਹਨਾਂ ਉੱਡਣ ਵਾਲੇ ਪੰਛੀਆਂ ਵਿੱਚੋਂ ਜੰਗਲੀ ਮੁਰਗਾਬੀਆਂ ਦੀ ਇੱਕ ਅਜਿਹੀ ਕਿਸਮ ਵਿਕਾਸ ਕਰ ਗਈ ਜਿਸਨੇ ਕੁਝ ਯਤਨਾਂ ਨਾਲ ਪਾਲਤੂ ਹੋਣ ਦਾ ਵੱਲ ਸਿਖ ਲਿਆ ! ਜੰਗਲੀ ਮੁਰਾਗਾਬੀਆਂ ਦੀਆਂ ਬਹੁਤ ਸਾਰੀਆਂ ਗੱਲਾਂ ਘਰੇਲੂ ਮੁਰਗੇ ਮੁਰਗੀਆਂ ਨਾਲ ਮਿਲਦੀਆਂ ਜੁਲਦੀਆਂ ਹਨ ! ਜੰਗਲੀ ਮੁਰਗਾਬੀਆਂ ਦੇ ਦੋ ਟੰਗਾਂ ਅਤੇ ਚਾਰ-ਚਾਰ ਉਂਗਲੀਆਂ ਵਾਲੇ ਪੰਜੇ ਹੁੰਦੇ ਹਨ ਅਤੇ ਆਕਾਰ ਪੱਖੋਂ ਵੀ ਇਹਨਾਂ ਦਾ ਆਕਾਰ ਮਾਦਾ ਵਿੱਚ ਅੱਧਾ ਕਿਲੋ ਤੋਂ ਲੈ ਕੇ ਇੱਕ ਕਿਲੋ ਤੱਕ ਹੁੰਦਾ ਹੈ ਤੇ ਨਰ ਵਿਚ ਇਹ ਛੇ ਸੌ ਗ੍ਰਾਮ ਤੋਂ ਲੈ ਕੇ ਡੇਢ ਕਿਲੋ ਤੱਕ ਹੁੰਦਾ ਹੈ ! ਨਰ ਦੀ ਲੰਬਾਈ ਢਾਈ ਫੁੱਟ ਤੇ ਮਾਦਾ ਦੀ ਡੇਢ ਫੁੱਟ ਹੁੰਦੀ ਹੈ ! ਆਪਣੀ ਚੌਧਰ ਵਿਖਾਉਣ ਲਈ ਇਹ ਵੀ ਸਵੇਰੇ ਸਵੇਰੇ ਵਾਂਗ ਦੇਣ ਦੇ ਆਦੀ ਹੁੰਦੇ ਹਨ ! ਕੁਝ ਹਾਲਤਾਂ ਵਿਚ ਇਹ ਥੋੜੀ ਬਹੁਤ ਉਡਾਣ ਵੀ ਭਰ ਸਕਦੇ ਹਨ !

ਸਮੁੱਚੀ ਦੁਨੀਆਂ ਦੇ ਜੀਵ ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਕਿ ਕਿਸੇ ਵੀ ਜੀਵ ਦਾ ਵਿਕਾਸ ਇੱਕ ਮੁੱਢਲੇ ਸੈੱਲ ਤੋਂ ਹੁੰਦਾ ਹੈ ! ਇਹ ਸੈੱਲ ਵੰਡ ਰਾਹੀਂ ਹੀ ਵੱਡਾ ਹੁੰਦਾ ਰਹਿਦਾ ਹੈ ! ਇੱਕ ਸੈੱਲ ਦੋ ਵਿਚ ਅਤੇ ਦੋ ਸੈੱਲ ਚਾਰ ਵਿਚ ਟੁੱਟਦੇ ਰਹਿੰਦੇ ਹਨ ! ਇਹ ਸਾਰੇ ਸੈੱਲ ਉਸ ਮੁੱਢਲੇ ਸੈੱਲ ਦੀ ਹੀ ਹੂ-ਬ-ਹੂ ਨਕਲ ਹੁੰਦੇ ਹਨ ਜਿਸਤੋਂ ਇਹਨਾਂ ਦਾ ਮੁੱਢ ਬੱਝਿਆ ਸੀ ! ਸੋ ਜੋ ਵੀ ਤਬਦੀਲੀਆਂ ਹੋਣੀਆਂ ਹੁੰਦੀਆਂ ਹਨ ਉਸ ਮੁੱਢਲੇ ਸੈੱਲ ਵਿਚ ਹੀ ਹੋ ਸਕਦੀਆਂ ਹਨ ਅਤੇ
ਨਰ ਸੈੱਲ ਦਾ ਡੀ. ਐਨ. ਏ. ਅਤੇ ਮਾਦਾ ਸੈੱਲ ਦੇ ਡੀ. ਐਨ. ਏ. ਦੇ ਮਿਲਾਣ ਨਾਲੀ ਮੁੱਢਲਾ ਸੈੱਲ ਬਣਦਾ ਹੈ !

ਨੋਟ ; ਲੇਖਕ ਦਾ ਪਤਾ ਨਹੀਂ ! ਵਿਗਿਆਨ ਦੀ ਜਾਣਕਾਰੀ ਰਖਦਾ ਹੋਣ ਕਰਕੇ ਥੋੜੀ ਜਿਹੀ ਸੋਧ ਨਾਲ ............ਹਰਵਿੰਦਰ ਥਿੰਦ 

                            _____________________________________


ਇਹ ਲੇਖ ਉਪਯੋਗੀ ਹੋਣ ਕਾਰਣ ਵ੍ਹਾਟਸ ਐੱਪ ਤੋਂ ਮੇਰੇ ਇੱਕ ਮਿੱਤਰ ਦੀ ਪੋਸਟ ਤੋਂ ਲਿਆ ਗਿਆ ਹੈ - "ਓਮੇਸ਼ਵਰ ਨਾਰਾਇਣ -